ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਭਾਰਤ ’ਚ ਫਸੇ ਉਨ੍ਹਾਂ ਵਿਅਕਤੀਆਂ ਲਈ ਜੋ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਹੈ, ਦੇ ਆਵਾਗਮਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ

Posted On: 05 MAY 2020 8:13PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ 1 ਮਈ, 2020 ਨੂੰ ਇੱਕ ਆਦੇਸ਼ ਅਤੇ ਆਪਦਾ ਪ੍ਰਬੰਧਨ ਕਾਨੂੰਨ, 2005 ਤਹਿਤ ਲੌਕਡਾਊਨ ਦੀ ਮਿਆਦ ਨੂੰ 2 ਹਫ਼ਤਿਆਂ ਦੀ ਮਿਆਦ ਲਈ ਭਾਵ 4 ਮਈ ਤੋਂ ਹੋਰ ਅੱਗੇ ਵਧਾਉਣ ਲਈ ਸਬੰਧਿਤ ਦਿਸ਼ਾਨਿਰਦੇਸ਼ ਜਾਰੀ ਕੀਤੇ। ਕੋਵਿਡ–19 ਮਹਾਮਾਰੀ ਦੇ ਫੈਲਣ ਉੱਤੇ ਕਾਬੂ ਪਾਉਣ ਲਈ ਯਾਤਰੀਆਂ ਦੀ ਅੰਤਰਰਾਸ਼ਟਰੀ ਯਾਤਰਾ ਤੇ ਲੌਕਡਾਊਨ ਦੇ ਉਪਾਵਾਂ ਨਾਲ ਸਬੰਧਿਤ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤਹਿਤ ਪਾਬੰਦੀ ਲੱਗ ਗਈ ਹੈ।

 

ਉਪਲਬਧ ਸੂਚਨਾ ਅਨੁਸਾਰ, ਕਈ ਭਾਰਤੀ ਨਾਗਰਿਕ ਜਿਨ੍ਹਾਂ ਨੇ ਲੌਕਡਾਊਨ ਤੋਂ ਪਹਿਲਾਂ ਰੋਜ਼ਗਾਰ, ਅਧਿਐਨ / ਸਿਖਲਾਈ, ਸੈਰਸਪਾਟਾ, ਕਾਰੋਬਾਰ ਆਦਿ ਕਾਰਨਾਂ ਨਾਲ ਵਿਭਿੰਨ ਦੇਸ਼ਾਂ ਦੀ ਯਾਤਰਾ ਕੀਤੀ ਸੀ, ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਵਿਦੇਸ਼ਾਂ ਵਿੱਚ ਉਨ੍ਹਾਂ ਦੇ ਲੰਮੇ ਸਮੇਂ ਤੋਂ ਠਹਿਰਾਅ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਤੁਰੰਤ ਭਾਰਤ ਪਰਤਣ ਦੇ ਇੱਛੁਕ ਹਨ। ਉਪਰੋਕਤ ਮਾਮਲਿਆਂ ਤੋਂ ਇਲਾਵਾ, ਕੁਝ ਹੋਰ ਭਾਰਤੀ ਨਾਗਰਿਕ ਵੀ ਹਨ, ਜਿਨ੍ਹਾਂ ਨੇ ਮੈਡੀਕਲ ਐਮਰਜੈਂਸੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਕਾਰਨ ਭਾਰਤ ਆਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਭਾਰਤ ਵਿੱਚ ਵੀ ਕਈ ਲੋਕ ਫਸੇ ਹੋਏ ਹਨ, ਜੋ ਵਿਭਿੰਨ ਉਦੇਸ਼ਾਂ ਕਾਰਨ ਤੁਰੰਤ ਵਿਦੇਸ਼ ਜਾਣ ਦੇ ਇੱਛੁਕ ਹਨ।

 

ਅਜਿਹੇ ਲੋਕਾਂ ਦੇ ਆਵਾਗਮਨ ਨੂੰ ਸੁਖਾਲਾ ਬਣਾਉਣ ਲਈ, ਮੰਤਰਾਲੇ ਨੇ ਅੱਜ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਕੁਝ ਖਾਸ ਲੋਕਾਂ ਦੀ ਵਿਦੇਸ਼ ਯਾਤਰਾ ਲਈ ਭਾਰਤ ਸਰਕਾਰ ਦੇ ਮੰਤਰਾਲਿਆਂ / ਵਿਭਾਗਾਂ, ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਤੇ ਰਾਜਾਂ / ਕੇਂਦਰ ਸਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਿਰਦੇਸ਼ਾਂ ਨਾਲ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ।

 

ਗ੍ਰਹਿ ਮੰਤਰਾਲੇ ਦੇ ਆਦੇਸ਼ ਅਤੇ ਐੱਸਓਪੀ ਦੇਖਣ ਲਈ ਇੱਥੇ ਕਲਿੱਕ ਕਰੋ

Click here to see the MHA Order and SOPs

*****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1621464) Visitor Counter : 190