ਰੱਖਿਆ ਮੰਤਰਾਲਾ

ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਅਲਟਰਾ ਵਾਇਲਟ ਡਿਸਇਨਫੈਕਸ਼ਨ ਟਾਵਰ ਵਿਕਸਿਤ ਕੀਤਾ

Posted On: 04 MAY 2020 5:13PM by PIB Chandigarh

ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਉੱਚ ਸੰਕਰਮਣ ਵਾਲੇ ਇਲਾਕਿਆਂ ਨੂੰ ਤੇਜ਼ੀ ਨਾਲ ਰਸਾਇਣਕ ਮੁਕਤ / ਰੋਗਾਣੂ ਮੁਕਤ ਕਰਨ ਲਈ ਇੱਕ ਅਲਟਰਾ ਵਾਇਲਟ (ਯੂਵੀ) ਡਿਸਇਨਫੈਕਸ਼ਨ ਟਾਵਰ ਤਿਆਰ ਕੀਤਾ ਹੈ

 

ਇਹ ਡਿਵਾਇਸ, ਜਿਸ ਦਾ ਨਾਮ ਅਲਟਰਾ ਵਾਇਲਟ ਬਲਾਸਟਰ ਹੈ, ਇੱਕ ਅਲਟਰਾ ਵਾਇਲਟ ਅਧਾਰਿਤ ਫੀਲਡ ਸੈਨੀਟਾਈਜ਼ਰ ਹੈ, ਜੋ ਡੀਆਰਡੀਓ ਦੀ ਮਕਬੂਲ ਦਿੱਲੀ-ਅਧਾਰਿਤ ਪ੍ਰਯੋਗਸ਼ਾਲਾ ਲੇਜ਼ਰ ਸਾਇੰਸ ਅਤੇ ਟੈਕਨੋਲੋਜੀ ਸੈਂਟਰ (ਲਾਸਟੈਕ) ਨੇ ਮੈਸਰਜ਼ ਨਿਊਏਜ ਇੰਸਟਰੂਮੈਂਟਸ ਐਂਡ ਮਟੀਰੀਅਲਸ ਪ੍ਰਾਈਵੇਟ ਲਿਮਿਟਿਡ, ਗੁਰੂਗ੍ਰਾਮ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ 

 

ਅਲਟਰਾ ਵਾਇਲਟ ਬਲਾਸਟਰ ਪ੍ਰਯੋਗਸ਼ਾਲਾਵਾਂ ਅਤੇ ਦਫ਼ਤਰਾਂ ਵਿੱਚ ਇਲੈਕਟ੍ਰੌਨਿਕ ਉਪਕਰਣ, ਕੰਪਿਊਟਰ ਅਤੇ ਹੋਰ ਗੈਜੇਟ ਜਿਹੀਆਂ ਉੱਚ-ਟੈਕਨੋਲੋਜੀ ਵਾਲੀਆਂ ਸਤਹਾਂ ਵਿੱਚ ਉਪਯੋਗੀ ਹੈ, ਜੋ ਰਸਾਇਣਕ ਵਿਧੀਆਂ ਨਾਲ ਡਿਸਇਨਫੈਕਸ਼ਨ ਲਈ ਉਚਿਤ ਨਹੀਂ ਹਨ

 

ਇਹ ਡਿਵਾਇਸ ( ਉਤਪਾਦ ) ਹਵਾਈ ਅੱਡਿਆਂ, ਸ਼ਾਪਿੰਗ ਮਾਲ, ਮੈਟਰੋ, ਹੋਟਲ, ਫੈਕਟਰੀਆਂ, ਦਫ਼ਤਰਾਂ, ਆਦਿ ਜਿਹੇ ਖੇਤਰਾਂ ਵਿੱਚ ਵੀ ਪ੍ਰਭਾਵਸ਼ਾਲੀ ਹੈ, ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ

ਅਲਟਰਾ ਵਾਇਲਟ ਅਧਾਰਿਤ ਏਰੀਆ ਸੈਨੀਟਾਈਜ਼ਰ ਨੂੰ ਰਿਮੋਟ ਅਪਰੇਸ਼ਨ ਦੁਆਰਾ ਲੈਪਟੌਪ / ਮੋਬਾਈਲ ਜ਼ਰੀਏ ਇੱਕ ਵਾਈ - ਫਾਈ (WiFi) ਲਿੰਕ ਦੀ ਵਰਤੋਂ ਕਰਕੇ ਵਰਤਿਆ ਜਾ ਸਕਦਾ ਹੈ

 

ਇਸ ਡਿਵਾਈਸ ਵਿੱਚ 360 ਡਿਗਰੀ ਪ੍ਰਕਾਸ਼ ਲਈ 254 ਐੱਨਐੱਮ ਵੇਵਲੈਂਥ ਤੇ ਛੇ ਲੈਂਪ ਹੁੰਦੇ ਹਨ, ਹਰੇਕ ਲੈਂਪ ਦੀ ਸਮਰੱਥਾ 43 ਵਾਟ ਯੂਵੀ-ਸੀ ਪਾਵਰ ਹੈ ਕਮਰੇ ਦੇ ਅੰਦਰ ਵਿਭਿੰਨ ਸਥਾਨਾਂ ਉੱਤੇ ਡਿਵਾਈਸ ਲਗਾਕੇ ਲਗਭਗ 12x12 ਫੁੱਟ ਅਕਾਰ ਦੇ ਇੱਕ ਕਮਰੇ ਨੂੰ ਲਗਭਗ 10 ਮਿੰਟ ਅਤੇ 400 ਵਰਗ ਫੁੱਟ ਦੇ ਕਮਰੇ ਨੂੰ 30 ਮਿੰਟ ਵਿੱਚ ਕੀਟਾਣੂਮੁਕਤ ਕੀਤਾ ਜਾ ਸਕਦਾ ਹੈ

 

ਇਹ ਸੈਨੀਟਾਈਜ਼ਰ ਅਚਾਨਕ ਕਮਰੇ ਖੋਲ੍ਹਣ ਜਾਂ ਮਨੁੱਖੀ ਦਖਲਅੰਦਾਜ਼ੀ 'ਤੇ ਬੰਦ ਹੋ ਜਾਂਦਾ ਹੈ ਇਸ ਡਿਵਾਈਸ ਦੀ ਇੱਕ ਹੋਰ ਵਿਸ਼ੇਸ਼ਤਾ ਇਸ ਦਾ ਹੱਥ ਨਾਲ ਹੋਣ ਵਾਲਾ ਸੰਚਾਲਨ ਹੈ

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ(Release ID: 1621088) Visitor Counter : 270