ਜਹਾਜ਼ਰਾਨੀ ਮੰਤਰਾਲਾ
ਜਹਾਜ਼ਰਾਨੀ ਮੰਤਰਾਲੇ ਨੇ ਨਵੀਂ ਵੈੱਬਸਾਈਟ - (shipmin.gov.in) ਲਾਂਚ ਕੀਤੀ
प्रविष्टि तिथि:
30 APR 2020 4:44PM by PIB Chandigarh
ਜਹਾਜ਼ਰਾਨੀ ਮੰਤਰਾਲੇ ਨੇ ਆਪਣੀ ਵੈੱਬਸਾਈਟ shipmin.gov.in ਨੂੰ ਨਵਾਂ ਰੂਪ ਦਿੱਤਾ ਹੈ ਅਤੇ ਇਸ ਨੂੰ 30 ਅਪ੍ਰੈਲ, 2020 ਨੂੰ ਲਾਂਚ ਕੀਤਾ ਹੈ। ਨਵੀਂ ਵੈੱਬਸਾਈਟ ਓਪਨ ਸੋਰਸ ਟੈਕਨੋਲੋਜੀ ਉੱਤੇ ਅਧਾਰਿਤ ਹੈ ਅਤੇ ਇਸ ਨੂੰ ਐੱਨਆਸੀ ਕਲਾਊਡ ਮੇਘਰਾਜ ਉੱਤੇ ਤੈਨਾਤ ਕੀਤਾ ਗਿਆ ਹੈ। ਇਹ ਵੈੰਬਸਾਈਟ; ਭਾਰਤ ਸਰਕਾਰ ਦੇ ਪ੍ਰਸ਼ਾਸਕੀ ਸੁਧਾਰਾਂ ਤੇ ਜਨ–ਸ਼ਿਕਾਇਤਾਂ ਵਿਭਾਗ ਵੱਲੋਂ ਜਾਰੀ ‘ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਦੇ ਦਿਸ਼ਾ–ਨਿਰਦੇਸ਼ਾਂ’ (ਜੀਆਈਜੀਡਬਲਿਊ – GIGW) ਅਨੁਸਾਰ ਡਿਜ਼ਾਈਨ ਕੀਤੀ ਗਈ ਹੈ। ਨਵੀਂ ਵੈੱਬਸਾਈਟ ਦਾ ਡਿਜ਼ਾਈਨ ਬਹੁਤ ਵਧੀਆ ਹੈ ਤੇ ਇਸ ਦਾ ਹੋਮਪੇਜ ਗਤੀਸ਼ੀਲ ਹੈ। ਇਸ ਵੈੱਬਸਾਈਟ ਦੀ ਨਵੀਂ ਵਿਸ਼ੇਸ਼ਤਾ ਇਸ ਦਾ ਸੋਸ਼ਲ ਮੀਡੀਆ ਨਾਲ ਜੁੜਾਅ ਤੇ ਵੀਡੀਓ ਅੱਪਲੋਡਿੰਗ ਦੀ ਬਿਹਤਰ ਸੁਵਿਧਾ ਹੈ।

*****
ਵਾਈਬੀ/ਏਪੀ
(रिलीज़ आईडी: 1619692)
आगंतुक पटल : 218