ਖੇਤੀਬਾੜੀ ਮੰਤਰਾਲਾ
ਰਬੀ ਸੀਜ਼ਨ 2020-21 ਦੌਰਾਨ ਦਾਲ਼ਾਂ, ਤੇਲ ਬੀਜਾਂ ਅਤੇ ਕਣਕ ਦੀ ਖਰੀਦ ਪੂਰੇ ਜ਼ੋਰਾਂ 'ਤੇ
2,682 ਕਰੋੜ ਰੁਪਏ ਦੀਆਂ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਨਾਲ 3.25 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ
ਗਰਮੀ ਦੀਆਂ ਫਸਲਾਂ ਦੀ ਬਿਜਾਈ ਦੇ ਖੇਤਰ ਵਿੱਚ ਮਹੱਤਵਪੂਰਨ ਵਾਧਾ
Posted On:
05 MAY 2020 6:10PM by PIB Chandigarh
ਰਬੀ 2020-21 ਸੀਜ਼ਨ ਦੌਰਾਨ 2 ਮਈ 2020 ਤੱਕ 2682 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਉੱਤੇ 2,61,565 ਮੀਟ੍ਰਿਕ ਟਨ ਦਾਲ਼ਾਂ ਅਤੇ 3,17,473 ਮੀਟ੍ਰਿਕ ਟਨ ਤੇਲ ਬੀਜਾਂ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ 3,25,565 ਕਿਸਾਨਾਂ ਨੂੰ ਲਾਭ ਹੋਇਆ ਹੈ। ਇਨ੍ਹਾਂ ਵਿੱਚੋਂ 14,859 ਮੀਟ੍ਰਿਕ ਟਨ ਦਾਲ਼ਾਂ ਅਤੇ 6706 ਮੀਟ੍ਰਿਕ ਤੇਲ ਬੀਜਾਂ ਦੀ ਖਰੀਦ 1 ਤੇ 2 ਮਈ 2020 ਨੂੰ ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਜਿਹੇ ਛੇ ਰਾਜਾਂ ਵਿੱਚ ਕੀਤੀ ਗਈ। ਇਸ ਤੋਂ ਇਲਾਵਾ, ਰਬੀ ਮਾਰਕਿਟਿੰਗ ਸੀਜ਼ਨ 2020-21 ਵਿੱਚ ਐੱਫਸੀਆਈ ‘ਚ ਕੁੱਲ 1,87,97,767 ਮੀਟ੍ਰਿਕ ਟਨ ਕਣਕ ਪਹੁੰਚੀ, ਜਿਸ ਵਿੱਚੋਂ 1,81,36,180 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।
ਇਸੇ ਦੌਰਾਨ, ਗਰਮੀ ਦੀਆਂ ਫਸਲਾਂ ਦਾ ਬਿਜਾਈ ਖੇਤਰ ਕਵਰੇਜ ਨਿਮਨ ਅਨੁਸਾਰ ਹਨ:
ਚਾਵਲ : ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 25.26 ਲੱਖ ਹੈਕਟੇਅਰ ਦੀ ਤੁਲਨਾ ਵਿੱਚ ਇਸ ਵਾਰ
ਗਰਮੀਆਂ ਦੇ ਚਾਵਲ ਅਧੀਨ ਲਗਭਗ 34.80 ਲੱਖ ਹੈਕਟੇਅਰ ਖੇਤਰ ਕਵਰ ਕੀਤਾ ਗਿਆ।
ਦਾਲ਼ਾਂ : ਪਿਛਲੇ ਸਾਲ ਇਸ ਸਮੇਂ ਦੌਰਾਨ 5.44 ਲੱਖ ਹੈਕਟੇਅਰ ਦੀ ਤੁਲਨਾ ਵਿੱਚ ਇਸ ਵਾਰ ਦਾਲ਼ਾਂ ਅਧੀਨ ਲਗਭਗ 8.77 ਲੱਖ ਹੈਕਟੇਅਰ ਖੇਤਰ ਕਵਰ ਕੀਤਾ ਗਿਆ।
ਮੋਟਾ ਅਨਾਜ : ਪਿਛਲੇ ਸਾਲ ਦੇ ਇਸੇ ਮਿਆਦ ਦੌਰਾਨ 5.49 ਲੱਖ ਹੈਕਟੇਅਰ ਦੀ ਤੁਲਨਾ ਵਿੱਚ ਮੋਟੇ ਅਨਾਜ ਅਧੀਨ ਇਸ ਵਾਰ ਲਗਭਗ 9.12 ਲੱਖ ਹੈਕਟੇਅਰ ਖੇਤਰ ਕਵਰ ਕੀਤਾ ਗਿਆ।
ਤੇਲ ਬੀਜ : ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 7.00 ਲੱਖ ਹੈਕਟੇਅਰ ਦੀ ਤੁਲਨਾ ਵਿੱਚ ਤੇਲ ਬੀਜਾਂ ਦੇ ਤਹਿਤ ਇਸ ਵਾਰ ਲਗਭਗ 8.87 ਲੱਖ ਹੈਕਟੇਅਰ ਖੇਤਰ ਕਵਰ ਕੀਤਾ ਗਿਆ।
ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਦੇ ਸਮੇਂ ਦੌਰਾਨ ਖੇਤੀ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸਹੂਲਤ ਲਈ ਕਈ ਉਪਰਾਲੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ 24 ਮਾਰਚ 2020 ਤੋਂ ਲੈ ਕੇ ਅੱਜ ਤੱਕ 9.06 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਹੁਣ ਤੱਕ 18,134 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1621313)
Visitor Counter : 211