ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 06 MAY 2020 4:03PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਬੁੱਧ ਪੂਰਣਿਮਾ ਦੇ ਸ਼ੁਭ ਅਵਸਰ ਤੇ ਲੋਕਾਂ ਨੂੰ ਵਧਾਈ ਦਿੱਤੀ ਹੈ ।  ਉਨ੍ਹਾਂ ਦਾ ਸ਼ੁਭਕਾਮਨਾ ਸੰਦੇਸ਼ ਨਿਮਨ ਹੈ -

 

 “ਭਗਵਾਨ ਬੁੱਧ ਦੀ ਜਨਮ ਜਯੰਤੀ, ਬੁੱਧ ਪੂਰਣਿਮਾ ਦੇ ਪਾਵਨ ਅਵਸਰ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਮਿਅਕ ਆਚਰਣ ਵਿੱਚ ਭਗਵਾਨ ਬੁੱਧ ਦੁਆਰਾ ਪ੍ਰਤਿਪਾਦਿਤ ਅਸ਼ਟਾਂਗ ਮਾਰਗ ਅਤੇ ਵਿਵਹਾਰ ਵਿੱਚ ਪੰਚਸ਼ੀਲ ਦੇ ਅਨੁਸਰਣ ਨਾਲ ਹੀ ਮਾਨਵਤਾ ਸੰਸਾਰ ਦੀਆਂ ਚਾਰ ਮਹਾਨ ਸਚਾਈਆਂ ਦਾ ਸਮਾਧਾਨ ਕਰਕੇਅਧਿਆਤਮਿਕ ਸਿਖਰ ਪ੍ਰਾਪਤ ਕਰ ਸਕਦੀ ਹੈ। ਭਗਵਾਨ ਬੁੱਧ ਦਾ ਸੱਚ, ਸ਼ਾਂਤੀ ਅਤੇ ਕਰੁਣਾ (ਦਇਆ) ਦਾ  ਸੰਦੇਸ਼ ਸਦਾ ਮਾਨਵਤਾ ਦਾ ਮਾਰਗਦਰਸ਼ਨ ਕਰਦਾ ਰਹੇਗਾ। 

 

ਕੋਵਿਡ ਮਹਾਮਾਰੀ ਦੇ ਔਖੇ ਸਮਿਆਂ ਵਿੱਚ ਭਗਵਾਨ ਬੁੱਧ ਦਾ ਸਨੇਹ ਅਤੇ ਕਰੁਣਾ (ਦਇਆ) ਦਾ ਸਦੀਵੀ ਸੰਦੇਸ਼ ਬਹੁਤ ਜ਼ਿਆਦਾ ਪ੍ਰਾਸੰਗਿਕ ਹੈ, ਕਿ ਅਸੀਂ ਸਹਿਨਸ਼ੀਲਤਾ ਨਾਲ ਸਮਾਜ ਨੂੰ ਸੰਗਠਿਤ ਰੱਖੀਏ, ਹਮਦਰਦੀ  ਦੇ ਭਾਵ ਨਾਲ ਜ਼ਰੂਰਤਮੰਦਾਂ ਦੀ ਹਰ ਸੰਭਵ ਸਹਾਇਤਾ ਕਰੀਏ।  ਇਸ ਮਹਾਮਾਰੀ ਵਿੱਚ ਆਪਣੀ ਚਿੰਤਾ ਕੀਤੇ ਬਿਨਾ ਸਮਾਜ ਦੀ ਸਿਹਤ ਅਤੇ ਸੁਰੱਖਿਆ ਦੇ ਪਹਿਰੇਦਾਰਾਂ ਦੇ  ਪ੍ਰਤੀ ਕ੍ਰਿਤੱਗਤਾ ਦਾ ਭਾਵ ਰੱਖੀਏ।

 

******

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ



(Release ID: 1621486) Visitor Counter : 146