ਗ੍ਰਹਿ ਮੰਤਰਾਲਾ

ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਦੀ ਸੁਵਿਧਾ ਨੂੰ ਆਗਿਆ ਦਿੱਤੀ ਪ੍ਰਕਿਰਿਆ 7 ਮਈ ਤੋਂ ਪੜਾਅ-ਵਾਰ ਤਰੀਕੇ ਨਾਲ ਸ਼ੁਰੂ ਹੋਵੇਗੀ

Posted On: 04 MAY 2020 6:08PM by PIB Chandigarh

ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਪੜਾਅ-ਵਾਰ ਤਰੀਕੇ ਨਾਲ ਵਾਪਸ ਭਾਰਤ ਲਿਆਉਣ ਲਈ ਸੁਵਿਧਾ ਪ੍ਰਦਾਨ ਕਰਨ ਦੀ ਆਗਿਆ ਦੇ ਦਿੱਤੀ  ਹੈ। ਯਾਤਰਾ ਦੀ ਵਿਵਸਥਾ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ਾਂ ਦੁਆਰਾ ਕੀਤੀ ਜਾਵੇਗੀ। ਇਸ ਸਬੰਧ ਵਿੱਚ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਗਈ ਹੈ

 

ਭਾਰਤੀ ਦੂਤਾਵਾਸ ਅਤੇ ਹਾਈ ਕਮਿਸ਼ਨ ਅਜਿਹੇ ਪਰੇਸ਼ਾਨ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੇ ਹਨ। ਇਸ ਸੁਵਿਧਾ ਲਈ ਯਾਤਰੀਆਂ ਨੂੰ ਭੁਗਤਾਨ ਕਰਨਾ ਹੋਵੇਗਾ। ਹਵਾਈ ਯਾਤਰਾ ਲਈ ਗ਼ੈਰ-ਅਨੁਸੂਚਿਤ ਕਮਰਸ਼ੀਅਲ ਉਡਾਨਾਂ ਦਾ ਇੰਤਜ਼ਾਮ ਹੋਵੇਗਾ। ਇਹ ਯਾਤਰਾਵਾਂ 7 ਮਈ ਤੋਂ ਪੜਾਅ-ਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ।

 

ਉਡਾਨ ਭਰਨ ਤੋਂ ਪਹਿਲਾਂ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਜਾਵੇਗੀ। ਕੇਵਲ ਅਸਿੰਪਟੋਮੈਟਿਕ (asymptomatic) ਯਾਤਰੀਆਂ ਨੂੰ ਹੀ ਯਾਤਰਾ ਦੀ ਆਗਿਆ ਹੋਵੇਗੀ। ਯਾਤਰਾ ਦੌਰਾਨ ਇਨ੍ਹਾਂ ਸਾਰੇ ਯਾਤਰੀਆਂ ਨੂੰ ਸਿਹਤ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਸਾਰੇ ਪ੍ਰੋਟੋਕੋਲਾਂ ਦਾ ਪਾਲਣ ਕਰਨਾ ਹੋਵੇਗਾ।

 

ਮੰਜ਼ਿਲ ’ਤੇ ਪਹੁੰਚ ਕੇ ਸਾਰਿਆਂ ਨੂੰ ਆਰੋਗਯ ਸੇਤੂ ਐਪ ’ਤੇ ਰਜਿਸਟਰ ਕਰਨਾ ਹੋਵੇਗਾ। ਸਾਰਿਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਜਾਂਚ ਦੇ ਬਾਅਦ ਸਬੰਧਿਤ ਰਾਜ ਸਰਕਾਰ ਦੁਆਰਾ ਉਨ੍ਹਾਂ ਨੂੰ ਹਸਪਤਾਲ ਵਿੱਚ ਜਾਂ ਸੰਸਥਾਗਤ ਕੁਆਰੰਟੀਨ ਵਿੱਚ 14 ਦਿਨ ਲਈ ਭੁਗਤਾਨ ਦੇ ਅਧਾਰ ’ਤੇ ਰੱਖਿਆ ਜਾਵੇਗਾ। 14 ਦਿਨ ਦੇ ਬਾਅਦ ਦੁਬਾਰਾ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਸਿਹਤ ਪ੍ਰੋਟੋਕਾਲ ਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

 

ਵਿਦੇਸ਼ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਛੇਤੀ ਹੀ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਵੈੱਬਸਾਈਟ ਦੁਆਰਾ ਸਾਂਝੀ ਕਰਨਗੇ।

 

ਰਾਜ ਸਰਕਾਰਾਂ ਨੂੰ ਵਾਪਸੀ ਕਰਨ ਵਾਲੇ ਭਾਰਤੀਆਂ ਦੀ ਟੈਸਟਿੰਗ, ਕੁਆਰੰਟੀਨ ਅਤੇ ਆਪਣੇ ਰਾਜਾਂ ਵਿੱਚ ਆਵਾਗਮਨ ਦੀ ਅਗਲੀ ਵਿਵਸਥਾ ਬਣਾਉਣ ਲਈ ਸਲਾਹ ਦਿੱਤੀ ਜਾ ਰਹੀ ਹੈ।

 

*****

ਵੀਜੀ/ਐੱਸਐੱਨਸੀ/ਵੀਐੱਮ(Release ID: 1620996) Visitor Counter : 165