ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਬੱਸ ਅਤੇ ਕਾਰ ਅਪਰੇਟਰਾਂ ਨੂੰ ਆਰਥਿਕ ਮੰਦੀ ਵਿੱਚੋਂ ਕੱਢਣ ਲਈ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ

Posted On: 06 MAY 2020 4:18PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ  ਅਤੇ ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੇਸ਼ ਦੇ ਬੱਸ ਅਤੇ ਕਾਰ ਅਪਰੇਟਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਪੂਰੀ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਸੰਪਰਕ ਵਿੱਚ ਹਨ ਜੋ ਕੋਵਿਡ-19 ਮਹਾਮਾਰੀ ਦੇ ਇਨ੍ਹਾਂ ਕਠਿਨ ਦਿਨਾਂ ਦੇ ਦੌਰਾਨ ਅਰਥਵਿਵਸਥਾ ਨੂੰ ਉੱਪਰ ਉਠਾਉਣ ਦੇ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਵੀਡੀਓ ਕਾਨਫਰੰਸਿੰਗ ਜ਼ਰੀਏ ਬੱਸ ਅਤੇ ਕਾਰ ਅਪਰੇਟਰਸ ਕਨਫੈਡਰੇਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਟਰਾਂਸਪੋਰਟ ਅਤੇ ਰਾਜਮਾਰਗਾਂ ਨੂੰ ਖੋਲ੍ਹਣ ਨਾਲ ਆਮ ਜਨਤਾ ਵਿੱਚ ਦੀਰਘਕਾਲੀ ਵਿਸ਼ਵਾਸ ਦਾ ਸੰਚਾਰ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਦਿਸ਼ਾ-ਨਿਰਦੇਸ਼ਾਂ ਨਾਲ ਜਲਦੀ ਹੀ ਪਬਲਿਕ ਟਰਾਂਸਪੋਰਟ ਖੋਲ੍ਹਿਆ ਜਾ ਸਕਦਾ ਹੈ। ਪਰ ਉਨ੍ਹਾਂ ਬੱਸਾਂ ਅਤੇ ਕਾਰਾਂ ਦੇ ਸੰਚਾਲਨ ਦੇ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ,ਸੈਨੀਟਾਈਜ਼ ਕਰਨ,ਫੇਸ ਮਾਸਕ, ਆਦਿ ਵਰਗੇ ਸਾਰੇ ਸੁਰੱਖਿਆ ਉਪਾਵਾਂ ਦਾ ਪਾਲਣ ਕਰਨ ਪ੍ਰਤੀ ਵੀ ਸਾਵਧਾਨ ਕੀਤਾ।

ਸਰੋਤਿਆਂ ਦੁਆਰਾ ਪ੍ਰਗਟ ਕੀਤੀਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ, ਮੰਤਰੀ ਨੇ ਸੂਚਿਤ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਪਬਲਿਕ ਟਰਾਂਸਪੋਰਟ ਦੇ ਲੰਡਨ ਮਾਡਲ ਦਾ ਅਨੁਸਰਣ ਕਰ ਰਿਹਾ ਹੈ,ਜਿੱਥੇ ਸਰਕਾਰੀ ਫੰਡਿੰਗ ਘੱਟੋ-ਘੱਟ ਹੈ ਅਤੇ ਪ੍ਰਾਈਵੇਟ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤੀ ਬੱਸਾਂ ਅਤੇ ਟਰੱਕ ਬਾਡੀ ਦੇ ਮਾੜੇ ਮਿਆਰ ਵੱਲ ਵੀ ਇਸ਼ਾਰਾ ਕੀਤਾ ਜੋ ਕਿ 5-7 ਸਾਲ ਤੱਕ ਹੀ ਚਲ ਸਕਦੇ ਹਨ ਜਦਕਿ ਯੂਰਪੀ ਮਾਡਲ 15 ਸਾਲ ਤੱਕ ਚਲਦੇ ਹਨ। ਸ੍ਰੀ ਗਡਕਰੀ ਨੇ ਉਨ੍ਹਾਂ ਦੀਆਂ ਚੰਗੀਆਂ ਪਿਰਤਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਜੋ ਲੰਬੇ ਸਮੇਂ ਲਈ ਸਵਦੇਸ਼ੀ ਉਦਯੋਗ ਲਈ ਆਰਥਿਕ ਤੌਰ 'ਤੇ ਵੀ ਯੋਗ ਹੋਣਗੇ।

ਮੰਤਰੀ ਨੇ ਕਿਹਾ ਕਿ ਉਹ ਜਾਰੀ ਮਹਾਮਾਰੀ ਦੇ ਦੌਰਾਨ ਭਾਰਤੀ ਬਾਜ਼ਾਰ ਦੀ ਕਠਿਨ ਵਿੱਤੀ ਸਥਿਤੀ ਤੋਂ ਜਾਣੂ ਹਨ।ਉਨ੍ਹਾਂ ਕਿਹਾ ਕਿ ਲੇਕਿਨ ਇਸ ਦਾ ਮੁਕਾਬਲਾ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਇਕੱਠੇ ਮਿਲਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਵਿਸ਼ਵ ਉਦਯੋਗ ਦੁਆਰਾ ਪੇਸ਼ ਕੀਤੇ ਜਾ ਰਹੇ ਬਹੁਤ ਚੰਗੇ ਵਪਾਰਕ ਅਵਸਰ ਦੇ ਵੱਲ ਵੀ ਇਸ਼ਾਰਾ ਕੀਤਾ ਜੋ ਚੀਨੀ ਬਜ਼ਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗ ਨੂੰ ਇਸ ਅਵਸਰ ਦਾ ਉਪਯੋਗ ਉਨ੍ਹਾਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦੇ ਲਈ ਸੱਦਾ ਦੇਣ ਦੇ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਦੇਸ਼ ਅਤੇ ਇਸ ਦਾ ਉਦਯੋਗ ਦੋਵੇਂ ਹੀ ਲੜਾਈਆਂ-ਇੱਕ ਕਰੋਨਾ ਦੇ ਖ਼ਿਲਾਫ਼ ਅਤੇ ਦੂਜੀ ਆਰਥਿਕ ਮੰਦੀ ਦੇ ਖ਼ਿਲਾਫ਼, ਇਕੱਠੇ ਮਿਲਕੇ ਜਿੱਤ ਪ੍ਰਾਪਤ ਕਰਨਗੇ।

ਕਨਫੈਡਰੇਸ਼ਨ ਦੇ ਮੈਂਬਰਾਂ ਨੇ ਪਬਲਿਕ ਟਰਾਂਸਪੋਰਟ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਦੇ ਲਈ ਸੁਝਾਅ ਦਿੱਤੇ ਜਿਸ ਵਿੱਚ ਵਿਆਜ ਭੁਗਤਾਨ ਛੂਟ ਨੂੰ ਵਿਸਤਾਰਿਤ ਕਰਨ,ਪਬਲਿਕ ਟਰਾਂਸਪੋਰਟ ਨੂੰ ਫਿਰ ਤੋਂ ਸ਼ੁਰੂ ਕਰਨ,ਉਮਰ,ਜੀਵਨ ਸੀਮਾ ਨੂੰ ਵਿਸਤਾਰਿਤ ਕਰਨ,ਰਾਜ ਟੈਕਸਾਂ ਨੂੰ ਮੁਲਤਵੀ ਕਰਨ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੇ ਲਾਭਾਂ ਨੂੰ ਵਧਾਉਣਾ, ਬੀਮਾ ਪਾਲਿਸੀ ਵੈਧਤਾ ਨੂੰ ਵਧਾਉਣਾ ਆਦਿ ਸ਼ਾਮਲ ਹਨ।

                                                                       

***

 

ਆਰਸੀਜੇ/ਐੱਮਐੱਸ


(Release ID: 1621586) Visitor Counter : 196