PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 07 MAY 2020 6:28PM by PIB Chandigarh

 

https://static.pib.gov.in/WriteReadData/userfiles/image/image0013ZT3.pnghttps://static.pib.gov.in/WriteReadData/userfiles/image/image002R9GU.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਕੁੱਲ 52,952 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 15,266 ਵਿਅਕਤੀਆਂ ਦਾ ਇਲਾਜ ਹੋ ਚੁੱਕਿਆ ਹੈ ਅਤੇ 1,783 ਮੌਤਾਂ ਹੋਈਆਂ ਹਨ।
  • ਪਿਛਲੇ 24 ਘੰਟਿਆਂ ਵਿੱਚ, 3561 ਨਵੇਂ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ ਅਤੇ 1084 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋਏ ਹਨ।
  • ਆਉਣ ਵਾਲੇ ਦਿਨਾਂ ਵਿੱਚ ਰਾਜਾਂ ਵਿੱਚ ਪਲਾਇਨ ਕਰਨ ਵਾਲੇ ਸੰਭਾਵਿਤ ਪ੍ਰਵਾਸੀ ਮਜ਼ਦੂਰਾਂ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ, ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਜ਼ੋਰ ਦੇਕੇ ਕਿਹਾ ਕਿ ਉਨ੍ਹਾਂ ਦੀ ਜਾਂਚ, ਕੁਆਰੰਟੀਨ ਅਤੇ ਪਾਜ਼ਿਟਿਵ ਮਾਮਲਿਆਂ ਦੇ ਇਲਾਜ ਲਈ ਮਜ਼ਬੂਤ ਰਣਨੀਤੀ ਅਤੇ ਤੰਤਰ ਤਿਆਰ ਕਰਨ ਦੀ ਜ਼ਰੂਰਤ ਹੈ।
  • ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਾਰੀ ਕਮਿਊਨਿਟੀ ਅਤੇ ਪੂਰੇ ਵਿਸ਼ਵ ਦੇ ਲਾਭ ਲਈ ਕੰਮ ਕਰਦਾ ਹੈ ਅਤੇ ਕਰਦਾ ਰਹੇਗਾ।
  • ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਦੇਸ਼ ਵਿੱਚ ਖੋਜ ਨੂੰ ਹੁਲਾਰਾ ਦੇਣ ਲਈ ਪੀਐੱਮਆਰਐੱਫ਼ ਯੋਜਨਾ ਵਿੱਚ ਸੋਧਾਂ ਦਾ ਐਲਾਨ
  • ਸਿਹਤ ਅਤੇ ਆਯੁਸ਼ ਮੰਤਰੀਆਂ ਨੇ ਕੋਵਿਡ-19 ਦੇ ਇਲਾਜ ਨਾਲ ਜੁੜੀਆਂ ਆਯੁਸ਼ ਪ੍ਰਣਾਲੀਆਂ ਦੇ ਅੰਤਰ-ਵਿਸ਼ਾ ਅਧਿਐੱਨ ਦੀ ਬਕਾਇਦਾ ਸ਼ੁਰੂਆਤ ਕੀਤੀ
  • ਰੇਲਵੇ ਮੰਤਰਾਲੇ ਨੇ ਆਪਣੇ 5231 ਕੋਚਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕੀਤਾ ਹੈ।
  • ਸੀਐੱਸਆਈਆਰ ਨੇ ਕੋਵਿਡ-19 ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ ਲਾਂਚ ਕੀਤਾ

 

ਡਾ: ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ ਕੋਵਿਡ -19 ਦੇ ਪ੍ਰਬੰਧਨ ਦੀਆਂ ਤਿਆਰੀਆਂ ਅਤੇ ਨਿਯੰਤਰਣ ਉਪਾਵਾਂ ਦੀ ਸਮੀਖਿਆ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮ ਬੰਗਾਲ ਦੇ ਸਿਹਤ ਮੰਤਰੀਆਂ ਨਾਲ ਕੋਵਿਡ-19 ਤੋਂ ਉਤਪੰਨ ਸਥਿਤੀ ਦੀ ਸਮੀਖਿਆ, ਕੀਤੇ ਜਾ ਰਹੇ ਉਪਾਅ ਅਤੇ ਤਿੰਨਾਂ ਰਾਜਾਂ ਵਿੱਚ ਇਸ ਦੇ ਪ੍ਰਬੰਧਨ ਦੀ ਤਿਆਰੀ ਕਰਨ ਲਈ ਉੱਚ ਪੱਧਰੀ ਬੈਠਕ ਕੀਤੀ। ਉਨ੍ਹਾਂ ਕਿਹਾ ਕਿ 7 ਮਈ, 2020 ਤੱਕ, ਦੇਸ਼ ਵਿੱਚ ਕੁੱਲ 52,952 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 15,266 ਵਿਅਕਤੀਆਂ ਦਾ ਇਲਾਜ ਹੋ ਚੁੱਕਿਆ ਹੈ ਅਤੇ 1,783 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ, 3561 ਨਵੇਂ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ ਅਤੇ 1084 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਬਿਹਤਰ ਸਥਿਤੀ ਵਿੱਚ ਹੈ ਕਿਉਂਕਿ ਇੱਥੇ ਮੌਤ ਦਰ 3.3% ਹੈ ਅਤੇ ਰਿਕਵਰੀ ਦੀ ਦਰ 28.83% ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਈਸੀਯੂ ਵਿੱਚ 4.8% ਮਰੀਜ਼, ਵੈਂਟੀਲੇਟਰ ਤੇ 1.1% ਅਤੇ ਆਕਸੀਜਨ ਦੇ ਸਹਾਰੇ 3.3% ਕਿਰਿਆਸ਼ੀਲ ਮਾਮਲੇ ਹਨ। ਡਾ: ਹਰਸ਼ ਵਰਧਨ ਨੇ ਇਹ ਵੀ ਕਿਹਾ, “ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ 327 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 118 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਨਾਲ ਰੋਜ਼ਾਨਾ 95,000 ਟੈਸਟ ਕੀਤੇ ਜਾ ਰਹੇ ਹਨ। ਕੁੱਲ ਮਿਲਾ ਕੇ, ਹੁਣ ਤੱਕ ਕੋਵਿਡ -19 ਲਈ 13,57,442 ਟੈਸਟ ਕੀਤੇ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਰਾਜਾਂ ਵਿੱਚ ਪਲਾਇਨ ਕਰਨ ਵਾਲੇ ਸੰਭਾਵਿਤ ਪ੍ਰਵਾਸੀ ਮਜ਼ਦੂਰਾਂ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ, ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਜ਼ੋਰ ਦੇਕੇ ਕਿਹਾ ਕਿ ਉਨ੍ਹਾਂ ਦੀ ਜਾਂਚ, ਕੁਆਰੰਟੀਨ ਅਤੇ ਪਾਜ਼ਿਟਿਵ ਮਾਮਲਿਆਂ ਦੇ ਇਲਾਜ ਲਈ ਮਜ਼ਬੂਤ ਰਣਨੀਤੀ ਅਤੇ ਤੰਤਰ ਤਿਆਰ ਕਰਨ ਦੀ ਜ਼ਰੂਰਤ ਹੈ।

https://pib.gov.in/PressReleseDetail.aspx?PRID=1621842

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੁੱਧ ਪੂਰਣਿਮਾ ਬਾਰੇ ਵਰਚੁਅਲ ਵੇਸਾਕ ਗਲੋਬਲ ਸਮਾਰੋਹਨੂੰ ਸੰਬੋਧਨ ਕੀਤਾ

ਸਮੁੱਚੇ ਵਿਸ਼ਵ ਦੇ ਬੋਧੀ ਸੰਘਾਂ ਦੇ ਮੁਖੀਆਂ ਨੇ ਵਰਚੁਅਲ ਪ੍ਰਾਰਥਨਾ ਸਮਾਰੋਹ’ ’ਚ ਹਿੱਸਾ ਲਿਆਇਹ ਪ੍ਰੋਗਰਾਮ ਕੋਵਿਡ–19 ਦੇ ਪੀੜਤਾਂ ਤੇ ਮੋਹਰੀ ਜੋਧਿਆਂ ਦੇ ਸਤਿਕਾਰ ਚ ਗਲੋਬਲ ਪ੍ਰਾਰਥਨਾ ਸਪਤਾਹ ਵਜੋਂ ਸਮਰਪਿਤ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੁੱਧ ਪੂਰਣਿਮਾ ਮੌਕੇ ਵਰਚੁਅਲ (ਵਰਚੁਅਲ) ਵੇਸਾਕ ਗਲੋਬਲ ਸਮਾਰੋਹ ਨੂੰ ਸੰਬੋਧਨ ਕੀਤਾ। ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੈਰਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਵੀ ਵਰਚੁਅਲ ਤੌਰ ਤੇ ਇਸ ਸਮਾਰੋਹ ਵਿੱਚ ਹਿੱਸਾ ਲਿਆ।

https://pib.gov.in/PressReleseDetail.aspx?PRID=1621823

 

ਵੇਸਾਕ ਬੁੱਧ ਪੂਰਣਿਮਾ (Vesak-Buddha Purnima) ਦੇ ਮੌਕੇ ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਸਾਥੀਓ, ਭਗਵਾਨ ਬੁੱਧ ਦਾ ਇੱਕ ਇੱਕ ਵਚਨਇੱਕ ਇੱਕ ਉਪਦੇਸ਼ ਮਾਨਵਤਾ ਦੀ ਸੇਵਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ।  ਬੁੱਧ ਭਾਰਤ  ਦੇ ਬੋਧ ਅਤੇ ਭਾਰਤ  ਦੇ ਆਤਮ-ਗਿਆਨ ਦੋਹਾਂ ਦਾ ਪ੍ਰਤੀਕ ਹਨ।  ਇਸ ਆਤਮਬੋਧ  ਦੇ ਨਾਲਭਾਰਤ ਨਿਰੰਤਰ ਪੂਰੀ ਮਾਨਵਤਾ  ਦੇ ਲਈ ਪੂਰੇ ਵਿਸ਼ਵ ਦੇ ਹਿੱਤ ਵਿੱਚ ਕੰਮ ਕਰ ਰਿਹਾ ਹੈ ਅਤੇ ਕਰਦਾ ਰਹੇਗਾ।  ਭਾਰਤ ਦੀ ਪ੍ਰਗਤੀਹਮੇਸ਼ਾਵਿਸ਼ਵ ਦੀ ਪ੍ਰਗਤੀ ਵਿੱਚ ਸਹਾਇਕ ਹੋਵੇਗੀ

https://pib.gov.in/PressReleseDetail.aspx?PRID=1621741

 

ਸਿਹਤ ਅਤੇ ਆਯੁਸ਼ ਮੰਤਰੀਆਂ ਨੇ ਕੋਵਿਡ-19 ਦੇ ਇਲਾਜ ਨਾਲ ਜੁੜੀਆਂ ਆਯੁਸ਼ ਪ੍ਰਣਾਲੀਆਂ ਦੇ ਅੰਤਰ-ਵਿਸ਼ਾ ਅਧਿਐੱਨ ਦੀ ਬਕਾਇਦਾ ਸ਼ੁਰੂਆਤ ਕੀਤੀ

ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਅਤੇ ਆਯੁਸ਼ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਕੋਵਿਡ-19 ਦੇ ਇਲਾਜ ਲਈ ਵਾਧੂ ਮਿਆਰ ਦੇਖਭਾਲ਼ ਦੇ ਰੂਪ ਵਿੱਚ ਆਯੁਰਵੇਦ ਨਾਲ ਜੁੜੀਆਂ ਪ੍ਰਣਾਲੀਆਂ ਉੱਤੇ ਕਲੀਨਿਕਲ ਰਿਸਰਚ ਸਟਡੀਜ਼ ਅਤੇ ਆਯੁਸ਼ ਸੰਜੀਵਨੀ ਐਪਲੀਕੇਸ਼ਨ ਦੀ ਅੱਜ ਨਵੀਂ ਦਿੱਲੀ ਵਿੱਚ ਸਾਂਝੇ ਤੌਰ ਤੇ ਸ਼ੁਰੂਆਤ ਕੀਤੀ। ਆਯੁਸ਼ ਮੰਤਰੀ ਨੇ ਗੋਆ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਉੱਤੇ, ਡਾ. ਹਰਸ਼ ਵਰਧਨ ਨੇ ਦੱਸਿਆ ਕਿ ਇਕ ਮਿਆਰੀ ਮੋਹਰੀ ਅਤੇ ਸਰਗਰਮ ਨਜ਼ਰੀਏ ਦੇ ਜ਼ਰੀਏ ਭਾਰਤ ਸਰਕਾਰ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਕਈ ਕਦਮ ਚੁੱਕ ਰਹੀ ਹੈ। ਉਚੱਤਮ ਪੱਧਰ ਉੱਤੇ ਇਨ੍ਹਾਂ ਦੀ ਰੈਗੂਲਰ ਤੌਰ ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ।

https://pib.gov.in/PressReleseDetail.aspx?PRID=1621769

 

ਭਾਰਤੀ ਰੇਲਵੇ ਨੇ ਕੋਵਿਡ ਕੇਅਰ ਸੈਂਟਰ ਰਾਜਾਂ ਦੀਆਂ ਅਥਾਰਿਟੀਆਂ ਨੂੰ ਪ੍ਰਦਾਨ ਕਰਨ ਦੀ ਤਿਆਰੀ ਕੀਤੀ

ਰੇਲਵੇ ਮੰਤਰਾਲੇ ਨੇ ਆਪਣੇ 5231 ਕੋਚਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕੀਤਾ ਹੈ। ਇਨ੍ਹਾਂ ਕੋਚਾਂ ਨੂੰ ਬੇਹੱਦ ਹਲਕੇ ਮਾਮਲਿਆਂ ਲਈ ਵਰਤਿਆ ਜਾ ਸਕਦਾ ਹੈ ਜਿੰਨ੍ਹਾਂ ਨੂੰ ਡਾਇਗਨੌਸਟਿਕ ਰੂਪ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ ਕੇਅਰ ਸੈਂਟਰਾਂ ਨੂੰ ਸੌਂਪਿਆ ਜਾ ਸਕਦਾ ਹੈ। ਇਨ੍ਹਾਂ ਕੋਚਾਂ ਦਾ ਉਪਯੋਗ ਉਨ੍ਹਾਂ ਖੇਤਰਾਂ ਵਿੱਚ ਕੀਤਾ ਜਾ ਸਕਦਾ ਹੈ ਜਿੱਥੇ ਰਾਜ ਦੀਆਂ ਸੁਵਿਧਾਵਾਂ ਕਮਜ਼ੋਰ ਹਨ ਅਤੇ ਕੋਵਿਡ ਦੇ ਸ਼ੱਕੀ ਅਤੇ ਪੁਸ਼ਟੀ ਵਾਲੇ ਮਾਮਲਿਆਂ ਦੀ ਆਇਸੋਲੇਸ਼ਨ ਸਮਰੱਥਾ ਵਧਾਉਣ ਦੀ ਲੋੜ ਹੈ। ਭਾਰਤੀ ਰੇਲਵੇ ਨੇ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਲਈ 158 ਸਟੇਸ਼ਨਾਂ ਤੇ ਪਾਣੀ ਅਤੇ ਚਾਰਜਿੰਗ ਸੁਵਿਧਾ ਦੇ ਨਾਲ ਅਤੇ 58 ਸਟੇਸ਼ਨਾਂ ਤੇ ਵਾਟਰਿੰਗ ਸੁਵਿਧਾ ਨਾਲ ਤਿਆਰ ਰੱਖਿਆ (ਸੂਚੀ ਹੇਠਾਂ ਦਿੱਤੀ ਗਈ ਹੈ) ਹੈ।

https://pib.gov.in/PressReleseDetail.aspx?PRID=1621776

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਦੇਸ਼ ਵਿੱਚ ਖੋਜ ਨੂੰ ਹੁਲਾਰਾ ਦੇਣ ਲਈ ਪੀਐੱਮਆਰਐੱਫ਼ ਯੋਜਨਾ ਵਿੱਚ ਸੋਧਾਂ ਦਾ ਐਲਾਨ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਐਲਾਨ ਕੀਤਾ ਕਿ ਦੇਸ਼ ਵਿੱਚ ਖੋਜ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੀ ਰਿਸਰਚ ਫ਼ੈਲੋਸ਼ਿਪ ਸਕੀਮਵਿੱਚ ਕਈ ਸੋਧਾਂ ਕੀਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੋਧਾਂ ਤੋਂ ਬਾਅਦ, ਹੁਣ ਕਿਸੇ ਵੀ ਮਾਨਤਾਪ੍ਰਾਪਤ ਸੰਸਥਾਨ / ਯੂਨੀਵਰਸਿਟੀ (ਆਈਆਈਐੱਸਸੀ / ਆਈਆਈਟੀਜ਼ / ਐੱਨਆਈਟੀਜ਼ / ਆਈਆਈਐੱਸਈਆਰਜ਼ / ਆਈਆਈਈਐੱਸਟੀ / ਸੀਐੱਫ਼ ਆਈਆਈਆਈਟੀਜ਼ (IISc/ IITs/NITs/IISERs/IIEST/CF IIITs) ਤੋਂ ਇਲਾਵਾ ਹੋਰਨਾਂ ਸੰਸਥਾਨਾਂ) ਦੇ ਵਿਦਿਆਰਥੀਆਂ ਲਈ ਗੇਟ (GATE) ਸਕੋਰ ਦੀ ਆਵਸ਼ਕਤਾ; ਘੱਟੋਘੱਟ ਸੀਜੀਪੀਏ (CGPA) 8 ਜਾਂ ਸਮਾਨ, 750 ਤੋਂ ਘਟਾ ਕੇ 650 ਕਰ ਦਿੱਤੀ ਗਈ ਹੈ।

https://pib.gov.in/PressReleseDetail.aspx?PRID=1621794

ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਦੇ ਸਪੀਕਰ ਨੇ ਕੋਵਿਡ-19 ਅਤੇ ਸੰਸਦੀ ਕਮੇਟੀਆਂ ਦੀਆਂ ਮੀਟਿੰਗਾਂ ਬਾਰੇ ਚਰਚਾ ਕੀਤੀ

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਉਪ-ਰਾਸ਼ਟਰਪਤੀ ਨਿਵਾਸ ਵਿਖੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨਾਲ ਇੱਕ ਮੀਟਿੰਗ ਕੀਤੀ ਅਤੇ ਦੇਸ਼ ਵਿੱਚ ਕੋਵਿਡ-19 ਬਿਮਾਰੀ ਦੀ ਸਥਿਤੀ, ਸਾਂਸਦਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਅਤੇ ਸੰਸਦੀ ਕਮੇਟੀਆਂ ਦੀਆਂ ਮੀਟਿੰਗਾਂ ਕਰਾਉਣ ਦੀ ਸੰਭਾਵਨਾ ʼਤੇ ਚਰਚਾ ਕੀਤੀ। ਸ਼੍ਰੀ ਨਾਇਡੂ ਅਤੇ ਸ਼੍ਰੀ ਬਿਰਲਾ ਨੇ ਮੌਜੂਦਾ ਸਥਿਤੀ ਵਿੱਚ ਅਤੇ ਦੇਸ਼ ਭਰ ਵਿੱਚ ਯਾਤਰਾ ਤੇ ਲੱਗੀਆਂ ਪਾਬੰਦੀਆਂ ਦੇ ਸੰਦਰਭ ਵਿੱਚ ਸੰਸਦ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਜਲਦੀ ਤੋਂ ਜਲਦੀ ਮੀਟਿੰਗਾਂ ਕਰਾਉਣ ਦੀ ਸੰਭਾਵਨਾ ਦੇ ਮੁੱਦੇ ʼਤੇ ਵੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਮਹਿਸੂਸ ਕੀਤਾ ਕਿ ਜੇ ਸਥਿਤੀ ਨੇੜਲੇ ਭਵਿੱਖ ਵਿੱਚ ਕਮੇਟੀਆਂ ਦੀਆਂ ਨਿਯਮਿਤ ਰਵਾਇਤੀ ਮੀਟਿੰਗਾਂ ਦੀ ਆਗਿਆ ਨਹੀਂ ਦਿੰਦੀ ਤਾਂ ਅਜਿਹੀਆਂ ਮੀਟਿੰਗਾਂ ਕਰਵਾਉਣ ਦੇ ਵਿਕਲਪ ਲੱਭੇ ਜਾ ਸਕਦੇ ਹਨ।

https://pib.gov.in/PressReleseDetail.aspx?PRID=1621827

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਈਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਅਲੀ ਦਰਮਿਆਨ ਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਈਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਅਲੀ (Dr. Abiy Ahmed Ali) ਨਾਲ ਫੋਨ ਤੇ ਗੱਲਬਾਤ ਕੀਤੀ। ਦੋਵੇਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਘਰੇਲੂ, ਖੇਤਰੀ ਅਤੇ ਆਲਮੀ ਚੁਣੌਤੀਆਂ ਤੇ ਚਰਚਾ ਕੀਤੀ ਅਤੇ ਸਿਹਤ ਸੰਕਟ ਦੌਰਾਨ ਇੱਕ ਦੂਜੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਡਾ. ਅਬੀ ਅਹਿਮਦ ਅਲੀ ਨੂੰ ਲਾਜ਼ਮੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਅਤੇ ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਈਥੋਪੀਆ ਨੂੰ ਭਾਰਤੀ ਸਹਾਇਤਾ ਦਾ ਭਰੋਸਾ ਦਿੱਤਾ।

https://pib.gov.in/PressReleseDetail.aspx?PRID=1621539

 

 

ਸ਼੍ਰੀ ਗਡਕਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਕੋਵਿਡ-19 ਸੰਕਟ ਖਤਮ ਹੋਣ ਤੋ ਬਾਅਦ ਪੈਦਾ ਹੋਏ ਮੌਕਿਆਂ ਦਾ ਲਾਭ  ਉਠਾਉਣਾ ਚਾਹੀਦਾ ਹੈ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਅਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਪੈਦਾ ਹੋਏ ਅਵਸਰਾ ਦਾ ਲਾਭ ਉਠਾਉਣਾ ਚਾਹੀਦਾ ਹੈ। ਉਹ ਅੱਜ ਇੰਦੌਰ ਮਮੈਨੇਜਮੈਂਟ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਵੈਬੀਨਾਰ, " ਐੱਮਐੱਸਐੱਮਈ ਐਂਡ  ਇਨਫਰਾਸਟਰਕਚਰ, ਪੋਸਟ ਕੋਵਿਡ-19: ਲਾਈਫ ਆਵ੍ ਦਿਸ ਟੂ ਲਾਈਫਲਾਈਨਸ ਆਵ੍ ਦਾ ਇੰਡੀਅਨ ਇਕੌਨਮੀ" ਨੂੰ ਸੰਬੋਧਿਤ ਕਰ ਰਹੇ ਸਨ। ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਦਯੋਗਾਂ ਦੁਆਰਾ ਇਹ ਪੱਕਾ ਕੀਤਾ ਜਾਣਾ ਚਾਹੀਦਾ ਹੈ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਨਿਵਾਰਕ ਉਪਾਅ ਅਪਣਾਏ ਜਾਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਠਨਾ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ  ਉਨ੍ਹਾਂ ਦੇ ਮਜ਼ਦੂਰਾਂ ਅਤੇ ਕਰਮਚਾਰੀਆਂ ਦਾ ਖਿਆਲ ਰੱਖਿਆ ਜਾਵੇ- ਭੋਜਨ, ਆਸਰਾ ਅਤੇ ਸਮਾਜਿਕ ਦੂਰੀ ਵਾਲੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ।

https://pib.gov.in/PressReleseDetail.aspx?PRID=1621829

 

ਸ਼੍ਰੀ ਗਡਕਰੀ ਨੇ ਅਗਲੇ ਦੋ ਵਰ੍ਹਿਆਂ ਲਈ 15 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦਾ ਟੀਚਾ ਨਿਰਧਾਰਿਤ ਕੀਤਾ

 

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੰਤਰਾਲੇ  ਦੇ ਅਧਿਕਾਰੀਆਂ ਨੂੰ ਆਟੋ ਸਕਰੈਪਿੰਗ ਨੀਤੀ ਨੂੰ ਜਲਦੀ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ ਹੈਇਸ ਨਾਲ ਲਾਗਤ ਵਿੱਚ ਮਹੱਤਵਪੂਰਨ ਕਮੀ ਆਵੇਗੀ।  ਉਨ੍ਹਾਂ ਨੇ ਆਟੋ ਮੋਬਾਈਲ ਨਿਰਮਾਣ ਖੇਤਰ ਵਿੱਚ ਤਰਲਤਾ (ਨਕਦੀ) ਵਧਾਉਣ ਲਈ ਵਿਦੇਸ਼ੀ ਪੂੰਜੀ ਸਮੇਤ ਸਸਤੇ ਕਰਜ਼ ਦੀ ਖੋਜ ਕਰਨ ਦਾ ਵੀ ਸੁਝਾਅ ਦਿੱਤਾ।  ਬੀਐੱਸ4 ਵਾਹਨਾਂ  ਦੇ ਸਵਾਲ ਉੱਤੇਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਸੁਪਰੀਮ ਕੋਰਟ  ਦੇ ਆਦੇਸ਼ ਦਾ ਪਾਲਣ ਕਰੇਗੀ।

https://pib.gov.in/PressReleseDetail.aspx?PRID=1621779

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਭੂਮੀ ਸਿਹਤ ਕਾਰਡਾਂ ਦੇ ਅਧਾਰ 'ਤੇ ਸਾਂਝੇ ਭੂਮੀ ਪੋਸ਼ਕ ਤੱਤ ਪ੍ਰਬੰਧਨ ਨੂੰ ਕਿਸਾਨ ਲਹਿਰ ਬਣਾਉਣ ਦੀ ਅਪੀਲ ਕੀਤੀ

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਮਿੱਟੀ ਦੇ ਪੌਸ਼ਟਿਕ ਤੱਤ ਪ੍ਰਬੰਧਨ ਨੂੰ ਅੰਦੋਲਨ ਬਣਾਉਣ ਦੀ ਅਪੀਲ ਕੀਤੀ ਹੈ। ਸਫਲਤਾ ਪੂਰਬਕ ਜਾਰੀ ਭੂਮੀ ਸਿਹਤ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨ੍ਹਾਂ ਬਾਇਓ ਤੇ ਜੈਵਿਕ ਖਾਦਾਂ ਦੀ ਵਧ ਰਹੀ ਵਰਤੋਂ ਅਤੇ ਰਸਾਇਣਕ ਖਾਦਾਂ ਨੂੰ ਘਟਾਉਣ ਬਾਰੇ ਮਿਸ਼ਨ ਮੋਡ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ, ਜੋ ਇੰਨ-ਬਿੰਨ ਭੂ ਸਿਹਤ ਕਾਰਡਾਂ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਹੋਣੇ ਚਾਹੀਦੇ ਹਨ। ਸਾਲ 2020-21 ਦੌਰਾਨ, ਪ੍ਰੋਗਰਾਮ ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ 1 ਲੱਖ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਲਈ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਵੱਲ ਕੇਂਦਰਤ ਹੋਵੇਗਾ।

https://pib.gov.in/PressReleseDetail.aspx?PRID=1621542

 

 

ਖੁਰਾਕ ਅਤੇ ਜਨਤੱਕ ਵੰਡ ਪ੍ਰਣਾਲੀ ਦੇ ਸਕੱਤਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਅਨਾਜ ਦੀ ਵੰਡ ਬਾਰੇ 24 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਨਾਜ ਸਕੱਤਰਾਂ ਨਾਲ ਸਮੀਖਿਆ ਕੀਤੀ

ਇਸ ਯੋਜਨਾ ਤਹਿਤ, ਮਹਾਮਾਰੀ ਨਾਲ ਪ੍ਰਭਾਵਤ ਦੇਸ਼ ਭਰ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਲਗਭਗ 120 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਅਨਾਜ ਵੰਡਿਆ ਜਾ ਰਿਹਾ ਹੈ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਐੱਨਐੱਫ਼ਐੱਸਏ ਤਹਿਤ ਆਉਂਦੇ ਸਾਰੇ ਪ੍ਰਾਥਮਿਕ ਪਰਿਵਾਰਾਂ ਨੂੰ ਅਪ੍ਰੈਲ, ਮਈ ਅਤੇ ਜੂਨ 2020 ਦੇ ਤਿੰਨ ਮਹੀਨਿਆਂ ਦੌਰਾਨ ਉਨ੍ਹਾਂ ਨੂੰ ਕੀਤੀ ਜਾਂਦੀ ਆਮ ਵੰਡ ਤੋਂ ਦੁੱਗਣਾ ਵੰਡਿਆ ਜਾਵੇਗਾ ਇਸਦੇ ਨਾਲ ਹੀ ਅੰਤਯੋਧਿਆ ਅੰਨ ਯੋਜਨਾ (ਏਏਆਈ) ਦੇ ਹਰੇਕ ਲਾਭਾਰਥੀ ਨੂੰ ਉਨ੍ਹਾਂ ਦੇ ਆਮ ਕੋਟੇ ਨਾਲੋਂ 5 ਕਿਲੋਗ੍ਰਾਮ ਪ੍ਰਤੀ ਮਹੀਨਾ ਵਾਧੂ ਅਨਾਜ ਮਿਲੇਗਾ, ਆਮ ਤੌਰ ਤੇ ਪਹਿਲਾਂ ਇਨ੍ਹਾਂ ਨੂੰ 35 ਕਿੱਲੋਗ੍ਰਾਮ ਪ੍ਰਤੀ ਕਾਰਡ ਪ੍ਰਤੀ ਮਹੀਨਾ ਮਿਲਦਾ ਸੀ ਇਸ ਯੋਜਨਾ ਦੇ ਲਈ ਰਾਜ ਸਰਕਾਰਾਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ ਅਤੇ 6 ਮਈ 2020 ਤੱਕ ਹੀ 69.28 ਐੱਲਐੱਮਟੀ ਦੀ ਮਾਤਰਾ ਵੰਡੀ ਜਾ ਚੁੱਕੀ ਹੈ

https://pib.gov.in/PressReleseDetail.aspx?PRID=1621536

 

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੋਵਿਡ-19 ਮਹਾਮਾਰੀ ਦੇ ਵਧਦੇ ਔਖੇ ਸਮੇਂ ਵਿੱਚ ਇੰਟੈਗ੍ਰੇਟਿਡ ਕੋਲਡ ਚੇਨ ਨੈੱਟਵਰਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਪ੍ਰਮੋਟਰਾਂ ਨਾਲ ਅੱਜ ਵੀਡੀਓ ਕਾਨਫਰੰਸਿੰਗ ਦੌਰਾਨ ਕੇਂਦਰੀ ਮੰਤਰੀ ਨੇ ਕੋਵਿਡ ਮਹਾਮਾਰੀ ਦੇ ਮੌਜੂਦਾ ਔਖੇ ਦੌਰ ਵਿੱਚ ਫੂਡ ਪ੍ਰੋਸੈੱਸਿੰਗ ਉੱਦਮਾਂ , ਖਾਸ ਕਰਕੇ ਇੰਟੈਗ੍ਰੇਟਿਡ ਕੋਲਡ ਨੈੱਟਵਰਕ ਚੇਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਹ ਕਿਸਾਨਾਂ ਨੂੰ ਅਣਸੁਖਾਵੇਂ ਹਾਲਾਤ ਤੋਂ ਬਚਾਉਂਦੀ ਹੈ ਤੇ ਨਾਲ ਹੀ ਬਜ਼ਾਰ ਦੀ ਕੀਮਤ ਨੂੰ ਸਥਾਈ ਰੱਖਣ 'ਚ ਸਹਾਈ ਸਾਬਤ ਹੁੰਦੀ ਹੈ। ਫੂਡ ਪ੍ਰੋਸੈੱਸਿੰਗ ਉਦਯੋਗ ਕੋਲ ਖੇਤੀ ਉਤਪਾਦ ਸਾਂਭਣ ਦੀ ਪ੍ਰਤਿਭਾ ਹੈ ਤੇ ਇਸ ਨਾਲ ਕਿਸਾਨਾਂ ਨੂੰ ਲਾਭ ਹੁੰਦਾ ਹੈ ਤੇ ਇਸ ਦੇ ਨਾਲ ਹੀ ਇਹ ਉਦਯੋਗ ਪੱਕੀ ਹੋਈ ਫਸਲ ਨੂੰ ਵੱਡਮੁੱਲੇ ਪ੍ਰੋਸੈੱਸਡ ਉਤਪਾਦ ਵਿੱਚ ਤਬਦੀਲ ਕਰਦੀ ਹੈ, ਜਿਸ ਨਾਲ ਘਰੇਲੂ ਤੇ ਆਲਮੀ ਮੰਗ ਵੀ ਪੂਰੀ ਕੀਤੀ ਜਾ ਸਕਦੀ ਹੈ।

 

https://pib.gov.in/PressReleseDetail.aspx?PRID=1621532

ਕਿਰਤ ਮੰਤਰੀ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਦੇ ਲਈ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ

ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕੋਵਿਡ-19 ਮਹਾਮਾਰੀ ਤੋਂ ਉਤਪੰਨ ਹੋਣ ਵਾਲੀ ਉਭਰਦੀ ਸਥਿਤੀ 'ਤੇ ਚਰਚਾ ਕਰਨ ਅਤੇ ਮਜ਼ਦੂਰਾਂ ਅਤੇ ਅਰਥਵਿਵਸਥਾ 'ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਨਵੀਂ ਦਿੱਲੀ ਵਿੱਚ ਅੱਜ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਨਾਲ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਇਨ੍ਹਾਂ ਮੁੱਦਿਆਂ (1) ਕੋਵਿਡ-19 ਦੇ ਮੱਦੇਨਜ਼ਰ ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ (2) ਰੋਜ਼ਗਾਰ ਪੈਦਾ ਕਰਨ ਦੇ ਉਪਾਅ (3) ਆਰਥਿਕ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਦੇ ਲਈ ਅਪਨਾਏ ਜਾਣ ਵਾਲੇ ਉਪਾਅ ਅਤੇ (4) ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੂੰ ਕਿਰਤ ਕਾਨੂੰਨਾਂ ਤਹਿਤ ਆਪਣੀਆਂ ਦੇਣਦਾਰੀਆਂ ਡਿਸਚਾਰਜ ਕਰਨ ਦੇ ਯੋਗ ਬਣਾਉਣ ਲਈ ਸਥਿਤੀ ਵਿੱਚ ਸੁਧਾਰ ਸ਼ਾਮਲ ਸਨ।

https://pib.gov.in/PressReleseDetail.aspx?PRID=1621495

 

ਸ਼੍ਰੀ ਗਡਕਰੀ ਨੇ ਫਰੈਗਰੈਂਸ ਐਂਡ ਫਲੇਵਰਸ ਐਸੋਸੀਏਸ਼ਨ ਆਵ੍ ਇੰਡੀਆ ਨੂੰ ਘਰੇਲੂ ਉਤਪਾਦਨ ਅਤੇ ਆਯਾਤ ਬਦਲ ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਟਾਰਟ ਅੱਪ ਈਕੋ ਸਿਸਟਮ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਤੇ ਕੋਵਿਡ-19 ਦੇ ਪ੍ਰਭਾਵ ਤੇ ਫਰੈਗਰੈਂਸ ਐਂਡ ਫਲੇਵਰਸ ਐਸੋਸੀਏਸ਼ਨ ਆਵ੍ ਇੰਡੀਆ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਸ਼੍ਰੀ ਗਡਕਰੀ ਨੇ ਸੁਗੰਧਿਤ ਅਤੇ ਸੁਆਦ ਉਦਯੋਗ ਨੂੰ ਆਯਾਤ ਉਤਪਾਦਾਂ ਦਾ ਉਪਯੋਗ ਕਰਨ ਦੀ ਬਜਾਏ ਘਰੇਲੂ ਉਤਪਾਦਾਂ ਦੇ ਉਤਪਾਦਨ ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਅਤੇ ਬਾਂਸ ਦੇ ਘਰੇਲੂ ਉਤਪਾਦਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਆਲਮੀ ਬਜ਼ਾਰ ਵਿੱਚ ਪ੍ਰਤੀਯੋਗੀ ਬਣਨ ਲਈ ਨਵੀਨਤਾ, ਟੈਕਨੋਲੋਜੀ ਅਤੇ ਖੋਜ ਕੁਸ਼ਲ ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

https://pib.gov.in/PressReleseDetail.aspx?PRID=1621553

 

 

ਡਾਇਰੈਕਟਰ ਜਨਰਲ, ਸੀਐੱਸਆਈਆਰ ਨੇ ਕੋਵਿਡ-19 ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ ਲਾਂਚ ਕੀਤਾ

ਸੀਐੱਸਆਈਆਰ ਹੈੱਡਕੁਆਰਟਰ, ਨਵੀਂ ਦਿੱਲੀ ਵਿੱਚ ਡਾ. ਸ਼ੇਖਰ ਸੀ.ਮਾਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਨੇ ਕੋਵਿਡ-19 (ਟ੍ਰੇਸਿੰਗ, ਟੈਸਟਿੰਗ ਅਤੇ ਟ੍ਰੀਟਿੰਗ) ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ (“Compendium of Indian Technologies for Combating COVID-19 (Tracing, Testing and Treating)”) ਲਾਂਚ ਕੀਤਾ ਜੋ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਸੰਕਲਨ ਵਿੱਚ ਕੋਵਿਡ-19 ਨਾਲ ਜੁੜੀਆਂ 200 ਭਾਰਤੀ ਟੈਕਨੋਲੋਜੀਆਂ, ਵਰਤਮਾਨ ਖੋਜ ਗਤੀਵਿਧੀਆਂ, ਵਪਾਰੀਕਰਨ ਲਈ ਉਪਲੱਬਧ ਟੈਕਨੋਲੋਜੀਆਂ, ਭਾਰਤ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਾਂ ਅਤੇ ਪ੍ਰਯਤਨਾਂ ਬਾਰੇ ਜਾਣਕਾਰੀ ਸ਼ਾਮਲ ਹੈ, ਜਿਨ੍ਹਾਂ ਦਾ ਵਰਗੀਕਰਨ ਟ੍ਰੈਕਿੰਗ, ਟੈਸਟਿੰਗ ਅਤੇ ਟ੍ਰੀਟਿੰਗ -3 ਟੀ- ਦੇ ਤਹਿਤ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ ਜ਼ਿਆਦਾਤਰ ਟੈਕਨੋਲੋਜੀਆਂ ਟੈਸਟਿੰਗ ਦੀ ਕਸੌਟੀ ਤੇ ਖਰੀਆਂ ਉਤਰੀਆਂ ਹਨ ਅਤੇ ਉਤਪਾਦ ਨੂੰ ਤੇਜ਼ੀ ਨਾਲ ਬਜ਼ਾਰ ਵਿੱਚ ਪੇਸ਼ ਕਰਨ ਵਿੱਚ ਉੱਦਮੀਆਂ ਨੂੰ ਮਦਦ ਕਰ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਨਵੀਨ ਰੂਪ ਵਿੱਚ ਫਿਰ ਤੋਂ ਸਥਾਪਿਤ ਕਰਨ ਦੀ ਜ਼ਰੂਰਤ ਨਹੀਂ ਹੈ।

 

https://pib.gov.in/PressReleseDetail.aspx?PRID=1621458

 

ਡਰਾਫਟ ਵਾਤਾਵਰਣ ਪ੍ਰਭਾਵ ਮੁੱਲਾਂਕਣ ਨੋਟੀਫਿਕੇਸ਼ਨ (ਈਆਈਏ), 2020 ਲਈ ਨੋਟਿਸ ਅਵਧੀ 30 ਜੂਨ ਤੱਕ ਵਧਾਈ ਗਈ

ਕੇਂਦਰ ਸਰਕਾਰ ਨੇ ਐੱਸਓ 1199 (ਈ) ਮਿਤੀ 23 ਮਾਰਚ, 2020 ਰਾਹੀਂ 11 ਅਪ੍ਰੈਲ, 2020 ਨੂੰ ਸਰਕਾਰੀ ਗਜ਼ਟ ਵਿੱਚ, ਪ੍ਰਭਾਵਿਤ ਹੋਣ ਦੀ ਸੰਭਾਵਨਾ ਰੱਖਣ ਵਾਲੇ ਲੋਕਾਂ ਦੀ ਜਾਣਕਾਰੀ ਲਈ ਅਤੇ ਡਰਾਫਟ ਨੋਟੀਫਿਕੇਸ਼ਨ ਵਾਲੀ ਗਜ਼ਟ ਦੀਆਂ ਕਾਪੀਆਂ ਜਨਤੱਕ ਤੌਰ' ਤੇ ਉਪਲਬਧ ਹੋਣ ਦੀ ਤਰੀਕ ਤੋਂ ਸੱਠ ਦਿਨਾਂ ਦੇ ਅੰਦਰ ਡਰਾਫਟ ਨੋਟੀਫਿਕੇਸ਼ਨ ਵਿੱਚ ਸ਼ਾਮਲ ਪ੍ਰਸਤਾਵ 'ਤੇ ਕੋਈ ਇਤਰਾਜ਼ ਜਾਂ ਸੁਝਾਅ ਲੈਣ ਲਈ ਵਾਤਾਵਰਣ ਪ੍ਰਭਾਵ ਮੁੱਲਾਂਕਣ ਨੋਟੀਫਿਕੇਸ਼ਨ, 2020 ਨਾਮ ਦੀ ਡਰਾਫਟ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤੀ।ਮੰਤਰਾਲੇ ਨੇ ਹੁਣ ਨੋਟਿਸ ਦੀ ਮਿਆਦ 30 ਜੂਨ, 2020 ਤੱਕ ਵਧਾ ਦਿੱਤੀ ਹੈ।

https://pib.gov.in/PressReleseDetail.aspx?PRID=1621800

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ

ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਨੇ ਅੱਜ ਮਾਈਗੌਵ (MyGov) ਪਲੈਟਫਾਰਮ 'ਤੇ ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਸ਼ੁਰੂ ਕੀਤੀ। ਇਸ ਪ੍ਰਤੀਯੋਗਤਾ ਦਾ ਉਦੇਸ਼ ਦੇਸ਼ ਦੇ ਨਾਗਰਿਕਾਂ ਦੇ ਰਚਨਾਤਮਕ ਵਿਚਾਰਾਂ ਤੋਂ ਨਿਕਲਣ ਵਾਲੇ ਦੇਖੋ ਅਪਨਾ ਦੇਸ਼ ਅਭਿਆਨ ਦੇ ਲਈ ਲੋਗੋ ਤਿਆਰ ਕਰਨਾ ਹੈ। ਪੋਸਟ ਲੌਕਡਾਊਨ ਅਤੇ ਜਿਸ ਤਰ੍ਹਾਂ ਹੀ ਮਹਾਮਾਰੀ ਦੇ ਸੰਕ੍ਰਮਣ 'ਤੇ ਨਿਯੰਤਰਣ ਹਾਸਲ ਹੁੰਦਾ ਹੈ, ਇਹ ਵਿਆਪਕ ਰੂਪ ਨਾਲ ਸਹਿਮਤ ਤੱਥ ਹੈ ਕਿ ਘਰੇਲੂ ਟੂਰਿਜ਼ਮ, ਅੰਤਰਰਾਸ਼ਟਰੀ ਸੈਰ-ਸਪਾਟੇ ਦੀ ਤੁਲਨਾ ਵਿੱਚ ਤੇਜ਼ੀ ਨਾਲ ਠੀਕ ਹੋ ਜਾਵੇਗਾ।

 

https://pib.gov.in/PressReleseDetail.aspx?PRID=1621587

 

 

ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਸੰਸਥਾਨਾਂ ਨੇ 12 ਭਾਸ਼ਾਵਾਂ ਵਿੱਚ ਮੱਛੀ ਪਾਲਣ ਖੇਤਰ ਲਈ ਅਡਵਾਈਜ਼ਰੀਆਂ (ਸਲਾਹਾਂ) ਜਾਰੀ ਕੀਤੀਆਂ

ਖੇਤੀਬਾੜੀ ਖੇਤਰ ਨਾਲ ਜੁੜੇ ਸਾਰੇ ਹਿਤਧਾਰਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਨੇ ਆਪਣੇ ਖੋਜ ਸੰਸਥਾਨਾਂ ਰਾਹੀਂ ਕਈ ਉਪ-ਖੇਤਰਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਕਈ ਇਨੋਵੇਟਿਵ ਕਦਮ ਉਠਾਏ ਹਨ । ਇਸ ਯਤਨ ਵਿੱਚ, ਆਈਸੀਏਆਰ - ਸੈਂਟਰ ਇੰਸਟੀਟਿਊਟ ਆਵ੍ ਫੀਸ਼ੀਅਰਸ ਟੈਕਨੋਲੋਜੀ (ਆਈਸੀਏਆਰ - ਸੀਆਈਐੱਫਟੀ), ਕੌਚੀ ਨੇ ਮਛੇਰਿਆਂ, ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੇ ਮਾਲਿਕਾਂ, ਮੱਛੀ ਫੜਨ ਦੀ ਬੰਦਰਗਾਹ, ਮੱਛੀ ਬਜ਼ਾਰ ਅਤੇ ਸਮੁੰਦਰੀ ਫੂਡ ਪ੍ਰੋਸੈੱਸਿੰਗ ਪਲਾਂਟਾਂ ਦੇ ਲਾਭ ਲਈ ਅਡਵਾਈਜ਼ਰੀਆਂ ਤਿਆਰ ਕੀਤੀਆਂ ਇਹ ਅਡਵਾਈਜ਼ਰੀਆਂ ਅੰਗਰੇਜ਼ੀ ਅਤੇ ਹਿੰਦੀ ਦੇ ਇਲਾਵਾ 10 ਕਈ ਖੇਤਰੀ ਭਾਸ਼ਾਵਾਂ ਵਿੱਚ ਜਾਰੀਆਂ ਕੀਤੀਆਂ ਗਈਆਂ

https://pib.gov.in/PressReleseDetail.aspx?PRID=1621745

 

ਨਾਸ਼ਿਕ ਸਮਾਰਟ ਸਿਟੀ ਦੀਆਂ ਮੋਬਾਈਲ ਐਪਲੀਕੇਸ਼ਨਸ ਅਤੇ ਬਾਡੀ ਸੈਨੀਟਾਈਜ਼ੇਸ਼ਨ ਮਸ਼ੀਨਾਂ ਜਿਹੀਆਂ ਪਹਿਲਾਂ ਨੇ ਕੋਵਿਡ-19 ਖ਼ਿਲਾਫ਼ ਸ਼ਹਿਰ ਦੀ ਜੰਗ ਮਜ਼ਬੂਤ ਕੀਤੀ

https://pib.gov.in/PressReleseDetail.aspx?PRID=1621809

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ -ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਹਿਦਾਇਤ ਕੀਤੀ ਹੈ ਕਿ ਸਾਰੇ ਜ਼ਿੰਮੇਵਾਰ ਨਾਗਰਿਕ ਆਪਣੀ ਬਿਮਾਰੀ ਬਾਰੇ ਆਪ ਜਾਣਕਾਰੀ ਆਪਣੀ ਨੇੜੇ ਦੀ ਡਿਸਪੈਂਸਰੀ ਨੂੰ ਪ੍ਰਦਾਨ ਕਰਨ। ਉਨ੍ਹਾਂ ਸਥਾਨਕ ਆਗੂਆਂ ਅਤੇ ਗੁਆਂਢੀਆਂ ਨੂੰ ਅਪੀਲ ਕੀਤੀ ਕਿ ਜੇ ਉਨਾਂ ਦੇ ਆਪਣੇ ਖੇਤਰ ਵਿੱਚ ਕਿਸੇ ਵਿਅਕਤੀ ਵਿੱਚ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ  ਉਹ ਪ੍ਰਸ਼ਾਸਨ ਨੂੰ ਸੂਚਿਤ ਕਰਨ। ਅੱਜ ਤੱਕ 38,44,867 ਤਿਆਰ ਖੁਰਾਕ ਦੇ ਪੈਕਟ ਲੋੜਵੰਦਾਂ ਅਤੇ ਬੇਆਸਰਿਆਂ ਨੂੰ ਵੰਡੇ ਗਏ।

 

•           ਪੰਜਾਬ - ਰਾਜ ਐੱਨਆਰਆਈਜ਼ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚੋਂ ਲੋਕਾਂ ਦੇ ਵੱਡੀ ਗਿਣਤੀ ਵਿੱਚ ਪੰਜਾਬ ਆਉਣ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ। ਮੁੱਖ ਮੰਤਰੀ ਨੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਕਈ ਹਿਦਾਇਤਾਂ ਜਾਰੀ ਕੀਤੀਆਂ ਹਨ। ਸਿਹਤ ਵਿਭਾਗ ਨੂੰ ਹਿਦਾਇਤ ਕੀਤੀ ਗਈ ਹੈ ਕਿ ਵਾਪਸ ਆਉਣ ਵਾਲੇ ਸਾਰੇ ਲੋਕਾਂ ਦੀ ਸਕ੍ਰੀਨਿੰਗ ਲਾਜ਼ਮੀ ਕੀਤੀ ਜਾਵੇ ਅਤੇ ਨਾਲ ਹੀ ਵਧੇਰੇ ਰਿਸਕ ਵਾਲੇ ਖੇਤਰਾਂ ਵਿੱਚ ਉਨ੍ਹਾਂ ਦੀ ਸੰਸਥਾਗਤ ਕੁਆਰੰਟੀਨ ਵੀ ਕਰਵਾਈ ਜਾਵੇ ਅਤੇ ਐੱਨਆਰਆਈਜ਼ ਦੇ ਮਾਮਲੇ ਵਿੱਚ ਇਹ ਕੁਆਰੰਟੀਨ ਘਰਾਂ ਜਾਂ ਹੋਟਲਾਂ ਵਿੱਚ ਹੋਵੇ।

 

•           ਹਰਿਆਣਾ - ਹਰਿਆਣਾ ਦੇ ਨਾਗਰਿਕ ਲੋਕਲ ਬਾਡੀਜ਼ ਵਿਭਾਗ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਮਿਊਂਸਪਲ ਹੱਦ ਅੰਦਰ ਆਉਂਦੇ ਖੇਤਰਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲਿਆਂ ਉੱਤੇ ਪੈਨੈਲਟੀ ਅਤੇ ਜੁਰਮਾਨਾ ਲਾਗੂ ਕੀਤਾ ਜਾਵੇਗਾ। ਹਰਿਆਣਾ ਸਰਕਾਰ ਰੋਜ਼ਗਾਰ ਪ੍ਰਦਾਨ ਕਰਨ ਅਤੇ ਅਰਥਵਿਵਸਥਾ ਨੂੰ ਉਤਸ਼ਾਹਤ ਕਰਨ ਵੱਲ ਤੇਜ਼ੀ ਨਾਲ ਕੰਮ ਕਰ ਰਹੀ ਹੈ ਜਿਸ ਦੇ ਲਈ ਇਕ ਪੋਰਟਲ https://saralharyana.gov.in/ ਉੱਤੇ ਆਟੋਮੈਟਿਕ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਹੁਣ ਤੱਕ 19,626 ਯੂਨਿਟਾਂ ਅਤੇ 11,21,287 ਵਰਕਰਾਂ ਨੂੰ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

 

•           ਕੇਰਲ - ਆਬੂਧਾਬੀ ਤੋਂ 177 ਬਾਲਗਾਂ ਅਤੇ 4 ਬੱਚਿਆਂ ਨਾਲ ਏਅਰ ਇੰਡੀਆ ਦੀ ਐਕਸਪ੍ਰੈੱਸ ਫਲਾਈਟ ਅੱਜ ਰਾਜ 9.40 ਵਜੇ ਕੋਚੀ ਵਿਖੇ ਪਹੁੰਚ ਜਾਵੇਗੀ ਅਤੇ ਇਸ ਤਰ੍ਹਾਂ ਇਤਿਹਾਸਕ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਹੋ ਜਾਵੇਗੀ। ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਹੋਰ ਉਡਾਨ ਦੁਬਈ ਤੋਂ ਆ ਰਹੀ ਹੈ ਜੋ ਕਿ ਅੱਜ ਰਾਤ 10.30 ਵਜੇ ਕੋਜ਼ੀਕੋਟੇ ਪਹੁੰਚ ਜਾਵੇਗੀ। ਆਉਣ ਵਾਲੇ ਲੋਕਾਂ ਨੂੰ ਗ੍ਰਹਿ ਮੰਤਰੀ ਦੀਆਂ ਗਾਈਡਲਾਈਨ ਅਨੁਸਾਰ ਕੁਆਰੰਟੀਨ ਕੀਤਾ ਜਾਵੇਗਾ। ਸਰਕਾਰ ਨੇ ਕੇਰਲ ਦੇ ਦੂਜੇ ਰਾਜਾਂ ਵਿੱਚ ਫਸੇ ਲੋਕਾਂ ਨੂੰ ਕੁਆਰੰਟੀਨ ਵਿੱਚ ਦੇਰ ਹੋਣ ਕਾਰਨ ਟ੍ਰੈਵਲ ਪਾਸ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਪ੍ਰਵਾਸੀ ਮਜ਼ਦੂਰਾਂ ਨੇ ਅੱਜ ਕੰਨੂਰ ਅਤੇ ਅਰਨਾਕੁੱਲਮ ਜ਼ਿਲ੍ਹਿਆਂ ਵਿੱਚ ਰੋਸ ਮਾਰਚ ਕਰਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇੰਗਲੈਂਡ, ਅਮਰੀਕਾ ਅਤੇ ਖਾੜੀ ਦੇਸ਼ਾਂ ਵਿੱਚ ਫਸੇ ਹੋਏ ਕੇਰਲ ਦੇ 6 ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ। ਰਾਜ ਦੇ 8 ਜ਼ਿਲ੍ਹੇ ਕੋਵਿਡ ਫਰੀ ਹੋ ਗਏ ਹਨ। ਰਾਜ ਵਿੱਚ ਸਿਰਫ  30 ਸਰਗਰਮ ਕੇਸ ਰਹਿ ਗਏ ਹਨ।

 

•           ਤਮਿਲ ਨਾਡੂ - 1136 ਯਾਤਰੀਆਂ ਨੂੰ ਲੈ ਕੇ ਤਮਿਲ ਨਾਡੂ ਤੋਂ ਇਕ ਗੱਡੀ ਅੱਜ ਰਾਂਚੀ ਲਈ ਰਵਾਨਾ ਹੋ ਗਈ। ਇੱਥੇ ਉਦਯੋਗ ਭਾਰੀ ਮੁਸ਼ਕਿਲ ਵਿੱਚ ਹਨ ਕਿਉਂਕਿ ਲੱਖਾਂ ਪ੍ਰਵਾਸੀ ਮਜ਼ਦੂਰਾਂ ਜਿਨ੍ਹਾਂ ਵਿੱਚੋਂ 32,00 ਕੋਇਮਬਟੂਰ ਤੋਂ ਹਨ, ਨੇ ਵਾਪਸ ਜਾਣ ਵਿੱਚ ਦਿਲਚਸਪੀ ਪ੍ਰਗਟਾ ਦਿੱਤੀ ਹੈ। ਮਦੁਰਾਏ ਵਿੱਚ ਲਾਕਡਾਊਨ ਦੌਰਾਨ ਟ੍ਰਾਂਜ਼ਿਟ ਪਾਸ ਲਾਜ਼ਮੀ ਕਰ ਦਿੱਤੇ ਗਏ ਹਨ। ਵਿਰੋਧੀ ਪਾਰਟੀਆਂ ਦੀ ਮੰਗ ਦੇ ਬਾਵਜੂਦ ਰਾਜ ਵਿੱਚ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀਆਂ ਵਿੱਚ ਸ਼ਰਾਬ ਦੀ ਵਿੱਕਰੀ ਸ਼ੁਰੂ ਹੋ ਗਈ ਹੈ। ਅੱਜ ਤੱਕ ਕੁੱਲ ਕੇਸ (4829), ਸਰਗਰਮ ਕੇਸ (3275), ਮੌਤਾਂ (35) ਅਤੇ ਡਿਸਚਾਰਜ ਹੋਏ (1516)।

 

•           ਕਰਨਾਟਕ - ਅੱਜ 8 ਨਵੇਂ ਕੇਸਾਂ ਦੀ ਪਛਾਣ ਹੋਈ। ਇਨ੍ਹਾਂ ਵਿੱਚੋਂ 3-3 ਦਾਵਨਗਿਰੀ ਅਤੇ ਕੁੱਲਬੁਰਗੀ ਅਤੇ 1-1 ਬੇਲਾਗਾਵੀ ਅਤੇ ਬੰਗਲੌਰ ਵਿੱਚ ਹਨ। ਅੱਜ 57 ਸਾਲ ਦੀ ਇਕ ਔਰਤ ਦੀ ਕੋਵਿਡ ਕਾਰਨ ਦਾਵਨਗਿਰੀ ਵਿਖੇ ਮੌਤ ਹੋ ਗਈ। ਅੱਜ ਤੱਕ ਕੁੱਲ ਕੇਸ (701), ਕੁੱਲ ਮੌਤਾਂ (30) ਅਤੇ ਠੀਕ ਹੋ ਕੇ ਡਿਸਚਾਰਜ ਹੋਏ (363)।

 

•           ਆਂਧਰ ਪ੍ਰਦੇਸ਼ - ਵਿਸ਼ਾਖਾਪਟਨਮ ਵਿੱਚ ਕੈਮੀਕਲ ਗੈਸ ਲੀਕ ਘਟਨਾ ਜੋ ਕਿ ਐੱਲਜੀ ਪੋਲੀਮਰਜ਼ ਵਿਖੇ ਹੋਈ, ਵਿੱਚ ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਨਾਲ ਇਸ ਵਿਸ਼ੇ ਉੱਤੇ ਟੈਲੀਫੋਨ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਗ੍ਰੀਨ ਜ਼ੋਨ ਜ਼ਿਲ੍ਹਾ ਵਿਜ਼ਨਗ੍ਰਾਮ ਵਿੱਚ ਪਹਿਲੀ ਵਾਰੀ 3 ਪਾਜ਼ਿਟਿਵ ਮਾਮਲੇ ਮਿਲੇ। 56  ਪਾਜ਼ਿਟਿਵ ਕੇਸ ਸਾਹਮਣੇ ਆਏ, 51 ਨੂੰ ਡਿਸਚਾਰਜ ਕੀਤਾ ਗਿਆ ਅਤੇ 2 ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਵਿੱਚ 8087 ਸੈਂਪਲ ਲਏ ਗਏ। ਕੁੱਲ ਕੇਸ 1833 ਤੋ ਪਹੁੰਚ ਗਏ, ਸਰਗਰਮ ਕੇਸ (1015), ਠੀਕ ਹੋਏ (780), ਮੌਤਾਂ (38)। ਅੱਗੇ  ਚਲ ਰਹੇ ਜ਼ਿਲ੍ਹੇ ਕੁਰਨੂਲ (540), ਗੁੰਟੂਰ (373) ਅਤੇ ਕ੍ਰਿਸ਼ਨਾ (316)।

 

•           ਤੇਲੰਗਾਨਾ - 2803 ਫਸੇ ਹੋਏ ਵਰਕਰ ਤੇਲੰਗਾਨਾ ਤੋਂ ਬੁੱਧਵਾਰ ਨੂੰ ਆਪਣੇ ਰਾਜਾਂ ਲਈ ਰਵਾਨਾ ਹੋ ਗਏ। ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਕਿਹਾ ਹੈ ਕਿ ਉਹ ਦੋ ਦਿਨਾਂ ਅੰਦਰ ਦੱਸੇ ਕਿ ਉਹ ਐਮਰਜੈਂਸੀ ਸਥਿਤੀਆਂ ਵਿੱਚ ਫਸੇ ਲੋਕਾਂ ਦੇ ਬਚਾਅ ਲਈ ਕੀ ਕੰਮ ਕਰ ਰਹੀ ਹੈ। ਰਾਜ ਸਰਕਾਰ ਨੇ ਭਾਵੇਂ ਕਿ ਪ੍ਰਾਈਵੇਟ ਦਫਤਰਾਂ ਨੂੰ 33 % ਵਰਕਰਾਂ ਨਾਲ ਕੰਮ ਸ਼ੁਰੂ ਕਰਨ ਦੀ ਛੋਟ ਦੇ ਦਿੱਤੀ ਹੈ, ਆਈਟੀ ਜਾਂ ਆਈਟੀਈਜ਼ ਖੇਤਰ ਇਸ ਸੰਬੰਧ ਵਿੱਚ ਹੋਰ ਸਪਸ਼ਟੀਕਰਨ ਦੀ ਉਡੀਕ ਕਰ ਰਿਹਾ ਹੈ। ਹੁਣ ਤੱਕ ਕੁੱਲ ਕੇਸ (1107), ਸਰਗਰਮ ਕੇਸ (430), ਮੌਤਾਂ (29), ਠੀਕ ਹੋਏ (648)।

 

•           ਅਰੁਣਾਚਲ ਪ੍ਰਦੇਸ਼ - ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਹਾਇਤਾ ਫੰਡ ਵਿੱਚ ਹੁਣ ਤੱਕ 19.89 ਕਰੋੜ ਰੁਪਏ ਆਏ ਹਨ ਅਤੇ ਅੱਜ ਤੱਕ 9.49 ਕਰੋੜ ਰੁਪਏ ਖਰਚ ਹੋ ਗਏ ਹਨ। ਕੁੱਲ 32,751 ਮੁਫਤ ਐੱਲਪੀਜੀ ਸਿਲੰਡਰ ਪੀਐੱਮਜੀਕੇਵਾਈ ਸਕੀਮ ਤਹਿਤ ਰਾਜ ਵਿੱਚ ਵੰਡੇ ਗਏ ਹਨ।

 

•           ਅਸਾਮ - ਮੁੱਖ ਮੰਤਰੀ ਨੇ ਅਰਥਵਿਵਸਥਾ ਦੀ ਬਹਾਲੀ ਬਾਰੇ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨਾਲ ਮੀਟਿੰਗ ਕੀਤੀ।

 

•           ਮੇਘਾਲਿਆ - ਆਈਆਈਐੱਮ ਉਮਸਾਵਲੀ ਇਸ ਵੇਲੇ ਕੋਰੋਨਾ ਸੰਭਾਲ ਦੇ ਸਭ ਤੋਂ ਵੱਡੇ ਕੇਂਦਰ ਵਜੋਂ ਉਭਰਿਆ ਹੈ। ਇੱਥੇ 258 ਬੈੱਡਾਂ ਦਾ ਪ੍ਰਬੰਧ ਹੈ।

 

•           ਮਣੀਪੁਰ - ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿੱਚ ਮਨਰੇਗਾ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਇਸ ਵਿੱਚ ਸਮਾਜਿਕ ਦੂਰੀ ਦੀ ਸ਼ਰਤ ਨੂੰ ਕਾਇਮ ਰੱਖਣ ਲਈ ਕਿਹਾ ਗਿਆ ਹੈ। ਰਾਜ ਵਿੱਚ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੈ।

 

•           ਮਿਜ਼ੋਰਮ - ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਮਿਜ਼ੋਰਮ ਦੇ ਮਸਟਰ ਰੋਲ ਕਰਮਚਾਰੀਆਂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।

 

•           ਨਾਗਾਲੈਂਡ - ਮੁੱਖ ਮੰਤਰੀ ਨੇ ਅੱਜ ਟੁਏਨਸਾਂਗ ਹਸਪਤਾਲ ਦਾ ਦੌਰਾ ਕਰਕੇ ਦਿਹਾੜੀਦਾਰਾਂ ਨੂੰ ਸਹਾਇਤਾ ਲਈ ਸਮਾਨ ਵੰਡਿਆ। ਉੱਪ ਮੁੱਖਮੰਤਰੀ ਨੇ ਟੁਏਨਸਾਂਗ, ਲੋਂਗਲੈਂਗ, ਕਿਫੇਰੇ ਅਤੇ ਸ਼ੱਮਾਟੋਰ ਦੀ ਵਿਲੇਜ ਕੌਂਸਲ ਨੂੰ ਵਾਕੀਟਾਕੀ ਸੈੱਟ ਭੇਂਟ ਕੀਤੇ।

 

•           ਮਹਾਰਾਸ਼ਟਰ - ਰਾਜ ਵਿੱਚ ਇੱਕ ਦਿਨ ਵਿੱਚ 1233 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਕੁੱਲ ਗਿਣਤੀ 16758 ਹੋ ਗਈ ਹੈ। 34 ਹੋਰ ਮੌਤਾਂ ਨਾਲ ਮੌਤਾਂ ਦੀ ਕੁੱਲ ਗਿਣਤੀ 651 ਹੋ ਗਈ ਹੈ। ਹੁਣ ਤੱਕ ਇਕੱਲੇ ਮੁੰਬਈ ਵਿੱਚ ਹੀ 10,500 ਕੇਸ ਹੋ ਗਏ ਹਨ। ਮੁੰਬਈ ਹੀ ਅਜਿਹਾ ਸ਼ਹਿਰ ਹੈ ਜਿਥੇ ਸਭ ਤੋਂ ਵੱਧ ਇਕ ਲੱਖ ਪਾਜ਼ਿਟਿਵ ਕੇਸ ਹੋ ਗਏ ਹਨ। ਰੋਜ਼ਾਨਾ 4,500 ਟੈਸਟ 6 ਜਨਤੱਕ ਅਤੇ 11 ਪ੍ਰਾਈਵੇਟ ਲੈਬਾਰਟਰੀਆਂ ਵਿੱਚ ਹੋ ਰਹੇ ਹਨ ਪਰ ਪਾਜ਼ਿਟਿਵ ਕੇਸਾਂ ਦੀ ਗਿਣਤੀ 10 % ਤੇ ਪਹੁੰਚ ਗਈ ਹੈ ਜਦਕਿ ਅਪ੍ਰੈਲ ਦੇ ਸ਼ੁਰੂ ਵਿੱਚ ਇਹ 3 % ਸੀ। ਇਸ ਤੋਂ ਲਗਦਾ ਹੈ ਕਿ ਇਨਫੈਕਸ਼ਨ ਵਿੱਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ 25,000 ਪ੍ਰਾਈਵੇਟ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਕੋਵਿ਼ਡ-19 ਦੇ ਮਰੀਜ਼ਾਂ ਦੇ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਣ। ਡਾਕਟਰਾਂ ਨੂੰ ਸੁਰੱਖਿਆ ਗੀਅਰ ਪ੍ਰਦਾਨ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਕੰਮ ਕਰਨ ਦੇ ਵੱਖਰੇ ਪੈਸੇ ਮਿਲਣਗੇ। 55 ਸਾਲ ਤੋਂ ਉਪਰ ਦੀ ਉਮਰ ਵਾਲੇ ਡਾਕਟਰਾਂ ਨੂੰ ਇਸ ਤੋਂ ਛੂਟ ਹੋਵੇਗੀ।

 

•           ਗੁਜਰਾਤ - ਰਾਜ ਵਿੱਚ 380 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 6625 ਹੋ ਗਈ। ਮੌਤਾਂ ਦੀ ਕੁੱਲ ਗਿਣਤੀ 396 ਤੇ ਪਹੁੰਚ ਗਈ। ਨਵੇਂ ਆਏ 380  ਕੇਸਾਂ ਵਿੱਚੋਂ 291 ਅਹਿਮਦਾਬਾਦ ਤੋਂ ਸਨ।

 

•           ਰਾਜਸਥਾਨ - ਰਾਜਸਥਾਨ ਸਰਕਾਰ ਨੇ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਹਨ ਤਾਕਿ ਗ਼ੈਰ ਅਧਿਕਾਰਿਤ ਲੋਕ ਰਾਜ ਵਿੱਚ ਦਾਖਲ ਨਾ ਹੋ ਸਕਣ ਅਤੇ ਕੋਵਿਡ-19 ਤੋਂ ਬਚਾਅ ਰਹੇ। ਰਾਜ ਵਿੱਚ ਕੁੱਲ 3355 ਪਾਜ਼ਿਟਵ ਕੇਸ ਹਨ। ਰਾਜਸਥਾਨ ਵਿੱਚ ਰਿਕਵਰੀ ਰੇਟ ਸਭ ਤੋਂ ਵਧ 46.98 ਹੈ।

 

•           ਮੱਧ ਪ੍ਰਦੇਸ਼ - ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 3138 ਹੈ। 1099 ਲੋਕ ਠੀਕ ਹੋ ਗਏ ਹਨ ਅਤੇ ਰਾਜ ਵਿੱਚ ਰਿਕਵਰੀ ਰੇਟ 33 % ਦੇ ਕਰੀਬ ਹੈ।

 

https://static.pib.gov.in/WriteReadData/userfiles/image/image0042KYW.jpg

 

*******

 

ਵਾਈਬੀ



(Release ID: 1622024) Visitor Counter : 171