ਗ੍ਰਹਿ ਮੰਤਰਾਲਾ

ਕੋਵਿਡ–19 ਕਾਰਨ ਇਸ ਵੇਲੇ ਭਾਰਤ ’ਚ ਫਸੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ, ਭਾਰਤ ਤੋਂ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਪਾਬੰਦੀ ਹਟਣ ਦੀ ਮਿਤੀ ਤੋਂ 30 ਦਿਨਾਂ ਲਈ ਕੁਝ ਕੌਂਸਲਰ ਸੇਵਾਵਾਂ ਦੀ ਪ੍ਰਵਾਨਗੀ

Posted On: 05 MAY 2020 8:03PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ 17 ਅਪ੍ਰੈਲ, 2020 ਨੂੰ ਕੋਵਿਡ–19 ਮਹਾਮਾਰੀ ਦੇ ਸੰਦਰਭ ਵਿੱਚ ਯਾਤਰਾ ਦੀਆਂ ਪਾਬੰਦੀਆਂ ਕਾਰਨ ਇਸ ਵੇਲੇ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ 3 ਮਈ, 2020 ਤੱਕ ਗ੍ਰਾਟਿਸ ਆਧਾਰ ਉੱਤੇ ਕੌਂਸਲਰ ਸੇਵਾਵਾਂ ਪ੍ਰਵਾਨ ਕੀਤੀਆਂ ਗਈਆਂ ਸਨ।

 (https://pib.gov.in/PressReleseDetail.aspx?PRID=1615496).

 

ਇਸ ਮਾਮਲੇ ਤੇ ਵਿਚਾਰ ਕਰਦਿਆਂ, ਇਸ ਵੇਲੇ ਭਾਰਤ ਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਫ਼ਾਰੇਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫ਼ੀਸਰਜ਼ / ਫ਼ਾਰਨਰਜ਼ ਰਜਿਸਟ੍ਰੇਸ਼ਨ ਆਫ਼ੀਸਰਜ਼ ਦੇ ਦਫ਼ਤਰ ਵੱਲੋਂ ਨਿਮਨਲਿਖਤ ਕੌਂਸਲਰ ਸੇਵਾਵਾਂ ਮੁਹੱਈਆ ਕਰਨ ਦੀ ਮਿਆਦ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਅਜਿਹੇ ਵਿਦੇਸ਼ੀ ਨਾਗਰਕਾਂ ਦੇ ਰੈਗੂਲਰ ਵੀਜ਼ਾ, ਵੀਜ਼ਾ ਜਾਂ ਠਹਿਰਾਅ ਦੇ ਨਿਰਦੇਸ਼, ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਪੁੱਗ ਚੁੱਕੀ ਹੈ ਜਾਂ 1 ਫ਼ਰਵਰੀ, 2020 (ਅੱਧੀ ਰਾਤ) ਤੋਂ ਲੈ ਕੇ ਭਾਰਤ ਤੋਂ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ਉੱਤੇ ਪਾਬੰਦੀ ਦੀ ਮਿਤੀ ਤੱਕ, ਵਿਦੇਸ਼ੀਆਂ ਵੱਲੋਂ ਇੱਕ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਉੱਤੇ, ‘ਗ੍ਰੈਟਿਸਆਧਾਰ ਉੱਤੇ ਅੱਗੇ ਵਧਾਇਆ ਜਾਂਦਾ ਹੈ।

ਅਜਿਹੇ ਵਿਸਤਾਰ; ਨਿਰਧਾਰਿਤ ਸਮੇਂ ਤੋਂ ਵੱਧ ਸਮਾਂ ਠਹਿਰਨ ਦੇ ਕਿਸੇ ਜੁਰਮਾਨੇ ਤੋਂ ਬਗ਼ੈਰ ਭਾਰਤ ਤੋਂ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ਉੱਤੇ ਪਾਬੰਦੀ ਹਟਾਏ ਜਾਣ ਦੀ ਮਿਤੀ ਤੋਂ 30 ਦਿਨਾਂ ਤੱਕ ਦੇ ਸਮੇਂ ਲਈ ਮਨਜ਼ੂਰ ਕੀਤਾ ਜਾਵੇਗਾ। ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਪ੍ਰਸਥਾਨ, ਜੇ ਉਨ੍ਹਾਂ ਵੱਲੋਂ ਅਜਿਹੀ ਕੋਈ ਬੇਨਤੀ ਕੀਤੀ ਜਾਵੇਗੀ, ਉਨ੍ਹਾਂ ਹੀ ਲੀਹਾਂ ਉੱਤੇ ਮਨਜ਼ੂਰ ਕੀਤਾ ਜਾਵੇਗਾ।

 

ਸਰਕਾਰੀ ਆਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ

Click here to see Official Order

 

*****

ਵੀਜੀ/ਐੱਸਐੱਨਸੀ/ਵੀਐੱਮ


(Release ID: 1621467) Visitor Counter : 232