PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 29 APR 2020 6:49PM by PIB Chandigarh

 

https://static.pib.gov.in/WriteReadData/userfiles/image/image0027VDC.pnghttps://static.pib.gov.in/WriteReadData/userfiles/image/image001NBU3.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਹੁਣ ਤੱਕ ਕੁੱਲ 7695 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 24.5% ਹੈ। ਹੁਣ ਤੱਕ ਪੁਸ਼ਟੀ ਹੋਏ ਕੁੱਲ ਕੇਸਾਂ ਦੀ ਗਿਣਤੀ 31,332 ਹੈ।
  • ਕੇਂਦਰ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਸਹਿਤ ਫਸੇ ਹੋਏ ਲੋਕਾਂ ਦੇ ਅੰਤਰ-ਰਾਜੀ ਆਵਾਗਮਨ ਨੂੰ ਅਸਾਨ ਬਣਾਇਆ
  • ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸਾਰੇ ਰਾਜਾਂ ਨੂੰ ਬੋਰਡ ਦੀਆਂ ਜਾਂਚਵਾਂ ਦੀਆਂ ਉੱਤਰਕਾਪੀਆਂ ਦੇ ਮੁੱਲਾਂਕਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ, ਤਾਂ ਜੋ ਸੀਬੀਐੱਸਈ ਨੂੰ ਸਬੰਧਿਤ ਰਾਜਾਂ ਵਿੱਚ ਵਿਦਿਆਰਥੀਆਂ ਦੀਆਂ ਉੱਤਰਕਾਪੀਆਂ ਦਾ ਮੁੱਲਾਂਕਣ ਦੀ ਸੁਵਿਧਾ ਹੋ ਸਕੇ।
  • ਡਾ. ਹਰਸ਼ ਵਰਧਨ ਨੇ ਵਿਗਿਆਨਿਆਂ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਕੋਵਿਡ-19 ਘਟਾਉਣ ਲਈ ਹੱਲ ਲੱਭਣ
  • ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਭਾਰਤ ਨੂੰ ਵਿਸ਼ਵ ਵਪਾਰ ਚ ਮਹੱਤਵਪੂਰਨ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਕੁੱਲ 7695 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 24.5% ਹੈ। ਹੁਣ ਤੱਕ ਪੁਸ਼ਟੀ ਹੋਏ ਕੁੱਲ ਕੇਸਾਂ ਦੀ ਗਿਣਤੀ 31,332 ਹੈ। ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਨੇ ਜ਼ੋਰ ਦਿੱਤਾ ਕਿ ਜ਼ਰੂਰੀ ਮੈਡੀਕਲ ਦੇਖਭਾਲ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਇਹ ਗੱਲ ਦੁਹਰਾਈ ਗਈ ਕਿ ਡਾਇਲਾਇਸਿਸ ਜਿਹੀ ਦੇਖਭਾਲ ਦੀ ਲੋੜ ਵਾਲੇ, ਕੈਂਸਰ ਦਾ ਇਲਾਜ, ਡਾਇਬਟਿਕ ਗਰਭਵਤੀ ਔਰਤਾਂ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਜ਼ਰੂਰ ਹੀ ਉਚਿਤ ਦੇਖਭਾਲ ਦੇਣੀ ਚਾਹੀਦੀ ਹੈ। ਉਨ੍ਹਾਂ ਰਾਜਾਂ ਨੂੰ ਆਰੋਗਯਸੇਤੂਐਪ ਨੂੰ ਪ੍ਰੋਮੋਟ ਕਰਨ ਦੀ ਬੇਨਤੀ ਕੀਤੀ, ਜੋ ਸਰਕਾਰ ਦੇ ਰੋਕਥਾਮ ਦੇ ਜਤਨਾਂ ਵਿੱਚ ਸਹਾਇਕ ਹੈ।

https://pib.gov.in/PressReleseDetail.aspx?PRID=1619323

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਆਂ ਤੇ ਸਿੱਖਿਆ ਸਕੱਤਰਾਂ ਨਾਲ ਗੱਲਬਾਤ ਕੀਤੀ

ਕੇਂਦਰੀ ਮੰਤਰੀ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ–19 ਦੀ ਮੌਜੂਦਾ ਸਥਿਤੀ ਮੰਦਭਾਗਾ ਹੈ ਪਰ ਇਹ ਵੇਲਾ ਸੂਝਬੂਝ ਨਾਲ ਕੰਮ ਕਰਨ ਅਤੇ ਵਿਦਿਆਰਥੀਆਂ ਦੀ ਸੁਰੱਖਿਅਤ ਅਕਾਦਮਿਕ ਭਲਾਈ ਯਕੀਨੀ ਬਣਾਉਣ ਲਈ ਨਵੇਂ ਤਜਰਬੇ ਕਰਦਿਆਂ ਇਸ ਸਥਿਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦਾ ਹੈ।ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਮਿਡਡੇਅ ਮੀਲ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਉੱਤੇ 1,600 ਕਰੋੜ ਰੁਪਏ ਦਾ ਵਾਧੂ ਖ਼ਰਚਾ ਆਵੇਗਾ। ਮੰਤਰੀ ਨੇ ਸਾਰੇ ਰਾਜਾਂ ਨੂੰ ਬੋਰਡ ਦੀਆਂ ਜਾਂਚਵਾਂ ਦੀਆਂ ਉੱਤਰਕਾਪੀਆਂ ਦੇ ਮੁੱਲਾਂਕਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ, ਤਾਂ ਜੋ ਸੀਬੀਐੱਸਈ (CBSE) ਨੂੰ ਸਬੰਧਿਤ ਰਾਜਾਂ ਵਿੱਚ ਵਿਦਿਆਰਥੀਆਂ ਦੀਆਂ ਉੱਤਰਕਾਪੀਆਂ ਦਾ ਮੁੱਲਾਂਕਣ ਦੀ ਸੁਵਿਧਾ ਹੋ ਸਕੇ।

https://pib.gov.in/PressReleseDetail.aspx?PRID=1619006

 

ਕੇਂਦਰ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਸਹਿਤ ਫਸੇ ਹੋਏ ਲੋਕਾਂ ਦੇ ਅੰਤਰ-ਰਾਜੀ ਆਵਾਗਮਨ ਨੂੰ ਅਸਾਨ ਬਣਾਇਆ

ਕੋਵਿਡ – 19 ਖ਼ਿਲਾਫ਼ ਲੜਨ ਲਈ ਲਗਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਕਰਕੇ, ਦੇਸ਼ ਵਿੱਚ ਵਿਭਿੰਨ ਸਥਾਨਾਂ ਤੇ ਪ੍ਰਵਾਸੀ ਮਜ਼ਦੂਰ, ਤੀਰਥਯਾਤਰੀ, ਸੈਲਾਨੀ, ਵਿਦਿਆਰਥੀ ਅਤੇ ਹੋਰ ਵਿਅਕਤੀ ਫਸੇ ਹੋਏ ਹਨ। ਹੁਣ, ਕੇਂਦਰ ਨੇ ਸੜਕ ਰਾਹੀਂ ਇਨ੍ਹਾਂ ਫਸੇ ਹੋਏ ਲੋਕਾਂ ਦੇ ਆਵਾਗਮਨ ਦੀ ਆਗਿਆ ਦਿੱਤੀ ਹੈ। ਸਬੰਧਿਤ ਰਾਜਾਂ ਵੱਲੋਂ ਇੱਕ ਦੂਜੇ ਨਾਲ ਸਲਾਹ-ਮਸ਼ਵਰਾ ਕਰਨ ਅਤੇ ਆਪਸੀ ਤੌਰ ਤੇ ਸਹਿਮਤ ਹੋਣ ਦੇ ਬਾਅਦ ਉਨ੍ਹਾਂ ਨੂੰ ਇੱਕ ਤੋਂ ਦੂਜੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਰਮਿਆਨ ਆਵਾਗਮਨ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਣ ਤੇ, ਅਜਿਹੇ ਵਿਅਕਤੀਆਂ ਦਾ ਮੁੱਲਾਂਕਣ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੋਮ ਕੁਆਰੰਟੀਨ ਵਿੱਚ ਰੱਖਿਆ ਜਾਵੇ, ਜਦੋਂ ਤੱਕ ਕਿ ਮੁੱਲਾਂਕਣ ਲਈ ਵਿਅਕਤੀ ਨੂੰ ਸੰਸਥਾਗਤ ਕੁਆਰੰਟੀਨ ਵਿੱਚ ਰੱਖਣ ਦੀ ਜ਼ਰੂਰਤ ਨਾ ਹੋਵੇ। ਇਸ ਦੇ ਇਲਾਵਾ, ਸਮੇਂ-ਸਮੇਂ ਤੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਵੇ

https://pib.gov.in/PressReleseDetail.aspx?PRID=1619318

 

ਡਾ. ਹਰਸ਼ ਵਰਧਨ ਨੇ ਵਿਗਿਆਨਿਆਂ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਕੋਵਿਡ-19 ਘਟਾਉਣ ਲਈ ਹੱਲ ਲੱਭਣ

ਡਾ. ਹਰਸ਼ ਵਰਧਨ ਨੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਇਸ ਦੀ ਖੁਦਮੁਖਤਿਆਰ ਜਨਤੱਕ ਖੇਤਰ ਦੀ ਸੰਸਥਾ ਏਆਈਜ਼ ਅਤੇ ਇਸ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) - ਬਿਰਾਕ ਅਤੇ ਬਿਬਕੋਲ ਦੁਆਰਾ ਦੇਸ਼ ਵਿੱਚ ਕੋਵਿਡ-19 ਸੰਕਟ ਨਾਲ ਨਜਿੱਠਣ ਲਈ, ਵਿਸ਼ੇਸ਼ ਤੌਰ ਤੇ ਟੀਕਾ, ਰੈਪਿਡ ਟੈਸਟ ਅਤੇ ਆਰਟੀ-ਪੀਸੀਆਰ ਡਾਇਗਨੌਸਟਿਕ ਕਿੱਟਾਂ ਵਿਕਸਿਤ ਕਰਨ ਬਾਰੇ ਜਾਇਜ਼ਾ ਲਿਆ"ਤਕਰੀਬਨ ਅੱਧੀ ਦਰਜਨ ਟੀਕਿਆਂ ਨੂੰ ਹਿਮਾਇਤ ਹਾਸਲ ਹੈ ਪਰ ਉਨ੍ਹਾਂ ਵਿੱਚੋਂ 4 ਤਿਆਰੀ ਦੀ ਅਡਵਾਂਸ ਸਟੇਜ ਉੱਤੇ ਹਨ"

https://pib.gov.in/PressReleseDetail.aspx?PRID=1619011

 

 

ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਗਲੋਬਲ ਸਪਲਾਈ ਚੇਨ ਵਿੱਚ ਅਹਿਮ ਤਬਦੀਲੀਆਂ ਹੋਣ ਜਾ ਰਹੀਆਂ ਹਨ ਅਤੇ ਭਾਰਤ ਨੂੰ ਵਿਸ਼ਵ ਵਪਾਰ ਵਿੱਚ ਮਹੱਤਵਪੂਰਨ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵੀਡਿਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਪੀਸੀ) ਨਾਲ ਚਰਚਾ ਕੀਤੀ। ਉਨ੍ਹਾਂ ਨੇ ਨਿਰਯਾਤਕਾਂ ਨੂੰ ਵਿਸ਼ੇਸ਼ ਖੇਤਰਾਂ ਵਿੱਚ ਆਪਣੀ ਤਾਕਤ, ਸੰਭਾਵਨਾਵਾਂ ਅਤੇ ਪ੍ਰਤੀਯੋਗੀ ਲਾਭਾਂ ਦੀ ਪਛਾਣ ਕਰਨ ਅਤੇ ਵਿਸ਼ਵ ਬਜ਼ਾਰਾਂ ਵਿੱਚ ਉਨ੍ਹਾਂ ਦਾ ਉਪਯੋਗ ਕਰਨਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਵਿਸ਼ਵਵਿਆਪੀ ਸਪਲਾਈ ਚੇਨ ਵਿੱਚ ਅਹਿਮ ਤਬਦੀਲੀ ਹੋਣ ਜਾ ਰਹੀ ਹੈ ਅਤੇ ਭਾਰਤੀ ਉਦਯੋਗਪਤੀਆਂ ਅਤੇ ਨਿਰਯਾਤਕਾਂ ਨੂੰ ਵਿਸ਼ਪ ਵਪਾਰ ਵਿੱਚ ਮਹੱਤਵਪੂਰਨ ਹਿੱਸਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਯਤਨਾਂ ਵਿੱਚ ਇੱਕ ਸਰਗਰਮ ਸਮਰਥਕ ਅਤੇ ਸਹਿਯੋਗੀ ਹੋਵੇਗੀ ਅਤੇ ਵਿਦੇਸ਼ ਵਿੱਚ ਭਾਰਤੀ ਮਿਸ਼ਨ ਇਸ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਮੰਤਰੀ ਨੇ ਕਿਹਾ ਕਿ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਉਨ੍ਹਾਂ ਨੂੰ ਉਚਿਤ, ਵਾਜਬ ਅਤੇ ਵਿਸ਼ਵ ਵਪਾਰ ਸੰਗਠਨ ਦੀ ਪਾਲਣਾ ਕਰਨੀ ਹੋਵੇਗੀ।

https://pib.gov.in/PressReleseDetail.aspx?PRID=1619315

 

ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕੋਵਿਡ-19 ਖ਼ਿਲਾਫ਼ ਲੜਾਈ 'ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ

ਭਾਰਤ ਸਰਕਾਰ ਦੇ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਵੀਡੀਓ ਕਾਨਫਰੰਸਿੰਗ ਰਾਹੀਂ 28 ਅਪ੍ਰੈਲ 2020 ਨੂੰ ਰਾਜਾਂ ਦੇ ਸੂਚਨਾ ਟੈਕਨੋਲੋਜੀ (ਆਈਟੀ) ਮੰਤਰੀਆਂ ਨਾਲ ਬੈਠਕ ਕੀਤੀ। ਕੇਂਦਰ ਸਰਕਾਰ ਦੂਰ ਸੰਚਾਰ ਵਿਭਾਗ ਦੀ ਘਰੋਂ ਕੰਮਲਈ ਨਿਯਮਾਂ ਵਿੱਚ ਢਿੱਲ ਦੇਣ ਦੀ ਅੰਤਿਮ ਮਿਤੀ ਨੂੰ 30 ਅਪ੍ਰੈਲ ਤੋਂ 31 ਜੁਲਾਈ 2020 ਤੱਕ ਵਧਾਏਗੀ। ਉਨ੍ਹਾਂ ਰਾਜਾਂ ਨੂੰ ਭਾਰਤ ਨੈੱਟ ਸਕੀਮ ਦਾ ਸਮਰਥਨ ਕਰਨ ਲਈ ਕਿਹਾ ਤੇ ਮਜ਼ਬੂਤ ਦੂਰਸੰਚਾਰ ਨੈੱਟਵਰਕ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰਾਹ 'ਚ ਆਉਂਦੇ ਅੜਿੱਕਿਆਂ ਦੀ ਪੜਤਾਲ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਰਾਜਾਂ ਦੀ ਇਸ ਬੇਨਤੀ ਨੂੰ ਸਵੀਕਾਰ ਕੀਤਾ ਤੇ ਨਿਰਦੇਸ਼ ਦਿੱਤੇ ਕਿ ਆਰੋਗਯ ਸੇਤੂ ਐਪ ਤੋਂ ਮਿਲੀ ਜਾਣਕਾਰੀ ਰਾਜਾਂ ਦੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਤੱਕ ਔਨਲਾਈਨ ਮੁਹੱਈਆ ਹੋਣੀ ਚਾਹੀਦੀ ਹੈ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਫੀਚਰ ਫੋਨ ਉਪਭੋਗਤਾਵਾਂ ਲਈ ਅਜਿਹਾ ਹੀ ਹੱਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1619105

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਵਯਾਂਗਜਨਾਂ ਲਈ ਕੇਂਦਰਾਂ ਵਿੱਚ ਕੋਵਿਡ 19 ਦੀ ਟੈਸਟਿੰਗ ਅਤੇ ਹਸਪਤਾਲਾਂ ਵਿੱਚ ਇਕਾਂਤਵਾਸ ਸੁਵਿਧਾਵਾਂ ਅਤੇ ਇਲਾਜ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਹੈ

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੀ ਗ਼ਾਮਲਿਨ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਲੋੜ ਅਨੁਸਾਰ ਮੈਡੀਕਲ ਉਦੇਸ਼ਾਂ ਲਈ ਹੋਲਡਿੰਗ ਸਮਰੱਥਾ ਵਧਾਉਣ ਲਈ ਬਹੁਤ ਸਾਰੇ ਕੋਵਿਡ 19 ਕੇਂਦਰ,ਆਏਸੋਲੇਸ਼ਨ ਇਲਾਜ ਕੇਂਦਰ ਅਤੇ ਟੈਸਟਿੰਗ ਲੈਬਾਂ ਕੰਟੈਨਮੈਂਟ ਯੂਨਿਟਾਂ ਵਜੋਂ ਪਛਾਣੇ ਗਏ ਹਨ। ਮੌਜੂਦਾ ਸੰਕਟ ਦਿੱਵਯਾਂਗਜਨਾਂ ਲਈ ਨਾ ਕੇਵਲ ਉਨ੍ਹਾਂ ਦੀ ਘੱਟ/ਕਮਜ਼ੋਰ ਇਮਿਊਨਿਟੀ,ਅਨੁਭਵ ਕਰਨ ਦੀ ਸਮਰੱਥਾ ਜਾਂ ਸੂਚਨਾ ਨੂੰ ਸਮਝਣ ਦੇ ਕਾਰਨ ਵਧੇਰੇ ਖ਼ਤਰਾ ਨਹੀਂ ਬਲਕਿ ਭੌਤਿਕ ਵਾਤਾਵਰਨ ਅਤੇ ਆਲੇ ਦੁਆਲੇ ਵਿੱਚ ਕੋਵਿਡ 19 ਨਾਲ ਸਬੰਧਿਤ ਸੁਵਿਧਾਵਾਂ ਦੀ ਉਪਲੱਭਧਤਾ ਵੀ ਕਾਰਨ ਹੈ।

https://pib.gov.in/PressReleseDetail.aspx?PRID=1619284

 

ਭਾਰਤ ਦੇ ਪ੍ਰਧਾਨ ਮੰਤਰੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਜਸਟਿਨ ਟਰੂਡੋ ਨਾਲ ਫ਼ੋਨ ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਸਬੰਧੀ ਦੁਨੀਆ ਦੀ ਮੌਜੂਦਾ ਸਥਿਤੀ ਬਾਰੇ ਵਿਚਾਰਵਟਾਂਦਰਾ ਕੀਤਾ। ਉਨ੍ਹਾਂ ਅੰਤਰਰਾਸ਼ਟਰੀ ਇਕਜੁੱਟਤਾ ਤੇ ਤਾਲਮੇਲ, ਸਪਲਾਈਲੜੀਆਂ ਨੂੰ ਕਾਇਮ ਰੱਖਣ ਤੇ ਖੋਜ ਗਤੀਵਿਧੀਆਂ ਚ ਆਪਸੀ ਤਾਲਮੇਲ ਬਣਾ ਕੇ ਰੱਖਣ ਦੇ ਮਹੱਤਵ ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੈਨੇਡਾ ਚ ਮੌਜੂਦ ਭਾਰਤੀ ਨਾਗਰਿਕਾਂ, ਖ਼ਾਸ ਤੌਰ ਤੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਸਹਾਇਤਾ ਤੇ ਸਮਰਥਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

https://pib.gov.in/PressReleseDetail.aspx?PRID=1619109

 

ਲੌਕਡਾਊਨ ਦੇ ਦੌਰਾਨ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ ਢੁਆਈ   ਪ੍ਰਾਈਵੇਟ ਅਨਾਜ (PFG) ਢੁਆਈ ਵਿੱਚ ਵੱਡਾ ਵਾਧਾ

25 ਮਾਰਚ ਤੋਂ 28 ਅਪ੍ਰੈਲ ਤੱਕ ਲੌਕਡਾਊਨ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਪ੍ਰਾਈਵੇਟ ਅਨਾਜ ਦੇ 7.75 ਲੱਖ ਟਨ (303 ਰੇਕ)  ਤੋਂ ਜ਼ਿਆਦਾ ਦੀ ਢੁਆਈ  ਕੀਤੀ ਗਈ ਜਦਕਿ ਪਿਛਲ਼ੇ ਸਾਲ ਦੀ ਇਸੇ ਮਿਆਦ ਵਿੱਚ 6.62 ਲੱਖ ਟਨ (243 ਰੇਕ) ਦੀ ਢੁਆਈ  ਕੀਤੀ ਗਈ। ਭਾਰਤੀ ਰੇਲਵੇ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਦੀ ਸਮੇਂ ਸਿਰ ਚੁਕਾਈ ਅਤੇ ਉਨ੍ਹਾਂ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ।

https://pib.gov.in/PressReleseDetail.aspx?PRID=1619310

 

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫਿੱਕੀ (FICCI) ਅਤੇ ਮੋਹਰੀ ਇੰਡਸਟ੍ਰੀ ਮੈਂਬਰਾਂ ਨਾਲ ਵੀਡੀਓ ਕਾਨਫਰੰਸ ਕੀਤੀ

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਫਿੱਕੀ-FICCI) ਅਤੇ ਇਸ ਦੇ ਮੈਂਬਰਾਂ ਨਾਲ ਫੂਡ ਪ੍ਰੋਸੈੱਸਿੰਗ ਉਦਯੋਗ ਦੀ ਮੌਜੂਦਾ ਸਥਿਤੀ ਅਤੇ ਲੌਕਡਾਊਨ ਤੋਂ ਬਾਅਦ ਦੀ ਸਥਿਤੀ ਵਿੱਚ ਉਦਯੋਗ ਦੀਆਂ ਲੋੜਾਂ ਤੇ ਚਰਚਾ ਕਰਨ ਲਈ ਇੱਕ ਵੀਡੀਓ ਕਾਨਫਰੰਸ ਦੀ ਅਗਵਾਈ ਕੀਤੀ।

https://pib.gov.in/PressReleseDetail.aspx?PRID=1619234

 

ਭਾਰਤ ਨੇ 30 ਹੋਰ ਦੇਸ਼ਾਂ ਨਾਲ ਜਲਵਾਯੂ ਪਰਿਵਰਤਨ ਦੇ ਮੁੱਦਿਆਂ `ਤੇ ਪਲੇਠੇ ਵਰਚੁਅਲ ਪੀਟਰਸਬਰਗ ਵਾਤਾਵਰਣ ਸੰਵਾਦ ਵਿੱਚ ਸਲਾਹ ਮਸ਼ਵਰਾ ਕੀਤਾ

ਪੀਟਰਸਬਰਗ ਜਲਵਾਯੂ ਸੰਵਾਦ ਦੇ 11ਵੇਂ ਸੈਸ਼ਨ ਵਿੱਚ ਭਾਰਤ ਦੇ ਨਾਲ-ਨਾਲ 30 ਦੇਸ਼ਾਂ ਨੇ ਵੀ ਕੋਵਿਡ 19 ਤੋਂ ਬਾਅਦ ਦੀਆਂ ਅਰਥਵਿਵਸਥਾਵਾਂ ਅਤੇ ਸਮਾਜਾਂ ਨੂੰ ਮੁੜ ਸੁਰਜੀਤ ਕਰਨ ਦੀ ਚੁਣੌਤੀ ਨਾਲ ਨਜਿੱਠਣ ਦੇ ਨਾਲ-ਨਾਲ ਸਮੂਹਕ ਤੌਰ `ਤੇ ਲਚਕੀਲੇਪਣ ਅਤੇ ਮੌਸਮ ਦੀ ਕਾਰਵਾਈ ਨੂੰ ਵਧਾਉਣ ਦੇ ਨਾਲ-ਨਾਲ ਵਿਸ਼ੇਸ਼ ਤੌਰ `ਤੇ ਸਭ ਤੋਂ ਵੱਧ ਕਮਜ਼ੋਰ ਲੋਕਾਂ ਦਾ ਸਮਰਥਨ ਕੀਤਾ

https://pib.gov.in/PressReleseDetail.aspx?PRID=1619061

 

ਕੇਂਦਰੀ ਕਿਰਤ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ਨਿਯੁਕਤੀਕਾਰਾਂ ਨੂੰ ਕੋਵਿਡ–19 ਕਾਰਨ ਕਿਸੇ ਨੂੰ ਵੀ ਨੌਕਰੀ ਤੋਂ ਨਾ ਕੱਢਣ ਜਾਂ ਕਿਸੇ ਦੀ ਵੀ ਤਨਖ਼ਾਹ ਨਾ ਘਟਾਉਣ ਦੀ ਸਲਾਹ ਦੇਣ: ਪੀਆਬੀ ਫ਼ੈਕਟ ਚੈੱਕ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ

https://pib.gov.in/PressReleseDetail.aspx?PRID=1619095

 

ਡਾ. ਹਰਸ਼ ਵਰਧਨ ਨੇ ਲਾਇਨਜ਼ ਕਲੱਬ ਇੰਟਰਨੈਸ਼ਨਲ ਨਾਲ ਵੀਡੀਓ ਕਾਨਫ਼ਰੰਸ ਕੀਤੀ

ਕੋਵਿਡ–19 ਨਾਲ ਨਜਿੱਠਣ ਵਿੱਚ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ,‘ਇਸ ਵਾਰ ਅਸੀਂ ਪੰਜ ਗੇੜਾਂ ਦੀ ਰਣਨੀਤੀ ਉੱਤੇ ਕੰਮ ਕਰ ਰਹੇ ਹਾਂ: (1) ਮੌਜੂਦਾ ਸਥਿਤੀ ਨੂੰ ਲੈ ਕੇ ਜਾਗਰੂਕਤਾ ਨੂੰ ਕਾਇਮ ਰੱਖਣਾ, (2) ਚੌਕਸੀ ਪੂਰਨ ਤੇ ਸਰਗਰਮ ਰਣਨੀਤੀ, (3) ਨਿਰੰਤਰ ਬਦਲੇ ਦ੍ਰਿਸ਼ ਵਿੱਚ ਨਿਰੰਤਰ ਪ੍ਰਤੀਕਿਰਿਆ, (4) ਸਾਰੇ ਪੱਧਰਾਂ ਉੱਤੇ ਅੰਤਰਖੇਤਰੀ ਤਾਲਮੇਲ ਅਤੇ ਆਖ਼ਰੀ ਪਰ ਸਭ ਤੋਂ ਮਹੱਤਵਪੂਰਨ (5) ਇਸ ਬਿਮਾਰੀ ਨਾਲ ਜੰਗ ਵਿੱਚ ਇੱਕ ਲੋਕਅੰਦੋਲਨ ਤਿਆਰ ਕਰਨਾ।

https://pib.gov.in/PressReleseDetail.aspx?PRID=1619287

 

ਦੇਸ਼ ਭਰ ਵਿੱਚ ਸੈਲਫ ਹੈਲਪ ਗਰੁੱਪਾਂ ਦੁਆਰਾ ਇੱਕ ਕਰੋੜ ਤੋਂ ਵੱਧ ਫੇਸ ਮਾਸਕ ਤਿਆਰ ਕੀਤੇ ਗਏ

ਦੇਸ਼ ਭਰ ਵਿੱਚ ਕਈ ਸੈਲਫ ਹੈਲਪ ਗਰੁੱਪਾਂ ਦੁਆਰਾ ਇੱਕ ਕਰੋੜ ਤੋਂ ਵੱਧ ਫੇਸ ਮਾਸਕ ਬਣਾਏ ਗਏ ਹਨ। ਇਸ ਤੋਂ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਡੀਏਵਾਈ-ਐੱਨਯੂਐੱਲਐੱਮ (DAY-NULM) ਫਲੈਗਸ਼ਿਪ ਸਕੀਮ ਤਹਿਤ ਕੋਵਿਡ -19 ਦਾ ਮੁਕਾਬਲਾ ਕਰਨ ਲਈ ਸੈਲਫ ਹੈਲਪ ਗਰੁੱਪਾਂ ਦੇ ਨਿਰੰਤਰ ਪ੍ਰਯਤਨ, ਸਕਾਰਾਤਮਿਕ ਊਰਜਾ ਅਤੇ ਸੰਯੁਕਤ ਸੰਕਲਪ ਦਾ ਪਤਾ ਚਲਦਾ ਹੈ।

https://pib.gov.in/PressReleseDetail.aspx?PRID=1619192

 

ਮਾਨਸੂਨ ਲਈ ਤਿਆਰ ਹੈ ਜਲ ਸ਼ਕਤੀ ਅਭਿਯਾਨ

 ‘ਜਲ ਸ਼ਕਤੀ ਅਭਿਯਾਨਆਪਣੇ ਵਿਭਿੰਨ ਅੰਗਾਂ ਰਾਹੀਂ ਮੌਜੂਦਾ ਸਿਹਤ ਸੰਕਟ ਚੋਂ ਨਿੱਕਲਣ ਤੇ ਗ੍ਰਾਮੀਣ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਰ੍ਹੇ ਕੋਵਿਡ–19 ਸੰਕਟ ਤੇ ਗ੍ਰਾਮੀਣ ਖੇਤਰਾਂ ਵਿੱਚ ਭਾਰੀ ਕਿਰਤ ਬਲ ਦੀ ਉਪਲਬਧਤਾ ਨੂੰ ਵੇਖਦਿਆਂ ਆਉਂਦੇ ਮਾਨਸੂਨ ਦੇ ਮੱਦੇਨਜ਼ਰ ਮੁਹਿੰਮ ਤਹਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

https://pib.gov.in/PressReleseDetail.aspx?PRID=1619025

 

ਸਮਾਰਟ ਸਿਟੀ ਕਲਿਆਣ-ਡੋਂਬਿਵਲੀ ਦਾ ਕੋਵਿਡ-19 ਡੈਸ਼ਬੋਰਡ ਹੁਣ ਆਮ ਜਨਤਾ ਲਈ ਖੁੱਲ੍ਹਿਆ

https://pib.gov.in/PressReleseDetail.aspx?PRID=1619174

 

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ਪ੍ਰੋਗਰਾਮ ਤਹਿਤ ਭਾਰਤ ਇੱਕ ਮਹਾਕਾਵਿ-ਅਣਗਿਣਤ ਕਹਾਣੀਆਂ ਦਾ ਦੇਸ਼ਵਿਸ਼ੇ ਤੇ ਗਿਆਰਵਾਂ ਵੈਬੀਨਾਰ ਕੀਤਾ

https://pib.gov.in/PressReleseDetail.aspx?PRID=1619178

 

ਐੱਚਸੀਏਆਰਡੀ (HCARD) ਨਾਮੀ ਰੋਬੋਟ ਕੋਵਿਡ-19 ਫਰੰਟ ਲਾਈਨ ਹੈਲਥਕੇਅਰ ਵਾਰੀਅਰਸ ਦੀ ਮਦਦ ਕਰੇਗਾ

https://pib.gov.in/PressReleseDetail.aspx?PRID=1619169

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ - ਪਾਜ਼ਿਟਿਵ ਕੇਸਾਂ ਵਿੱਚ ਵਾਧਾ ਹੋਣ ਤੋਂ ਬਾਅਦ ਯੂਟੀ ਚੰਡੀਗੜ੍ਹ ਦੇ ਸਲਾਹਕਾਰ ਨੇ ਕਿਹਾ ਹੈ ਕਿ ਇਸ ਮਹਾਮਾਰੀ ਨੂੰ ਸੈਕਟਰ-26 ਦੀ ਬਾਪੂਧਾਮ ਕਾਲੋਨੀ ਅਤੇ ਸੈਕਟਰ-30 ਵਿੱਚ ਪੂਰੀ ਤਾਕਤ ਅਤੇ ਸੰਸਾਧਨ ਲਗਾ ਕੇ ਰੋਕਿਆ ਜਾਣਾ ਚਾਹੀਦਾ ਹੈ। ਇਨ੍ਹਾਂ ਖੇਤਰਾਂ ਨੂੰ ਸੀਲ ਕਰਨ ਤੋਂ ਇਲਾਵਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਇਸ ਕੰਮ ਵਿੱਚ ਸਥਾਨਕ ਵਲੰਟੀਅਰਾਂ ਅਤੇ ਲੀਡਰਾਂ ਦਾ ਸਹਿਯੋਗ ਲੈਣ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਡਰੋਨ ਰਾਹੀਂ ਫੋਟੋਗ੍ਰਾਫੀ ਦੀ ਮਦਦ ਲੈ ਕੇ ਉਨ੍ਹਾਂ ਲੋਕਾਂ ਨੂੰ ਲੱਭਿਆ ਜਾਵੇਗਾ ਜੋ ਕਿ ਇਲਾਕੇ ਵਿੱਚ ਸਮਾਜਿਕ ਦੂਰੀ ਦੇ ਸਿਧਾਂਤ ਦੀ ਉਲੰਘਣਾ ਕਰ ਰਹੇ ਹਨ। ਪੁਲਿਸ ਦੁਆਰਾ ਇਲਾਕੇ ਵਿੱਚ ਬਕਾਇਦਾ ਤੌਰ ਤੇ ਗਸ਼ਤ ਕੀਤੀ ਜਾਵੇਗੀ ਤਾਕਿ ਇਹ ਯਕੀਨੀ ਬਣ ਸਕੇ ਕਿ ਕਰਫਿਊ ਦਾ ਹੁਕਮ ਸਖਤੀ ਨਾਲ ਲਾਗੂ ਹੋ ਰਿਹਾ ਹੈ।

 

•           ਪੰਜਾਬ - ਪਿੰਡਾਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਕੋਰੋਨਾ ਵਾਇਰਸ ਦੀ ਜੰਗ ਵਿੱਚ ਵਾਰੀਅਰਜ਼ ਵਜੋਂ ਉਭਰੇ ਹਨ। ਸੈਲਫ ਹੈਲਪ ਗਰੁੱਪ ਗ੍ਰਾਮੀਣ  ਵਿਕਾਸ ਵਿਭਾਗ, ਪੰਜਾਬ ਰਾਹੀਂ ਮਾਸਕ, ਐਪਰਨ ਅਤੇ ਦਸਤਾਨੇ ਸਿਵਲ ਪ੍ਰਸ਼ਾਸਨ, ਪੁਲਿਸ ਅਤੇ ਪੰਚਾਇਤਾਂ ਲਈ ਤਿਆਰ ਕਰ ਰਹੇ ਹਨ। ਪੰਜਾਬ ਸਰਕਾਰ ਦੇ ਆਈਟੀਆਈ ਵਿਦਿਆਰਥੀ ਲੌਕਡਾਊਨ ਦੌਰਾਨ ਮਾਸਕ ਤਿਆਰ ਕਰਕੇ ਰਾਜ ਦਾ ਮਾਣ ਵਧਾ ਰਹੇ ਹਨ।

 

•           ਹਰਿਆਣਾ - ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਚਨਾ ਅਤੇ ਟੈਕਨੋਲੋਜੀ ਦੀਆਂ ਰਾਜ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਪਹਿਲਾਂ ਕੋਵਿਡ-19 ਮਹਾਮਾਰੀ ਦੌਰਾਨ ਕਣਕ ਦੀ ਖਰੀਦ ਵਿੱਚ ਸਹਾਈ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਈ-ਪੀਡੀਐਸ ਰਾਹੀਂ ਲੋਕਾਂ ਨੂੰ ਮੁਸੀਬਤ ਵਿੱਚ ਰਾਸ਼ਨ ਟੋਕਨ ਪ੍ਰਦਾਨ ਕੀਤੇ ਹਨ ਜਿਨ੍ਹਾਂ ਰਾਹੀਂ ਕਿ ਲੋਕਾਂ ਨੂੰ 3 ਮਹੀਨਿਆਂ ਲਈ ਮੁਫਤ ਰਾਸ਼ਨ ਮਿਲੇਗਾ।

 

•           ਹਿਮਾਚਲ ਪ੍ਰਦੇਸ਼ - ਰਾਜ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਫਸੇ ਹਿਮਾਚਲੀਆਂ ਤੱਕ ਪਹੁੰਚਣ ਲਈ ਕਈ ਕਦਮ ਚੁੱਕੇ ਹਨ ਅਤੇ ਅਜਿਹੇ 5000 ਲੋਕਾਂ ਨੇ ਰਾਜ ਸਰਕਾਰ ਨੂੰ ਉਸ ਦੇ ਹੈਲਪਲਾਈਨ ਨੰਬਰਾਂ ਅਤੇ ਈ-ਮੇਲਜ਼ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਕਿ ਉੱਥੇ ਫਸੇ ਲੋਕਾਂ ਦੀ ਜ਼ਰੂਰੀ ਮਦਦ ਕੀਤੀ ਜਾਵੇ।

 

•           ਕੇਰਲ - ਰਾਜ ਸਰਕਾਰ ਨੇ ਇਕ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਰਾਹੀਂ ਕੋਵਿਡ-19 ਮਹਾਮਾਰੀ ਨੂੰ ਵੇਖਦੇ ਹੋਏ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਕੇਰਲ ਹਾਈਕੋਰਟ ਨੇ ਇਸ ਸੰਬੰਧ ਵਿੱਚ  ਰਾਜ ਸਰਕਾਰ ਦੇ ਹੁਕਮ ਉੱਤੇ ਸਟੇਅ ਦਿੱਤਾ ਸੀ। ਸਰਕਾਰ ਨੇ ਸਾਰੀਆਂ ਜਨਤਕ ਥਾਵਾਂ ਉੱਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਸਿਹਤ ਅਧਿਕਾਰੀ ਕਾਸਰਗੋਡ ਵਿੱਚ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਦੇ ਸੋਮਿਆਂ ਦਾ ਪਤਾ ਲਗਾਉਣ ਵਿੱਚ ਅਸਫਲ ਰਹੇ। ਕਈ ਧਾਰਮਿਕ ਆਗੂਆਂ ਨੇ ਇਕ ਅਪੀਲ ਕਰਕੇ ਰਾਜ ਵਿੱਚ 3 ਮਈ ਨੂੰ ਮਹਾਮਾਰੀ ਤੋਂ ਪ੍ਰਭਾਵਤ ਲੋਕਾਂ ਲਈ ਇਕ ਸਾਂਝੀ ਪ੍ਰਾਰਥਨਾ ਕਰਨ ਲਈ ਕਿਹਾ। ਕੱਲ੍ਹ ਤੱਕ ਕੁੱਲ ਪੁਸ਼ਟੀ ਕੀਤੇ ਕੇਸ (485), ਐਕਟਿਵ ਕੇਸ (123), ਠੀਕ ਹੋਏ (359)

 

•           ਤਮਿਲ ਨਾਡੂ - ਚੇਨਈ ਵਿੱਚ ਖਾਣਾ ਡਲਿਵਰ ਕਰਨ ਵਾਲਾ ਇੱਕ ਵਿਅਕਤੀ ਕੋਵਿਡ-19 ਪਾਜ਼ਿਟਿਵ ਨਿਕਲਿਆ ਅਤੇ  ਉਸ ਦੇ ਪਿਤਾ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ। ਸਾਰੇ ਚਾਵਲ ਕਾਰਡ ਹੋਲਡਰਾਂ ਨੂੰ 3 ਮਹੀਨਿਆਂ ਲਈ ਮਿੱਥੇ ਕੋਟੇ ਤੋਂ ਦੁਗਣੇ ਚਾਵਲ ਪ੍ਰਦਾਨ ਕੀਤੇ ਜਾਣਗੇ। ਤਮਿਲ ਨਾਡੂ ਉਨ੍ਹਾਂ ਵਰਕਰਾਂ ਦਾ ਪੋਰਟਲ ਤਿਆਰ ਕਰ ਰਿਹਾ ਹੈ ਜੋ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਪਰ ਵਾਪਸ ਪਰਤਣ ਦੇ ਚਾਹਵਾਨ ਹਨ। ਚੇਨਈ ਕਾਰਪੋਰੇਸ਼ਨ ਨੇ ਸਾਰੀਆਂ ਕੇਂਦਰੀ, ਸੂਬਾਈ ਅਤੇ ਜ਼ਰੂਰੀ ਸੇਵਾਵਾਂ ਵਾਲੀਆਂ ਸੰਸਥਾਵਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਆਪਣੇ ਦਫ਼ਤਰ ਨੂੰ ਦਿਨ ਵਿੱਚ ਦੋ ਵਾਰੀ ਕੀਟਾਣੂਮੁਕਤ ਕਰਨ। ਕੱਲ੍ਹ ਤੱਕ ਕੁੱਲ ਕੇਸ (2048), ਸਰਗਰਮ ਕੇਸ (902), ਮੌਤਾਂ (25), ਡਿਸਚਾਰਜ (1128)ਵੱਧ ਤੋਂ ਵੱਧ ਕੇਸ ਚੇਨਈ ਵਿੱਚ (673) ਸਨ।

 

•           ਕਰਨਾਟਕ - ਅੱਜ ਹੁਣ ਤੱਕ 9 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 8 ਕਲਬੁਰਗੀ ਅਤੇ 1 ਬੇਲਾਗਾਵੀ ਤੋਂ ਹੈ। ਕੁੱਲ ਕੇਸ (332), ਮੌਤਾਂ (20) ਅਤੇ ਡਿਸਚਾਰਜ ਹੋਏ (215)

 

•           ਆਂਧਰ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ 73 ਨਵੇਂ ਕੇਸ ਆਉਣ ਨਾਲ ਕੁੱਲ ਕੇਸ (1332) ਹੋ ਗਏ। ਸਰਗਰਮ ਕੇਸ (1014), ਠੀਕ ਹੋਏ (287), ਮੌਤਾਂ (31)ਰਾਜ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ, ਬੈਂਕਾਂ, ਠੇਕੇ ਤੇ ਕੰਮ ਕਰਦੇ ਕਰਮਚਾਰੀਆਂ, ਮੀਡੀਆ ਵਾਲਿਆਂ, ਵਪਾਰੀਆਂ ਅਤੇ ਗੱਡੀਆਂ ਦੇ ਡਰਾਈਵਰਾਂ ਨੂੰ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਲਈ ਕਿਹਾ ਹੈ ਤਾਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਲ੍ਹਾ ਕਲੈਕਟਰਾਂ ਨੇ 3 ਮਈ ਤੋਂ ਬਾਅਦ ਕੰਟੇਨਮੈਂਟ ਜ਼ੋਨਾਂ ਵਿੱਚ ਅਪਣਾਈ ਜਾਣ ਵਾਲੀ ਨੀਤੀ ਤਿਆਰ ਕਰਨ ਦੀ ਸਲਾਹ ਦਿੱਤੀ ਹੈ। ਪਾਜ਼ਿਟਿਵ ਕੇਸਾਂ ਵਿੱਚ ਅਗਵਾਈ ਕਰ ਰਹੇ ਜ਼ਿਲ੍ਹਿਆਂ ਵਿੱਚ ਕੁਰਨੂਲ (343), ਗੁੰਟੂਰ (283) ਅਤੇ ਕ੍ਰਿਸ਼ਨਾ (236)

 

•           ਤੇਲੰਗਾਨਾ - ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰਾਜ ਵਿੱਚ ਆਪਣੇ ਗੁਆਂਢੀ ਰਾਜ ਆਂਧਰ ਪ੍ਰਦੇਸ਼ ਨਾਲੋਂ ਬਹੁਤ ਘੱਟ ਟੈਸਟ ਕੀਤੇ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜ ਵਿੱਚ ਵੱਡੀ ਪੱਧਰ ਉੱਤੇ ਟੈਸਟਿੰਗ ਕਰਵਾਏ ਜਾਣ ਦੀ ਲੋੜ ਵੀ ਨਹੀਂ ਕਿਉਂਕਿ ਪਾਜ਼ਿਟਿਵ ਕੇਸ ਘਟ ਰਹੇ ਹਨ। ਜਦੋਂ ਬੁੱਧਵਾਰ ਨੂੰ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰ ਹਿੰਸਾ ਉੱਤੇ ਉਤਰ ਆਏ ਤਾਂ ਦੋ ਪੁਲਿਸ ਵਾਲੇ ਫਟੜ ਹੋ ਗਏ ਅਤੇ ਉਨ੍ਹਾਂ ਦੀ ਇਕ ਗੱਡੀ ਨੂੰ ਵੀ ਨੁਕਸਾਨ ਪੁੱਜਾ। ਇਹ ਘਟਨਾ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ), ਹੈਦਰਾਬਾਦ ਵਿਖੇ ਵਾਪਰੀ। ਕੁੱਲ ਕੇਸ (1009), ਸਰਗਰਮ ਕੇਸ (610)

 

•           ਮਹਾਰਾਸ਼ਟਰ - 728 ਨਵੇਂ ਕੇਸ ਆਉਣ ਨਾਲ ਰਾਜ ਵਿੱਚ ਕੋਵਿਡ-19 ਦੇ ਕੁੱਲ ਕੇਸ 9318 ਹੋ ਗਏ ਹਨ। ਰਾਜ ਵਿੱਚ 369 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1388 ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਪਰਤ ਗਏ ਹਨ। ਇਸ ਦੌਰਾਨ ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਆਪਣੀਆਂ 70 ਬੱਸਾਂ ਰਾਜਸਥਾਨ ਦੇ ਕੋਟਾ ਵਿੱਚ ਭੇਜੀਆਂ ਹਨ ਤਾਕਿ ਉੱਥੇ ਫਸੇ 1600 ਵਿਦਿਆਰਥੀਆਂ ਨੂੰ ਲੌਕਡਾਊਨ ਤੋਂ ਬਾਅਦ ਵਾਪਸ ਲਿਆਂਦਾ ਜਾ ਸਕੇ। ਇਹ ਵਿਦਿਆਰਥੀ ਵੱਖ-ਵੱਖ ਆਈਆਈਟੀਜ਼ ਵਿੱਚ ਪੜ੍ਹ ਰਹੇ ਹਨ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਲੈ ਰਹੇ ਹਨ।

 

•           ਗੁਜਰਾਤ - 1096 ਨਵੇਂ ਕੇਸ ਆਉਣ ਤੋਂ ਬਾਅਦ ਗੁਜਰਾਤ ਵਿੱਚ ਕੁੱਲ ਕੇਸ 3744 ਹੋ ਗਏ ਹਨ। ਇਸ ਵਿੱਚੋਂ 434 ਲੋਕ ਠੀਕ ਹੋ ਗਏ ਹਨ ਅਤੇ 181 ਚਲ ਵਸੇ ਹਨ।

 

•           ਰਾਜਸਥਾਨ - ਰਾਜਸਥਾਨ ਵਿੱਚ 29 ਨਵੇਂ ਕੇਸ ਬੁੱਧਵਾਰ ਨੂੰ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2,393 ਹੋ ਗਈ ਹੈ। ਰਾਜ ਵਿੱਚ 52 ਮੌਤਾਂ ਇਸ ਵਾਇਰਸ ਕਾਰਨ ਹੋਈਆਂ ਹਨ। ਇਕੱਲੇ ਜੈਪੁਰ ਵਿੱਚ ਹੀ 27 ਲੋਕ ਮਰੇ ਹਨ ਅਤੇ 781 ਮਰੀਜ਼ ਹੁਣ ਤੱਕ ਠੀਕ ਹੋ ਗਏ ਹਨ।

 

•           ਮੱਧ ਪ੍ਰਦੇਸ਼ - 25 ਨਵੇਂ ਪਾਜ਼ਿਟਿਵ ਕੇਸ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 2,387 ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 377  ਲੋਕ ਠੀਕ ਹੋ ਗਏ ਹਨ ਅਤੇ 120 ਦੀ ਮੌਤ ਹੋ ਗਈ ਹੈ।

 

•           ਛੱਤੀਸਗੜ੍ਹ - ਛੱਤੀਸਗੜ੍ਹ ਵਿੱਚ ਅੱਜ ਸਿਰਫ 4 ਸਰਗਰਮ ਕੇਸ ਰਹਿ ਗਏ। ਹੁਣ ਤੱਕ ਸਾਹਮਣੇ ਆਏ 38 ਕੇਸਾਂ ਵਿੱਚੋਂ 34 ਠੀਕ ਹੋ ਗਏ ਹਨ।

 

•           ਗੋਆ - ਗੋਆ ਵਿੱਚ ਸਿਰਫ 7 ਕੇਸ ਸਾਹਮਣੇ ਆਏ ਸਨ ਅਤੇ ਸਾਰੇ ਠੀਕ ਹੋ ਗਏ ਹਨ। ਹੁਣ ਰਾਜ ਵਿੱਚ ਕੋਈ ਸਰਗਰਮ ਕੇਸ ਨਹੀਂ ਹੈ।

 

•           ਅਰੁਣਾਚਲ ਪ੍ਰਦੇਸ਼ - ਈਟਾਨਗਰ ਦੇ ਡੀਸੀ ਨੇ ਸੂਰਾਂ ਨੂੰ ਲਿਜਾਣ ਅਤੇ ਉਨਾਂ ਦੇ ਮੀਟ ਦੀ ਵਿਕਰੀ ਉੱਤੇ ਰਾਜ ਦੀ ਰਾਜਧਾਨੀ ਵਿੱਚ ਰੋਕ ਲਗਾ ਦਿੱਤੀ ਹੈ ਤਾਕਿ ਸਵਾਈਨ ਬੁਖਾਰ ਬਿਮਾਰੀ ਨਾ ਫੈਲ ਸਕੇ।

 

•           ਅਸਾਮ - ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਰਾਜ ਵਿੱਚ ਉੱਚ ਵਿੱਦਿਆ ਦੀ ਨਵੀਂ ਰਣਨੀਤੀ ਬਣਾਉਣੀ ਔਖੀ ਹੈ। ਇੱਕ ਰੋਡਮੈਪ ਤਿਆਰ ਕਰਨ ਲਈ ਉਨ੍ਹਾਂ ਨੇ ਅਸਾਮ ਕਾਲਜ ਪ੍ਰਿੰਸੀਪਲ ਕੌਂਸਲ ਅਤੇ ਅਸਾਮ ਕਾਲਜ ਟੀਚਰਜ਼ ਐਸੋਸੀਏਸ਼ਨ ਨਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਪ੍ਰਿੰਸੀਪਲ ਸਕੱਤਰ ਅਤੇ ਐਜੂਕੇਸ਼ਨ ਕਮਿਸ਼ਨਰ ਸ਼ਾਮਿਲ ਹੋਏ।

 

•           ਮਣੀਪੁਰ - ਕੱਲ੍ਹ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 784 ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਉੱਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

 

•           ਮਿਜ਼ੋਰਮ - ਮੁੱਖ ਮੰਤਰੀ ਦਾ ਕਹਿਣਾ ਹੈ ਕਿ 4 ਉੱਤਰ ਪੂਰਬੀ ਰਾਜਾਂ ਵਿੱਚ ਫਸੇ 693 ਲੋਕਾਂ ਨੂੰ 30 ਅਪ੍ਰੈਲ ਤੋਂ 2 ਮਈ ਦਰਮਿਆਨ ਰਾਜ ਵਿੱਚ ਵਾਪਸ ਲਿਆਂਦਾ ਜਾਵੇਗਾ। ਸਰਕਾਰ ਉਨ੍ਹਾਂ ਨੂੰ ਲਿਆਉਣ ਲਈ ਆਪਣੀਆਂ ਗੱਡੀਆਂ ਭੇਜੇਗੀ।

 

•           ਮੇਘਾਲਿਆ - ਮੁੱਖ ਮੰਤਰੀ ਨੇ ਨੇਗ੍ਰਿਹਮਜ਼ (NEIGRIHMS), ਸ਼ਿਲਾਂਗ ਵਿਖੇ ਟੈਲੀ-ਮੈਡੀਸਨ ਸੁਵਿਧਾ ਦੀ ਸ਼ੁਰੂਆਤ ਕੀਤੀ ਤਾਕਿ ਔਨਲਾਈਨ ਸਲਾਹ ਪ੍ਰਦਾਨ ਕੀਤੀ ਜਾ ਸਕੇ। ਆਮ ਲੋਕਾਂ ਅਤੇ ਕੋਵਿਡ ਨਾਲ ਸਬੰਧਿਤ ਲੋਕਾਂ ਨੂੰ ਦੂਰ-ਦੁਰਾਡੇ ਖੇਤਰਾਂ ਵਿੱਚ ਸਲਾਹ ਪ੍ਰਦਾਨ ਕੀਤੀ ਜਾਵੇਗੀ।

 

•           ਨਾਗਾਲੈਂਡ - ਰਾਜ ਸਰਕਾਰ ਨੇ ਈਂਧਣ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਨੇ ਕਿਹਾ ਹੈ ਕਿ ਸਾਰੇ ਈਂਧਣ ਉਤਪਾਦਨ ਉੱਤੇ ਕੋਵਿਡ-19 ਸੈੱਸ ਲਗਾਇਆ ਜਾਵੇਗਾ।

 

•           ਸਿੱਕਮ - ਸਿੱਕਮ ਦੀ ਇਕ ਔਰਤਜੋ ਕਿ ਨਵੀਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਡਾਇਲਸਿਸ ਕਰਵਾ ਰਹੀ ਸੀ, ਕੋਵਿਡ-19 ਪਾਜ਼ਿਟਿਵ ਪਾਈ ਗਈ। ਸਿੱਕਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਜੇ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਇਹ ਵਾਇਰਸ ਕਿਥੋਂ ਹਾਸਲ ਹੋਇਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਸ ਨੂੰ ਸਹੀ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।

 

•           ਤ੍ਰਿਪੁਰਾ - ਸਰਕਾਰ ਝੂਮੀਆ ਪਰਿਵਾਰਾਂ ਨੂੰ 202 ਰੁਪਏ ਪ੍ਰਤੀ ਵਿਅਕਤੀ, 6 ਵਿਅਕਤੀਆਂ ਲਈ ਮਨਰੇਗਾ ਦੇ ਕੰਮ ਲਈ ਪ੍ਰਦਾਨ ਕਰੇਗੀ ਅਤੇ ਹਰ ਪਰਿਵਾਰ ਨੂੰ 1212 ਰੁਪਏ ਕੋਵਿਡ-19 ਕਾਰਨ ਪ੍ਰਦਾਨ ਕੀਤੇ ਜਾਣਗੇ।

 

ਪੀਆਈਬੀ ਫੈਕਟਚੈੱਕ

 

 

https://static.pib.gov.in/WriteReadData/userfiles/image/image00528S4.jpg

https://static.pib.gov.in/WriteReadData/userfiles/image/image006HQT8.png

 

*******

 

ਵਾਈਬੀ
 (Release ID: 1619466) Visitor Counter : 27