ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗਵਰਨਮੈਂਟ ਈ-ਮਾਰਕਿਟਪਲੇਸ (GeM-ਜੈੱਮ) ਪੋਰਟਲ ਤੇ "ਦ ਸਾਰਸ ਕਲੈਕਸ਼ਨ" ਲਾਂਚ ਕੀਤਾ

ਸਾਰਸ ਸੰਗ੍ਰਹਿ ਗ੍ਰਾਮੀਣ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਵੱਲੋਂ ਬਣਾਏ ਰੋਜ਼ਾਨਾ ਉਪਯੋਗੀ ਉਤਪਾਦਾਂ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਇਸ ਦਾ ਉਦੇਸ਼ ਗ੍ਰਾਮੀਣ ਖੇਤਰਾਂ ਦੇ ਐੱਸਐੱਚਜੀ ਨੂੰ ਸਰਕਾਰੀ ਖਰੀਦਦਾਰਾਂ ਤੱਕ ਪਹੁੰਚ ਬਣਾਉਣ ਲਈ ਬਜ਼ਾਰ ਉਪਲੱਬਧ ਕਰਵਾਉਣਾ ਹੈ


ਪਹਿਲੇ ਪੜਾਅ ਤਹਿਤ 11 ਰਾਜਾਂ ਦੇ 913 ਸਵੈ ਸਹਾਇਤਾ ਸਮੂਹਾਂ ਨੂੰ ਵਿਕ੍ਰੇਤਾਵਾਂ ਦੇ ਤੌਰ ‘ਤੇ ਰਜਿਸਟਰਡ ਕੀਤਾ ਗਿਆ ਹੈ ਅਤੇ 442 ਉਤਪਾਦਾਂ ਨੂੰ ਔਨਬੋਰਡ ਕੀਤਾ ਗਿਆ ਹੈ

Posted On: 04 MAY 2020 2:57PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਗਵਰਨਮੈਂਟ ਈ ਮਾਰਕਿਟਪਲੇਸ (GeM-ਜੈੱਮ) ਤੇ "ਦ ਸਾਰਸ ਕਲੈਕਸ਼ਨ" ਲਾਂਚ ਕੀਤਾ। ਜੈੱਮ ਅਤੇ ਦੀਨ ਦਿਆਲ ਅੰਤੋਦਯ ਯੋਜਨਾ-ਨੈਸ਼ਨਲ ਰੂਰਲ ਲਾਇਵਲੀਹੁੱਡ ਮਿਸ਼ਨ (ਡੀਏਵਾਈ-ਐੱਨਆਰ ਐੱਲਐੱਮ), ਗ੍ਰਾਮੀਣ ਵਿਕਾਸ ਮੰਤਰਾਲੇ ਦੀ ਇੱਕ ਵਿਲੱਖਣ ਪਹਿਲ ਹੈ ਜਿਸ ਰਾਹੀਂ ਗ੍ਰਾਮੀਣ ਸਵੈ ਸਹਾਇਤਾ ਸਮੂਹਾਂ ਵੱਲੋਂ ਬਣਾਏ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਇਸ ਦਾ ਉਦੇਸ਼ ਗ੍ਰਾਮੀਣ ਖੇਤਰਾਂ ਦੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ)  ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਖਰੀਦਦਾਰਾਂ ਤੱਕ ਪਹੁੰਚ ਬਣਾਉਣ ਲਈ ਬਜ਼ਾਰ ਉਪਲੱਬਧ ਕਰਵਾਉਣਾ ਹੈ।

 

https://ci6.googleusercontent.com/proxy/pi3I4GteQQCj_Z3AoakAl6-X3lJhU1FeKzehxyYdJ7-uwMLSB1x4BogxkXgYGJRQA80edhkLVm8pi5Mlx1Na-4FP4uj4QQEn0sfNWeZKNakf4cWICXZO=s0-d-e1-ft#https://static.pib.gov.in/WriteReadData/userfiles/image/image001CXG8.jpg

 

 

 

ਇਸ ਪਹਿਲ ਤਹਿਤ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ)  ਵਿਕਰੇਤਾ ਆਪਣੇ ਉਤਪਾਦਾਂ ਨੂੰ 5 ਸ਼੍ਰੇਣੀਆਂ,ਜਿਵੇਂ ਕਿ (1) ਦਸਤਕਾਰੀ (2) ਹੈਂਡਲੂਮ ਅਤੇ ਕੱਪੜਾ (3) ਦਫ਼ਤਰੀ ਸਮਾਨ (4)ਕਰਿਆਨਾ ਅਤੇ ਪੇਂਟਰੀ (5) ਨਿਜੀ ਸੰਭਾਲ ਅਤੇ ਸਫ਼ਾਈ ਵਿੱਚ ਸੂਚੀਬੱਧ ਕਰ ਸਕਦੇ ਹਨ।ਪਹਿਲੇ ਪੜਾਅ ਤਹਿਤ 11 ਰਾਜਾਂ ਦੇ 913 ਸਮੂਹਾਂ ਨੂੰ ਪਹਿਲਾਂ ਹੀ ਵਿਕ੍ਰੇਤਾਵਾਂ ਵਜੋਂ ਰਜਿਸਟਰ ਕੀਤਾ ਜਾ ਚੁੱਕਾ ਹੈ ਅਤੇ 442 ਉਤਪਾਦ ਔਨਬੋਰਡ ਕੀਤੇ ਗਏ ਹਨ।ਥੋੜੇ ਸਮੇਂ ਵਿੱਚ ਦੇਸ਼ਭਰ ਦੇ ਵੱਡੀ ਗਿਣਤੀ ਵਿੱਚ ਸਵੈ ਸਹਾਇਤਾ ਸਮੂਹਾਂ ਨੂੰ ਵਿਕਸਿਤ ਕੀਤੇ ਗਏ ਮਾਪਯੋਗ ਸਮਰੱਥ ਮਾਡਲ ਤੇ ਔਨਬੋਰਡ ਕੀਤਾ ਗਿਆ ਹੈ, ਜੈੱਮ ਨੇ ਐੱਨਆਰਐੱਲਐੱਮ ਡਾਟਾਬੇਸ ਨਾਲ ਇੱਕ ਏਪੀਆਈ ਅਧਾਰਿਤ ਇੰਟੀਗ੍ਰੇਸ਼ਨ ਮੈਕੇਨਿਜ਼ਮ ਤਿਆਰ ਕੀਤਾ ਗਿਆ ਹੈ।

 

ਜੈੱਮ ਰਾਸ਼ਟਰੀ,ਰਾਜ,ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਕਾਰਜਕਰਤਾਵਾਂ ਲਈ ਡੈਸ਼ਬੋਰਡ ਪ੍ਰਦਾਨ ਕਰੇਗਾ ਤਾਂ ਜੋ ਉਨ੍ਹਾਂ ਨੂੰ ਸਵੈ ਸਹਾਇਤਾ ਸਮੂਹਾਂ ਦੁਆਰਾ ਅੱਪਲੋਡ ਕੀਤੇ ਗਏ ਉਤਪਾਦਾਂ ਦੀ ਗਿਣਤੀ,ਪ੍ਰਾਪਤ ਹੋਏ ਆਰਡਰਾਂ ਦੀ ਕੀਮਤ ਅਤੇ ਮਾਤਰਾ ਬਾਰੇ ਨਾਲੋ-ਨਾਲ (ਰੀਅਲ ਟਾਈਮ ਚ) ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰੀ ਖਰੀਦਦਾਰਾਂ ਨੂੰ ਪੋਰਟਲ ਤੇ ਐੱਸਐੱਚਜੀ ਉਤਪਾਦਾਂ ਦੀ ਉਪਲੱਬਧਤਾ ਬਾਰੇ ਮਾਰਕਿਟਪਲੇਸ ਵਿੱਚ ਸਿਸਟਮ ਦੁਆਰਾ ਤਿਆਰ ਸੰਦੇਸ਼ਾਂ ਅਤੇ ਚੇਤਾਵਨੀਆਂ ਰਾਹੀਂ ਸੁਚੇਤ ਕੀਤਾ ਜਾਵੇਗਾ। ਚਾਹਵਾਨ ਗਾਹਕ ਖਰੀਦ ਦੇ ਨਿਰਧਾਰਿਤ ਮਾਧਿਅਮ ਰਾਹੀਂ ਉਤਪਾਦਾਂ ਦੀ ਭਾਲ,ਦੇਖਣ,ਕਾਰਟ (cart) ਅਤੇ ਖਰੀਦਣ ਦੇ ਸਮਰੱਥ ਹੋਣਗੇ।

https://ci3.googleusercontent.com/proxy/ACE2fJTRfKj-UOEtRhezIv-rb30cOLLwl1RgkbfysnpsYvp3MZvCPq4YF5BbA3NxRRR0YibLTApCEOQb5G4RgMqvZ34YRM0-vWkCqYotX3wQQb8vnOPw=s0-d-e1-ft#https://static.pib.gov.in/WriteReadData/userfiles/image/image00204XQ.jpg

 

 

ਇਸ ਪਹਿਲ ਦੇ ਤਹਿਤ ਐੱਸਐੱਚਜੀ ਨੂੰ ਸ਼ਾਮਿਲ ਕਰਨ ਦਾ ਕੰਮ ਪਹਿਲਾਂ ਬਿਹਾਰ,ਛੱਤੀਸਗੜ੍ਹ,ਝਾਰਖੰਡ,ਕਰਨਾਟਕ, ਕੇਰਲ,ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ,ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ ਕੀਤਾ ਗਿਆ ਹੈ।ਇਸਦਾ ਦਾਇਰਾ ਸਾਰੇ ਰਾਜਾਂ/ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀ ਵੱਡੀ ਗਿਣਤੀ ਵਿਚ ਐੱਸਐੱਚਜੀ ਨੂੰ ਸਮਰੱਥ ਬਣਾਉਣ ਲਈ ਤੇਜ਼ੀ ਨਾਲ ਵਧਾਇਆ ਜਾਵੇਗਾ ਜਿਸ ਨਾਲ ਉਹ ਸਰਕਾਰੀ ਖਰੀਦਦਾਰਾਂ ਨੂੰ ਆਪਣਾ ਉਤਪਾਦ ਵੇਚ ਸਕਣ।

ਆਪਣੇ ਉਤਪਾਦਾਂ ਨੂੰ ਅਪਲੋਡ ਕਰਨ ਵਿਚ ਐੱਸਐੱਚਜੀ ਦੀ ਆਰੰਭਿਕ ਸਹਾਇਤਾ ਕਰਨ ਅਤੇ ਸੁਖਾਲ਼ਾ ਬਨਾਉਣ ਲਈ ਰਾਜ ਅਤੇ ਰਾਸ਼ਟਰੀ ਗ੍ਰਾਮੀਣ ਆਜੀਵੀਕਾ ਮਿਸ਼ਨਾਂ ਦੇ ਨਾਲ ਜੈੱਮ ਉਤਪਾਦ ਕੈਟਾਲੋਗ ਪ੍ਰਬੰਧਨ,ਆਰਡਰ ਪੂਰਾ ਕਰਨ ਅਤੇ ਬੋਲੀ ਦੀ ਭਾਗੀਦਾਰੀ ਵਿੱਚ ਵਿਕ੍ਰੇਤਾਵਾਂ ਦੀ ਸਹਾਇਤਾ ਕਰ ਰਹੀ ਹੈ।ਜੈੱਮ   ਐੱਸਐੱਚਜੀ ਦੇ ਸਮਰੱਥਾ ਨਿਰਮਾਣ ਅਤੇ ਸਿਖਲਾਈ ਲੋੜਾਂ ਤੇ ਧਿਆਨ ਦੇਣ ਲਈ ਅਤੇ ਆਰਡਰ ਪੈਕਿੰਗ,ਕੈਟਾਲੌਗ ਪ੍ਰਬੰਧਨ ਅਤੇ ਢੋਆ ਢੁਆਈ ਲਈ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਰਾਜ ਦੇ ਅਧਿਕਾਰੀਆਂ ਨਾਲ ਗਠਜੋੜ ਕਰੇਗੀ।

ਐੱਨਆਰਐੱਲਐੱਮ ਅਤੇ ਐੱਸਆਰਐੱਲਐੱਮ ਤੋਂ ਇਨਪੁਟ ਅਤੇ ਸਹਾਇਤਾ ਦੇ ਨਾਲ, ਜੈੱਮ ਐੱਸਐੱਚਜੀ ਅਤੇ ਐੱਸਆਰਐੱਲਐੱਮ ਕਰਮਚਾਰੀਆਂ ਦੀ ਯੂਜ਼ਰ ਕਿਸਮ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਾਤਰ ਭਾਸ਼ਾ ਕੰਟੈਂਟ ਵਿੱਚ ਔਨਲਾਈਨ ਸਾਧਨਾਂ ਨੂੰ ਵਿਕਸਤ ਕਰੇਗੀ।ਇਸ ਤੋਂ ਇਲਾਵਾ ਜੈੱਮ  ਰਾਜ ਆਜੀਵੀਕਾ ਮਿਸ਼ਨਾਂ ਵਿੱਚ ਐੱਸਐੱਚਜੀ ਅਤੇ ਅਧਿਕਾਰੀਆਂ ਲਈ ਔਨਲਾਈਨ ਵੈਬਨਾਰਾਂ ਦਾ ਸੰਚਾਲਨ ਕਰੇਗੀ ਅਤੇ ਬਿਨਾਂ ਰੁਕਾਵਟ ਤਜ਼ਰਬੇ ਲਈ ਵੀਡੀਓ,ਈ ਬੁੱਕ, ਮੈਨੂਅਲ ਅਤੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਭੰਡਾਰ ਵੀ ਵਿਕਸਤ ਕਰੇਗੀ।

ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ)   ਨੂੰ ਸਰਕਾਰੀ ਖਰੀਦਦਾਰਾਂ ਤੱਕ ਸਿੱਧੀ ਪਹੁੰਚ ਉਪਲੱਬਧ ਕਰਵਾਉਣ ਜ਼ਰੀਏ ਸਾਰਸ ਕਲੈਕਸ਼ਨ ਪੂਰਤੀ ਲੜੀ ਵਿੱਚ ਦਲਾਲਾਂ ਨੂੰ ਖਤਮ ਕਰ ਦਵੇਗਾ ਅਤੇ ਇਸ ਪ੍ਰਕਾਰ ਐੱਸਐੱਚਜੀ ਲਈ ਬੇਹਤਰ ਮੁੱਲ ਨਿਸ਼ਚਿਤ ਕਰੇਗਾ ਅਤੇ ਸਥਾਨਕ ਪੱਧਰ ਤੇ ਰੋਜ਼ਗਾਰ ਮੌਕਿਆਂ ਨੂੰ ਬੜ੍ਹਾਵਾ ਦੇਵੇਗਾ।ਇਹ ਹੁਣ ਕੇਵਲ ਸ਼ੁਰੂਆਤ ਹੈ ਅਤੇ ਜੈੱਮ ਆਪਣੀ ਵਿਕਾਸ ਗਾਥਾ ਵਿੱਚ ਐੱਸਐੱਚਜੀ ਨੂੰ ਭਾਈਵਾਲ ਬਣਾਉਣ ਦੇ ਮੌਕੇ ਨਾਲ ਪ੍ਰਸ਼ੰਸਾ ਹਾਸਲ ਕਰਨਾ ਹੈ।

ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ)   ਪੂਰੇ ਦੇਸ਼ ਦੀ ਤਰ੍ਹਾਂ, ਜਿਸ ਪ੍ਰਕਾਰ ਪੁਰਾਤਨ ਅਤੇ ਇਤਿਹਾਸਿਕ ਪੱਧਰ ਦੇ ਇਸ ਰਾਸ਼ਟਰੀ ਸਿਹਤ ਐਮਰਜੈਂਸੀ ਦੇ ਸਮੇਂ ਵਿੱਚ ਕੋਵਿਡ 19 ਮਹਾਮਾਰੀ ਨਾਲ ਬਹਾਦਰੀ ਨਾਲ ਲੜ ਰਹੇ ਹਨ, ਉਸਦੇ ਲਈ ਉਹ ਵਿਸ਼ੇਸ਼ ਰੂਪ ਨਾਲ ਸ਼ਲਾਘਾ ਦੇ ਪਾਤਰ ਹਨ।

ਡੀਏਵਾਈ-ਐੱਨਆਰਐੱਲਐੱਮ ਬਾਰੇ: ਡੀਏਵਾਈ-ਐੱਨਆਰਐੱਲਐੱਮ ਦਾ ਟੀਚਾ ਕੌਸ਼ਲ ਮਜ਼ਦੂਰੀ ਰੋਜ਼ਗਾਰ ਮੌਕਿਆਂ ਦੀ ਸਿਰਜਣਾ ਕਰਦੇ ਹੋਏ ਵਭਿੰਨ ਅਤੇ ਲਾਭਕਾਰੀ ਸਵੈ ਰੋਜ਼ਗਾਰ ਦੇ ਪ੍ਰਚਾਰ ਰਾਹੀਂ ਗ਼ਰੀਬੀ ਨੂੰ ਘੱਟ ਕਰਨਾ ਹੈ।ਇਹ ਸਕੀਮ ਸਮਾਜਿਕ ਪੂੰਜੀ ਦੇ ਨਿਰਮਾਣ ਵਿੱਚ ਸਹਾਇਤਾ ਕਰਦੀ ਹੈ ਅਤੇ ਗ਼ਰੀਬੀ ਵਿੱਚ ਕਮੀ ਕਰਨ ਲਈ ਵਿੱਤੀ ਸੰਪਰਕ ਯਕੀਨੀ ਬਣਾਉਂਦੀ ਹੈ ਅਤੇ ਗ੍ਰਾਮੀਣ ਨਿਰਧਨ ਔਰਤਾਂ ਦਾ ਜੀਵਨ ਪੱਧਰ ਉੱਚਾ ਚੁਕਦੀ ਹੈ।ਇਸਦੀ ਡਿਜਿਟਲ ਵਿੱਤ,ਗ੍ਰਾਮੀਣ ਉਤਪਾਦਾਂ ਦੇ ਆਸ ਪਾਸ ਮੁੱਲ ਲੜੀ ਦੇ ਸਿਰਜਣ ਅਤੇ ਬਜ਼ਾਰ ਪਹੁੰਚ ਵਿੱਚ ਸੁਧਾਰ,ਗ੍ਰਾਮੀਣ ਉੱਦਮਾਂ ਅਤੇ ਕਮਿਊਨਿਟੀ ਸੰਸਥਾਨਾਂ ਦੀ ਮਜ਼ਬੂਤੀ ਜਿਵੇਂ ਵਿੱਤੀ ਸਮਾਵੇਸ਼ ਦੇ ਵਿਭਿੰਨ ਮਾਧਿਅਮਾਂ ਲਈ ਨਵੀਨਤਾ ਨੂੰ ਲੈ ਕੇ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਹਨ।

ਜੈੱਮ ਬਾਰੇ:  ਗਵਰਨਮੈਂਟ ਈ ਮਾਰਕਿਟਪਲੇਸ (ਜੈੱਮ) ਇੱਕ 100 % ਸਰਕਾਰੀ ਹਿੱਸੇਦਾਰੀ ਵਾਲੀਆਂ 8 ਕੰਪਨੀਆਂ ਹਨ ਜਿਨ੍ਹਾਂ ਦੀ ਸਥਾਪਨਾ ਕੇਂਦਰੀ ਅਤੇ ਰਾਜ ਸਰਕਾਰ ਸੰਗਠਨਾਂ ਲਈ ਜਰੂਰੀ ਵਸਤਾਂ ਦੀ ਖਰੀਦ ਲਈ ਇੱਕ ਰਾਸ਼ਟਰੀ ਜਨਤਕ ਖਰੀਦ ਪੋਰਟਲ ਦੇ ਰੂਪ ਵਿੱਚ ਕੀਤੀ ਗਈ ਹੈ। ਜੈੱਮ ਸਾਰੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਮੰਤਰਾਲਿਆਂ,ਵਿਭਾਗਾਂ, ਪਬਲਿਕ ਸੈਕਟਰ ਉੱਦਮ (ਪੀਐੱਸਈ),ਸਥਾਨਕ ਸੰਸਥਾਵਾਂ ਅਤੇ ਖੁਦਮੁਖਤਿਆਰੀ ਸੰਗਠਨਾਂ ਲਈ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਦਾ ਔਨਲਾਈਨ ਅਤੇ ਅੰਤਿਮ ਰੂਪ ਵਿੱਚ ਹੱਲ ਉਪਲਬਧ ਕਰਵਾਉਂਦੀ ਹੈ।ਇਹ ਪਲੈਟਫਾਰਮ ਖਰੀਦ ਵਿੱਚ ਮਨੁੱਖੀ ਦਖਲਅੰਦਾਜ਼ੀ ਨੂੰ ਘੱਟ ਕਰਦਾ ਹੈ ਅਤੇ ਪਾਰਦਰਸ਼ਤਾ,ਲਾਗਤ ਬੱਚਤ,ਨਿਵੇਕਲਾਪਣ ਅਤੇ ਵਿਅਕਤੀ ਰਹਿਤ ਜਨਤਕ ਖਰੀਦ ਦੀ ਪ੍ਰਭਾਵਸ਼ੀਲਤਾ ਵਧਾਉਣ ਦੇ ਯੋਗ ਕਰਦਾ ਹੈ।

                                                                                                                                                 ******

 

ਏਪੀਐੱਸ/ਐੱਸਜੀ/ਪੀਕੇ



(Release ID: 1621081) Visitor Counter : 178