ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਆਂ ਤੇ ਸਿੱਖਿਆ ਸਕੱਤਰਾਂ ਨਾਲ ਅੱਜ ਨਵੀਂ ਦਿੱਲੀ ’ਚ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ

ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਵੱਲੋਂ ਕੋਵਿਡ–19 ਕਾਰਨ ਪੈਦਾ ਹੋਈ ਸਥਿਤੀ ਕਰਕੇ ਐੱਮਡੀਐੱਮ ਯੋਜਨਾ ਤਹਿਤ ਖਾਣਾ ਪਕਾਉਣ ਦੀ ਲਾਗਤ ਲਈ ਸਾਲਾਨਾ ਕੇਂਦਰੀ ਨਿਰਧਾਰਤ ਰਾਸ਼ੀ ’ਚ 10.99% ਵਾਧੇ ਦਾ ਐਲਾਨ ਕਰਦਿਆਂ ਇਹ ਰਕਮ 8100 ਕਰੋੜ ਰੁਪਏ ਕੀਤੀ

Posted On: 28 APR 2020 6:22PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੇ ਧੋਤ੍ਰੇ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਆਂ ਤੇ ਸਿੱਖਿਆ ਸਕੱਤਰਾਂ ਨਾਲ ਗੱਲਬਾਤ ਕੀਤੀ। ਇਸ ਕਾਨਫ਼ਰੰਸ 22 ਰਾਜਾਂ ਦੇ ਸਿੱਖਿਆ ਮੰਤਰੀਆਂ ਅਤੇ 12 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ ਨੇ ਭਾਗ ਲਿਆ। ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਅਤੇ ਮੰਤਰੀਆਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਚ ਮੌਜੂਦ ਸਨ।

ਕੇਂਦਰੀ ਮੰਤਰੀ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ–19 ਦੀ ਮੌਜੂਦਾ ਸਥਿਤੀ ਮੰਦਭਾਗਾ ਹੈ ਪਰ ਇਹ ਵੇਲਾ ਸੂਝਬੂਝ ਨਾਲ ਕੰਮ ਕਰਨ ਅਤੇ ਵਿਦਿਆਰਥੀਆਂ ਦੀ ਸੁਰੱਖਿਅਤ ਅਕਾਦਮਿਕ ਭਲਾਈ ਯਕੀਨੀ ਬਣਾਉਣ ਲਈ ਨਵੇਂ ਤਜਰਬੇ ਕਰਦਿਆਂ ਇਸ ਸਥਿਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦਾ ਹੈ। ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਵੀ ਆਪਣੇ ਮਾਸਿਕ ਮਨ ਕੀ ਬਾਤਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਨੋਵੇਲ ਕੋਰੋਨਾਵਾਇਰਸ ਵਿਰੁੱਧ ਭਾਰਤ ਦੀ ਜੰਗ ਲੋਕਾਂ ਦੁਆਰਾ ਸੰਚਾਲਿਤ ਬਣ ਚੁੱਕੀ ਹੈ, ਜਿਸ ਵਿੱਚ ਹਰੇਕ ਨਾਗਰਿਕ ਆਪਣੀ ਭੂਮਿਕਾ ਨਿਭਾ ਰਿਹਾ ਹੈ। ਭਾਵੇਂ ਉਹ ਕਾਰੋਬਾਰੀ ਅਦਾਰੇ ਹੋਣ ਚਾਹੇ ਦਫ਼ਤਰ, ਵਿਦਿਅਕ ਸੰਸਥਾਨ ਜਾਂ ਮੈਡੀਕਲ ਖੇਤਰ ਹੋਵੇ; ਹਰੇਕ ਵਿਅਕਤੀ ਹੁਣ ਕੋਰੋਨਾਵਾਇਰਸ ਤੋਂ ਬਾਅਦ ਦੇ ਵਿਸ਼ਵ ਵਿੱਚ ਹੋਣ ਵਾਲੀਆਂ ਤਬਦੀਲੀਆਂ ਲਈ ਤਿਆਰ ਹੋ ਰਿਹਾ ਹੈ। ਮੰਤਰੀ ਨੇ ਆਸ ਪ੍ਰਗਟਾਈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਰੋਗ ਤੇ ਹਾਲਾਤ ਦਾ ਸਾਹਮਣਾ ਕਰਨ ਦੇ ਯੋਗ ਹੋਵਾਂਗੇ।

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਾਰੇ ਜਤਨ ਇਹ ਹੋਣੇ ਚਾਹੀਦੇ ਹਨ ਕਿ ਸਾਡੇ 33 ਕਰੋੜ ਵਿਦਿਆਰਥੀਆਂ ਨੂੰ ਕੋਈ ਔਕੜ ਪੇਸ਼ ਨਾ ਆਵੇ ਤੇ ਉਹ ਆਪਣੀ ਸਿੱਖਿਆ ਜਾਰੀ ਰੱਖ ਸਕਣ। ਇਸ ਲਈ, ਦੀਕਸ਼ਾ, ਸਵੈਮ, ਸਵੈਮਪ੍ਰਭਾ, ਵਿਦਿਆਦਾਨ 2.0, ਪਾਠਸ਼ਾਲਾ, ਦੂਰਦਰਸ਼ਨ ਦਾ ਵਿਦਿਅਕ ਟੀਵੀ ਚੈਨਲ, ਡਿਸ਼ ਟੀਵੀ, ਟਾਟਾ ਸਕਾਈ, ਜੀਓ, ਏਅਰਟੈਲ ਡੀਟੀਐੱਚ ਆਦਿ ਜਿਹੇ ਆਨਲਾਈਨ ਵਿਦਿਅਕ ਪਲੇਟਫ਼ਾਰਮਾਂ ਨੂੰ ਮਜ਼ਬੂਤ ਕਰਨ ਲਈ ਵਿਭਿੰਨ ਜਤਨ ਕੀਤੇ ਜਾ ਰਹੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਵੈਕਲਪਿਕ ਅਕਾਦਮਿਕ ਕੈਲੰਡਰ ਵੀ ਐੱਨਸੀਈਆਰਟੀ (NCERT) ਵੱਲੋਂ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਰਾਜ ਆਪਣੀ ਸਥਾਨਕ ਸਥਿਤੀ ਅਨੁਸਾਰ ਅਪਣਾ ਸਕਦੇ ਹਨ। ਸਾਨੂੰ ਸਕੂਲ ਖੋਲ੍ਹਣ ਦੇ ਮਾਮਲੇ ਵਿੱਚ ਸੁਰੱਖਿਆ ਨਾਲ ਸਬੰਧਿਤ ਹਿਦਾਇਤਾਂ ਤਿਆਰ ਕਰਨੀਆਂ ਹੋਣਗੀਆਂ।

ਵਿਦਿਆਰਥੀਆਂ ਦੀ ਸਿਹਤ ਬਾਰੇ ਵਿਚਾਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਲੌਕਡਾਊਨ ਕਾਰਨ ਮਿਡਡੇਅ ਮੀਲ ਤਹਿਤ ਬੱਚਿਆਂ ਲਈ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਉਚਿਤ ਤੇ ਪੌਸ਼ਟਿਕ ਭੋਜਨ ਮਿਲ ਸਕੇ। ਮੰਤਰੀ ਨੇ ਇੱਕ ਵੱਡੇ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਮਿਡਡੇਅ ਮੀਲ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਉੱਤੇ 1,600 ਕਰੋੜ ਰੁਪਏ ਦਾ ਵਾਧੂ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਮਿਡਡੇਅ ਮਿਲ ਯੋਜਨਾ ਤਹਿਤ ਪਹਿਲੀ ਤਿਮਾਹੀ ਨਹੀ 2,500 ਕਰੋੜ ਰੁਪਏ ਦੀ ਐਡਹਾਕ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ।

ਮੰਤਰੀ ਨੇ ਮਿਡਡੇਅ ਮੀਲ ਪ੍ਰੋਗਰਾਮ ਵਿੱਚ ਵਾਧਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ–19 ਕਾਰਨ ਖਾਣਾ ਪਕਾਉਣ ਦੀ ਲਾਗਤ ਲਈ ਮਿਡਡੇਅ ਮਿਲ ਤਹਿਤ ਕੇਂਦਰ ਦੀ ਸਾਲਾਨਾ ਨਿਰਧਾਰਤ ਰਕਮ (ਦਾਲਾਂ, ਸਬਜ਼ੀਆਂ, ਤੇਲ, ਮਸਾਲੇ ਤੇ ਈਂਧਨ ਖ਼ਰੀਦਣ ਲਈ) ਨੂੰ 7,300 ਕਰੋੜ ਰੁਪਏ ਤੋਂ ਵਧਾ ਕੇ 8,100 ਕਰੋੜ ਰੁਪਏ ਕੀਤਾ ਜਾਂਦਾ ਹੈ (ਜੋ 10.99% ਵਾਧਾ ਹੈ)।

ਸ਼੍ਰੀ ਪੋਖਰਿਯਾਲ ਨੇ ਸੂਚਿਤ ਕੀਤਾ ਕਿ ਸਮਗਰਸ਼ਿਕਸਾਤਹਿਤ ਨਿਯਮਾਂ ਵਿੱਚ ਢਿੱਲ ਦਿੰਦਿਆਂ, ਭਾਰਤ ਸਰਕਾਰ ਨੇ ਪਿਛਲੇ ਸਾਲ ਦੀ ਬਕਾਇਆ ਰਾਸ਼ੀ, ਜੋ 6,200 ਕਰੋੜ ਰੁਪਏ ਦੇ ਲਗਭਗ ਹੈ, ਖ਼ਰਚ ਕਰਨ ਦੀ ਇਜਾਜ਼ਤ ਦਿੱਤੀ ਹੈ ਅਤੇ ਪਹਿਲੀ ਤਿਮਾਹੀ ਲਈ 4,450 ਕਰੋੜ ਰੁਪਏ ਦੀ ਐਡਹਾਕ ਗ੍ਰਾਂਟ ਵੀ ਜਾਰੀ ਕੀਤੀ ਜਾ ਰਹੀ ਹੈ। ਮੰਤਰੀ ਨੇ ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਰਾਜ ਲਾਗੂਕਰਨ ਕਮੇਟੀ ਨੂੰ ਸਮਗਰਸ਼ਿਕਸ਼ਾ ਤਹਿਤ ਜਾਰੀ ਰਕਮ ਤੁਰੰਤ ਟ੍ਰਾਂਸਫ਼ਰ ਕਰ ਦੇਣ, ਤਾਂ ਜੋ ਉਸ ਦਾ ਉਪਯੋਗ ਵਾਜਬ ਢੰਗ ਨਾਲ ਹੋ ਸਕੇ ਅਤੇ ਅਗਲੀ ਕਿਸ਼ਤ ਦਾ ਜਾਰੀ ਹੋਣਾ ਯਕੀਨੀ ਹੋ ਸਕੇ।

ਮੀਟਿੰਗ ਦੌਰਾਨ ਮੰਤਰੀ ਨੇ ਸੂਚਿਤ ਕੀਤਾ ਕਿ ਸਟੋਰਜ਼ ਵਿੱਚ ਪਾਠਪੁਸਤਕਾਂ ਦੀ ਉਪਲਬਧਤਾ ਬਾਰੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਬੇਨਤੀ ਤੇ, ਗ੍ਰਹਿ ਮੰਤਰਾਲੇ ਨੇ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣ ਲਈ ਲੌਕਡਾਊਨ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਤਾਬਾਂ ਲੈ ਸਕਣ।

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਜਿਹੜੇ ਰਾਜਾਂ ਚ ਕੇਂਦਰੀਯ ਵਿਦਿਆਲੇ ਅਤੇ ਨਵੋਦਯ ਵਿਦਿਆਲੇ ਪ੍ਰਵਾਨਿਤ ਹਨ ਪਰ ਜ਼ਮੀਨ ਦੀ ਘਾਟ ਜਾਂ ਘੱਟ ਸਮਰੱਥਾ ਕਾਰਨ ਖੋਲ੍ਹੇ ਨਹੀਂ ਜਾ ਸਕਦੇ, ਉਨ੍ਹਾਂ ਨੂੰ ਤੁਰੰਤ ਜ਼ਮੀਨ ਟ੍ਰਾਂਸਫ਼ਰ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਜੋ ਰਾਜਾਂ ਦੇ ਬੱਚਿਆਂ ਨੂੰ ਉਸ ਦਾ ਲਾਭ ਮਿਲ ਸਕੇ।

ਮੰਤਰੀ ਨੇ ਸਾਰੇ ਰਾਜਾਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰਕਾਪੀਆਂ ਦੇ ਮੁੱਲਾਂਕਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ, ਤਾਂ ਜੋ ਸੀਬੀਐੱਸਈ (CBSE) ਨੂੰ ਸਬੰਧਿਤ ਰਾਜਾਂ ਵਿੱਚ ਵਿਦਿਆਰਥੀਆਂ ਦੀਆਂ ਉੱਤਰਕਾਪੀਆਂ ਦਾ ਮੁੱਲਾਂਕਣ ਦੀ ਸੁਵਿਧਾ ਹੋ ਸਕੇ।

ਸ਼੍ਰੀ ਪੋਖਰਿਯਾਲ ਨੇ ਰਾਜਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਤੇ ਸੁਝਾਅ ਬਹੁਤ ਧਿਆਨ ਨਾਲ ਸੁਣੇ। ਰਾਜਾਂ ਨੇ ਵੀ ਵਿਦਿਆਰਥੀਆਂ ਦੀ ਅਕਾਦਮਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਰਾਜਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਜਤਨਾਂ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਨੇ ਰਾਜਾਂ ਦੇ ਸਾਰੇ ਮੰਤਰੀਆਂ ਤੇ ਅਧਿਕਾਰੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਕਾਰਜ ਲਈ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੇ ਸਮੇਂ ਵਿੱਚ ਮੰਤਰਾਲਾ ਪੂਰੀ ਮਦਦ ਕਰੇਗਾ ਤੇ ਮਿਲ ਕੇ ਅਸੀਂ ਸਾਰੇ ਇਸ ਸਮੱਸਿਆ ਦਾ ਟਾਕਰਾ ਕਰਾਂਗੇ।

******

 

ਐੱਨਬੀ/ਏਕੇਜੇ/ਏਕੇ(Release ID: 1619097) Visitor Counter : 204