ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਮਹਾਮਹਿਮ ਚਾਰਲਸ ਮਾਈਕਲ ਦਰਮਿਆਨ ਫੋਨ ’ਤੇ ਗੱਲਬਾਤ ਹੋਈ

Posted On: 07 MAY 2020 7:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਮਹਾਮਹਿਮ ਚਾਰਲਸ ਮਾਈਕਲ ਨੂੰ ਫੋਨ ਕੀਤਾ। ਦੋਵੇਂ ਨੇਤਾਵਾਂ ਨੇ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿੱਚ ਕੋਵਿਡ-19 ਮਹਾਮਾਰੀ ਦੀ ਸਥਿਤੀ ਅਤੇ ਪ੍ਰਤੀਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਮਹਾਮਾਰੀ ਮੌਕੇ ਜ਼ਰੂਰੀ ਫਾਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਆਪਸੀ ਸਹਿਯੋਗ ਵਧਾਇਆ।

 

ਨੇਤਾਵਾਂ ਨੇ ਕੋਵਿਡ-19 ਦੇ ਸਿਹਤ ਅਤੇ ਆਰਥਿਕ ਪ੍ਰਭਾਵ ਨਾਲ ਪ੍ਰਭਾਵੀਸ਼ਾਲੀ ਢੰਗ ਨਾਲ ਹੱਲ ਕਰਨ ਲਈ ਖੇਤਰੀ ਅਤੇ ਆਲਮੀ ਤਾਲਮੇਲ ਦੇ ਮਹੱਤਵ ਨੂੰ ਪਛਾਣਿਆ।

 

ਨੇਤਾਵਾਂ ਨੇ ਭਾਰਤ-ਯੂਰੋਪੀਅਨ ਸੰਘ ਦੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਮੁੜ ਪੁਸ਼ਟੀ ਕੀਤੀ। ਉਹ ਇਸ ਗੱਲ ਤੇ ਸਹਿਮਤ ਹੋਏ ਕਿ ਉਨ੍ਹਾਂ ਦੇ ਅਧਿਕਾਰੀ ਅਗਲੇ ਭਾਰਤ-ਯੂਰੋਪੀਅਨ ਸੰਘ ਸਿਖਰ ਸੰਮੇਲਨ ਦੀ ਮੀਟਿੰਗ ਲਈ ਇੱਕ ਮਹੱਤਵਪੂਰਨ ਏਜੰਡਾ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਗੇ।

ਨੇਤਾਵਾਂ ਨੇ ਸੰਕਟ ਦੇ ਵਧਦੇ ਆਯਾਮਾਂ ਦੇ ਨਾਲ-ਨਾਲ ਕੋਵਿਡ ਤੋਂ ਬਾਅਦ ਦੇ ਸੰਦਰਭ ਤੇ ਸੰਪਰਕ ਵਿੱਚ ਬਣੇ ਰਹਿਣ ਬਾਰੇ ਸਹਿਮਤੀ ਪ੍ਰਗਟਾਈ

 

 

 

****

 

ਵੀਆਰਆਰਕੇ/ਕੇਪੀ



(Release ID: 1621956) Visitor Counter : 130