ਰਸਾਇਣ ਤੇ ਖਾਦ ਮੰਤਰਾਲਾ

ਪਹਿਲ ਦੇ ਅਧਾਰ ‘ਤੇ ਡਾਕਟਰੀ ਉਪਕਰਣਾਂ ਦੀ ਖਰੀਦ ‘ਮੇਕ ਇਨ ਇੰਡੀਆ’ ’ਤੇ ਜ਼ੋਰ

ਘਰੇਲੂ ਨਿਰਮਾਤਾਵਾਂ ਦੀ ਪਛਾਣ ਕਰਨੀ ਅਤੇ ਉਨ੍ਹਾਂ ਦੀ ਆਯਾਤ ਲਈ ਸਹਾਇਤਾ ਕਰਨੀ ਅਤੇ ਮੈਡੀਕਲ ਉਪਰਕਣਾਂ ਦੇ ਨਿਰਧਾਤ ਵੱਲ ਵਧਣਾ

ਪੀਪੀਈ ਦਾ ਘਰੇਲੂ ਉਤਪਾਦਨ ਲਗਭਗ ਜ਼ੀਰੋ ਤੋਂ ਵਧ ਕੇ ਪ੍ਰਤੀ ਦਿਨ 1.87 ਲੱਖ ਹੋ ਗਿਆ ਹੈ

ਐੱਨ-95 ਮਾਸਕ ਦਾ ਘਰੇਲੂ ਉਤਪਾਦਨ ਲਗਭਗ ਜ਼ੀਰੋ ਤੋਂ ਵਧ ਕੇ 2.30 ਲੱਖ ਰੋਜ਼ਾਨਾ ਹੋ ਗਿਆ

ਹਾਈਡ੍ਰੋਕਸੀਕਲੋਰੋਕੁਈਨ ਦੀ ਘਰੇਲੂ ਨਿਰਮਾਣ ਸਮਰੱਥਾ ਵਿੱਚ ਲਗਭਗ 150 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ

2.5 ਕਰੋੜ ਦੀ ਲੋੜ ’ਤੇ ਕੇਂਦਰ/ਰਾਜ ਸਰਕਾਰੀ ਸੰਸਥਾਨਾਂ ਅਤੇ ਫਾਰਮਾਸਿਸਟਾਂ ਨੂੰ ਲਗਭਗ 16 ਕਰੋੜ ਹਾਈਡ੍ਰੋਕਸੀਕਲੋਰੋਕੁਈਨ ਟੈਬਲੇਟ ਜਾਰੀ ਕੀਤੀਆਂ ਗਈਆਂ

Posted On: 01 MAY 2020 5:19PM by PIB Chandigarh

1. ਗ੍ਰਹਿ ਮੰਤਰਾਲੇ ਦੇ ਆਦੇਸ਼ ਮਿਤੀ 29.03.2020 ਤਹਿਤ ਡਾ. ਪੀ.ਡੀ. ਵਾਘੇਲਾ, ਸਕੱਤਰ, ਫਾਰਮਾਸਿਊਟੀਕਲਸ ਦੀ ਕਨਵੀਨਰਸ਼ਿਪ ਤਹਿਤ ਐਮਪਾਵਰਡ ਗਰੁੱਪ-3 ਬਣਾਇਆ ਗਿਆ। ਇਸ ਵਿੱਚ ਡੀਪੀਆਈਆਈਟੀ ਦੇ ਸਕੱਤਰ, ਟੈਕਸਟਾਈਲ ਦੇ ਸਕੱਤਰ, ਸੀਬੀਆਈਸੀ ਦੇ ਚੇਅਰਮੈਨ, ਡੀਆਰਡੀਓ ਦੇ ਸਕੱਤਰ, ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ, ਵਿਦੇਸ਼ ਮਾਮਲੇ ਮੰਤਰਾਲਾ, ਗ੍ਰਹਿ ਮਾਮਲੇ ਮੰਤਰਾਲਾ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਸਿਹਤ ਖੋਜ ਵਿਭਾਗ ਆਦਿ ਦੇ ਕੈਬਨਿਟ ਸਕੱਤਰ ਵੀ ਇਸ ਵਿੱਚ ਸ਼ਾਮਲ ਹਨ। ਇਸ ਸਮੂਹ ਦਾ ਉਦੇਸ਼ ਜ਼ਰੂਰੀ ਮੈਡੀਕਲ ਉਪਰਕਣਾਂ ਜਿਵੇਂ ਕਿ ਪੀਪੀਈ, ਮਾਸਕ, ਦਸਤਾਨੇ ਅਤੇ ਵੈਂਟੀਲੇਟਰਾਂ ਦੇ ਉਤਪਾਦਨ, ਖਰੀਦ, ਆਯਾਤ ਅਤੇ ਵੰਡ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਹੈ।

 

2. ਇਸ ਸਮੂਹ ਦੀਆਂ ਨਿਯਮਿਤ ਮੀਟਿੰਗਾਂ ਹੁੰਦੀਆਂ ਰਹੀਆਂ ਹਨ ਅਤੇ 24 ਮੀਟਿੰਗਾਂ ਅੱਜ ਤੱਕ ਹੋਈਆਂ ਹਨ। ਈਜੀ ਨੇ ਵਿਭਿੰਨ ਉਪਰਕਣਾਂ ਦੇ ਨਿਰਮਾਣ ਦੇ ਪ੍ਰਸਤਾਵਾਂ ਦੀ ਜਾਂਚ ਲਈ ਇੱਕ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਸਿਹਤ ਖੋਜ ਵਿਭਾਗ ਵੱਲੋਂ ਜੂਨ, 2020 ਤੱਕ ਸੂਚਿਤ ਕੀਤੇ ਗਏ ਵਿਭਿੰਨ ਉਪਰਕਣਾਂ ਦੀਆਂ ਜ਼ਰੂਰਤਾਂ ਦੇ ਅਧਾਰ ਤੇ ਕਮੇਟੀ ਲਗਾਤਾਰ ਮੌਜੂਦਾ ਨਿਰਮਾਤਾਵਾਂ ਦੀਆਂ ਸਮਰੱਥਾਵਾਂ ਦਾ ਵਿਸਤਾਰ ਕਰਨ ਅਤੇ ਵਿਭਿੰਨ ਮੈਡੀਕਲ ਉਪਰਕਣਾਂ ਦੇ ਨਵੇਂ ਨਿਰਮਾਤਾਵਾਂ ਦੀ ਪਛਾਣ ਕਰਨ ਤੇ ਵਿਚਾਰ ਕਰ ਰਹੀ ਹੈ। ਕੱਚੇ ਮਾਲ, ਪੁਰਜਿਆਂ, ਯਾਤਰਾ ਅਤੇ ਸਮਾਨ ਦੇ ਮਾਮਲੇ ਵਿੱਚ ਘਰੇਲੂ ਨਿਰਮਾਤਾਵਾਂ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਵਿਭਿੰਨ ਰੁਕਾਵਟਾਂ ਨੂੰ ਹੱਲ ਕਰਨ ਵਿੱਚ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਮੌਜੂਦਾ ਮਹਾਮਾਰੀ ਦੌਰਾਨ ਮੈਡੀਕਲ ਸਪਲਾਈ ਲਈ ਜ਼ਿਆਦਾ ਆਲਮੀ ਮੰਗ, ਉਚਿੱਤ ਘਰੇਲੂ ਸਮਰੱਥਾਵਾਂ ਦੀ ਘਾਟ ਅਤੇ ਜ਼ਿਆਦਾਤਰ ਲਾਜ਼ਮੀ ਮੈਡੀਕਲ ਸਪਲਾਈ ਜੋ ਵੱਡੇ ਪੱਧਰ ਤੇ ਆਯਾਤ ਕੀਤੀ ਜਾ ਰਹੀ ਹੈ, ਉਹ ਪ੍ਰਮੁੱਖ ਚੁਣੌਤੀਆਂ ਹਨ। ਸਰਕਾਰ ਘਰੇਲੂ ਨਿਰਮਾਣ ਨੂੰ ਪ੍ਰੋਤਸਾਹਨ ਦੇ ਰਹੀ ਹੈ ਅਤੇ ਕੁਝ ਮਹੱਤਵਪੂਰਨ ਵਸਤਾਂ ਦੀ ਖਰੀਦ ਲਈ ਸਮਾਂ ਸੀਮਾ ਨੂੰ ਪੂਰਾ ਕਰਨ ਲਈ ਆਯਾਤ ਦਾ ਸਹਾਰਾ ਲਿਆ ਜਾ ਰਿਹਾ ਹੈ। ਅਧਿਕਾਰੀਆਂ, ਵਿਗਿਆਨਕਾਂ ਅਤੇ ਇੰਜਨੀਅਰਾਂ ਦੀਆਂ ਟੀਮਾਂ ਰਾਸ਼ਟਰੀ ਐਮਰਜੈਂਸੀ ਦੇ ਇਸ ਸਮੇਂ ਵਿੱਚ ਮਿਲ ਕੇ 24 ਘੰਟੇ 7 ਦਿਨ ਕੰਮ ਰਹੀਆਂ ਹਨ।

 

ਵੈਂਟੀਲੇਟਰ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਜੂਨ, 2020 ਤੱਕ 75,000 ਵੈਂਟੀਲੇਟਰਾਂ ਦੀ ਅਨੁਮਾਨਤ ਮੰਗ ਦਾ ਸੰਕੇਤ ਦਿੱਤਾ ਹੈ। ਇਸ ਲਈ ਮੌਜੂਦਾ ਉਪਲੱਬਧਤਾ ਲਗਭਗ 19,398 ਹੈ। ਈਜੀ ਵੱਲੋਂ ਕਹਿਣ ਤੇ 60,884 ਵੈਂਟੀਲੇਟਰ ਦੇ ਆਰਡਰ ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਜੋ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਿੱਚ ਇੱਕ ਪੀਐੱਸਯੂ ਹੈ, ਨੂੰ ਦਿੱਤਾ ਗਿਆ ਹੈ ਜੋ ਕੇਂਦਰੀ ਖਰੀਦ ਏਜੰਸੀ ਦੇ ਰੂਪ ਵਿੱਚ ਕਾਰਜ ਕਰ ਰਿਹਾ ਹੈ। ਕੁੱਲ ਆਰਡਰਾਂ ਵਿੱਚੋਂ 59,884 ਘਰੇਲੂ ਨਿਰਮਾਤਾਵਾਂ ਨੂੰ ਦਿੱਤੇ ਗਏ ਹਨ ਅਤੇ 1000 ਵੈਂਟੀਲੇਟਰ ਆਯਾਤ ਕੀਤੇ ਜਾ ਰਹੇ ਹਨ। ਪ੍ਰਸਤਾਵਿਤ ਮੰਗ ਅਤੇ ਆਰਡਰਾਂ ਵਿੱਚ ਰਾਜ ਸਰਕਾਰਾਂ ਦੀਆਂ ਲੋੜਾਂ ਵੀ ਸ਼ਾਮਲ ਹਨ।

 

ਮੇਕ ਇਨ ਇੰਡੀਆਪਹਿਲ ਦੇ ਹਿੱਸੇ ਦੇ ਰੂਪ ਵਿੱਚ ਵੈਂਟੀਲੇਟਰਾਂ ਦੇ ਸਥਾਨਕ ਨਿਰਮਾਤਾਵਾਂ ਨੂੰ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਅਤੇ ਸਿਖਲਾਈ ਅਤੇ ਹੋਰ ਪ੍ਰੋਟੋਕਾਲ ਨੂੰ ਅੰਤਿਮ ਰੂਪ ਦੇਣ, ਨਵੀਂ ਸਪਲਾਈ ਚੇਨ ਬਣਾਉਣ, ਸਪਲਾਈਕਰਤਾਵਾਂ ਅਤੇ ਰਾਜ ਸਰਕਾਰਾਂ ਨਾਲ ਸਮਾਨ ਦੇ ਮੁੱਦਿਆਂ ਵਿੱਚ ਉਨ੍ਹਾਂ ਦੀ ਮਦਦ ਕਰਨਾ ਅਤੇ ਉਪਭੋਗਤਾ ਸਮੱਗਰੀ ਦੀ ਵਿਵਸਥਾ ਬਾਰੇ ਫੈਸਲੇ ਲੈਣੇ ਆਦਿ। ਪ੍ਰਮੁੱਖ ਘਰੇਲੂ ਉਤਪਾਦਕਾਂ ਵਿੱਚ ਮੈਸਰਜ਼ ਭਾਰਤ ਇਲੈਕਟ੍ਰੌਨਿਕਸ ਲਿਮਟਿਡ (ਸਕੈਨਰੇ ਦੇ ਸਹਿਯੋਗ ਨਾਲ) ਸ਼ਾਮਲ ਹਨ ਜਿਨ੍ਹਾਂ ਨੂੰ 30,000 ਵੈਂਟੀਲੇਟਰਾਂ ਲਈ ਆਰਡਰ ਦਿੱਤੇ ਗਏ ਹਨ। ਮੈਸਰਜ਼ ਅਗਵਾ (ਮੈਸਰਜ਼ ਮਾਰੂਤੀ ਸੁਜ਼ੂਕੀ ਲਿਮਟਿਡ ਨਾਲ ਸਹਿਯੋਗ ਨਾਲ) ਜਿਸ ਨੂੰ 10,000 ਵੈਂਟੀਲੇਟਰਾਂ ਲਈ ਆਰਡਰ ਦਿੱਤਾ ਗਿਆ ਹੈ ਅਤੇ ਏਐੱਮਟੀਜ਼ੈੱਡ (ਏਪੀ ਮੈੱਡਟੈੱਕ ਜ਼ੋਨ) ਨੂੰ 13,500 ਵੈਂਟੀਲੇਟਰਾਂ ਦਾ ਆਰਡਰ ਦਿੱਤਾ ਗਿਆ ਹੈ। ਕਈ ਘਰੇਲੂ ਨਿਰਮਾਤਾਵਾਂ ਨੇ ਸਹਿਮਤੀ ਸਮੇਂ ਤੋਂ ਹੀ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਅਤੇ ਮੌਜੂਦਾ ਸਮੇਂ ਉਹ ਪ੍ਰੀ-ਡਿਸਪੈਚ ਦੀ ਪਰਖ ਦੇ ਪੜਾਅ ਵਿੱਚ ਹਨ।

 

2. ਆਕਸੀਜਨ ਅਤੇ ਆਕਸੀਜਨ ਸਿਲੰਡਰ

 

ਦੇਸ਼ ਆਕਸੀਜਨ ਅਤੇ ਆਕਸੀਜਨ ਸਿਲੰਡਰਾਂ ਵਿੱਚ ਆਤਮ ਨਿਰਭਰ ਹੈ। ਆਕਸੀਜਨ ਦੀ ਕੁੱਲ ਨਿਰਮਾਣ ਸਮਰੱਥਾ 6,400 ਮੀਟਰਿਕ ਟਨ ਹੈ, ਜਿਸ ਦਾ ਲਗਭਗ 1000 ਮੀਟਰਿਕ ਟਨ ਮੈਡੀਕਲ ਆਕਸੀਜਨ ਲਈ ਉਪਯੋਗ ਕੀਤਾ ਜਾਂਦਾ ਹੈ। ਆਕਸੀਜਨ ਦੇ 5 ਵੱਡੇ ਅਤੇ 600 ਛੋਟੇ ਨਿਰਮਾਤਾ ਹਨ। ਲਗਭਗ 409 ਹਸਪਤਾਲ ਆਪਣੀ ਆਕਸੀਜਨ ਖੁਦ ਉਤਪੰਨ ਕਰਦੇ ਹਨ ਅਤੇ ਦੇਸ਼ ਵਿੱਚ ਲਗਭਗ 1050 ਕਰਾਇਓਜੈਨਿਕ ਟੈਂਕਰ ਹਨ।

 

ਲਗਭਗ 4.38 ਲੱਖ ਮੈਡੀਕਲ ਆਕਸੀਜਨ ਸਿਲੰਡਰ ਸਪਲਾਈ ਲਈ ਉਪਲੱਬਧ ਹਨ। ਇਸ ਦੇ ਇਲਾਵਾ 1.03 ਲੱਖ ਨਵੇਂ ਮੈਡੀਕਲ ਆਕਸੀਜਨ ਸਿਲੰਡਰ ਦੇ ਆਰਡਰ ਦਿੱਤੇ ਗਏ ਹਨ। ਜੇਕਰ ਲੋੜ ਪਵੇ ਤਾਂ ਰੂਪਾਂਤਰਣ ਕਰਨ ਲਈ ਪੰਜ ਲੱਖ ਉਦਯੋਗਿਕ ਆਕਸੀਜਨ ਸਿਲੰਡਰਾਂ ਦੀ ਵੀ ਪਛਾਣ ਕੀਤੀ ਗਈ ਹੈ। ਇਸਦੇ ਇਲਾਵਾ 60,000 ਸਿਲੰਡਰਾਂ ਦੇ ਰੁਪਾਂਤਰਣ ਦੇ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

 

3. ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈਜ਼)

 

ਜੂਨ, 2020 ਤੱਕ ਪੀਪੀਈ ਕਿੱਟ ਦੀ ਕੁੱਲ ਅਨੁਮਾਨਤ ਮੰਗ 2.01 ਕਰੋੜ ਹੈ। ਇਸ ਵਿਰੁੱਧ 2.22 ਕਰੋੜ ਆਰਡਰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 1.42 ਕਰੋੜ ਦੇ ਆਰਡਰ ਘਰੇਲੂ ਨਿਰਮਾਤਾਵਾਂ ਨੂੰ ਦਿੱਤੇ ਹਨ ਅਤੇ 80 ਲੱਖ ਪੀਪੀਈਜ਼ ਆਯਾਤ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਦੇਸ਼ ਵਿੱਚ ਪੀਪੀਈ ਦਾ ਕੋਈ ਘਰੇਲੂ ਨਿਰਮਾਣ ਨਹੀਂ ਸੀ ਅਤੇ ਲਗਭਗ ਸਭ ਦਾ ਆਯਾਤ ਕੀਤਾ ਜਾਂਦਾ ਸੀ। ਬਹੁਤ ਹੀ ਘੱਟ ਸਮੇਂ ਦੇ ਅੰਦਰ 107 ਨਿਰਮਾਤਾਵਾਂ ਦੀ ਪਛਾਣ ਕੀਤੀ ਗਈ ਅਤੇ ਮਦਦ ਲਈ ਗਈ ਜਿਨ੍ਹਾਂ ਨੇ ਆਪਣਾ ਰੋਜ਼ਾਨਾ ਉਤਪਾਦਨ ਲਗਭਗ 1.87 ਲੱਖ (30.04.2020 ਤੱਕ) ਵਧਾਇਆ ਹੈ। ਹੁਣ ਤੱਕ ਲਗਭਗ 17.37 ਲੱਖ ਪੀਪੀਈ ਪ੍ਰਾਪਤ ਹੋਏ ਹਨ। ਅਗਲੇ ਦੋ ਮਹੀਨਿਆਂ ਵਿੱਚ ਵਾਧੂ ਘਰੇਲੂ ਸਪਲਾਈ 1.15 ਕਰੋੜ ਤੋਂ ਜ਼ਿਆਦਾ ਹੋਵੇਗੀ।

 

ਸਰਕਾਰੀ ਸੰਸਥਾਨ ਨਵੀਆਂ ਤਕਨੀਕਾਂ, ਸਮੱਗਰੀ ਅਤੇ ਜਾਂਚ ਸੁਵਿਧਾਵਾਂ ਨੂੰ ਵਿਕਸਤ ਕਰਨ ਵਿੱਚ ਸਭ ਤੋਂ ਅੱਗੇ ਰਹੇ ਹਨ। ਮੌਜੂਦਾ ਟੈਸਟ ਪ੍ਰਯੋਗਸ਼ਾਲਾਵਾਂ ਦੇ ਇਲਾਵਾ ਐੱਸਆਈਟੀਆਰਏ (ਦੱਖਣ ਭਾਰਤ ਵਸਤਰ ਖੋਜ ਐਸੋਸੀਏਸ਼ਨ), ਕੋਇੰਬਟੂਰ, ਦੇਸ਼ ਦੇ ਵਿਭਿੰਨ ਸਥਾਨਾਂ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਸਥਾਨ (ਡੀਆਰਡੀਓ) ਅਤੇ ਆਰਡੀਨੈਂਸ ਫੈਕਟਰੀ ਬੋਰਡ ਵੱਲੋਂ 9 ਨਵੀਆਂ ਪ੍ਰਯੋਗਸ਼ਾਲਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਡੀਆਰਡੀਓ ਨੇ ਘਰੇਲੂ ਨਿਰਮਾਤਾਵਾਂ ਨੂੰ ਸਪਲਾਈ ਲਈ ਨਵੇਂ ਪੀਯੂ ਕੋਟਿਡ ਨਾਈਲੋਨ/ਪੋਲੀਐਸਟਰ ਵੀ ਵਿਕਸਤ ਕੀਤੇ ਹਨ।

 

4. ਐੱਨ-95 ਮਾਸਕ

 

ਜੂਨ, 2020 ਤੱਕ ਐੱਨ-95 ਮਾਸਕਾਂ ਦੀ ਕੁੱਲ ਅਨੁਮਾਨਿਤ ਮੰਗ 2.72 ਕਰੋੜ ਰਹੀ ਹੈ। ਇਸ ਖਿਲਾਫ਼ 2.49 ਕਰੋੜ ਆਰਡਰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 1.49 ਕਰੋੜ ਦੇ ਆਰਡਰ ਘਰੇਲੂ ਨਿਰਮਾਤਵਾਂ ਨੂੰ ਦਿੱਤੇ ਗਏ ਹਨ ਅਤੇ ਲਗਭਗ 1 ਕਰੋੜ ਐੱਨ-95 ਮਾਸਕ ਆਯਾਤ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਚਾਰ ਪ੍ਰਮੁੱਖ ਘਰੇਲੂ ਨਿਰਮਾਤਾ ਹਨ ਅਤੇ ਜ਼ਿਆਦਾ ਕਤਾਰ ਵਿੱਚ ਹਨ, ਜਿਨ੍ਹਾਂ ਦੀ ਪਛਾਣ ਅਤੇ ਸੁਵਿਧਾ ਹਾਸਲ ਕੀਤੀ ਗਈ ਹੈ। ਰੋਜ਼ਾਨਾ ਘਰੇਲੂ ਉਤਪਾਦਨ ਲਗਭਗ 2.30 ਲੱਖ (30.04.2020 ਤੱਕ) ਹੈ। ਹੁਣ ਤੱਕ ਲਗਭਗ 49.12 ਲੱਖ ਐੱਨ-95 ਮਾਸਕ ਪ੍ਰਾਪਤ ਹੋਏ ਹਨ। ਅਗਲੇ ਦੋ ਮਹੀਨਿਆਂ ਵਿੱਚ ਵਾਧੂ ਘਰੇਲੂ ਸਪਲਾਈ 1.40 ਕਰੋੜ ਤੋਂ ਜ਼ਿਆਦਾ ਹੋਵੇਗੀ। ਮੌਜੂਦਾ ਪ੍ਰਯੋਗਸ਼ਾਲਾ, ਯਾਨੀ ਐੱਸਆਈਟੀਆਰਏ ਤੋਂ ਇਲਾਵਾ ਕੁਆਲਿਟੀ ਕੌਂਸਲ (ਕਿਊਸੀਆਈ) ਰਾਹੀਂ ਹੋਰ ਜ਼ਿਆਦਾ ਪ੍ਰਯੋਗਸ਼ਾਲਾਵਾਂ ਨੂੰ ਜੋੜਿਆ ਜਾ ਰਿਹਾ ਹੈ।

 

5. ਟੈਸਟ ਕਿੱਟਾਂ

 

ਆਈਸੀਐੱਮਆਰ ਲਗਭਗ 70,000 ਪ੍ਰਤੀ ਦਿਨ ਦੇ ਟੈਸਟ ਪੱਧਰ ਤੇ ਪਹੁੰਚ ਗਿਆ ਹੈ ਅਤੇ ਹੁਣ ਤੱਕ 9 ਲੱਖ ਤੋਂ ਜ਼ਿਆਦਾ ਟੈਸਟ ਕਰ ਚੁੱਕਾ ਹੈ। ਰਣਨੀਤੀ ਜ਼ਰੂਰਤ ਆਧਾਰਿਤ ਫੋਕਸਡ ਟੂਲ ਦੇ ਰੂਪ ਵਿੱਚ ਟੈਸਟ ਨੂੰ ਅੱਗੇ ਲੈ ਜਾਣ ਦੀ ਹੈ। ਟੈਸਟ ਯਕੀਨੀ ਕਰਨ ਲਈ ਕਿੱਟ, ਸਹਾਇਕ ਉਪਕਰਣ, ਰੀਏਜੰਟਸ ਆਦਿ ਦੀ ਬੈਕ ਐਂੰਡ ਉਪਲੱਬਧਾ ਮਹੱਤਵਪੂਰਨ ਹੈ। ਕੇਂਦਰ ਸਰਕਾਰ ਨੇ ਟੈਸਟ ਕਿੱਟ ਆਦਿ ਨਾਲ ਰਾਜ ਸਰਕਾਰਾਂ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਲਈ ਹੈ, ਉਹ ਵੀ ਖਰੀਦ ਕਰਨ ਲਈ ਅਜ਼ਾਦ ਹਨ। ਕੁਝ ਰਾਜ ਸਰਕਾਰਾਂ ਵੀ ਉਨ੍ਹਾਂ ਦੀ ਸਪਲਾਈ ਦੀ ਖਰੀਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

 

ਡੀਐੱਚਆਰ ਨੇ 35 ਲੱਖ ਦੇ ਰੂਪ ਵਿੱਚ ਮੈਨੂਅਲ ਆਰਟੀ-ਪੀਸੀਆਰ ਕਿੱਟ ਦੀ ਲੋੜ ਦਾ ਮੁਲਾਂਕਣ ਕੀਤਾ ਹੈ ਜਿਸ ਲਈ ਜਾਂਚ, ਪ੍ਰਾਈਮਰ ਅਤੇ ਮਾਸਟਰਮਿਕਸ ਦਾ ਆਰਡਰ ਦਿੱਤਾ ਹੈ। ਅੱਜ ਤੱਕ ਲਗਭਗ 16.4 ਲੱਖ ਟੈਸਟਾਂ ਲਈ ਸਮੱਗਰੀ ਪ੍ਰਾਪਤ ਹੋਈ ਹੈ। 35 ਲੱਖ ਕੰਬਾਇਡ ਆਰਟੀ-ਪੀਸੀਆਰ ਕਿੱਟ ਦੀ ਮੰਗ ਖਿਲਾਫ਼ 19 ਲੱਖ ਕਿੱਟ ਦਾ ਆਰਡਰ ਦਿੱਤਾ ਗਿਆ ਜਿਸ ਵਿੱਚ 2 ਲੱਖ ਕਿੱਟ ਦੇ ਆਰਡਰ ਘਰੇਲੂ ਨਿਰਮਾਤਾਵਾਂ ਨੂੰ ਦਿੱਤੇ ਗਏ ਹਨ। ਅੱਜ ਤੱਕ ਕੁੱਲ 13.75 ਲੱਖ ਕੰਬਾਇਡ ਆਰਟੀ-ਪੀਸੀਆਰ ਕਿੱਟ ਪ੍ਰਾਪਤ ਹੋਈਆਂ ਹਨ। ਇਸ ਦੇ ਇਲਾਵਾ ਡੀਐੱਚਆਰ ਨੇ ਰੋਸ਼ ਦੀ ਕੋਬਾਸ ਟੈਸਟ ਕਿੱਟ ਦੇ 2 ਲੱਖ ਟੈਸਟ ਕਿੱਟ ਦੇ ਆਰਡਰ ਦਿੱਤੇ ਹਨ ਜਿਨ੍ਹਾਂ ਵਿੱਚੋਂ 60,000 ਕਿੱਟ ਪ੍ਰਾਪਤ ਹੋ ਚੁੱਕੀਆਂ ਹਨ।

 

6. ਦਵਾਈਆਂ ਅਤੇ ਹੋਰ ਮੈਡੀਕਲ ਉਪਕਰਣ

 

ਨਿਰੰਤਰ ਅਧਾਰ ਤੇ ਦਵਾਈਆਂ ਅਤੇ ਮੈਡੀਕਲ ਉਪਰਕਣਾਂ ਦੇ ਉਤਪਾਦਨ ਅਤੇ ਸਪਲਾਈ ਤੇ ਨਿਗਰਾਨੀ ਰੱਖਣ ਲਈ ਫਾਰਮਾਸਿਊਟੀਕਲ ਵਿਭਾਗ (ਡੀਓਪੀ) ਅਤੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਇਸਿੰਗ ਅਥਾਰਿਟੀ (ਐੱਨਪੀਪੀਏ) ਵਿੱਚ ਦੋ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਸਰਕਾਰ ਨਿਰਮਾਤਾਵਾਂ, ਵਿਤਰਕਾਂ ਅਤੇ ਫਾਰਮਾਸਿਸਟਾਂ ਨਾਲ ਨਿਰੰਤਰ ਗੱਲਬਾਤ ਕਰ ਰਹੀ ਹੈ। ਰਾਜ ਸਰਕਾਰਾਂ ਵੀ ਉਦਯੋਗ ਦੀ ਨਿਗਰਾਨੀ ਅਤੇ ਸੁਵਿਧਾ ਪ੍ਰਦਾਨ ਕਰ ਰਹੀਆਂ ਹਨ। ਹਾਈਡਰੌਕਸੀਕਲੋਰੋਕੁਈਨ (ਹਾਈਡ੍ਰੋਕਸੀਕਲੋਰੋਕੁਈਨ) ਦਾ ਉਤਪਾਦਨ 12.23 ਕਰੋੜ ਤੋਂ ਵਧ ਕੇ 30 ਕਰੋੜ ਪ੍ਰਤੀ ਮਹੀਨਾ ਹੋ ਗਿਆ ਹੈ। ਦੇਸ਼ ਨੇ ਕੇਂਦਰ ਅਤੇ ਰਾਜ ਸੰਸਥਾਨਾਂ ਦੇ ਨਾਲ ਨਾਲ ਲਗਭਗ 2.5 ਕਰੋੜ ਦੀ ਲੋੜ ਲਈ ਹਾਈਡ੍ਰੋਕਸੀਕਲੋਰੋਕੁਈਨ ਦੀਆਂ ਲਗਭਗ 16 ਕਰੋੜ ਟੈਬਲੇਟ ਜਾਰੀ ਕੀਤੀਆਂ ਹਨ।

 

7. ਦੂਜੇ ਮੰਤਰਾਲਿਆਂ/ਵਿਭਾਗਾਂ ਦੀ ਭੂਮਿਕਾ

 

ਕੱਪੜਾ, ਸਿਹਤ ਅਤੇ ਪਰਿਵਾਰ ਭਲਾਈ, ਡੀਪੀਆਈਆਈਟੀ, ਵਿਦੇਸ਼ ਮੰਤਰਾਲਾ, ਡੀਆਰਡੀਓ ਅਤੇ ਆਈਸੀਐੱਮਆਰ ਮੰਤਰਾਲੇ ਈਜੀ-3 ਦਾ ਹਿੱਸਾ ਹਨ ਅਤੇ ਇਸਦੇ ਕੰਮਕਾਜ ਵਿੱਚ ਕਾਫ਼ੀ ਸਹਿਯੋਗ ਕਰਦੇ ਹਨ। ਇਸ ਦੇ ਇਲਾਵਾ ਭਾਰਤੀ ਨਿਰਮਾਤਾਵਾਂ ਲਈ ਲਾਜ਼ਮੀ ਮੈਡੀਕਲ ਸਪਲਾਈ ਅਤੇ ਸਪੇਅਰ ਪਾਰਟਸ ਦੇ ਆਯਾਤ ਰਾਹੀਂ ਪਛਾਣ ਅਤੇ ਖਰੀਦ ਵਿੱਚ ਨਿਰੰਤਰ ਸਹਾਇਤਾ ਕੀਤੀ ਗਈ ਹੈ। ਨਾਗਰਿਕ ਉਡਾਣ ਮੰਤਰਾਲੇ ਨੇ ਅੰਤਰਰਾਸ਼ਟਰੀ ਪੱਧਰ ਤੇ ਦਵਾਈਆਂ ਅਤੇ ਮੈਡੀਕਲ ਉਪਰਕਣਾਂ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਆਦਿ ਦੀ ਸਥਾਨਕ ਆਵਾਜਾਈ ਵਿੱਚ ਕਾਰਗੋ-ਏਅਰ ਬ੍ਰਿਜ ਅਤੇ ਲਾਈਫਲਾਈਨ ਉਡਾਣ ਪ੍ਰੋਜੈਕਟ ਰਾਹੀਂ ਮਦਦ ਕੀਤੀ ਹੈ। ਬੰਦਰਗਾਹ, ਕਸਟਮ, ਰੇਲਵੇ ਅਤੇ ਡਾਕ ਦੇ ਵਿਭਿੰਨ ਅਧਿਕਾਰੀਆਂ ਨੇ ਤੇਜੀ ਨਾਲ ਪ੍ਰਵਾਨਗੀ ਅਤੇ ਮੈਡੀਕਲ ਉਪਰਕਣਾਂ ਦੀ ਵੰਡ ਨੂੰ ਯਕੀਨੀ ਬਣਾਉਣ ਵਿੱਚ ਕਾਫ਼ੀ ਮਦਦ ਕੀਤੀ ਹੈ। ਰਾਜ ਸਰਕਾਰਾਂ ਵੀ ਯਤਨਾਂ ਵਿੱਚ ਸਰਗਰਮ ਰੂਪ ਨਾਲ ਯੋਗਦਾਨ ਦੇ ਰਹੀਆਂ ਹਨ।

 

***

 

ਆਰਸੀਜੇ/ਆਰਕੇਐੱਮ


(Release ID: 1620258) Visitor Counter : 263