ਆਯੂਸ਼
ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੁਆਰਾ ਆਯੁਰਕਸ਼ਾ-ਕੋਰੋਨਾ ਸੇ ਜੰਗ-ਦਿੱਲੀ ਪੁਲਿਸ ਕੇ ਸੰਗ, ਜਾਰੀ
Posted On:
30 APR 2020 7:32PM by PIB Chandigarh
ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (ਏਆਈਆਈਏ), ਆਯੁਸ਼ ਮੰਤਰਾਲੇ ਅਤੇ ਦਿੱਲੀ ਪੁਲਿਸ ਦੇ ਤਹਿਤ ਅੱਜ ਨਵੀਂ ਦਿੱਲੀ ਵਿਖੇ ਨਿੱਜੀ ਤੌਰ 'ਤੇ ਦਿੱਲੀ ਪੁਲਿਸ ਲਈ ਆਯੁਰਕਸ਼ਾ ਪ੍ਰੋਗਰਾਮ ਕਰਵਾਇਆ ਗਿਆ। ਆਯੁਰਕਸ਼ਾ “ਕੋਰੋਨਾ ਸੇ ਜੰਗ-ਦਿੱਲੀ ਪੁਲਿਸ ਕੇ ਸੰਗ” ਸਿਰਲੇਖ ਤਹਿਤ ਸਾਂਝੇ ਪ੍ਰੋਗਰਾਮ ਦਾ ਉਦੇਸ਼ ਸਧਾਰਣ ਅਤੇ ਸਮੇਂ-ਸਮੇਂ ਆਯੁਰਵੇਦ ਦੇ ਪਰਖੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਵਾਲੇ ਉਪਾਵਾਂ ਰਾਹੀਂ ਕੋਰੋਨਾ ਦਾ ਮੁਕਾਬਲਾ ਕਰਨਾ ਹੈ।
ਇਹ ਉਪਾਅ ਆਯੁਸ਼ ਮੰਤਰਾਲੇ ਦੁਆਰਾ ਜਾਰੀ ਕੀਤੀ ਸਲਾਹ ਅਨੁਸਾਰ ਹਨ। ਚਵਨਪ੍ਰਾਸ਼ (ਮੁੱਖ ਸਮੱਗਰੀ ਵਜੋਂ ਆਂਵਲਾ ਸ਼ਾਮਲ ਹੋਵੇ), ਅਨੂ ਤੇਲ ਅਤੇ ਸੰਸ਼ਮਨੀ ਵਟੀ (ਗੁੜੂਚੀ ਤੋਂ ਤਿਆਰ) ਵਰਗੀਆਂ ਸਲਾਹ ਕੀਤੇ ਨੁਸਖਿਆਂ ਵਿੱਚ ਸਧਾਰਨ ਜੜੀਆਂ-ਬੂਟੀਆਂ ਹੁੰਦੀਆਂ ਹਨ ਜੋ ਸਮੇਂ ਅਨੁਸਾਰ ਪਰਖੀਆਂ ਜਾਂਦੀਆਂ ਹਨ ਅਤੇ ਵਿਗਿਆਨਕ ਤੌਰ ‘ਤੇ ਰੋਗਾਂ ਖ਼ਿਲਾਫ਼ ਲੜਨ ਦੀ ਤਾਕਤ ਵਧਾਉਣ ਵਾਲੀਆਂ ਸਿੱਧ ਹੋਈਆਂ ਹਨ।
ਇਸ ਮੌਕੇ ਆਯੁਸ਼ ਮੰਤਰਾਲੇ ਦੇ ਸਕੱਤਰ, ਵੈਦਿਆ ਰਾਜੇਸ਼ ਕੋਟੇਚਾ ਨੇ ਗਿਲੋਏ ਦੀ ਵੈਇਆਸਥਾਪਨ (ਉਮਰ ਲੁਕਾਉਣ 'ਚ ਮਦਦਗਾਰ ਜੜੀ-ਬੂਟੀ) ਦੇ ਫਾਇਦਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮੰਤਰਾਲਾ ਆਯੁਸ਼ ਦਵਾਈਆਂ ਨੂੰ ਕੋਵਿਡ-19 ਦੀ ਲਾਗ ਨਾਲ ਪੀੜਤਾਂ ਲਈ ਸਹਾਇਕ ਥੈਰੇਪੀ ਵਜੋਂ ਦਿੱਤੇ ਜਾਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਫਰੰਟ ਲਾਈਨ ਯੋਧਾ ਹੋਣ ਦੇ ਨਾਤੇ ਦਿੱਲੀ ਪੁਲਿਸ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਦਿੱਲੀ ਪੁਲਿਸ ਕਮਿਸ਼ਨਰ ਸ਼੍ਰੀ ਐੱਸ.ਐੱਨ. ਸ੍ਰੀਵਾਸਤਵ ਨੇ ਆਯੁਸ਼ ਅਤੇ ਏਆਈਆਈਏ ਮੰਤਰਾਲੇ ਦੁਆਰਾ ਦਿੱਲੀ ਪੁਲਿਸ ਨੂੰ ਸਿਹਤਮੰਦ ਰੱਖਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਸਧਾਰਨ ਆਯੁਰਵੇਦ ਦੀਆਂ ਜੜੀਆਂ-ਬੂਟੀਆਂ ਦੀ ਬਿਮਾਰੀਆਂ ਖ਼ਿਲਾਫ਼ ਲੜਨ ਦੀ ਸ਼ਕਤੀ ਨੂੰ ਉਤਸ਼ਾਹਿਤ ਕਰਨ ਵਾਲੇ ਅਸਰ ਨੂੰ ਉਜਾਗਰ ਕੀਤਾ ਜੋ ਸਮੇਂ-ਸਮੇਂ ਜਾਂਚੇ ਗਏ ਅਤੇ ਵਿਗਿਆਨਕ ਸਾਬਤ ਹੋਏ ਹਨ। ਉਨ੍ਹਾਂ ਦੱਸਿਆ ਕਿ ਏਆਈਆਈਏ ਅਤੇ ਦਿੱਲੀ ਪੁਲਿਸ ਦਾ ਸਾਂਝਾ ਉੱਦਮ ਆਪਣੀ ਕਿਸਮ ਦਾ ਸਭ ਤੋਂ ਵਿਸ਼ਾਲ ਹੈ ਅਤੇ ਇਹ ਦੂਜਿਆਂ ਲਈ ਸਫਲ ਅਤੇ ਰਾਹ ਦਿਸੇਰਾ ਹੋਵੇਗਾ।
ਦਿੱਲੀ ਪੁਲਿਸ ਨੇ ਆਯੁਰਵੇਦ ਰਾਹੀਂ ਸਰੀਰਕ ਸਮਰੱਥਾ ਨੂੰ ਵਧਾਉਣ ਵਾਲੇ ਉਪਾਵਾਂ ਜ਼ਰੀਏ ਫਰੰਟ ਲਾਈਨ ਕੋਵਿਡ ਯੋਧਿਆਂ ਨੂੰ ਤਕੜਾ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਇਹ ਵੰਡ ਐੱਨਸੀਟੀ ਦਿੱਲੀ ਦੇ 15 ਜ਼ਿਲ੍ਹਿਆਂ ਵਿੱਚ ਦਿੱਲੀ ਪੁਲਿਸ ਦੇ ਤਕਰੀਬਨ 80,000 ਸਿਪਾਹੀਆਂ ਲਈ ਹੋਵੇਗੀ। ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਨੇ ਅਦਾਰੇ ਦੇ ਨਿਰਦੇਸ਼ਕ ਤਹਿਤ 3 ਮੁੱਖ ਕੋਆਰਡੀਨੇਟਰ ਨਾਮਜ਼ਦ ਕੀਤੇ ਹਨ। ਏਆਈਆਈਏ ਦੇ 15 ਨੋਡਲ ਅਫ਼ਸਰਾਂ ਦੀ ਚੋਣ ਦਿੱਲੀ ਰਾਜ ਦੇ 15 ਜ਼ਿਲ੍ਹਿਆਂ ਲਈ ਕੀਤੀ ਗਈ ਹੈ ਜੋ ਦਿੱਲੀ ਪੁਲਿਸ ਦੇ 15 ਨੋਡਲ ਅਫ਼ਸਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।
ਪੜਾਅ 1: ਇਕਾਂਤਵਾਸ ਕੀਤੇ ਪੁਲਿਸ ਕਰਮੀ ਅਤੇ ਅਧਿਕਾਰੀ
ਪੜਾਅ 2: ਕੰਟੇਨਮੈਂਟ ਜ਼ੋਨਾਂ ਵਿੱਚ ਤਾਇਨਾਤ ਪੁਲਿਸ ਕਰਮੀ/ਅਧਿਕਾਰੀ
ਪੜਾਅ 3: ਇਕਾਂਤਵਾਸ ਜ਼ੋਨਾਂ ਵਿੱਚ ਤਾਇਨਾਤ ਪੁਲਿਸ ਕਰਮੀ/ਅਧਿਕਾਰੀ
ਪੜਾਅ 4: ਫਰੰਟ ਲਾਈਨ ਵਰਕਰਾਂ ਵਜੋਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਸਾਰੇ ਪੁਲਿਸ ਕਰਮੀ
ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਨੇ ਵੀ ਅਜਿਹੇ ਪੁਲਿਸ ਕਰਮੀਆਂ/ਅਧਿਕਾਰੀਆਂ ਦੀ ਪਛਾਣ ਕਰਨ ਦੀ ਯੋਜਨਾ ਬਣਾਈ ਹੈ ਜੋ ਡਾਇਬਟੀਜ਼, ਤਣਾਅ, ਹਾਈਪਰਟੈਨਸ਼ਨ ਆਦਿ ਬਿਮਾਰੀਆਂ ਨਾਲ ਪੀੜਤ ਹਨ, ਜੋ ਕਿ ਇਸ ਮਹਾਂਮਾਰੀ ਪ੍ਰਤੀ ਅਤਿ-ਸੰਵੇਦਨਸ਼ੀਲ ਹਨ। ਇਨ੍ਹਾਂ ਕਰਮੀਆਂ/ਅਧਿਕਾਰੀਆਂ ਨੂੰ ਵਾਧੂ ਸਹਾਇਤਾ ਅਤੇ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ। ਦਵਾਈਆਂ ਲੈਣ ਵਾਲੇ ਸਾਰੇ ਕਰਮੀਆਂ/ਅਧਿਕਾਰੀਆਂ ਲਈ ਸਹੀ ਡਿਜੀਟਲ ਸਿਹਤ ਰਿਕਾਰਡ ਰੱਖਿਆ ਜਾਵੇਗਾ। ਇਸ ਲਈ ਆਯੁਸ਼ ਮੰਤਰਾਲੇ ਦੁਆਰਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਪ੍ਰਸ਼ਨ ਪੱਤਰ ਅਤੇ ਵਿਕਸਤ ਕੀਤੀ ਡਿਜੀਟਲ ਅਰੋਗਿਆ ਸੰਜੀਵਨੀ ਦੀ ਵਰਤੋਂ ਕੀਤੀ ਜਾਵੇਗੀ।
ਦਵਾਈਆਂ ਦੀ ਵੰਡ ਲਈ, ਵਿਸ਼ੇਸ਼ ਕਿੱਟਾਂ ਤਿਆਰ ਕੀਤੀਆਂ ਜਾਣਗੀਆਂ ਜਿਸ ਵਿੱਚ ਆਯੁਸ਼ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਸਲਾਹ, ਫਾਰਮੂਲਾ ਤੇ ਵਰਤੋਂ ਵਿਧੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਦਰਸਾਏ ਹੋਣਗੇ। ਇਹ ਦਵਾਈਆਂ ਆਯੁਸ਼ ਮੰਤਰਾਲੇ ਤਹਿਤ ਸਰਕਾਰੀ ਫਾਰਮੇਸੀ (ਆਈਐਮਪੀਸੀਐਲ) ਤੋਂ ਲਈਆਂ ਜਾਣਗੀਆਂ।
ਦਿੱਲੀ ਪੁਲਿਸ ਦੇ ਹਰ ਜ਼ਿਲ੍ਹਾ ਹੈਡਕੁਆਟਰ ਵਿੱਚ ਕਿਓਸਿਕ ਸਥਾਪਤ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ ਜਿਸ ਵਿੱਚ ਆਲ ਇੰਡੀਆ ਇੰਸਟੀਟਿਊਟ ਆਯੁਰਵੇਦ ਦੇ ਸਲਾਹਕਾਰਾਂ ਦੁਆਰਾ ਸ਼ੁਰੂਆਤੀ 15 ਦਿਨਾਂ ਲਈ ਸੰਤੁਲਿਤ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਜੁੜੀ ਜਾਣਕਾਰੀ ਦੇ ਨਾਲ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਿੱਚ ਆਯੁਰਵੈਦਿਕ ਫਾਰਮੂਲੇ ਦੀ ਉਪਯੋਗਤਾ ਬਾਰੇ ਦਰਸਾਇਆ ਜਾਵੇਗਾ।
ਤੰਦਰੁਸਤੀ ਅਤੇ ਜੀਵਨ ਸ਼ੈਲੀ ਨੂੰ ਰੋਜ਼ਾਨਾ ਸਿਹਤਮੰਦ ਆਹਾਰ ਨਾਲ ਬਿਮਾਰੀਆਂ ਦੀ ਰੋਕਥਾਮ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣਾ ਹੀ ਆਯੁਰਵੇਦ ਦਾ ਮੁੱਖ ਉਦੇਸ਼ ਹੈ।
***
ਆਰਜੇ/ਐੱਸਕੇ
(Release ID: 1619854)