ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਬ੍ਰਾਂਡ ਨਾਮ "ਖਾਦੀ" ਦੀ ਵਰਤੋਂ ਕਰਦਿਆਂ ਨਕਲੀ ਪੀਪੀਈ ਕਿੱਟਾਂ ਵੇਚਣ ਵਾਲੀਆਂ ਫਰਮਾਂ ਵਿਰੁੱਧ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਕਾਨੂੰਨੀ ਕਾਰਵਾਈ ਕਰਨ `ਤੇ ਵਿਚਾਰ ਕਰ ਰਿਹਾ ਹੈ

Posted On: 04 MAY 2020 5:24PM by PIB Chandigarh

ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਧਿਆਨ ਵਿੱਚ  ਆਇਆ ਹੈ ਕਿ ਕੁਝ ਬੇਈਮਾਨ ਕਾਰੋਬਾਰੀ ਫਰਮਾਂ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਦਾ ਖਾਦੀ ਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ ਹੀ ਇੱਕ ਉਤਪਾਦ ਵਜੋਂ ਨਕਲੀ ਤੌਰ `ਤੇ  ਨਿਰਮਾਣ ਕਰ ਰਹੀਆਂ ਅਤੇ  ਵੇਚ ਰਹੀਆਂ ਹਨ, ਜੋ ਪੂਰੀ ਤਰ੍ਹਾਂ ਨਾਲ ਗਲਤ ਤੇ  ਧੋਖਾ ਦੇਣ ਵਾਲੀ ਕਾਰਵਾਈ ਹੈ। ਇਹ ਕੰਪਨੀਆਂ  ਧੋਖੇ ਨਾਲ  ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ ਰਜਿਸਟਰਡ ਟ੍ਰੇਡਮਾਰਕ 'ਖਾਦੀ ਇੰਡੀਆ' ਦਾ ਇਸਤੇਮਾਲ ਕਰ ਰਹੀਆਂ ਹਨ।  ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਸਪਸ਼ਟ ਕੀਤਾ ਹੈ ਕਿ ਇਸ ਨੇ ਹੁਣ ਤੱਕ ਬਜ਼ਾਰ ਵਿੱਚ  ਕੋਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟ ਲਾਂਚ ਨਹੀਂ ਕੀਤੀ ਹੈ।                  

 

ਇਹ ਪਤਾ ਲਗਿਆ ਹੈ ਕਿ ਨਕਲੀ ਪੀਪੀਈ ਕਿੱਟਾਂ ਖਾਦੀ ਦੇ ਇੱਕ ਉਤਪਾਦ ਵਾਂਗ ਵੇਚੀਆਂ ਜਾ ਰਹੀਆਂ ਹਨ, ਜੋ ਕਿ ਬਿਲਕੁਲ ਗਲਤ ਅਤੇ  ਗੁੰਮਰਾਹਕੁੰਨ ਹੈ।  ਇਹ ਸਪਸ਼ਟ ਕਰਨਾ ਲਾਜ਼ਮੀ ਹੈ ਕਿ ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਆਪਣੇ ਉਤਪਾਦਾਂ ਲਈ ਦੂਹਰੇ ਮੁੜਨ ਵਾਲੇ ਹੱਥ ਨਾਲ ਕੱਤੇ  ਹੋਏ ਅਤੇ   ਹੱਥ ਨਾਲ ਬੁਣੇ ਕੱਪੜੇ ਦਾ ਹੀ ਉਪਯੋਗ ਕਰਦਾ ਹੈ ਅਤੇ  ਇਸ ਲਈ ਪਾਲੀਏਸਟਰ ਅਤੇ  ਪਾਲੀਪਰੋਪਾਇਲੀਨ ਵਰਗੇ ਬਿਨਾ ਬੁਣੇ ਹੋਏ ਮਟੀਰੀਅਲ ਨਾਲ ਬਣੀਆਂ ਇਹ ਕਿੱਟਾਂ ਨਾ ਤਾਂ ਖਾਦੀ ਦਾ ਉਤਪਾਦ ਹਨ ਅਤੇ  ਨਾ ਹੀ ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦਾ ਸਮਾਨ ਹੈ। 

 

ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ  ਮੁਖੀ, ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਕੇਵੀਆਈਸੀ ਨੇ ਖਾਦੀ ਦੇ ਕਪੜੇ ਨਾਲ ਬਣੀ ਆਪਣੀ ਪੀਪੀਈ ਕਿੱਟ ਵਿਕਸਿਤ ਕੀਤੀ ਹੈ ਜੋ ਪ੍ਰੀਖਣ ਦੇ ਵੱਖ-ਵੱਖ ਪੱਧਰਾਂ `ਤੇ  ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜੇ ਤਕ ਮਾਰਕੀਟ ਵਿੱਚ ਖਾਦੀ ਦੀ ਕੋਈ ਪੀਪੀਈ ਕਿੱਟ ਨਹੀਂ ਉਤਾਰੀ ਹੈ। 

 

ਖਾਦੀ ਇੰਡੀਆਦੇ ਨਾਮ `ਤੇ ਧੋਖਾਧੜੀ ਨਾਲ ਪੀਪੀਈ ਕਿੱਟਾਂ ਵੇਚਣੀਆਂ ਗ਼ੈਰ ਕਾਨੂੰਨੀ ਹੈ।  ਇਸ ਤੋਂ ਇਲਾਵਾ ਇਹ ਕਿੱਟਾਂ ਸਾਡੇ ਡਾਕਟਰਾਂ, ਬਿਮਾਰੀ ਦਾ ਟੈਸਟ ਕਰਨ ਵਾਲਿਆਂ  ਅਤੇ  ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਹਨ ਜੋ ਕੋਰੋਨਾ ਦੀ ਮਹਾਮਾਰੀ ਦੇ ਮਾਮਲਿਆਂ ਨਾਲ ਆਮ ਵਾਂਗ ਕੰਮ ਕਰਦਿਆਂ ਮਰੀਜ਼ਾਂ ਦੇ ਇਲਾਜ ਵਿੱਚ ਰੁੱਝੇ ਹੋਏ ਹਨ। 

 

ਸ਼੍ਰੀ ਸਕਸੈਨਾ ਨੇ ਕਿਹਾ ਕਿ ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਅਜਿਹੇ ਧੋਖੇਬਾਜ਼ਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ।   

 

ਦਿੱਲੀ ਵਿਖੇ  ਸਥਿਤ ਇੱਕ 'ਨਿਚੀਆ ਕਾਰਪੋਰੇਸ਼ਨ' (Nichia Corporation) ਨਾਮ  ਦੀ ਇੱਕ ਕੰਪਨੀ ਵੱਲੋਂ  ਤਿਆਰ ਕੀਤੀਆਂ ਗਈਆਂ ਜਾਅਲੀ ਪੀਪੀਈ ਕਿੱਟਾਂ ਦਾ ਮਾਮਲਾ ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਸੱਤਿਆ ਨਾਰਾਇਣ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਨ੍ਹਾਂ ਨੇ ਸੂਚਿਤ ਕੀਤਾ ਹੈ ਕਿ ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਕੋਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟ ਲਾਂਚ ਨਹੀਂ ਕੀਤੀ ਹੈ ਅਤੇ  ਨਾ ਹੀ ਕਿਸੇ ਨਿਜੀ ਏਜੰਸੀ ਨੂੰ ਇਸ ਸਬੰਧੀ ਕੋਈ ਕੰਮ ਸੌਂਪਿਆ ਹੈ। 

 

ਇਸ ਸਮੇਂ ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਸਿਰਫ ਵਿਸ਼ੇਸ਼ ਤੌਰ `ਤੇ  ਤਿਆਰ ਕੀਤੇ  ਖਾਦੀ ਦੇ ਫੇਸ ਮਾਸਕ ਤਿਆਰ ਕਰ ਰਿਹਾ ਅਤੇ  ਵੰਡ ਰਿਹਾ ਹੈ। ਜੋ ਸਰਬਉੱਚ ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਹਨ ਕੇਵੀਆਈਸੀ ਦੂਹਰੇ ਮੁੜਨ ਵਾਲੇ ਖਾਦੀ ਦੇ ਕਪੜੇ ਦਾ ਇਸਤੇਮਾਲ ਕਰਕੇ ਇਹ ਮਾਸਕ ਤਿਆਰ ਕਰ ਰਿਹਾ ਹੈ, ਕਿਉਂਕਿ ਇਹ ਮਾਸਕ  ਨਮੀ ਦੀ 70% ਮਾਤਰਾ ਆਪਣੇ ਅੰਦਰ ਰੱਖਣ ਵਿੱਚ  ਸਹਾਇਕ ਹਨ। ਇਸ ਤੋਂ ਇਲਾਵਾ ਇਹ ਮਾਸਕ ਹੱਥ ਨਾਲ ਕੱਤੇ  ਅ`ਤੇ  ਹੱਥ ਨਾਲ ਬੁਣੇ ਕਪੜੇ ਨਾਲ ਬਣੇ ਹੁੰਦੇ ਹਨ ਜੋ ਸਾਹ ਲੈਣ, ਧੋਣ ਯੋਗ ਅਤੇ ਸੁਭਾਵਿਕ ਤੌਰ `ਤੇ ਬਾਇਓਡਿਗ੍ਰੇਡੇਬਲ ਹੁੰਦੇ ਹਨ।   

*****

 

 

ਆਰਸੀਜੇ/ਐੱਸਕੇਪੀ/ਆਈਏ



(Release ID: 1621089) Visitor Counter : 154