ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਯੂਆਈਡੀਏਆਈ ਨੇ ਸੀਐੱਸਸੀਜ਼ ਦੇ ਜ਼ਰੀਏ ਆਧਾਰ ਅੱਪਡੇਸ਼ਨ ਸੁਵਿਧਾ ਦੀ ਆਗਿਆ ਦਿੱਤੀ 20,000 ਸੀਐੱਸਸੀਜ਼, ਨਾਗਰਿਕਾਂ ਨੂੰ ਇਸ ਸੇਵਾ ਦੀ ਪੇਸ਼ਕਸ਼ ਕਰਨਗੇ

Posted On: 28 APR 2020 3:19PM by PIB Chandigarh

ਗ੍ਰਾਮੀਣ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਵ੍ ਇੰਡੀਆ (ਯੂਆਈਡੀਏਆਈ) ਨੇ ਸੂਚਨਾ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਮੰਤਰਾਲੇ ਤਹਿਤ ਕੰਮ ਕਰਨ ਵਾਲੇ ਇੱਕ ਐੱਸਪੀਵੀ, ਕੌਮਨ ਸਰਵਿਸ ਸੈਂਟਰ, ਨੂੰ ਆਪਣੇ  ਉਨ੍ਹਾਂ 20,000 ਸੀਐੱਸਸੀਜ਼ 'ਤੇ ਆਧਾਰ ਅੱਪਡੇਟ ਕਰਨ ਦੀ ਸੁਵਿਧਾ ਸ਼ੁਰੂ ਕਰਨ ਦੀ ਆਗਿਆ  ਦੇ ਦਿੱਤੀ ਹੈ, ਜੋ ਬੈਂਕਿੰਗ ਕੋਰਸਪੌਂਡੈਂਟਸ ਵਜੋਂ ਕੰਮ ਕਰਦੇ ਹਨ। ਇਹ ਜਾਣਕਾਰੀ  ਕੇਂਦਰੀ ਸੰਚਾਰ, ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਅਤੇ ਕਾਨੂਨ ਤੇ  ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇੱਕ ਟਵੀਟ ਵਿੱਚ ਦਿੱਤੀ।

ਕੇਂਦਰੀ ਮੰਤਰੀ ਨੇ ਟਵੀਟ ਕੀਤਾ ਕਿ ਨਾਗਰਿਕਾਂ ਨੂੰ ਹੁਣ ਤਕਰੀਬਨ 20,000 ਸੀਐੱਸਸੀਜ਼, ਇਹ ਸੇਵਾ ਪ੍ਰਦਾਨ ਕਰ ਸਕਣਗੇ। ਉਨ੍ਹਾਂ ਸੀਐੱਸਸੀ ਵੀਐੱਲਈਜ਼ ਨੂੰ ਤਾਕੀਦ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਅਤੇ ਇਸ ਸਬੰਧ ਵਿੱਚ ਯੂਆਈਡੀਏਆਈ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ ਆਧਾਰ ਕਾਰਜ ਸ਼ੁਰੂ ਕਰਨ । ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ ਗ੍ਰਾਮੀਣ ਨਾਗਰਿਕਾਂ ਦੀ ਵੱਡੀ ਗਿਣਤੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਹੀ ਆਧਾਰ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।

ਯੂਆਈਡੀਏਆਈ ਨੇ ਬੈਂਕਿੰਗ ਸਹੂਲਤਾਂ ਸਹਿਤ ਸੀਐੱਸਸੀਜ਼ ਦੁਆਰਾ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਅਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ, ਕੰਮ ਦੀ ਸ਼ੁਰੂਆਤ ਲਈ ਜੂਨ ਦੀ ਸਮਾਂ-ਸੀਮਾ ਨਿਰਧਾਰਿਤ ਕੀਤੀ ਹੈ। ਹਾਲਾਂਕਿ, ਸੀਐੱਸਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਡਾ: ਦਿਨੇਸ਼ ਤਿਆਗੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਬੀਸੀਜ਼ (BCs) ਨੂੰ ਤੁਰੰਤ ਤਕਨੀਕੀ ਅਤੇ ਹੋਰ ਅੱਪਗ੍ਰੇਡੇਸ਼ਨ ਮੁਕੰਮਲ ਕਰਨ ਲਈ ਕਿਹਾ ਹੈ ਜਿਸ ਬਾਰੇ  ਕਿ ਯੂਆਈਡੀਏਆਈ ਨੇ ਕਹਿ ਰੱਖਿਆ ਹੈ ਤਾਂ ਜੋ ਆਧਾਰ ਅੱਪਡੇਟ ਕਰਨ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਸਕੇ।

ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਦਾ, ਸੀਐੱਸਸੀ ਰਾਹੀਂ ਆਧਾਰ ਅੱਪਡੇਟ ਕਰਨ ਦਾ ਕੰਮ ਦੁਬਾਰਾ ਸ਼ੁਰੂ ਕਰਨ ਲਈ ਧੰਨਵਾਦ ਕਰਦਿਆਂ ਡਾ. ਤਿਆਗੀ ਨੇ ਕਿਹਾ ਕਿ ਇਹ ਡਿਜੀਟਲ ਇੰਡੀਆ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਪ੍ਰਯਤਨਾਂ ਨੂੰ ਹੋਰ ਸੁਦ੍ਰਿੜ ਬਣਾਏਗਾ ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਰਿਕਲਪਨਾ ਕੀਤੀ ਸੀ।

ਸੀਐੱਸਸੀ ਦੁਆਰਾ ਆਧਾਰ ਅੱਪਡੇਟ ਸੇਵਾਵਾਂ ਦੀ ਸ਼ੁਰੂਆਤ,ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਦੌਰਾਨ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ। ਆਧਾਰ ਨੂੰ ਅੱਪਡੇਟ ਕਰਨ ਲਈ ਉਪਲੱਬਧ ਇਨ੍ਹਾਂ 20,000 ਐਡੀਸ਼ਨਲ ਕੇਂਦਰਾਂ ਦੇ ਨਾਲ, ਖ਼ਾਸਕਰਕੇਗ੍ਰਾਮੀਣ ਖੇਤਰਾਂ ਵਿੱਚਲੇ ਯੂਜ਼ਰਜ਼ ਨੂੰ ਇਸ ਕੰਮ ਲਈ ਬੈਂਕ ਸ਼ਾਖਾਵਾਂ ਜਾਂ ਡਾਕਘਰਾਂ ਵਿੱਚਲੇ ਆਧਾਰ ਕੇਂਦਰਾਂ ʼਤੇ ਜਾਣ ਦੀ  ਜ਼ਰੂਰਤ ਨਹੀਂ ਹੈ।

 

*****

 

ਆਰਜੇ/ ਐੱਨਜੀ/ਆਰਪੀ



(Release ID: 1619034) Visitor Counter : 178