ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਆਈਏਐੱਸ ਅਧਿਕਾਰੀਆਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਔਨਲਾਈਨ ਜਾਰੀ ਰੱਖਣ ਲਈ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਦੀ ਸ਼ਲਾਘਾ ਕੀਤੀ
Posted On:
28 APR 2020 5:14PM by PIB Chandigarh
ਕੇਂਦਰੀ ਪੂਰਬ ਉੱਤਰੀ ਖੇਤਰ ਵਿਕਾਸ (ਡੀਓਐੱਨਈਆਰ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਦਾਮੀ (ਐੱਲਬੀਐੱਸਐੱਨਏਏ) ਦੇ ਡਾਇਰੈਕਟਰ ਅਤੇ ਫੈਕਲਟੀ ਨਾਲ ਕੋਵਿਡ-19 ਨਾਲ ਸਬੰਧਿਤ ਮੁੱਦਿਆਂ ਅਤੇ ਅਕਾਦਮੀ ਦੁਆਰਾ ਉਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ। ਉਨ੍ਹਾਂ ਨੂੰ ਆਈਏਐੱਸ ਅਧਿਕਾਰੀ ਟ੍ਰੇਨੀਆਂ ਦੇ ਫੇਜ਼-1 ਦੀ ਟ੍ਰੇਨਿੰਗ ਸਮੇਤ ਅਕਾਦਮੀ ਦੇ ਕੰਮਕਾਜ ਦੇ ਵਿਭਿੰਨ ਪਹਿਲੂਆਂ ਲਈ ਤਿਆਰ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਬਾਰੇ ਦੱਸਿਆ ਗਿਆ। ਮੌਜੂਦਾ ਕਲਾਸਾਂ ਔਨਲਾਈਨ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਆਪਣੇ ਸਬੰਧਿਤ ਕਮਰਿਆਂ ਤੋਂ ਹੀ ਸ਼ਾਮਲ ਹੋਇਆ ਜਾਂਦਾ ਹੈ। ਇਸੇ ਪ੍ਰਕਾਰ ਖਾਣਾ ਹੋਸਟਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਅਧਿਕਾਰੀ ਟ੍ਰੇਨੀਆਂ ਦੁਆਰਾ ਖੁਦ ਹੀ ਬਰਤਨਾਂ ਅਤੇ ਕਮਰਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਫ਼ਿਲਮਾਂ, ਔਨਲਾਈਨ ਵਿਚਾਰ-ਚਰਚਾ, ਕਾਰਜ ਵਿਵਰਣ (ਅਸਾਈਨਮੈਂਟ) ਅਤੇ ਸੁਚਾਰੂ ਇਨਪੁਟਸ ਸਮੇਤ ਵਿਭਿੰਨ ਤਰੀਕਿਆਂ ਜ਼ਰੀਏ ਕੋਵਿਡ-19 ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾ ਰਹੀ ਹੈ।
ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਦਾਮੀ (ਐੱਲਬੀਐੱਸਐੱਨਏਏ) ਦੇ ਡਾਇਰੈਕਟਰ ਨੇ ਮਾਣਯੋਗ ਕੇਂਦਰੀ ਮੰਤਰੀ ਨੂੰ ਮਹਾਮਾਰੀ ਦੇ ਮੱਦੇਨਜ਼ਰ ਕੋਵਿਡ-19 ਦੇ ਅਸਰ ਨੂੰ ਘੱਟ ਕਰਨ ਦੀਆਂ ਬਿਹਤਰੀਨ ਪ੍ਰਕਿਰਿਆਵਾਂ ਤੈਅ ਕਰਨ, ਆਪਦਾ ਪ੍ਰਬੰਧਨ ਕੇਂਦਰ, ਔਨਲਾਈਨ ਜ਼ਰੀਏ ਮੁੱਲਾਂਕਣ ਸਮੀਖਿਆ ਜ਼ਰੀਏ ਫੇਜ਼-1 ਦੀ ਟ੍ਰੇਨਿੰਗ ਪੂਰੀ ਕਰਨੀ, ਕੋਵਿਡ-19 ਲਈ ਆਈਟੀ ਬੁਨਿਆਦੀ ਢਾਂਚਾ ਅਤੇ ਉਸ ਵਿੱਚ ਸੁਧਾਰ, ਕੋਵਿਡ-19 ਲਈ ਮੈਡੀਕਲ ਬੁਨਿਆਦੀ ਢਾਂਚਾ ਅਤੇ ਸੁਧਾਰ, ਰਾਸ਼ਟਰੀ ਆਪਦਾ ਵਿੱਚ ਸਹਿਯੋਗ ਹਾਸਲ ਕਰਨ ਲਈ ਸਿਵਲ ਸੇਵਾ ਐਸੋਸੀਏਸ਼ਨ (ਕਰੁਣਾ), ਤਿੱਬਤੀਆਂ, ਸੀਪੀਡਬਲਿਊਡੀ ਕਾਮਿਆਂ ਆਦਿ ਸਥਾਨਕ ਸਮੁਦਾਇਆਂ ਤੱਕ ਪਹੁੰਚ ਕਾਇਮ ਕਰਨ ਵਰਗੀਆਂ ਪਹਿਲਾਂ ਬਾਰੇ ਦੱਸਿਆ।
ਅਕਾਦਮੀ ਨੇ ਟੈਕਨੋਲੋਜੀ ਅਤੇ ਅਕਾਦਮਿਕ ਪ੍ਰਬੰਧਨ ਪ੍ਰਣਾਲੀ ਦੇ ਉਪਯੋਗ ਜ਼ਰੀਏ ਆਪਣੀ ਟ੍ਰੇਨਿੰਗ ਨੂੰ ਮਜ਼ਬੂਤ ਕੀਤਾ ਹੈ ਅਤੇ ਅਧਿਕਾਰੀ ਟ੍ਰੇਨੀਆਂ ਨੂੰ ਸਾਰੇ ਇਨਪੁੱਟਾਂ ਅਤੇ ਅਸਾਈਨਮੈਂਟਾਂ ਬਾਰੇ ਆਪਣੇ ਗਿਆਨ ਪੋਰਟਲ ਜ਼ਰੀਏ ਜਾਣੂ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਉਪਰਾਲਿਆਂ ਵਿੱਚ ਸਹਾਇਤਾ ਲਈ ਇੱਕ ਇੰਟਰਨੈੱਟ ਰੇਡੀਓ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ।
ਅਧਿਕਾਰੀ ਟ੍ਰੇਨੀਆਂ ਨੂੰ ਵਿਭਿੰਨ ਕਲੱਬਾਂ ਅਤੇ ਸੰਗਠਨਾਂ ਜ਼ਰੀਏ ਵਿਭਿੰਨ ਗਤੀਵਿਧੀਆਂ ਅਤੇ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਵੀ ਪ੍ਰੋਤਸਾਹਿਤ ਕਰ ਰਹੇ ਹਨ।
ਸੁਸਾਇਟੀ ਫਾਰ ਸੋਸ਼ਲ ਸਰਵਿਸਿਜ਼ ਨੂੰ ਸਵੈ ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਫੇਸ ਮਾਸਕਾਂ ਨੂੰ ਹਾਸਲ ਕਰਨ ਅਤੇ ਅਧਿਕਾਰੀ ਟ੍ਰੇਨੀਆਂ ਅਤੇ ਕਰਮਚਾਰੀਆਂ ਨੂੰ ਵੰਡਣ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਕਾਦਮੀ ਦੇ ਆਸ-ਪਾਸ ਅਤੇ ਨਜ਼ਦੀਕ ਵਸੇ ਪਰਿਵਾਰਾਂ ਵਿਚਕਾਰ ਰਾਸ਼ਨ ਦੀ ਵੰਡ ਦੇ ਕੰਮ ਵਿੱਚ ਲਗਾਇਆ ਗਿਆ ਹੈ। ਆਪਦਾ ਪ੍ਰਬੰਧਨ ਕੇਂਦਰ ਦੇਸ਼ ਭਰ ਵਿੱਚ ਕੋਵਿਡ-19 ਦੇ ਪ੍ਰਬੰਧਨ ਵਿੱਚ ਬਿਹਤਰੀਨ ਪ੍ਰਕਿਰਿਆਵਾਂ ਦਾ ਸੰਗ੍ਰਹਿ ਕਰ ਰਿਹਾ ਹੈ ਅਤੇ ਅਕਾਦਮੀ ਦੇ ਵਿਭਿੰਨ ਫੈਕਲਟੀ ਮੈਂਬਰਾਂ ਨੂੰ ਕਰੁਣਾ ਨਾਮ ਦੇ ਸਿਵਲ ਸੇਵਾ ਸੰਗਠਨ ਦੀ ਪਹਿਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਅਕਾਦਮੀ ਦੇ ਸਾਰੇ ਭਾਗਾਂ ਨੇ ਸਮਾਜਿਕ ਦੂਰੀ ਅਤੇ ਸਵੱਛਤਾ ਆਦਿ ਸਬੰਧੀ ਆਪਣੀ ਐੱਸਓਪੀ ਤਿਆਰ ਕੀਤੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਊਟਸੋਰਸ ਕੀਤੇ ਗਏ ਕਰਮਚਾਰੀਆਂ ਸਮੇਤ ਅਕਾਦਮੀ ਦੇ ਸਾਰੇ ਕਰਮਚਾਰੀਆਂ ਨੂੰ ਅਕਾਦਮੀ ਦੀ ਫੈਕਲਟੀ ਦੁਆਰਾ ਹੀ ਟ੍ਰੇਨਿੰਗ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਾਰੇ ਪ੍ਰੋਟੋਕਾਲਾਂ ਦਾ ਪਾਲਣ ਕੀਤਾ ਜਾ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਅਕਾਦਮੀ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਸੰਕਟ ਨੂੰ ਘੱਟ ਕਰਨ ਲਈ ਅਜਿਹੇ ਕਈ ਹੋਰ ਯਤਨ ਕੀਤੇ ਜਾਣ ਦੀ ਉਮੀਦ ਪ੍ਰਗਟਾਈ।
***
ਵੀਜੀ/ਐੱਸਐੱਨਸੀ
(Release ID: 1619098)
Visitor Counter : 191