ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾਕਟਰ ਜਿਤੇਂਦਰ ਸਿੰਘ ਨੇ ਅੱਜ ਮੈਡੀਕਲ ਤੇ ਪੁਲਿਸ ਕਰਮੀਆਂ ਦੀ ਵਰਤੋਂ ਲਈ ਕੇਂਦਰੀਯ ਭੰਡਾਰ ਵੱਲੋਂ ਤਿਆਰ 4900ਤੋਂ ਜ਼ਿਆਦਾ ਪ੍ਰੋਟੈਕਟਿਵ ਕਿੱਟਾਂ ਦਿੱਤੀਆਂ

Posted On: 01 MAY 2020 5:32PM by PIB Chandigarh

ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ (ਸੁਤੰਤਰ ਚਾਰਜ)ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਮੈਡੀਕਲ ਅਤੇ ਪੁਲਿਸ ਕਰਮੀਆਂ ਦੀਆਂ ਨਿਸ਼ਕਾਮ ਸੇਵਾਵਾਂ ਦੀ ਸਲਾਘਾ ਕਰਦਿਆਂ ਅੱਜ ਮੈਡੀਕਲ ਸਟਾਫ ਤੇ ਪੁਲਿਸ ਜਵਾਨਾਂ ਦੇ ਇਸਤੇਮਾਲ ਲਈ ਕੇਂਦਰੀਯ ਭੰਡਾਰ ਵੱਲੋਂ ਤਿਆਰ ਕੀਤੀਆਂ ਪ੍ਰੋਟੈਕਟਿਵ ਕਿੱਟਾਂ ਉਨ੍ਹਾਂ ਨੂੰ ਦਿੱਤੀਆਂਇਨ੍ਹਾਂਵਿੱਚ ਸੈਨੇਟਾਈਜ਼ਰ ਤੇ ਹੈਂਡਵਾਸ਼ ਆਦਿ ਸ਼ਾਮਲ ਸਨਇਹ ਕਿੱਟਾਂ ਉਨ੍ਹਾਂ ਆਪਣੀ ਰਿਹਾਇਸ਼ 'ਤੇ ਇੱਕ ਸਾਦੇ ਸਮਾਗਮ ਦੌਰਾਨ ਸਿਹਤ ਮੰਤਰਾਲੇ ਤੇ ਦਿੱਲੀ ਪੁਲਿਸ ਦੇ ਪ੍ਰਤੀਨਿਧਾਂ ਨੂੰ ਸੌਂਪੀਆਂ। ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ।

ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਪਿਛਲੇ ਕਈ ਹਫਤਿਆਂ ਤੋਂ ਕੋਰੋਨਾ ਵਿਰੁੱਧ ਡਟ ਕੇ ਲੜਾਈ ਲੜ ਰਿਹਾ ਹੈ। ਦੇਸ਼ ਵਿਆਪੀ ਲੌਕਡਾਊਨ ਕਾਰਨ ਲਗਾਈਆਂ ਪਾਬੰਦੀਆਂ ਦੀ ਪਾਲਣਾ ਕਰਦਿਆਂ ਜਿੱਥੇ ਜ਼ਿਆਦਾਤਰ ਦੇਸ਼ਵਾਸੀ ਘਰਾਂ 'ਚ ਬੈਠੇ ਹਨ, ਉੱਥੇ ਕੁਝ ਲੋਕ, ਜਿਵੇਂ ਮੈਡੀਕਲ ਸਟਾਫ,ਪੁਲਿਸ ਜਵਾਨ ਇਨ੍ਹਾਂ ਔਖੇ ਦਿਨਾਂ ਵਿੱਚ ਆਪਣੀ ਆਮ ਡਿਊਟੀ ਤੋਂ ਵੀ ਵਧ ਕੇ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੱਦੇ ਉੱਤੇ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ ਮੰਤਰਾਲਿਆਂ ਨੇ ਲੌਕਡਾਊਨ ਉਪਰੰਤ ਕਈ ਇਹਤਿਆਤ ਵਰਤ ਰਹੇ ਹਨ।

ਕੇਂਦਰੀਯ ਭੰਡਾਰ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਇੱਕ ਭਲਾਈ ਪ੍ਰੋਜੈਕਟ ਹੈ। ਇਹ ਜ਼ਰੂਰੀ ਸਮਾਨ ਦੀ ਲਗਾਤਰ ਤੇ ਨਿਯਮਿਤ ਸਪਲਾਈ ਨਾਲ ਖਪਤਕਾਰਾਂ ਦੀ ਸੇਵਾ ਕਰ ਰਿਹਾ ਹੈ। ਪਹਿਲਾਂ ਇਸੇ ਮਹੀਨੇ ਦੇ ਪਹਿਲੇ ਹਫ਼ਤੇ ਡਾ. ਜਿਤੇਂਦਰ ਸਿੰਘ ਨੇ ਕੇਂਦਰੀਯ ਭੰਡਾਰ ਵੱਲੋਂ ਘਰੇਲੂ ਸਮਾਨ ਤੇ ਖਾਣ-ਪੀਣ ਦੀਆਂ ਤਿਆਰ 2200ਜ਼ਰੂਰੀ ਕਿੱਟਾਂ ਜ਼ਿਲ੍ਹਾ ਮੈਜਿਸਟ੍ਰੇਟ (ਕੇਂਦਰੀ) ਅਤੇ ਐੱਸਡੀਐੱਮ ਸਿਵਲ ਲਾਈਨਸ ਕੇਂਦਰੀ ਦਿੱਲੀ ਜ਼ਿਲ੍ਹਾਨੂੰ ਲੋੜਵੰਦ ਪਰਿਵਾਰਾਂ ਨੂੰ ਦੇਣ ਲਈ ਦਿੱਤੀਆਂ ਸਨ।

 

<><><><><>

ਵੀਜੀ/ਐੱਸਐੱਨਸੀ



(Release ID: 1620256) Visitor Counter : 87