ਸਿੱਖਿਆ ਮੰਤਰਾਲਾ

ਕੋਵਿਡ–19 ਤੇ ਫਿਰ ਲੌਕਡਾਊਨ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਲਈ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾ–ਨਿਰਦੇਸ਼; ਕੇਂਦਰੀ ਮਾਨਵ ਸੰਸਾਧਨ ਮੰਤਰੀ ਦੀ ਮੌਜੂਦਗੀ ’ਚ ਦਿਸ਼ਾ–ਨਿਰਦੇਸ਼ ਜਾਰੀ

Posted On: 29 APR 2020 8:16PM by PIB Chandigarh

ਕੋਵਿਡ–19 ਮਹਾਮਾਰੀ ਤੇ ਉਸ ਤੋਂ ਬਾਅਦ ਲੌਕਡਾਊਨ ਦੇ ਮੱਦੇਨਜ਼ਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨਨੇ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਨਾਲ ਸਬੰਧਿਤ ਮਾਮਲਿਆਂ ਬਾਰੇ ਵਿਚਾਰਵਟਾਂਦਰਾ ਤੇ ਸਿਫ਼ਾਰਸ਼ਾਂ ਕਰਨ ਲਈ ਇੱਕ ਮਾਹਿਰਕਮੇਟੀ ਕਾਇਮ ਕੀਤੀ ਸੀ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੇ ਅਕਾਦਮਿਕ ਨੁਕਸਾਨ ਤੋਂ ਬਚਾਇਆ ਜਾ ਸਕੇ ਤੇ ਉਨ੍ਹਾਂ ਦੇ ਭਵਿੱਖ ਲਈ ਵਾਜਬ ਕਦਮ ਚੁੱਕੇ ਜਾ ਸਕਣ।

ਯੂਜੀਸੀ ਦੇ ਸਾਬਕਾ ਮੈਂਬਰ ਅਤੇ ਮਹੇਂਦਰਗੜ੍ਹ ਸਥਿਤ ਹਰਿਆਣਾ ਦੀ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਆਰ.ਸੀ. ਕੁਹਾੜ ਦੀ ਅਗਵਾਈ ਹੇਠਲੀ ਮਾਹਿਰ ਕਮੇਟੀ ਵਿੱਚ ਹੋਰ ਮੈਂਬਰ ਵੀ ਮੌਜੂਦ ਹਨ।

ਕਮਿਸ਼ਨ ਨੇ ਆਪਣੀ 27 ਅਪ੍ਰੈਲ, 2020 ਦੀ ਮੀਟਿੰਗ ਦੌਰਾਨ ਇਸ ਕਮੇਟੀ ਦੀ ਰਿਪੋਰਟ ਪ੍ਰਵਾਨ ਕਰ ਲਈ ਸੀ ਅਤੇ ਪ੍ਰੀਖਿਆਵਾਂ ਬਾਰੇ ਦਿਸ਼ਾਨਿਰਦੇਸ਼ ਅਤੇ ਅਕਾਦਮਿਕ ਕੈਲੰਡਰ ਨੂੰ ਮਨਜ਼ੂਰੀ ਦੇ ਦਿੱਤੀ ਸੀ।

 

ਅੱਜ ਨਵੀਂ ਦਿੱਲੀ ਚ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਦੀ ਮੌਜੂਦਗੀ ਵਿੱਚ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਅਤੇ ਫਿਰ ਲੌਕਡਾਊਨ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਲਈ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਉਚੇਰੀ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਮੰਤਰਾਲੇ ਤੇ ਯੂਜੀਸੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਅੱਜ ਯੂਜੀਸੀ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ ਵਿੱਚ ਮੁੱਖ ਸਿਫ਼ਾਰਸ਼ਾਂ ਨਿਮਨਲਿਖਤ ਹਨ

1. ਇੰਟਰਮੀਡੀਏਟ ਸਮੈਸਟਰ ਵਿਦਿਆਰਥੀ: ਨੂੰ ਮੌਜੂਦਾ ਅਤੇ ਪਿਛਲੇ ਸਮੈਸਟਰ ਦੇ ਅੰਦਰੂਨੀ ਮੁੱਲਾਂਕਣ ਦੇ ਅਧਾਰ ਉੱਤੇ ਗ੍ਰੇਡ ਦਿੱਤੇ ਜਾਣਗੇ। ਜਿਹੜੇ ਰਾਜਾਂ ਵਿੱਚ ਕੋਵਿਡ–19 ਦੀ ਸਥਿਤੀ ਠੀਕ ਭਾਵ ਆਮ ਵਰਗੀ ਹੈ, ਉੱਥੇ ਪ੍ਰੀਖਿਆਵਾਂ ਜੁਲਾਈ ਦੇ ਮਹੀਨੇ ਹੋਣਗੀਆਂ।

2. ਟਰਮੀਨਲ ਸਮੈਸਟਰ ਵਿਦਿਆਰਥੀ: ਪ੍ਰੀਖਿਆਵਾਂ ਜੁਲਾਈ ਮਹੀਨੇ ਹੋਣਗੀਆਂ।

3. ਹਰੇਕ ਯੂਨੀਵਰਸਿਟੀ ਵਿੱਚ ਇੱਕ. ਕੋਵਿਡ–19 ਸੈੱਲ ਕਾਇਮ ਕੀਤਾ ਜਾਵੇਗਾ, ਜਿਸ ਕੋਲ ਵਿਦਿਆਰਥੀਆਂ ਦੇ ਅਕਾਦਮਿਕ ਕੈਲੰਡਰ ਤੇ ਪ੍ਰੀਖਿਆਵਾਂ ਨਾਲ ਸਬੰਧਿਤ ਮਸਲੇ ਹੱਲ ਕਰਨ ਦੇ ਹੱਕ ਹੋਣਗੇ।

4. ਤੇਜ਼ ਰਫ਼ਤਾਰ ਨਾਲ ਫ਼ੈਸਲਾ ਲੈਣ ਲਈ ਯੂਜੀਸੀ ਵਿੱਚ ਇੱਕ ਕੋਵਿਡ–19 ਸੈੱਲ ਕਾਇਮ ਕੀਤਾ ਜਾਵੇਗਾ।

ਦਿਸ਼ਾਨਿਰਦੇਸ਼ਾਂ ਦੀਆਂ ਮੁੱਖ ਗੱਲਾਂ ਨਿਮਨਲਿਖਤ ਅਨੁਸਾਰ ਹਨ:

ਦਿਸ਼ਾਨਿਰਦੇਸ਼ਾਂ ਦੀ ਪ੍ਰਕਿਰਤੀ ਅਡਵਾਈਜ਼ਰੀ ਵਾਲੀ ਹੈ।

ਕੋਵਿਡ–19 ਮਹਾਮਾਰੀ ਨਾਲ ਸਬੰਧਿਤ ਮਸਲਿਆਂ ਉੱਤੇ ਵਿਚਾਰ ਕਰਦਿਆਂ ਯੂਨੀਵਰਸਿਟੀ ਆਪਣੀ ਕਾਰਜਯੋਜਨਾ ਵੀ ਉਲੀਕ ਸਕਦੀ ਹੈ।

ਸਮਾਜਿਕਦੂਰੀ ਯਕੀਨੀ ਬਣਾਉਣਾ।

ਪ੍ਰੀਖਿਆਵਾਂ

ਯੂਨੀਵਰਸਿਟੀਆਂ ਇਸ ਪ੍ਰਕਿਰਿਆ ਨੂੰ ਥੋੜ੍ਹੇ ਸਮੇਂ ਚ ਮੁਕੰਮਲ ਕਰਨ ਲਈ ਪ੍ਰੀਖਿਆਵਾਂ ਦੀਆਂ ਵੈਕਲਪਿਕ ਤੇ ਸਰਲ ਵਿਧੀਆਂ ਤੇ ਤਰੀਕੇ ਅਪਣਾ ਸਕਦੀਆਂ ਹਨ।

ਯੂਨੀਵਰਸਿਟੀਆਂ ਪ੍ਰੀਖਿਆਵਾਂ ਦਾ ਸਮਾਂ 3 ਘੰਟਿਆਂ ਤੋਂ ਘਟਾ ਕੇ 2 ਘੰਟੇ ਕਰ ਕੇ ਕਾਰਜਕੁਸ਼ਲ ਤੇ ਨਵੀਨਤਮ ਵਿਧੀਆਂ ਅਪਣਾ ਸਕਦੀਆਂ ਹਨ।

ਯੂਨੀਵਰਸਿਟੀਆਂ; ਆਰਡੀਨੈਂਸਾਂ / ਨਿਯਮਾਂ ਤੇ ਵਿਨਿਯਮਾਂ, ਪ੍ਰੀਖਿਆਵਾਂ ਦੀ ਯੋਜਨਾ ਅਨੁਸਾਰ ਸਮਾਜਿਕਦੂਰੀਬਰੇ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਆਫ਼ਲਾਈਨ / ਔਨਲਾਈਨ ਵਿਧੀ ਵਿੱਚ ਟਰਮੀਨਲ / ਇੰਟਰਮੀਡੀਏਟ ਸਮੈਸਟਰ / ਸਲਾਨਾ ਪ੍ਰੀਖਿਆ ਲੈ ਸਕਦੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਕੋਲ ਹਰ ਤਰ੍ਹਾਂ ਦੇ ਸਹਾਇਕ ਸਿਸਟਮ ਉਪਲਬਧ ਹੋਣੇ ਚਾਹੀਦੇ ਹਨ ਤੇ ਸਾਰੇ ਵਿਦਿਆਰਥੀਆਂ ਨੂੰ ਯਕੀਨੀ ਤੌਰ ਤੇ ਨਿਆਂਪੂਰਨ ਮੌਕਾ ਮਿਲਣਾ ਚਾਹੀਦਾ ਹੈ।

ਯੂਨੀਵਰਸਿਟੀਆਂ ਵੱਲੋਂ ਪੋਸਟਗ੍ਰੈਜੂਏਟ / ਅੰਡਰਗ੍ਰੈਜੂਏਟ ਕੋਰਸਾਂ / ਪ੍ਰੋਗਰਾਮਾਂ ਲਈ ਟਰਮੀਨਲ ਸਮੈਸਟਰ / ਸਲਾਨਾ ਪ੍ਰੀਖਿਆਵਾਂ ਅਕਾਦਮਿਕ ਕੈਲੰਡਰ ਵਿੱਚ ਸੁਝਾਏ ਅਨੁਸਾਰ ਕਰਵਾਈਆਂ ਜਾ ਸਕਦੀਆਂ ਹਨ। ਯੂਨੀਵਰਸਿਟੀਆਂ ਵੱਲੋਂ ਪ੍ਰੀਖਿਆ ਦੇ ਸਮੇਂ ਉੱਤੇ ਵਾਜਬ ਤਰੀਕੇ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਪ੍ਰੀਖਿਆ ਸਮਾਜਿਕਦੂਰੀਦੇ ਦਿਸ਼ਾਨਿਰਦੇਸ਼ਾਂ ਨੂੰ ਧਿਆਨ ਚ ਰੱਖਦਿਆਂ ਕਰਵਾਈਆਂ ਜਾ ਸਕਦੀਆਂ ਹਨ।

ਇੰਟਰਮੀਡੀਏਟ ਸਮੈਸਟਰ / ਸਲਾਨਾ ਵਿਦਿਆਰਥੀਆਂ ਲਈ, ਯੂਨੀਵਰਸਿਟੀਆਂ ਉਨ੍ਹਾਂ ਦੀ ਤਿਆਰੀ ਦੇ ਪੱਧਰ, ਵਿਦਿਆਰਥੀਆਂ ਦੇ ਰਿਹਾਇਸ਼ੀ ਰੁਤਬੇ, ਵੱਖੋਵੱਖਰੇ ਖੇਤਰਾਂ / ਰਾਜ ਵਿੱਚ ਫੈਲੀ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਤੇ ਹੋਰ ਪੱਖਾਂ ਦੇ ਵਿਆਪਕ ਮੁੱਲਾਂਕਣ ਤੋਂ ਬਾਅਦ ਹੀ ਪ੍ਰੀਖਿਆਵਾਂ ਲੈ ਸਕਦੀਆਂ ਹਨ।

ਜੇ ਕੋਵਿਡ–19 ਕਾਰਨ ਹਾਲਤ ਆਮ ਵਰਗੇ ਸੁਖਾਵੇਂ ਹੁੰਦੇ ਨਹੀਂ ਜਾਪਦੇ, ਤਦ ਵਿਦਿਆਰਥੀਆਂ ਦੀ ਸਮਾਜਿਕਦੂਰੀ, ਸੁਰੱਖਿਆ ਤੇ ਸਿਹਤ ਨੂੰ ਕਾਇਮ ਰੱਖਣ ਲਈ ਵਿਦਿਆਰਥੀਆਂ ਦੀ ਗ੍ਰੇਡਿੰਗ ਯੂਨੀਵਰਸਿਟੀ ਵੱਲੋਂ ਅਪਣਾਏ ਅੰਦਰੂਨੀ ਮੁੱਲਾਂਕਣ ਦੀ ਪੱਧਤੀ ਦੇ ਆਧਾਰ ਉੱਤੇ 50% ਅੰਕਾਂ ਦਾ ਕੰਪੋਜ਼ਿਟ ਹੋ ਸਕਦੀ ਹੈ ਅਤੇ ਬਾਕੀ ਦੇ 50% ਅੰਕ ਸਿਰਫ਼ ਪਿਛਲੇ ਸਮੈਸਟਰ (ਜੇ ਉਪਲਬਧ ਹੋਵੇ) ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਦਿੱਤੇ ਜਾ ਸਕਦੇ ਹਨ। ਅੰਦਰੂਨੀ ਮੁੱਲਾਂਕਣ ਨਿਰੰਤਰ ਮੁੱਲਾਂਕਣ, ਪੀਲਿਮਸ, ਮਿਡਸਮੈਸਟਰ, ਅੰਦਰੂਨੀ ਮੁੱਲਾਂਕਣ ਹੋ ਸਕਦੇ ਹਨ ਜਾਂ ਵਿਦਿਆਰਥੀ ਦੀ ਪ੍ਰਗਤੀ ਲਈ ਜੋ ਵੀ ਨਾਮ ਦਿੱਤਾ ਜਾਵੇ।

ਅਜਿਹੀਆਂ ਸਥਿਤੀਆਂ ਵਿੱਚ, ਜਿੱਥੇ ਪਿਛਲੇ ਸਮੈਸਟਰ ਜਾਂ ਪਿਛਲੇ ਸਾਲ ਦੇ ਅੰਕ ਉਪਲਬਧ ਨਹੀਂ ਹਨ, ਖਾਸ ਕਰਕੇ ਪ੍ਰੀਖਿਆਵਾਂ ਦੀ ਸਲਾਨਾ ਪੱਧਤੀ ਦੇ ਪਹਿਲੇ ਸਾਲ ਵਿੱਚ, 100% ਮੁੱਲਾਂਕਣ ਅੰਦਰੂਨੀ ਮੁੱਲਾਂਕਣਾਂ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ।

ਜੇ ਵਿਦਿਆਰਕੀ ਆਪਣੇ ਗ੍ਰੇਡ ਸੋਧਣ ਦਾ/ਦੀ ਇੱਛੁਕ ਹੈ, ਤਾਂ ਉਹ ਅਗਲੇ ਸਮੈਸਟਰ ਦੌਰਾਨ ਅਜਿਹੇ ਵਿਸ਼ਿਆਂ ਲਈ ਸਪੈਸ਼ਲ ਪ੍ਰੀਖਿਆਵਾਂ ਦੇ ਸਕਦਾ/ਸਕਦੀ ਹੈ।

ਇੰਟਰਮੀਡੀਏਟ ਸਮੈਸਟਰ ਪ੍ਰੀਖਿਆ ਲਈ ਇਹ ਵਿਵਸਥਾ ਸਿਰਫ਼ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਕਾਰਨ ਚਾਲੂ ਅਕਾਦਮਿਕ ਸੈਸ਼ਨ (2019–20) ਲਈ ਹੈ; ਸਾਰੀਆਂ ਸਬੰਧਿਤ ਧਿਰਾਂ ਦੀ ਸੁਰੱਖਿਆ ਤੇ ਸਿਹਤ ਅਤੇ ਪ੍ਰੀਖਿਆਵਾਂ ਦੀ ਸ਼ੁੱਧਤਾ ਤੇ ਉਨ੍ਹਾਂ ਦੇ ਮਿਆਰ ਇਸ ਦੌਰਾਨ ਜ਼ਰੂਰ ਰੱਖਿਆ ਜਾਵੇਗਾ। ਲੌਕਡਾਊਨ ਦੇ ਸਮੇਂ ਨੂੰ ਸਾਰੇ ਵਿਦਿਆਰਥੀਆਂ / ਖੋਜੀ ਵਿਦਵਾਨਾਂ ਦੀ ਹਾਜ਼ਰੀ ਸਮਝਿਆ ਜਾਵੇਗਾ।

ਪ੍ਰੋਜੈਕਟਸ / ਡਾਇਜ਼ਰਟੇਸ਼ਨਜ਼ ਕਰ ਰਹੇ ਅੰਡਰਗ੍ਰੈਜੂਏਟ / ਪੋਸਟਗ੍ਰੈਜੂਏਟ ਵਿਦਿਆਰਥੀਆਂ ਦੀ ਸੁਵਿਧਾ ਲਈ ਉਪਰੋਕਤ ਨੀਤੀਆਂ ਅਪਣਾਓ। ਯੂਨੀਵਰਸਿਟੀਆਂ; ਲੈਬਾਰੇਟਰੀਅਧਾਰਿਤ ਤਜਰਬਿਆਂ ਜਾਂ ਵਿਦਿਆਰਥੀਆਂ ਨੂੰ ਦਿੱਤੀਆਂ ਖੇਤਰੀ / ਸਰਵੇਖਣਅਧਾਰਿਤ ਦਿੱਤੀਆਂ ਅਸਾਈਨਮੈਂਟਸ ਦੀ ਥਾਂ ਰੀਵਿਊਅਧਾਰਿਤ / ਸੈਕੰਡਰੀ ਡਾਟਾਅਧਾਰਿਤ ਪ੍ਰੋਜੈਕਟਸ ਜਾਂ ਸਾਫ਼ਟਵੇਅਰ ਦੁਆਰਾ ਸੰਚਾਲਿਤ ਪ੍ਰੋਜੈਕਟ ਅਸਾਈਨ ਕਰਨ ਬਾਰੇ ਵਿਚਾਰ ਕਰ ਸਕਦੇ ਹਨ।

ਯੂਨੀਵਰਸਿਟੀਆਂ ਵੱਲੋਂ ਵਿਵਹਾਰਕ (ਪ੍ਰੈਕਟੀਕਲ) ਪ੍ਰੀਖਿਆਵਾਂ ਅਤੇ ਵਾਈਵਾਵੋਸੀ ਪ੍ਰੀਖਿਆਵਾਂ ਸਕਾਈਪ ਜਾਂ ਹੋਰ ਮੀਟਿੰਗ ਐਪਸ ਰਾਹੀਂ ਲਈਆਂ ਜਾ ਸਕਦੀਆਂ ਹਨ ਅਤੇ ਇੰਟਰਮੀਡੀਏਟ ਸਮੈਸਟਰਜ਼ ਦੇ ਮਾਮਲੇ ਵਿੱਚ, ਪ੍ਰੈਕਟੀਕਲ ਪ੍ਰੀਖਿਆਵਾਂ ਅਗਲੇ ਸਮੈਸਟਰਜ਼ ਦੌਰਾਨ ਲਈਆਂ ਜਾ ਸਕਦੀਆਂ ਹਨ।

ਯੂਨੀਵਰਸਿਟੀਆਂ ਵੱਲੋਂ ਪੀਐੱਚ.ਡੀ. ਅਤੇ ਐੱਮ.ਫ਼ਿਲ ਵਾਈਵਾਵੋਸੀ ਪ੍ਰੀਖਿਆਵਾਂ ਗੂਗਲ, ਸਕਾਈਪ, ਮਾਈਕ੍ਰੋਸਾਫ਼ਟ ਟੈਕਨਾਲੋਜੀਸ ਜਾਂ ਕਿਸੇ ਹੋਰ ਭਰੋਸੇਯੋਗ ਤੇ ਪਰਸਪਰ ਸੁਵਿਧਾਜਨ ਤਕਨਾਲੋਜੀ ਦੀ ਵਰਤੋਂ ਕਰਦਿਆਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਲਈਆਂ ਜਾ ਸਕਦੀਆਂ ਹਨ।

 

ਐੱਮ. ਫ਼ਿਲ. ਜਾਂ ਪੀਐੱਚ.ਡੀ. ਦੇ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਦੇ ਸਮੇਂ ਦਾ ਵਿਸਤਾਰ

ਹਰੇਕ ਯੂਨੀਵਰਸਿਟੀ; ਕੋਵਿਡ–19 ਮਹਾਮਾਰੀ ਦੌਰਾਨ ਪ੍ਰੀਖਿਆਵਾਂ ਤੇ ਅਕਾਦਮਿਕ ਗਤੀਵਿਧੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਇੱਕ ਸੈੱਲ ਸਥਾਪਤ ਕਰੇਗੀ ਤੇ ਇਸ ਬਾਰੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੋਟੀਫ਼ਾਈ ਕੀਤਾ ਜਾਵੇਗਾ।

ਯੂਜੀਸੀ; ਕੋਵਿਡ–19 ਮਹਾਮਾਰੀ ਦੌਰਾਨ ਪ੍ਰੀਖਿਆਵਾਂ ਤੇ ਅਕਾਦਮਿਕ ਗਤੀਵਿਧੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਉੱਤੇ ਨਿਗਰਾਨੀ ਲਈ ਇੱਕ ਹੈਲਪ ਲਾਈਨ ਸਥਾਪਤ ਕਰੇਗੀ।

 

ਅਕਾਦਮਿਕ ਕੈਲੰਡਰ                                                   

ਅਕਾਦਮਿਕ ਸੈਸ਼ਨ 2019–2020 ਲਈ ਨਿਮਨਲਿਖਤ ਕੈਲੰਡਰ ਸੁਝਾਇਆ ਜਾਂਦਾ ਹੈ:

ਅਕਾਦਮਿਕ ਕੈਲੰਡਰ ਦੀ ਪ੍ਰਕਿਰਤੀ ਸੁਝਾਊ ਹੈ। ਇੰਟਰਮੀਡੀਏਟ ਸਮੈਸਟਰ / ਸਲਾਨਾ ਵਿਦਿਆਰਥੀਆਂ ਲਈ, ਯੂਨੀਵਰਸਿਟੀਆਂ ਵਿਦਿਆਰਥੀਆਂ ਦੀ ਤਿਆਰੀ ਦੇ ਪੱਧਰ, ਵਿਦਿਆਰਥੀਆਂ ਦੇ ਰਿਹਾਇਸ਼ੀ ਰੁਤਬੇ, ਉਨ੍ਹਾਂ ਦੇ ਸ਼ਹਿਰ / ਖੇਤਰ / ਰਾਜ ਵਿੱਚ ਫੈਲੀ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਤੇ ਹੋਰ ਪੱਖਾਂ ਦੇ ਵਿਆਪਕ ਮੁੱਲਾਂਕਣ ਤੋਂ ਬਾਅਦ ਇਸ ਨੂੰ ਅਪਣਾ ਸਕਦੀਆਂ ਹਨ / ਐਡਜਸਟ ਕਰ ਸਕਦੀਆਂ ਹਨ।

 

ਈਵਨ ਸਮੈਸਟਰ ਦੀ ਸ਼ੁਰੂਆਤ

01.01.2020

ਕਲਾਸਾਂ ਮੁਲਤਵੀ ਹੋਈਆਂ

16.03.2020

ਔਨਲਾਈਨ ਲਰਨਿੰਗ / ਡਿਸਟੈਂਸ ਲਰਨਿੰਗ / ਸੋਸ਼ਲ ਮੀਡੀਆ (ਵ੍ਹਟਸਐਪ / ਯੂ ਟਿਊਬ) / ਮੇਲਜ਼ / ਵੀਡੀਓ ਕਾਨਫ਼ਰੰਸਿੰਗ / ਮੋਬਾਇਲ ਐਪਸ / ਡੀਟੀਐੱਚ ਆਦਿ ਉੱਤੇ ਸਵਯੰਪ੍ਰਭਾਵ ਚੈਨਲਜ਼ ਜਿਹੀਆਂ ਵਿਭਿੰਨ ਵਿਧੀਆਂ ਰਾਹੀਂ ਅਧਿਆਪਨਸਿੱਖਣ ਦੀ ਨਿਰੰਤਰਤਾ

16.03.2020 ਤੋਂ 31.05.2020

 

ਡਾਇਜ਼ਰਟੇਸ਼ਨ / ਪ੍ਰੋਜੈਕਟ ਵਰਕ / ਇੰਟਰਨਸ਼ਿਪ ਰਿਪੋਰਟਾਂ / ਲੈਬ / ਸਿਲੇਬਸ ਮੁਕੰਮਲ / ਅੰਦਰੂਨੀ ਮੁੱਲਾਂਕਣ / ਅਸਾਈਨਮੈਂਟ / ਵਿਦਿਆਰਥੀ ਪਲੇਸਮੈਂਟ ਡ੍ਰਾਈਵ ਆਦਿ ਨੂੰ ਅੰਤਿਮ ਰੂਪ

 

01.06.2020 ਤੋਂ 15.06.2020

ਗਰਮੀਆਂ ਦੀਆਂ ਛੁੱਟੀਆਂ#

16.06.2020 ਤੋਂ 30.06.2020

ਪ੍ਰੀਖਿਆਵਾਂ ਦਾ ਆਯੋਜਨ:

ਟਰਮੀਨਲ ਸਮੈਸਟਰ / ਸਾਲ

ਇੰਟਰਮੀਡੀਏਟ ਸਮੈਸਟਰ / ਸਾਲ

 

01.07.2020 ਤੋਂ 15.07.2020

16.07.2020 ਤੋਂ 31.07.2020

ਮੁੱਲਾਂਕਣ ਅਤੇ ਨਤੀਜੇ ਦਾ ਐਲਾਨ:

ਟਰਮੀਨਲ ਸਮੈਸਟਰ / ਸਾਲ

ਇੰਟਰਮੀਡੀਏਟ ਸਮੈਸਟਰ / ਸਾਲ

 

31.07.2020

14.08.2020

 

#- ਜੇ ਸਥਿਤੀ ਅਜਿਹੀ ਹੋਵੇ, ਤਾਂ ਯੂਨੀਵਰਸਿਟੀਆਂ 01–06–2020 ਤੋਂ 30–06–2020 ਤੱਕ 30 ਦਿਨਾਂ ਲੀ ਗਰਮੀਆਂ ਦੀਆਂ ਛੁੱਟੀਆਂ ਕਰ ਸਕਦੇ ਹਨ। ਅਜਿਹੇ ਹਾਲਾਤ ਵਿੱਚ ਵਿਭਿੰਨ ਵਿਧੀਆਂ ਰਾਹੀਂ ਟੀਚਿੰਗਲਰਨਿੰਗ 15 ਮਈ, 2020 ਤੱਕ ਕੀਤੀ ਜਾ ਸਕਦੀ ਹੈ ਅਤੇ ਬਾਅਦ ਚ ਡਾਇਜ਼ਰਟੇਸ਼ਨ ਆਦਿ ਨੂੰ 16 ਮਈ, 2020 ਤੋਂ 31 ਮਈ, 2020 ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।

2.  ਅਕਾਦਮਿਕ ਸੈਸ਼ਨ 2020–21 ਪੁਰਾਣੇ ਵਿਦਿਆਰਥੀਆਂ ਲਈ 1 ਅਗਸਤ, 2020 ਤੋਂ ਅਤੇ ਨਵੇਂ / ਤਾਜ਼ਾ ਵਿਦਿਆਰਥੀਆਂ ਲਈ 1 ਸਤੰਬਰ, 2020 ਤੋਂ ਸ਼ੁਰੂ ਹੋ ਸਕਦਾ ਹੈ।

ਨਿਮਨਲਿਖਤ ਕੈਲੰਡਰ ਅਕਾਦਮਿਕ ਸੈਸ਼ਨ 2020–21 ਲਈ ਸੁਝਾਇਆ ਜਾਂਦਾ ਹੈ:

 

ਦਾਖ਼ਲਾ ਪ੍ਰਕਿਰਿਆ

01.08.2020 ਤੋਂ 31.08.2020

ਕਲਾਸਾਂ ਦੀ ਸ਼ੁਰੂਆਤ

ਦੂਜੇ / ਤੀਜੇ ਸਾਲ ਦੇ ਵਿਦਿਆਰਥੀ

ਤਾਜ਼ਾ ਬੈਚ (ਪਹਿਲਾ ਸਮੈਸਟਰ / ਸਾਲ)

 

01.08.2020

01.09.2020

ਪ੍ਰੀਖਿਆਵਾਂ ਦਾ ਆਯੋਜਨ

01.01.2021 ਤੋਂ 25.01.2021

ਈਵਨ ਸਮੈਸਟਰ ਲਈ ਕਲਾਸਾਂ ਦੀ ਸ਼ੁਰੂਆਤ

27.01.2021

ਕਲਾਸਾਂ ਦਾ ਖਾਤਮਾ

25.05.2021

ਪ੍ਰੀਖਿਆਵਾਂ ਦਾ ਆਯੋਜਨ

26.05.2021 ਤੋਂ 25.06.2021

ਗਰਮੀਆਂ ਦੀਆਂ ਛੁੱਟੀਆਂ

01.07.2021 ਤੋਂ 30.07.2021

ਅਗਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

02.08.2021

 

 

ਕੁਝ ਆਮ ਦਿਸ਼ਾਨਿਰਦੇਸ਼

1.       ਯੂਨੀਵਰਸਿਟੀਆਂ 6–ਦਿਨਾ ਹਫ਼ਤਾ ਪੱਧਤੀ ਅਪਣਾਈ ਜਾ ਸਕਦੀ ਹੈ।

2.       ਵਿਦਿਆਰਥੀਆਂ ਨੂੰ ਹਕੀਕੀ (ਵਰਚੂਅਲ ਲੈਬਾਰੇਟਰੀਜ਼) ਰਾਹੀਂ ਲੈਬਾਰੇਟਰੀ ਅਸਾਈਨਮੈਂਟਸ / ਪ੍ਰੈਕਟੀਕਲ ਅਨੁਭਵ ਦਿੱਤੇ ਜਾ ਸਕਦੇ ਹਨ, ਇਸ ਮੰਤਵ ਲਈ ਲੈਬਾਰੇਟਰੀ ਦੇ ਕੰਮ ਦੇ ਰਿਕਾਰਡ ਕੀਤੇ ਵਿਜ਼ੂਅਲਜ਼ ਅਤੇ ਡਿਜੀਟਲ ਸਰੋਤ ਸ਼ੇਅਰ ਕੀਤੇ ਜਾ ਸਕਦੇ ਹਨ

3.       ਵਿਗਿਆਨ / ਇੰਜੀਨੀਅਰਿੰਗ / ਟੈਕਨੋਲੋਜੀ ਸਟ੍ਰੀਮਜ਼ ਦੇ ਵਿਦਿਆਰਥੀਆਂ ਨੂੰ ਹਕੀਕੀ ਪ੍ਰਯੋਗਸ਼ਾਲਾਵਾਂ ਦੀ ਸੁਵਿਧਾ ਦੇਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਦਿੱਤਾ ਲਿੰਕ ਅਜਿਹੇ ਮੰਤਵਾਂ ਲਈ ਵਾਜਬ ਹੋ ਸਕਦਾ ਹੈ।

4.       ਹਕੀਕੀ (ਵਰਚੂਅਲ) ਕਲਾਸਰੂਮ ਅਤੇ ਵੀਡੀਓ ਕਾਨਫਰੰਸਿੰਗ ਸੁਵਿਧਾ ਵਿਕਸਿਤ ਕਰੋ ਅਤੇ ਸਾਰੇ ਅਧਿਆਪਕ ਸਟਾਫ਼ ਅਜਿਹੀ ਤਕਨਾਲੋਜੀ ਦੀ ਵਰਤੋਂ ਲਈ ਸਿੱਖਿਅਤ ਹੋਣੇ ਚਾਹੀਦੇ ਹਨ।

5.       ਯੂਨੀਵਰਸਿਟੀਆਂ ਨੂੰ ਈਕੰਟੈਂਟ / ਈਲੈਬ ਅਨੁਭਵ ਤਿਆਰ ਕਰਨੇ ਚਾਹੀਦੇ ਹਨ ਤੇ ਉਹ ਆਪਣੀਆਂ ਵੈੱਬਸਾਈਟਸ ਉੱਤੇ ਅਪਲੋਡ ਕਰਨੇ ਚਾਹੀਦੇ ਹਨ।

6.       ਮੈਂਟੋਰਮੈਂਟੀ ਕਾਊਂਸਲਿੰਗ ਦਾ ਪ੍ਰਬੰਧ ਮਜ਼ਬੂਤ ਕਰੋ।

7.       ਲੋਕਡਾਊਨ ਕਰਨ ਜਦੋਂ ਸਟਾਫ਼ ਤੇ ਵਿਦਿਆਰਥੀ ਯੂਨੀਵਰਸਿਟੀ ਤੋਂ ਦੂਰ ਸਨ, ਤਦ ਉਨ੍ਹਾਂ ਦੀ ਯਾਤਰਾ / ਠਹਿਰਨ ਦੇ ਇਤਿਹਾਸ ਦੇ ਰਿਕਾਰਡ ਲਈ ਇੱਕ ਪ੍ਰੋਫ਼ਾਰਮਾ ਤਿਆਰ ਕੀਤਾ ਜਾ ਸਕਦਾ ਹੈ।

8.       ਆਈਸੀਟੀ ਅਤੇ ਔਨਲਾਈਨ ਟੀਚਿੰਗ ਟੂਲਜ਼ ਦੀ ਵਰਤੋਂ ਅਧਿਆਪਕ ਵਰਗ ਵਾਜਬ ਤਰੀਕੇ ਸਿੱਖਿਅਤ ਹੋਣਾ ਚਾਹੀਦਾ ਹੈ, ਤਾਂ ਜੋ ਉਹ 25% ਸਿਲੇਬਸ ਔਨਲਾਈਨ ਟੀਚਿੰਗ ਰਾਹੀਂ ਅਤੇ 75% ਸਿਲੇਬਸ ਆਹਮੋਸਾਹਮਣੇ ਦੀ ਟੀਚਿੰਗ ਰਾਹੀਂ ਮੁਕੰਮਲ ਕਰ ਸਕਣ।

ਨੋਟ

ਮੌਜੂਦਾ ਦ੍ਰਿਸ਼ ਅਤੇ ਭਵਿੱਖ ਦੀਆਂ ਅਨਿਸ਼ਚਤਤਾਵਾਂ ਦੇ ਮੱਦੇਨਜ਼ਰ

ਯੂਨੀਵਰਸਿਟੀਆਂ ਇੱਕ ਪਾਰਦਰਸ਼ੀ ਤਰੀਕੇ ਨਾਲ ਇਨ੍ਹਾਂ ਦਿਸ਼ਾਨਿਰਦੇਸ਼ਾਂ ਨੂੰ ਅਪਣਾ ਸਕਦੀ ਹੈ / ਆਪਣੇ ਅਨੁਸਾਰ ਢਾਲ ਸਕਦੀ ਹੈ ਤੇ ਇਸ ਲਈ ਵਿਦਿਆਰਥੀਆਂ, ਵਿਦਿਅਕ ਅਦਾਰੇ ਅਤੇ ਸਮੁੱਚੀ ਵਿਦਿਅਕ ਪ੍ਰਣਾਲੀ ਦੇ ਬਿਹਤਰ ਹਿਤਾਂ ਵਿੱਚ ਕਿਸੇ ਖਾਸ ਸਥਿਤੀ(ਆਂ) ਅਨੁਸਾਰ ਕੋਈ ਤਬਦੀਲੀਆਂ / ਵਾਧੇ / ਸੋਧਾਂ / ਵਾਧਾਂਘਾਟਾਂ ਕੀਤੀਆਂ ਜਾ ਸਕਦੀਆਂ ਹਨ।

ਯੂਨੀਵਰਸਿਟੀ ਦਾਖ਼ਲਾ ਪ੍ਰੀਕਿਰਿਆ ਲਈ ਵੈਕਲਪਿਕ ਵਿਧੀਆਂ ਅਪਣਾ ਸਕਦੀ ਹੈ, ਜੇ ਕਾਨੂੰਨੀ ਅੜਿੱਕਾ ਨਾ ਹੋਵੇ।

ਜੇ ਵਿਦਿਅਕ ਸੰਸਥਾਨ ਅਜਿਹੇ ਸੰਸਥਾਨਾਂ ਉੱਤੇ ਹਨ, ਜਿੱਥੇ ਸਰਕਾਰ (ਕੇਂਦਰ / ਰਾਜ) ਨੇ ਜਨਤਾ ਦੇ ਇਕੱਠੇ ਹੋਣ ਉੱਤੇ ਕੋਈ ਪਾਬੰਦੀਆਂ ਲਾਈਆਂ ਹੋਈਆਂ ਹਨ, ਤਾਂ ਸੰਸਥਾਨ ਉਸੇ ਅਨੁਸਾਰ ਯੋਜਨਾ ਉਲੀਕ ਸਕਦੇ ਹਨ।

ਕਿਸੇ ਵੀ ਹਾਲਤ ਵਿੱਚ, ਇਹ ਸਿਫ਼ਾਰਸ਼ਾਂ ਵਾਜਬ ਸਰਕਾਰ / ਸਮਰੱਥ ਅਥਾਰਟੀ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ / ਹਦਾਇਤਾਂ ਉੱਤੇ ਕੋਈ ਪਾਬੰਦੀਆਂ ਦਾ ਕਾਰਣ ਨਹੀਂ ਹੋਣਗੇ।

ਯੂਜੀਸੀ ਵੱਲੋਂ ਕਾਇਮ ਕੀਤੀ ਮਾਹਿਰ ਕਮੇਟੀ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ਦੀ ਅਗਵਾਈ ਯੂਜੀਸੀ ਦੇ ਸਾਬਕਾ ਮੈਂਬਰ ਅਤੇ ਹਰਿਆਣਾ ਦੇ ਮਹੇਂਦਰਗੜ੍ਹ ਵਿਖੇ ਹਰਿਆਣਾ ਦੀ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਆਰ.ਸੀ. ਕੁਹਾੜ ਕੋਲ ਸੀ ਤੇ ਇਹ ਕਮੇਟੀ ਵਿਦਿਆਰਥੀਆਂ ਦੇ ਅਕਾਦਮਿਕ ਨੁਕਸਾਨ ਤੋਂ ਬਚਾਅ ਤੇ ਉਨ੍ਹਾਂ ਦੇ ਭਵਿੱਖ ਲਈ ਵਾਜਬ ਕਦਮ ਚੁੱਕਣ ਹਿਤ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਨਾਲ ਜੁੜੇ ਮਸਲਿਆਂ ਉੱਤੇ ਵਿਚਾਰਵਟਾਂਦਰਾ ਕਰਨ ਅਤੇ ਉਨ੍ਹਾਂ ਬਾਰੇ ਸਿਫ਼ਾਰਸ਼ਾਂ ਕਰਨ ਲਈ ਕਾਇਮ ਕੀਤੀ ਗਈ ਸੀ।

 

ਕੋਵਿਡ–19 ਅਤੇ ਉਸ ਤੋਂ ਬਾਅਦ ਲੌਕਡਾਊਨ ਕਾਰਨ ਯੂਨੀਵਰਸਿਟੀਆਂ ਲਈ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਬਾਰੇ ਯੂਜੀਸੀ ਦੇ ਵਿਸਤ੍ਰਿਤ ਦਿਸ਼ਾ–ਨਿਰਦੇਸ਼ਾਂ ਵਾਸਤੇ ਇੱਥੇ ਕਲਿੱਕ ਕਰੋ 

Click here for detailed UGC Guidelines on Examinations and Academic Calendar for the Universities in View of COVID-19 and Subsequent Lockdown

 

******

ਐੱਨਬੀ/ਏਕੇਜੇ/ਏਕੇ
 



(Release ID: 1619469) Visitor Counter : 237