ਕਾਰਪੋਰੇਟ ਮਾਮਲੇ ਮੰਤਰਾਲਾ

ਕਾਰਪੋਰੇਟ ਮਾਮਲੇ ਮੰਤਰਾਲੇ ਨੇ ਕੰਪਨੀਆਂ ਨੂੰ ਸਲਾਨਾ ਆਮ ਬੈਠਕਾਂ (ਏਜੀਐੱਮ) ਵੀਡੀਓ ਕਾਨਫਰੰਸਿੰਗ ਜਾਂ ਓਏਵੀਐੱਮ ਜ਼ਰੀਏ ਕਰਨ ਦੀ ਆਗਿਆ ਦਿੱਤੀ

Posted On: 05 MAY 2020 7:26PM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲੇ ਨੇ ਆਪਣੇ ਜਨਰਲ ਸਰਕੂਲਰ ਨੰਬਰ 18/2020, ਮਿਤੀ 21.04.2020 ਨੂੰ ਪਹਿਲਾਂ ਹੀ 31 ਦਸੰਬਰ 2019 ਨੂੰ ਖਤਮ ਹੋਣ ਵਾਲੀਆਂ ਕੰਪਨੀਆਂ ਨੂੰ ਆਪਣੀਆਂ ਸਲਾਨਾ ਆਮ ਬੈਠਕਾਂ (ਏਜੀਐੱਮ) ਨੂੰ 30 ਸਤੰਬਰ 2020 ਤੱਕ ਕਰਨ ਦੀ ਆਗਿਆ ਦਿੱਤੀ ਹੈ। ਹਾਲਾਂਕਿ ਸਮਾਜਿਕ ਦੂਰੀ ਦੀ ਲਗਾਤਾਰ ਪਾਲਣਾ ਦੀ ਜ਼ਰੂਰਤ ਅਤੇ ਵਿਅਕਤੀਆਂ ਦੇ ਆਵਾਗਮਨ ਤੇ ਪਾਬੰਦੀਆਂ ਦੇ ਕਾਰਨ ਦੂਰੀਆਂ ਦੇ ਨਿਯਮਾਂ ਨੂੰ ਮੁੱਖ ਰੱਖਦਿਆਂ ਕੰਪਨੀਆਂ ਨੂੰ ਵੀਡੀਓ ਕਾਨਫਰੰਸਿੰਗ (ਵੀਸੀ) ਜ਼ਰੀਏ ਆਪਣੀਆਂ ਸਲਾਨਾ ਆਮ ਬੈਠਕਾਂ (ਏਜੀਐੱਮ) ਕਰਨ ਦੀ

ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ।

 

ਜਨਰਲ ਸਰਕੂਲਰ ਨੰਬਰ 20/2020 ਦੇ ਅਨੁਸਾਰ ਇਸ ਉਦੇਸ਼ ਲਈ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੇ ਸਰਕੂਲਰਾਂ ਵਿਚ ਮੁਹੱਈਆ ਕੀਤਾ ਫਰੇਮਵਰਕ ਅਸਧਾਰਨ ਆਮ ਬੈਠਕ (ਈਜੀਐੱਮ) ਲਈ ਪਰਿਵਰਤਨਸ਼ੀਲ ਹੋਵੇਗਾ। ਕੰਪਨੀਆਂ ਦੇ ਵਰਗੀਕਰਨ ਦੇ ਅਧਾਰ ਤੇ 2020 ਦੌਰਾਨ ਸਲਾਨਾ ਆਮ ਬੈਠਕਾਂ (ਏਜੀਐੱਮ)  ਦੇ ਸੰਚਾਲਨ ਲਈ ਲੋੜੀਂਦੀ ਤਬਦੀਲੀ (mutatis mutandis) ਅਧੀਨ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਕੰਪਨੀਆਂ ਨੂੰ ਇਨ੍ਹਾਂ ਦੀ ਜ਼ਰੂਰਤ ਹੈ

 

ਸਰਕੂਲਰ ਕੰਪਨੀਆਂ ਨੂੰ ਫਿਜ਼ੀਕਲ ਕਾਪੀਆਂ ਭੇਜਣ 'ਚ ਮੁਸ਼ਕਿਲਾਂ ਦੇ ਕਾਰਨ ਬੋਰਡ ਦੀਆਂ ਵਿੱਤੀ ਰਿਪੋਰਟਾਂ ਦੇ ਨਾਲ, ਨਾਲ ਆਡੀਟਰ ਦੀਆਂ ਰਿਪੋਰਟਾਂ ਅਤੇ ਹੋਰ ਦਸਤਾਵੇਜ਼ ਸਿਰਫ ਈਮੇਲ ਰਾਹੀਂ ਭੇਜਣ ਦੀ ਆਗਿਆ ਦਿੰਦਾ ਹੈ। ਕੰਪਨੀਆਂ ਨੂੰ ਵੀ ਹਿੱਸੇਦਾਰਾਂ ਨੂੰ ਲਾਭਾਂਸ਼ ਤਬਦੀਲ ਕਰਨ ਅਤੇ ਉਨ੍ਹਾਂ ਦੇ ਮੈਂਡੇਟ ਨੂੰ ਰਜਿਸਟਰ ਕਰਨ ਲਈ ਇਲੈਕਟ੍ਰੌਨਿਕ ਤੌਰ 'ਤੇ ਜਾਂ ਕਿਸੇ ਹੋਰ ਸਾਧਨ ਨਾਲ ਵਿੰਡੋ ਪ੍ਰਦਾਨ ਕਰਨ ਦੀ ਲੋੜ ਹੈ।

 

ਸਲਾਨਾ ਆਮ ਬੈਠਕਾਂ (ਏਜੀਐੱਮ) ਦੁਆਰਾ ਆਮ ਅਤੇ ਵਿਸ਼ੇਸ਼ ਕਾਰੋਬਾਰ ਡਿਜੀਟਲ ਇੰਡੀਆ ਪਲੈਟਫਾਰਮ ਦੀ ਮਦਦ ਨਾਲ ਕੰਪਨੀਆਂ ਦਾ ਕੰਮ ਚਲਾਉਣ ਲਈ ਉਨ੍ਹਾਂ ਦੀ ਸਹੂਲਤ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈਇਸ ਸਬੰਧੀ ਸਰਕੂਲਰ

http://www.mca.gov.in/Ministry/pdf/Circular20_05052020.pdf  'ਤੇ

ਉਪਲਬਧ ਹੈ।

 

*****

 

ਆਰਐੱਮ/ਕੇਐੱਮਐੱਨ



(Release ID: 1621466) Visitor Counter : 136