ਵਿੱਤ ਮੰਤਰਾਲਾ
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਬਾਰੇ ਟਾਸਕ ਫੋਰਸ ਨੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ
प्रविष्टि तिथि:
29 APR 2020 3:48PM by PIB Chandigarh

ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਬਾਰੇ ਟਾਸਕ ਫੋਰਸ ਨੇ ਆਪਣੀ ਵਿੱਤੀ ਸਾਲ 2019-25 ਦੀ ਐੱਨਆਈਪੀ ਦੀ ਅੰਤਿਮ ਰਿਪੋਰਟ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਅੱਜ ਸੌਂਪੀ। ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ ਬਾਰੇ ਟਾਸਕ ਫੋਰਸ ਦੀ ਸੰਖੇਪ ਰਿਪੋਰਟ ਵਿੱਤ ਮੰਤਰੀ ਦੁਆਰਾ 31 ਦਸੰਬਰ, 2019 ਨੂੰ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 2019-20 ਦੇ ਆਪਣੇ ਬਜਟ ਭਾਸ਼ਣ ਵਿੱਚ ਐਲਾਨ ਕੀਤਾ ਸੀ ਅਗਲੇ ਪੰਜ ਸਾਲਾਂ ਵਿੱਚ 100 ਲੱਖ ਕਰੋੜ ਰੁਪਏ ਢਾਂਚੇ ਉੱਤੇ ਨਿਵੇਸ਼ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2019 ਦੇ ਆਜ਼ਾਦੀ ਦਿਵਸ ਸੰਬੋਧਨ ਵਿੱਚ ਦੁਹਰਾਇਆ ਸੀ ਕਿ "ਆਧੁਨਿਕ ਢਾਂਚੇ ਦੇ ਵਿਕਾਸ ਲਈ ਇਸ ਸਮੇਂ ਲਈ 100 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਸ ਨਾਲ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਅਤੇ ਨਾਲ ਹੀ ਲੋਕਾਂ ਦਾ ਜੀਵਨ ਪੱਧਰ ਸੁਧਾਰਿਆ ਜਾਵੇਗਾ।"
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਆਪਣੀ ਕਿਸਮ ਦੀ ਪਹਿਲੀ ਪੂਰੀ ਸਰਕਾਰੀ ਕਵਾਇਦ ਹੈ ਕਿ ਦੇਸ਼ ਭਰ ਵਿੱਚ ਵਿਸ਼ਵ ਪੱਧਰ ਦਾ ਢਾਂਚਾ ਪ੍ਰਦਾਨ ਕੀਤਾ ਜਾਵੇ ਅਤੇ ਨਾਲ ਹੀ ਸ਼ਹਿਰੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ ਜਾਵੇ। ਇਸ ਦਾ ਉਦੇਸ਼ ਪ੍ਰੋਜੈਕਟ ਦੀ ਤਿਆਰੀ ਵਿੱਚ ਸੁਧਾਰ ਕਰਨਾ, ਢਾਂਚੇ ਵਿੱਚ ਨਿਵੇਸ਼ ਆਕਰਸ਼ਿਤ ਕਰਨਾ (ਘਰੇਲੂ ਅਤੇ ਵਿਦੇਸ਼ੀ) ਅਤੇ ਇਹ 2025 ਵਿੱਤੀ ਵਰ੍ਹੇ ਤੱਕ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਲਈ ਕਾਫੀ ਨਾਜ਼ੁਕ ਹੋਵੇਗਾ।
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਪਹਿਲੇ ਯਤਨ ਦੇ ਅਧਾਰ ਉੱਤੇ ਕਾਇਮ ਕੀਤਾ ਗਿਆ ਹੈ ਅਤੇ ਜੋ ਸੂਚਨਾ ਵੱਖ-ਵੱਖ ਪ੍ਰਤੀਭਾਗੀਆਂ, ਜਿਨ੍ਹਾਂ ਵਿੱਚ ਮੰਤਰੀ, ਵਿਭਾਗ, ਰਾਜ ਸਰਕਾਰਾਂ ਅਤੇ ਪ੍ਰਾਈਵੇਟ ਖੇਤਰ ਦੁਆਰਾ ਢਾਂਚੇ ਦੇ ਉਪ-ਖੇਤਰਾਂ ਬਾਰੇ ਪ੍ਰਦਾਨ ਕੀਤੀ ਗਈ ਹੈ, ਉਸ ਨੂੰ ਢਾਂਚੇ ਦੀ ਸੰਤੁਲਿਤ ਮਾਸਟਰ ਲਿਸਟ ਵਿੱਚ ਸ਼ਾਮਲ ਕਰਨਾ ਹੈ। ਐੱਨਆਈਪੀ ਤਿਆਰ ਕਰਨ ਲਈ ਹੇਠਾਂ ਤੋਂ ਉੱਪਰ ਵਾਲੇ ਨਜ਼ਰੀਏ ਦੀ ਪਹੁੰਚ ਅਪਣਾਈ ਗਈ ਸੀ ਜਦੋਂ ਕਿ ਸਾਰੇ ਪ੍ਰੋਜੈਕਟ, (ਗ੍ਰੀਨ ਫੀਲ਼ਡ ਜਾਂ ਬਰਾਊਨ ਫੀਲਡ, ਲਾਗੂ ਹੋ ਰਹੀ ਜਾਂ ਵਿਚਾਰ ਅਧੀਨ) ਜਿਨ੍ਹਾਂ ਵਿੱਚੋਂ ਹਰੇਕ ਦੀ ਲਾਗਤ 100 ਕਰੋੜ ਰੁਪਏ ਤੋਂ ਵੱਧ ਸੀ, ਹਾਸਲ ਕੀਤੇ ਜਾਣੇ ਸਨ।
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਟਾਸਕ ਫੋਰਸ ਦੀ ਅੰਤਿਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲਾਂ 2020-25 ਵਿੱਚ 111 ਲੱਖ ਕਰੋੜ ਰੁਪਏ ਦਾ ਢਾਂਚਾ ਨਿਵੇਸ਼ ਹੋਵੇਗਾ ਜੋ ਕਿ ਵਾਧੂ/ ਸੋਧੇ ਹੋਏ ਡਾਟੇ ਅਨੁਸਾਰ ਹੋਵੇਗਾ ਜੋ ਕਿ ਕੇਂਦਰੀ ਮੰਤਰੀਆਂ/ਰਾਜ ਸਰਕਾਰਾਂ ਦੁਆਰਾ ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਰਿਪੋਰਟ ਦਾ ਸਾਰ ਰਿਲੀਜ਼ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਹੋਵੇਗਾ। ਐੱਨਆਈਪੀ ਟਾਸਕ ਫੋਰਸ ਦੀ ਅੰਤਿਮ ਰਿਪੋਰਟ 3 ਜਿਲਦਾਂ ਵਿੱਚ ਹੈ। ਪਹਿਲੀ ਅਤੇ ਦੂਜੀ ਜਿਲਦ ਵਿੱਚ ਡੀਈਏ ਵੈੱਬਸਾਈਟ www.dea.gov.in, www.pppinindia.gov.in ਅਤੇ ਵਿੱਤ ਮੰਤਰਾਲਾ ਦੇ ਪੋਰਟਲ ਅਤੇ ਪ੍ਰੋਜੈਕਟ ਡਾਟਾਬੇਸ ਵਿੱਚ ਜਿਲਦ 3 ਏ ਅਤੇ ਬੀ ਵਿੱਚ ਦਰਜ ਹੈ ਅਤੇ ਇਸ ਨੂੰ ਜਲਦੀ ਹੀ ਇੰਡੀਆ ਗ੍ਰਿੱਡ ਪੋਰਟਲ ਉੱਤੇ ਅੱਪਲੋਡ ਕਰ ਦਿੱਤਾ ਜਾਵੇਗਾ।
ਕੁੱਲ ਸੰਭਾਵਿਤ 111 ਲੱਖ ਕਰੋੜ ਰੁਪਏ ਦੇ ਪੂੰਜੀ ਖਰਚੇ ਵਿੱਚੋਂ 44 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ (ਐੱਨਆਈਪੀ ਦਾ 40%) ਇਸ ਵੇਲੇ ਲਾਗੂ ਕੀਤੇ ਜਾ ਰਹੇ ਹਨ, 33 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ (30%)ਇਸ ਵੇਲੇ ਵਿਚਾਰ ਤਹਿਤ ਹਨ, 22 ਲੱਖ ਕਰੋੜ (20%) ਰੁਪਏ ਦੇ ਪ੍ਰੋਜੈਕਟ ਵਿਕਾਸ ਸੂਚਨਾ ਸਟੇਜ ਤੇ ਹਨ ਅਤੇ 11 ਲੱਖ ਕਰੋੜ (10%) ਪ੍ਰੋਜੈਕਟ, ਜਿਵੇਂ ਕਿ ਊਰਜਾ (24%) , ਸਡ਼ਕਾਂ (18%) , ਸ਼ਹਿਰੀ (17%) ਅਤੇ ਰੇਲਵੇ (12%) , ਕੁੱਲ ਮਿਲਾ ਕੇ ਭਾਰਤ ਵਿੱਚ ਨਿਵੇਸ਼ ਦੇ 71% ਦੇ ਬਰਾਬਰ ਹਨ। ਕੇਂਦਰ (39%) , ਰਾਜ (40%) ਤੋਂ ਆਸ ਹੈ ਕਿ ਐੱਨਆਈਪੀ ਵਿੱਚ ਕੁੱਲ ਹਿੱਸੇ ਦੇ ਬਰਾਬਰ ਹੋਣਗੇ ਜਿਸ ਤੋਂ ਬਾਅਦ ਪ੍ਰਾਈਵੇਟ ਖੇਤਰ (21%) ਦਾ ਨੰਬਰ ਆਵੇਗਾ।
ਅੰਤਿਮ ਰਿਪੋਰਟ ਵਿੱਚ ਪਛਾਣ ਕੀਤੀ ਗਈ ਹੈ ਅਤੇ ਭਾਰਤ ਵਿੱਚ ਤਾਜ਼ਾ ਢਾਂਚਾ ਰੁਝਾਨਾਂ ਨੂੰ ਉਭਾਰਿਆ ਗਿਆ ਹੈ ਅਤੇ ਨਾਲ ਹੀ ਢਾਂਚੇ ਦੇ ਸਾਰੇ ਖੇਤਰਾਂ ਨੂੰ ਵਿਸ਼ਵ ਪੱਧਰ ‘ਤੇ ਉਭਾਰਿਆ ਗਿਆ ਹੈ। ਇਸ ਵਿੱਚ ਮੌਜੂਦਾ ਖੇਤਰੀ ਨੀਤੀਆਂ, ਘਾਟੇ ਅਤੇ ਚੁਣੌਤੀਆਂ ਨੂੰ ਵੀ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਮੌਜੂਦਾ ਖੇਤਰੀ ਨੀਤੀਆਂ ਨੂੰ ਅੱਪਡੇਟ ਕਰਨ ਤੋਂ ਇਲਾਵਾ ਅੰਤਿਮ ਰਿਪੋਰਟ ਵਿੱਚ ਸੁਧਾਰਾਂ ਦੇ ਇਕ ਸੈਟ ਦੀ ਪਛਾਣ ਕਰਕੇ ਉਸ ਨੂੰ ਉਭਾਰਿਆ ਗਿਆ ਹੈ ਤਾਕਿ ਦੇਸ਼ ਭਰ ਵਿੱਚ ਸਾਰੇ ਖੇਤਰਾਂ ਵਿੱਚ ਢਾਂਚਾ ਨਿਵੇਸ਼ ਨੂੰ ਅੱਗੇ ਵਧਾਇਆ ਜਾਵੇ। ਰਿਪੋਰਟ ਵਿੱਚ ਐੱਨਆਈਪੀ ਦੀ ਫਾਇਨੈਂਸਿੰਗ ਲਈ ਰਸਤੇ ਅਤੇ ਢੰਗ ਸੁਝਾਏ ਗਏ ਹਨ। ਅਜਿਹਾ ਕਾਰਪੋਰੇਟ ਬਾਂਡ ਮਾਰਕੀਟਾਂ, ਜਿਨ੍ਹਾਂ ਵਿੱਚ ਮਿਊਂਸਪਲ ਬਾਂਡ ਸ਼ਾਮਲ ਹਨ, ਵਿੱਚ ਪੈਸਾ ਲਗਾਉਣਾ, ਢਾਂਚੇ ਲਈ ਵਿਕਾਸਮਈ ਵਿੱਤੀ ਸੰਸਥਾਵਾਂ ਸਥਾਪਿਤ ਕਰਨਾ, ਢਾਂਚਾ ਅਸਾਸਿਆਂ ਦੇ ਮੁਦਰੀਕਰਨ ਨੂੰ ਤੇਜ਼ ਕਰਨਾ, ਜ਼ਮੀਨੀ ਮੁਦਰੀਕਰਨ ਕਰਨਾ ਆਦਿ ਸ਼ਾਮਲ ਹਨ।
ਟਾਸਕ ਫੋਰਸ ਨੇ 3 ਕਮੇਟੀਆਂ ਕਾਇਮ ਕਰਨ ਦਾ ਸੁਝਾਅ ਦਿੱਤਾ ਹੈ-
ਓ ਐੱਨਆਈਪੀ ਦੀ ਤਰੱਕੀ ਉੱਤੇ ਨਿਗਰਾਨੀ ਰੱਖਣਾ ਅਤੇ ਦੇਰੀ ਦੂਰ ਕਰਨਾ।
ਅ ਹਰ ਢਾਂਚੇ ਵਿੱਚ ਮੰਤਰਾਲਾ ਪੱਧਰ ਦੀ ਇੱਕ ਸਟੀਅਰਿੰਗ ਕਮੇਟੀ ਕਾਇਮ ਕਰਨਾ ਅਤੇ
ੲ ਡੀਈਏ ਵਿੱਚ ਐੱਨਆਈਪੀ ਲਈ ਵਿੱਤੀ ਸੰਸਾਧਨ ਪੈਦਾ ਕਰਨ ਲਈ ਸਟੀਅਰਿੰਗ ਕਮੇਟੀ ਕਾਇਮ ਕਰਨਾ।
ਜਦਕਿ ਮੁਢਲੀ ਨਿਗਰਾਨੀ ਦਾ ਕੰਮ ਮੰਤਰਾਲੇ ਅਤੇ ਪ੍ਰੋਜੈਕਟ ਏਜੰਸੀ ਦੇ ਹੱਥ ਵਿੱਚ ਹੋਵੇਗਾ, ਸੁਧਾਰਾਂ ਬਾਰੇ ਅਤੇ ਰੁਕੇ ਹੋਏ ਪ੍ਰਜੈਕਟਾਂ ਨਾਲ ਨਜਿੱਠਣ ਲਈ ਇਕ ਉੱਚ-ਪੱਧਰੀ ਨਿਗਰਾਨੀ ਰੱਖੀ ਜਾਵੇਗੀ। ਮਾਨੀਟ੍ਰਿੰਗ ਦੇ ਮੁਢਲੇ ਤੱਤ ਅਤੇ ਜਾਇਜ਼ਾ ਢਾਂਚਾ, ਜਿਸ ਵਿੱਚ ਸਿਫਾਰਸ਼ੀ ਪ੍ਰਬੰਧਨ ਵਾਧਾ ਮੈਟ੍ਰਿਕਸ ਆਦਿ ਸ਼ਾਮਲ ਹਨ, ਐੱਨਆਈਪੀ ਰਿਪੋਰਟ ਦੀ ਜਿਲਦ-1 ਵਿੱਚ ਦਿੱਤਾ ਗਿਆ ਹੈ।
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਪ੍ਰੋਜੈਕਟ ਡਾਟਾਬੇਸ ਇੰਡੀਆ ਇਨਵੈਸਟਮੈਂਟ ਗ੍ਰਿੱਡ (ਆਈਆਈਜੀ) ਵਿੱਚ ਜਲਦੀ ਹੀ ਐੱਨਆਈਪੀ ਨੂੰ ਦ੍ਰਿਸ਼ਟਤਾ ਪ੍ਰਦਾਨ ਕਰੇਗਾ ਅਤੇ ਇਸ ਦੀ ਫਾਇਨੈਂਸਿੰਗ ਅਤੇ ਸੰਭਾਵਿਤ ਨਿਵੇਸ਼ਕਾਂ, ਘਰੇਲੂ ਅਤੇ ਵਿਦੇਸ਼ੀ ਦੀ ਮਦਦ ਕਰੇਗਾ ਤਾਕਿ ਪ੍ਰੋਜੈਕਟ ਪੱਧਰ ਦੀ ਸੂਚਨਾ ਨੂੰ ਅੱਪਡੇਟ ਕੀਤਾ ਜਾ ਸਕੇ। ਹਰ ਸੰਬੰਧਿਤ ਮੰਤਰਾਲਾ /ਰਾਜ ਜਲਦੀ ਨਵੇਂ ਪ੍ਰੋਜੈਕਟ ਸ਼ਾਮਲ ਕਰੇਗਾ ਅਤੇ ਉਨ੍ਹਾਂ ਦੀ ਸੰਬੰਧਿਤ ਪ੍ਰੋਜੈਕਟ ਡਿਟੇਲ ਨੂੰ ਪਹਿਲਾਂ ਦਰਸਾਏ ਸਮੇਂ ਅਨੁਸਾਰ ਅੱਪਡੇਟ ਕਰੇਗਾ ਤਾਕਿ ਅੱਪਡੇਟ ਹੋਇਆ ਡਾਟਾ ਸੰਭਾਵਿਤ ਨਿਵੇਸ਼ਕਾਂ ਨੂੰ ਮੁਹੱਈਆ ਹੋਵੇ।
****
ਆਰਐੱਮ/ਕੇਐੱਮਐੱਨ
(रिलीज़ आईडी: 1619379)
आगंतुक पटल : 297
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Telugu
,
Kannada
,
Malayalam