PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 27 APR 2020 6:57PM by PIB Chandigarh

 

https://static.pib.gov.in/WriteReadData/userfiles/image/image002VE3E.pnghttps://static.pib.gov.in/WriteReadData/userfiles/image/image001GMLM.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਸਿਹਤਯਾਬੀ ਦੀ 22.17% ਦਰ ਨਾਲ 6,184 ਵਿਅਕਤੀ ਠੀਕ ਹੋ ਚੁੱਕੇ ਹਨ।
  • ਕੱਲ੍ਹ ਤੋਂ 1396 ਨਵੇਂ ਕੇਸਾਂ ਦਾ ਵਾਧਾ ਹੋਇਆ ਹੈ। ਹੁਣ ਤੱਕ ਭਾਰਤ ਚ ਕੋਵਿਡ–19 ਦੇ ਕੁੱਲ 27,892 ਵਿਅਕਤੀਆਂ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 48 ਨਵੀਂਆਂ ਮੌਤਾਂ ਹੋਈਆਂ ਹਨ
  • ਸਰਕਾਰ ਜ਼ਰੂਰੀ ਵਸਤਾਂ ਦੀਆਂ ਸਪਲਾਈਲੜੀਆਂ ਦੇ ਅੜਿੱਕੇ ਦੂਰ ਕਰਨ ਤੇ ਸਭ ਕੁਝ ਸੁਖਾਲ਼ਾ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ
  • ਪ੍ਰਧਾਨ ਮੰਤਰੀ ਨੇ ਕੋਵਿਡ -19 ਨਾਲ ਨਜਿੱਠਣ ਲਈ ਅਗਲੀ ਯੋਜਨਾ ਬਣਾਉਣ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
  • ਪ੍ਰਧਾਨ ਮੰਤਰੀ ਨੇ ਕਿਹਾ, ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਦੇਸ਼ ਨੇ ਪਿਛਲੇ 1.5 ਮਹੀਨੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ
  • ਡਾ. ਜਿਤੇਂਦਰ ਸਿੰਘ ਨੇ ਕਿਹਾ, ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਘਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ
  • ਅੱਠ ਉੱਤਰ-ਪੂਰਬੀ ਰਾਜਾਂ ਵਿੱਚੋਂ ਪੰਜ ਰਾਜ ਕੋਰੋਨਾ-ਮੁਕਤ ਹਨ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਸਿਹਤਯਾਬੀ ਦੀ 22.17% ਦਰ ਨਾਲ 6,184 ਵਿਅਕਤੀ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1396 ਨਵੇਂ ਕੇਸਾਂ ਦਾ ਵਾਧਾ ਹੋਇਆ ਹੈ। ਹੁਣ ਤੱਕ ਭਾਰਤ ਚ ਕੋਵਿਡ–19 ਦੇ ਕੁੱਲ 27,892 ਵਿਅਕਤੀਆਂ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 48 ਨਵੀਂਆਂ ਮੌਤਾਂ ਹੋਈਆਂ ਹਨ ਤੇ ਇੰਝ ਮੌਤਾਂ ਦੀ ਕੁੱਲ ਗਿਣਤੀ ਵਧ ਕੇ 872 ਹੋ ਗਈ ਹੈ। ਦੇਸ਼ ਦੇ ਜਿਹੜੇ 16 ਜ਼ਿਲ੍ਹਿਆਂ ਚ ਪਹਿਲਾਂ ਕੋਰੋਨਾਪਾਜ਼ਿਟਿਵ ਕੇਸ ਸਨ, ਉੱਥੇ ਪਿਛਲੇ 28 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ। ਇੰਝ ਪਿਛਲੇ 14 ਦਿਨਾਂ ਤੋਂ ਕੁੱਲ 85 ਜ਼ਿਲ੍ਹਿਆਂ (25 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ) ਵਿੱਚ ਕੋਈ ਨਵੇਂ ਕੇਸ ਦਰਜ ਨਹੀਂ ਹੋਏ। ਅਨਾਜ ਤੇ ਦਵਾਈਆਂ ਲਿਜਾਣ ਵਾਲੇ ਟਰੱਕਾਂ ਦੀ ਆਵਾਜਾਈ ਦੀ ਜਿਹੜੀ ਦਰ 30 ਮਾਰਚ ਨੂੰ 46% ਸੀ, ਉਹ 25 ਅਪ੍ਰੈਲ, 2020 ਨੂੰ ਵਧ ਕੇ 76% ਹੋ ਗਈ ਹੈ। ਇਸੇ ਸਮੇਂ ਦੌਰਾਨ, ਰੇਲਵੇ ਦੇ ਰੇਕਸ ਦੀ ਦਰ 67% ਤੋਂ ਵਧ ਕੇ 76%, ਬੰਦਰਗਾਹਾਂ ਵੱਲੋਂ ਹੈਂਡਲ ਕੀਤੀ ਜਾਣ ਵਾਲੀ ਆਵਾਜਾਈ ਦੀ ਦਰ 70% ਤੋਂ ਵਧ ਕੇ 87% ਅਤੇ ਇਸ ਵੇਲੇ ਚੱਲ ਰਹੀਆਂ ਵੱਡੀਆਂ ਮੰਡੀਆਂ ਵਿੱਚ ਕਾਰੋਬਾਰ ਦੀ ਦਰ 61% ਤੋਂ ਵਧ ਕੇ 79% ਹੋ ਗਈ। ਰੋਜ਼ਾਨਾ 1.5 ਕਰੋੜ ਤੋਂ ਵੱਧ ਲੋਕਾਂ ਨੂੰ ਸਰਕਾਰੀ ਏਜੰਸੀਆਂ, ਗ਼ੈਰਸਰਕਾਰੀ ਜੱਥੇਬੰਦੀਆਂ (ਐੱਨਜੀਓਜ਼ – NGOs) ਤੇ ਉਦਯੋਗਾਂ ਵੱਲੋਂ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਰਕਾਰ ਜ਼ਰੂਰੀ ਵਸਤਾਂ ਦੀਆਂ ਸਪਲਾਈਲੜੀਆਂ ਦੇ ਅੜਿੱਕੇ ਦੂਰ ਕਰਨ ਤੇ ਸਭ ਕੁਝ ਸੁਖਾਲਾ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਬੁਨਿਆਦੀ ਪੱਧਰ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ ਤੇ ਪ੍ਰਮੁੱਖ ਸੂਚਕਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਵਸਤਾਂ ਸਪਲਾਈ ਕਰਨ ਵਾਲੇ ਜੋਧਿਆਂ ਦੇ ਸਰਬੋਤਮ ਅਭਿਆਸਾਂ ਦਾ ਪਾਸਾਰ ਕੀਤਾ ਜਾ ਰਿਹਾ ਹੈ।

https://pib.gov.in/PressReleseDetail.aspx?PRID=1618722

 

ਪ੍ਰਧਾਨ ਮੰਤਰੀ ਨੇ ਕੋਵਿਡ -19 ਨਾਲ ਨਜਿੱਠਣ ਲਈ ਅਗਲੀ ਯੋਜਨਾ ਬਣਾਉਣ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਭਰਦੀ ਸਥਿਤੀ ਬਾਰੇ ਚਰਚਾ ਕਰਨ ਲਈ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਵਾਸਤੇ ਅੱਜ, ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਦੇਸ਼, ਪਿਛਲੇ ਡੇਢ ਮਹੀਨੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਅਬਾਦੀ ਦੀ ਤੁਲਨਾ ਕਈ ਦੇਸ਼ਾਂ ਦੀ ਸੰਯੁਕਤ ਅਬਾਦੀ ਨਾਲ ਕੀਤੀ ਜਾ ਸਕਦੀ ਹੈ। ਭਾਰਤ ਸਮੇਤ ਕਈ ਦੇਸ਼ਾਂ ਦੀ ਸਥਿਤੀ ਮਾਰਚ ਦੇ ਸ਼ੁਰੂ ਵਿੱਚ ਤੱਕਰੀਬਨ ਇੱਕੋ ਜਿਹੀ ਸੀ। ਫਿਰ ਵੀ, ਸਮੇਂ ਸਿਰ ਉਪਰਾਲੇ ਕਰਨ ਕਰਕੇ ਭਾਰਤ ਬਹੁਤ ਸਾਰੇ ਲੋਕਾਂ ਦੀ ਰੱਖਿਆ ਕਰਨ ਵਿੱਚ ਸਫ਼ਲ ਰਿਹਾ ਹੈ। ਹਾਲਾਂਕਿ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਗਈ ਸੀ ਕਿ ਵਾਇਰਸ ਦਾ ਖ਼ਤਰਾ ਬਹੁਤ ਦੇਰ ਤੱਕ ਰਹੇਗਾ ਅਤੇ ਨਿਰੰਤਰ ਚੌਕਸੀ ਸਭ ਤੋਂ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਤਾਕੀਦ ਕੀਤੀ ਕਿ ਅਗਲੀ ਰਣਨੀਤੀ ਬਣਾਉਂਦੇ ਸਮੇਂ ਉਹ ਮੌਸਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਗਰਮੀ ਅਤੇ ਮੌਨਸੂਨ ਦੇ ਆਗਮਨ - ਅਤੇ ਬਿਮਾਰੀਆਂ ਜੋ ਇਸ ਮੌਸਮ ਵਿੱਚ ਸੰਭਾਵਿਤ ਰੂਪ ਵਿੱਚ ਆ ਸਕਦੀਆਂ ਹਨ, ਨੂੰ ਧਿਆਨ ਵਿੱਚ ਰੱਖਣ।

https://pib.gov.in/PressReleseDetail.aspx?PRID=1618628

 

ਰੈਪਿਡ ਐਂਡੀਬੌਡੀ ਟੈਸਟਾਂ ਦੀਆਂ ਕੀਮਤਾਂ ਬਾਰੇ ਪੈਦਾ ਹੋਏ ਵਿਵਾਦ ਸਬੰਧੀ ਤੱਥ

ਕੋਵਿਡ-19 ਨਾਲ ਜੂਝਣ ਲਈ ਟੈਸਟਿੰਗ ਸਭ ਤੋਂ ਅਹਿਮ ਹਥਿਆਰਾਂ ਵਿੱਚੋਂ ਇੱਕ ਹੈ ਅਤੇ ਆਈਸੀਐੱਮਆਰ ਉਹ ਸਭ ਕੁਝ ਕਰ ਰਹੀ ਹੈ ਜੋ ਕਿ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ ਜ਼ਰੂਰੀ ਹੈ ਇਸ ਵਿੱਚ ਕਿੱਟਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਰਾਜਾਂ ਨੂੰ ਪ੍ਰਦਾਨ ਕਰਨਾ ਸ਼ਾਮਲ ਹੈ ਇਹ ਖਰੀਦ ਉਸ ਵੇਲੇ ਕੀਤੀ ਜਾ ਰਹੀ ਹੈ ਜਦੋਂ ਵਿਸ਼ਵ ਵਿੱਚ ਟੈਸਟ ਕਿੱਟਾਂ ਦੀ ਭਾਰੀ ਮੰਗ ਹੈ ਅਤੇ ਵੱਖ-ਵੱਖ ਦੇਸ਼ ਆਪਣੀ ਪੂਰੀ ਤਾਕਤ, ਪੈਸਾ ਅਤੇ ਡਿਪਲੋਮੈਟਿਕ ਪਹੁੰਚ ਲਗਾ ਕੇ ਇਨ੍ਹਾਂ ਨੂੰ ਹਾਸਲ ਕਰ ਰਹੇ ਹਨ ਇਨ੍ਹਾਂ ਦੀ ਕਾਰਗੁਜ਼ਾਰੀ ਦੇ ਵਿਗਿਆਨਕ ਜਾਇਜ਼ੇ ਦੇ ਅਧਾਰਤੇ ਸਵਾਲਾਂ ਵਿੱਚ ਘਿਰੀ (ਵੋਂਡਫੋ) ਹੋਣ ਕਰਕੇ ਇਕ ਹੋਰ ਕੰਪਨੀ ਜੋ ਕਿ ਮਿਆਰ ਤੋਂ ਨੀਵਾਂ ਕੰਮ ਕਰ ਰਹੀ ਸੀ, ਦੇ ਆਰਡਰ ਵੀ ਰੱਦ ਕਰ ਦਿੱਤੇ ਗਏ ਆਈਸੀਐੱਮਆਰ ਨੇ ਇਨ੍ਹਾਂ ਸਪਲਾਈਜ਼ ਦੇ ਸਬੰਧ ਵਿੱਚ ਕੋਈ ਭੁਗਤਾਨ ਨਹੀਂ ਕੀਤਾ ਸਹੀ ਅਮਲ ਅਪਣਾਇਆ ਹੋਣ ਕਾਰਨ (100% ਅਡਵਾਂਸ ਭੁਗਤਾਨ ਨਾ ਕਰਕੇ ਕੋਈ ਖਰੀਦ ਨਹੀਂ ਕਰਨੀ), ਭਾਰਤ ਸਰਕਾਰ ਨੂੰ ਇੱਕ ਰੁਪਏ ਦਾ ਵੀ ਨੁਕਸਾਨ ਨਹੀਂ ਹੋਇਆ

https://pib.gov.in/PressReleseDetail.aspx?PRID=1618664

 

ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਘਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਨਾ ਹੀ ਸਰਕਾਰ ਚ ਕਿਸੇ ਵੀ ਪੱਧਰ ਤੇ ਅਜਿਹੀ ਕਿਸੇ ਤਜਵੀਜ਼ ਤੇ ਵਿਚਾਰ ਕੀਤਾ ਗਿਆ ਹੈ: ਡਾ. ਜਿਤੇਂਦਰ ਸਿੰਘ

ਉੱਤਰਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ, ਪਰਸੋਨਲ, ਜਨਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੀਡੀਆ ਦੇ ਇੱਕ ਵਰਗਚ ਆਈਆਂ ਅਜਿਹੀਆਂ ਰਿਪੋਰਟਾਂ ਦਾ ਸਖ਼ਤੀ ਨਾਲ ਖੰਡਨ ਕੀਤਾ, ਜਿਨ੍ਹਾਂਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਘਟਾ ਕੇ 50 ਸਾਲ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਮੰਤਰੀ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਨਾ ਤਾਂ ਸੇਵਾਮੁਕਤੀ ਦੀ ਉਮਰ ਘਟਾਉਣ ਲਈ ਕੋਈ ਕਦਮ ਚੁੱਕਿਆ ਗਿਆ ਹੈ ਤੇ ਨਾ ਹੀ ਸਰਕਾਰਚ ਕਿਸੇ ਵੀ ਪੱਧਰਤੇ ਅਜਿਹੀ ਕਿਸੇ ਤਜਵੀਜ਼ ਉੱਤੇ ਕਦੇ ਵਿਚਾਰਵਟਾਂਦਰਾ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1618462

 

ਡਾ ਹਰਸ਼ ਵਰਧਨ ਨੇ ਸਮਰਪਿਤ ਕੋਵਿਡ-19 ਹਸਪਤਾਲ:ਏਮਸ ਟ੍ਰਾਮਾ ਸੈਂਟਰ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ ਹਰਸ਼ ਵਰਧਨ ਨੇ ਅੱਜ ਕੋਵਿਡ-19 ਦੀ ਰੋਕਥਾਮ ਲਈ ਤਿਆਰੀਆਂ ਅਤੇ ਮਰੀਜ਼ਾਂ ਲਈ ਮੁਢਲੇ ਇਲਾਜ ਅਤੇ ਸਮਰਪਿਤ ਕੋਵਿਡ-19 ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ।

https://pib.gov.in/PressReleseDetail.aspx?PRID=1618465

 

ਉੱਤਰ ਪੂਰਬ ਦੇ ਅੱਠ ਰਾਜਾਂ ਵਿੱਚੋਂ ਪੰਜ ਕੋਰੋਨਾ ਮੁਕਤ ਹਨ ਜਦਕਿ ਬਾਕੀ ਤਿੰਨ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕੋਈ ਨਵਾਂ ਕੋਰੋਨਾ ਪਾਜ਼ਿਟਿਵ ਕੇਸ ਨਹੀਂ ਆਇਆ: ਡਾ. ਜਿਤੇਂਦਰ ਸਿੰਘ

ਉੱਤਰ ਪੂਰਬ ਦੇ ਅੱਠ ਰਾਜਾਂ ਵਿੱਚੋਂ ਪੰਜ ਕੋਰੋਨਾ ਮੁਕਤ ਹਨ ਜਦੋਂਕਿ ਬਾਕੀ ਤਿੰਨ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕੋਈ ਨਵਾਂ ਕੋਰੋਨਾ ਪਾਜ਼ਿਟਿਵ ਕੇਸ ਨਹੀਂ ਆਇਆ ਇਹ ਪ੍ਰਗਟਾਵਾ ਕੇਂਦਰੀ ਡਾ. ਜਿਤੇਂਦਰ ਸਿੰਘ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਇੱਕ ਸਮੀਖਿਆ ਬੈਠਕ ਤੋਂ ਬਾਅਦ ਕੀਤਾ ਇਸ ਬੈਠਕ ਵਿੱਚ ਉੱਤਰ ਪੂਰਬੀ ਕੌਂਸਲ (ਐੱਨਈਸੀ) ਸ਼ਿਲਾਂਗ ਦੇ ਸੀਨੀਅਰ ਅਧਿਕਾਰੀ ਅਤੇ ਵੱਖ-ਵੱਖ ਸਰਕਾਰੀ ਸੰਸਥਾਵਾਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਦੇ ਨੁਮਾਇੰਦੇ ਸ਼ਾਮਲ ਸਨ

https://pib.gov.in/PressReleseDetail.aspx?PRID=1618715

 

ਕਦੇ ਰਿਪੋਰਟ ਨਹੀਂ ਮੰਗੀ, ਜਾਂਚ ਸ਼ੁਰੂ ਕੀਤੀ ਜਾ ਰਹੀ ਹੈ - ਸੀਬੀਡੀਟੀ

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਅੱਜ ਕਿਹਾ ਹੈ ਕਿ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਕੁਝ ਆਈਆਰਐੱਸ ਅਧਿਕਾਰੀਆਂ ਦੇ ਸੁਝਾਵਾਂ ਬਾਰੇ ਸੋਸ਼ਲ ਮੀਡੀਆ ਉੱਤੇ ਕੋਈ ਰਿਪੋਰਟ ਪ੍ਰਸਾਰਿਤ ਜਾਂ ਸਰਕੂਲੇਟ ਹੋ ਰਹੀ ਹੈ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸੀਬੀਡੀਟੀ ਨੇ ਆਈਆਰਐੱਸ ਐਸੋਸੀਏਸ਼ਨ ਜਾਂ ਇਨ੍ਹਾਂ ਅਧਿਕਾਰੀਆਂ ਨੂੰ ਅਜਿਹੀ ਰਿਪੋਰਟ ਤਿਆਰ ਕਰਨ ਲਈ ਕਦੇ ਨਹੀਂ ਕਿਹਾ ਹੈ।

https://pib.gov.in/PressReleseDetail.aspx?PRID=1618493

 

ਕੋਵਿਡ ਲਈ ਰੇਲਵੇ ਐੱਮਰਜੈਂਸੀ ਸੈੱਲ ਰੋਜ਼ਾਨਾ ਲਗਭਗ  13,000 ਪੁੱਛਗਿੱਛ,ਬੇਨਤੀਆਂ ਅਤੇ ਸੁਝਾਵਾਂ ਦਾ ਜਵਾਬ ਦੇ ਰਿਹਾ ਹੈ

 

ਯਾਤਰੀਆਂ ਦੀਆਂ ਮੁਸੀਬਤਾਂ ਨੂੰ ਦੂਰ ਕਰਨ ਲਈ ਕੀਤੀ ਗਈ ਪਹਿਲ,ਸਮੁੱਚੇ ਦੇਸ਼ ਵਿੱਚ ਮਾਲ,ਪਾਰਸਲ ਅਤੇ ਦਵਾਈਆਂ ਦੀ ਸਪਲਾਈ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਜਿਹੇ ਰੇਲਵੇ ਦੇ ਯਤਨਾਂ ਨੂੰ ਵਿਆਪਕ ਪੱਧਰ 'ਤੇ ਸਮਾਜ ਦੇ ਸਾਰੇ ਵਰਗਾਂ ਤੋਂ ਪ੍ਰਸ਼ੰਸਾ ਮਿਲ ਰਹੀ ਹੈ।

https://pib.gov.in/PressReleseDetail.aspx?PRID=1618639

 

ਸ਼੍ਰੀ ਨਿਤਿਨ ਗਡਕਰੀ ਨੇ ਵਿਦੇਸ਼ੀਂ ਰਹਿੰਦੇ ਭਾਰਤੀ ਵਿਦਿਆਰਥੀਆਂ ਤੱਕ ਪਹੁੰਚ ਕਰ ਕੇ ਕੋਵਿਡ–19 ਮਹਾਮਾਰੀ ਨੂੰ ਇੱਕ ਮੌਕੇ ਚ ਤਬਦੀਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ

ਮੰਤਰੀ ਨੇ ਇੰਗਲੈਂਡ, ਕੈਨੇਡਾ, ਸਿੰਗਾਪੁਰ, ਹੋਰ ਯੂਰਪੀ ਦੇਸ਼ਾਂ ਤੇ ਆਸਟ੍ਰੇਲੀਆ ਜਿਹੇ ਹੋਰ ਵੱਖੋਵੱਖਰੇ ਦੇਸ਼ਾਂ ਚ ਰਹਿੰਦੇ ਭਾਰਤੀ ਓਵਰਸੀਜ਼ ਵਿਦਿਆਰਥੀਆਂ ਨਾਲ ਆਲਮੀ ਮਹਾਮਾਰੀ ਨੂੰ ਭਾਰਤ ਦਾ ਜਵਾਬ: ਭਾਰਤ ਲਈ ਵਿਸਤ੍ਰਿਤ ਯੋਜਨਾਵਿਸ਼ੇ ਉੱਤੇ ਗੱਲਬਾਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਲਈ ਅਗਲਾ ਰਾਹ ਸਪਸ਼ਟ ਤੌਰ ਤੇ ਸਾਡਾ ਸਕਾਰਾਤਮਕ ਰਹਿਣ ਅਤੇ ਇਸ ਔਕੜ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਲਈ ਇੱਕਜੁਟ ਜਤਨ ਕਰਨ ਚ ਨਿਹਿਤ ਹੈ

https://pib.gov.in/PressReleseDetail.aspx?PRID=1618556

 

ਕੋਵਿਡ – 19 ਲੌਕਡਾਊਨ ਦੌਰਾਨ ਲਾਈਫ਼ਲਾਈਨ ਉਡਾਨ ਦੇ ਤਹਿਤ ਦੇਸ਼ ਭਰ ਵਿੱਚ 684 ਟਨ ਤੋਂ ਵੱਧ ਜ਼ਰੂਰੀ ਅਤੇ ਮੈਡੀਕਲ ਖੇਪ ਪਹੁੰਚਾਈ

ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ 383 ਫਲਾਈਟਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 223 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਅੱਜ ਤੱਕ ਲਗਭਗ 684.08 ਟਨ ਦੀ ਖੇਪ ਪਹੁੰਚਾਈ ਗਈ ਹੈ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,76,952 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈਅਹਿਮ ਮੈਡੀਕਲ ਖੇਪ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ

 

https://pib.gov.in/PressReleseDetail.aspx?PRID=1618470

 

ਕੋਵਿਡ-19 ਖਿਲਾਫ਼ ਲੜਾਈ ਵਿੱਚ ਭਾਰਤੀ ਵਾਯੂ ਸੈਨਾ (ਆਈਏਐੱਫ) ਦਾ ਸਮਰਥਨ

ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਚਲ ਰਹੀ ਨੋਵੇਲ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤ ਸਰਕਾਰ ਦੀਆਂ ਸਾਰੀਆਂ ਉੱਭਰਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਯਤਨਾਂ ਨੂੰ ਅੱਗੇ ਵਧਾਇਆ ਹੈ। ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਦੇਸ਼ ਅੰਦਰ ਮੈਡੀਕਲ ਕਰਮਚਾਰੀਆਂ ਦੇ ਨਾਲ-ਨਾਲ ਮੈਡੀਕਲ ਅਤੇ ਰਾਸ਼ਨ ਜਿਹੀ ਲਾਜ਼ਮੀ ਸਪਲਾਈ ਨੂੰ ਜਾਰੀ ਰੱਖਿਆ ਹੋਇਆ ਹੈ ਤਾਕਿ ਰਾਜ ਸਰਕਾਰਾਂ ਅਤੇ ਸਹਾਇਕ ਏਜੰਸੀਆਂ ਸੰਕ੍ਰਮਣ ਨਾਲ ਨਜਿੱਠਣ ਲਈ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰ ਸਕਣ।

https://pib.gov.in/PressReleseDetail.aspx?PRID=1618720

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਪੰਜਾਬ - ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਟ੍ਰੇਡਰਾਂ ਨੇ 6,79,220 ਟਨ ਕਣਕ ਪੰਜਾਬ ਵਿੱਚ ਖਰੀਦੀ ਹੈ। ਫੈਕਟਰੀ ਮਜ਼ਦੂਰਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰਾਲਾ ਨੇ ਇੱਕ ਵਿਸਤ੍ਰਿਤ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਕੰਮ ਵਾਲੀ ਥਾਂ ਉੱਤੇ ਸਵੱਛਤਾ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ। ਇਸ ਦਾ ਉਦੇਸ਼ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ। ਕਰਮਚਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਿਹਤ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ ਕਰਨ। ਸਲਾਹ ਵਿੱਚ ਕਿਹਾ ਗਿਆ ਹੈ ਕਿ ਜੇ ਉਨ੍ਹਾਂ ਨੂੰ ਕੋਰੋਨਾ ਦਾ ਕੋਈ ਲੱਛਣ ਨਜ਼ਰ ਆਉਂਦਾ ਹੋਵੇ ਤਾਂ ਉਹ ਉਸ ਬਾਰੇ ਦੱਸਣ ਤਾਕਿ ਜਲਦੀ ਇਲਾਜ ਸ਼ੁਰੂ ਹੋ ਸਕੇ। ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਕੋਵਿਡ-19 ਬਾਰੇ ਤੱਥਾਂ ਦਾ ਪਤਾ ਕਰਨ ਤੋਂ ਬਿਨਾਂ ਕਿਸੇ ਅਫਵਾਹ ਉੱਤੇ ਯਕੀਨ ਨਾ ਕਰਨ।

 

•           ਹਰਿਆਣਾ - ਰਾਜ ਸਰਕਾਰ ਨੇ ਰਾਜ ਅਤੇ ਜ਼ਿਲ੍ਹਾ ਪੱਧਰ ਉੱਤੇ ਨੋਡਲ ਅਫਸਰ ਨਿਯੁਕਤ ਕੀਤੇ ਹਨ ਤਾਕਿ ਕੋਵਿਡ-19 ਦੌਰਾਨ ਮੈਡੀਕਲ ਪੇਸ਼ੇਵਰਾਂ ਅਤੇ ਫਰੰਟ ਲਾਈਨ ਵਰਕਰਾਂ ਦੀ ਸੁਰੱਖਿਆ ਯਕੀਨੀ ਬਣ ਸਕੇ। ਨੋਡਲ ਅਫਸਰ ਰਾਜ ਦੇ ਜ਼ਿਲ੍ਹਾ ਪੱਧਰ ਉੱਤੇ ਹਮੇਸ਼ਾ ਸਿਹਤ ਵਰਕਰਾਂ ਦੀ ਸੁਰੱਖਿਆ ਲਈ ਮੌਜੂਦ ਰਹਿਣਗੇ। ਕੁੱਲ 19.26 ਲੱਖ ਮੀਟ੍ਰਿਕ ਟਨ ਕਣਕ ਪਿਛਲੇ 5 ਦਿਨਾਂ ਵਿੱਚ 130,707 ਕਿਸਾਨਾਂ ਤੋਂ ਖਰੀਦੀ ਗਈ ਹੈ।

 

•           ਅਰੁਣਾਚਲ ਪ੍ਰਦੇਸ਼ - ਈਟਾਨਗਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਅਸਾਮ ਤੋਂ ਜੋ ਸਬਜ਼ੀਆਂ ਆ ਰਹੀਆਂ ਹਨ ਉਹ ਖਾਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ।

 

•           ਮਣੀਪੁਰ - ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਸਾਂਝੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਟਵੀਟ ਕੀਤਾ ਹੈ ਕਿ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੇ ਕੇਂਦਰ ਅਤੇ ਰਾਜਾਂ ਦੁਆਰਾ ਕੋਵਿਡ-19 ਨਾਲ ਨਜਿੱਠਣ ਲਈ ਸਾਂਝੇ ਯਤਨ ਕਰਨ ਉੱਤੇ ਜ਼ੋਰ ਦਿੱਤਾ ਹੈ ਅਤੇ ਨਾਲ ਹੀ ਗ੍ਰੀਨ ਜ਼ੋਨ ਵਿੱਚ ਰਾਹਤ ਦੇਣ ਬਾਰੇ ਵੀ ਚਰਚਾ ਕੀਤੀ ਗਈ।

 

•           ਮੇਘਾਲਿਆ - ਮੁੱਖ ਮੰਤਰੀ ਕੋਨਰਾਡ ਸੰਗਮਾ (Conrad Sangma) ਨੇ ਇਸ ਸਾਂਝੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਲੌਕਡਾਊਨ ਜਾਰੀ ਰਹਿ ਸਕਦਾ ਹੈ ਪਰ ਇਸ ਵਿੱਚ ਛੂਟ ਵਧ ਸਕਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੁਝਾਅ ਦਿੱਤਾ ਕਿ ਮੇਘਾਲਿਆ ਮਾਡਲ ਦਾ "ਤੇਜ਼ ਹੁੰਗਾਰਾ ਸਿਸਟਮ" ਮਿੱਥੇ ਸਮੇਂ ਅੰਦਰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੋਵਿਡ-19 ਦੇ ਨਵੇਂ ਕੇਸਾਂ ਦਾ ਪਤਾ ਲਗਾਉਣ ਲਈ ਸਿਹਤ ਵਿਭਾਗ, ਪ੍ਰਸ਼ਾਸਨ ਅਤੇ ਪੁਲਿਸ ਦੁਆਰਾ ਸਾਂਝੇ ਯਤਨ ਕੀਤੇ ਜਾ ਰਹੇ ਹਨ।

 

•           ਮਿਜ਼ੋਰਮ - ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਮੀਟਿੰਗ ਵਿੱਚ ਰਾਜ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣੂ ਕਰਵਾਇਆ ਅਤੇ ਮਿਜ਼ੋਰਮ ਵਿੱਚ ਜੋ ਅਨੁਸ਼ਾਸਨ ਅਤੇ ਸਹਿਯੋਗ ਲੋਕਾਂ ਦੁਆਰਾ ਦਿੱਤਾ ਜਾ ਰਿਹਾ ਹੈ, ਉਸ ਦਾ ਜ਼ਿਕਰ ਕੀਤਾ।

 

•           ਨਾਗਾਲੈਂਡ - ਸਰਕਾਰ ਦਾ ਕਹਿਣਾ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਕਾਫੀ ਗਿਣਤੀ ਵਿੱਚ ਸੁਰੱਖਿਆ ਦਸਤੇ ਭੇਜੇ ਗਏ ਹਨ ਅਤੇ ਸਾਰੇ ਦਾਖਲਾ ਪੁਆਇੰਟ ਪੂਰੀ ਤਰ੍ਹਾਂ ਸੀਲ ਕੀਤੇ ਗਏ ਹਨ।

 

•           ਸਿੱਕਮ - ਮੁੱਖ ਮੰਤਰੀ ਨੇ ਦੱਸਿਆ ਕਿ ਵਾਇਰਸ ਨੂੰ ਕੰਟਰੋਲ ਕਰਨ ਲਈ ਰਾਜ ਦੁਆਰਾ ਜੋ ਯਤਨ ਕੀਤੇ ਜਾ ਰਹੇ ਹਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਯਤਨਾਂ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾ ਰਹੀ ਹੈ। ਰਾਜ ਸਰਕਾਰ ਦੁਆਰਾ ਕੇਂਦਰ ਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਜੋ ਇਨਪੁਟਸ ਪ੍ਰਦਾਨ ਕੀਤੇ ਗਏ ਹਨ, ਉਹ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਹਾਈ ਸਿੱਧ ਹੋ ਰਹੇ ਹਨ।

 

•           ਤ੍ਰਿਪੁਰਾ - ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਮਾਰਕੀਟਾਂ ਵਿੱਚ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਜਨਤੱਕ ਥਾਵਾਂ ਉੱਤੇ ਥੁੱਕਣ ਅਤੇ ਪੇਸ਼ਾਬ ਕਰਨ ਤੋਂ ਪਰਹੇਜ਼ ਕਰਨ।

 

•           ਕੇਰਲ - ਕੇਂਦਰੀ ਗ੍ਰਿਹ ਮੰਤਰੀ ਨਾਲ ਟੈਲੀਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਲੌਕਡਾਊਨ ਨੂੰ ਪੜਾਅ ਦਰ ਪੜਾਅ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਜਿੱਥੇ ਹੌਟਸਪੌਟ ਨਹੀਂ ਹਨ ਉੱਥੇ ਛੂਟਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਰਾਜ ਵਿੱਚ ਅਜੇ ਤੱਕ ਕੋਰੋਨਾ ਵਾਇਰਸ ਦੇ ਭਾਈਚਾਰਕ ਸੰਚਾਰ ਦੇ ਕੋਈ ਸਬੂਤ ਨਹੀਂ ਮਿਲੇ। ਇਡੁੱਕੀ ਵਿੱਚ ਤੀਹਰਾ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਕੋਟਾਯਮ ਵਿੱਚ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਦੇਸ਼ਾਂ ਵਿੱਚ ਫਸੇ 1.5 ਲੱਖ ਕੇਰਲ ਵਾਸੀਆਂ ਨੇ ਵਾਪਸ ਆਉਣ ਲਈ ਔਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਕੁੱਲ ਤਸਦੀਕਸ਼ੁਦਾ ਕੇਸ 469, ਸਰਗਰਮ ਕੇਸ (123) ਅਤੇ ਠੀਕ ਹੋਏ (342)

 

•           ਤਮਿਲ ਨਾਡੂ - ਰਾਜ ਨੇ ਜੁਲਾਈ, 2021 ਤੱਕ ਮੌਜੂਦਾ ਰੇਟ ਉੱਤੇ ਡੀਏ ਨੂੰ ਫਰੀਜ਼ ਕਰ ਦਿੱਤਾ ਹੈ। ਇੱਕ ਸਾਲ ਲਈ ਕਮਾਈ ਛੁੱਟੀ ਦੀ ਨਕਦ ਅਦਾਇਗੀ ਨੂੰ ਵੀ ਮੁਅਤਲ ਕਰ ਦਿੱਤਾ ਹੈ। ਤਮਿਲ ਨਾਡੂ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰਾਜ ਨੂੰ ਬਲੱਡ ਪਲਾਜ਼ਮਾ ਇਲਾਜ ਦੇ ਟ੍ਰਾਇਲ ਸ਼ੁਰੂ ਕਰਨ ਦੀ ਇਜਾਜ਼ਤ ਇਕ ਹਫਤੇ ਵਿੱਚ ਮਿਲਣ ਦੀ ਆਸ ਹੈ। ਮਦਰਾਸ ਮੈਡੀਕਲ ਕਾਲਜ ਦੇ 2 ਹੋਰ ਪੀਜੀ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ। ਕਲ੍ਹ ਤੱਕ ਕੁੱਲ ਕੇਸ (1885), ਸਰਗਰਮ (838), ਮੌਤਾਂ (24), ਡਿਸਚਾਰਜ (1020), ਚੇਨਈ ਵਿੱਚ ਸਭ ਤੋਂ ਵੱਧ (523) ਕੇਸ ਸਾਹਮਣੇ ਆਏ।

 

•           ਕਰਨਾਟਕ - ਅੱਜ 8 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿੱਚੋਂ 2-2 ਵਿਜੈ ਪੁਰਾ, ਬਗਲਕੋਟ ਅਤੇ ਦਕਸ਼ਿਣ ਕੰਨੜ ਤੋਂ ਹਨ। 1-1 ਕੇਸ ਬੰਗਲੌਰ ਅਤੇ ਮਾਂਡਿਆ ਤੋਂ ਹੈ। ਬੰਗਲੁਰੂ ਦੇ ਵਿਕਟੋਰੀਆ ਹਸਪਤਾਲ ਵਿਖੇ ਇੱਕ 50 ਸਾਲਾ ਕੋਵਿਡ ਮਰੀਜ਼ ਨੇ ਕਥਿਤ ਤੌਰ ਤੇ ਖੁਦਕਸ਼ੀ ਕਰ ਲਈ। ਕੁੱਲ ਕੇਸ (511), ਮੌਤਾਂ (19), ਠੀਕ ਹੋਏ (188)

 

•           ਆਂਧਰ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ 80 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1177 ਤੇ ਪਹੁੰਚ ਗਈ। ਸਰਗਰਮ ਕੇਸ (911), ਠੀਕ ਹੋਏ (235), ਮੌਤਾਂ (31)ਰਾਜ ਦੇ ਰਾਜਪਾਲ ਦੇ ਸਟਾਫ ਮੈਂਬਰਾਂ ਵਿੱਚੋਂ 4 ਮੈਂਬਰ, ਜਿਨ੍ਹਾਂ ਵਿੱਚ ਸੀਐੱਸਓ ਅਤੇ ਨਰਸਿੰਗ ਸਟਾਫ ਸ਼ਾਮਲ ਹੈ, ਪਾਜ਼ਿਟਿਵ ਨਿਕਲੇ। ਰਾਜ ਭਵਨ ਦੇ ਸਾਰੇ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਰਾਜ ਨੇ ਕਡੱਪਾ ਦੇ 4 ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨਿਆ। ਪਾਜ਼ਿਟਿਵ ਕੇਸਾਂ ਵਜੋਂ ਅੱਗੇ ਚਲ ਰਹੇ ਜ਼ਿਲ੍ਹੇ ਕੁਰਨੂਰ (292), ਗੁੰਟੂਰ (237), ਕ੍ਰਿਸ਼ਨਾ (210), ਨੈਲੋਰ (79) ਅਤੇ ਚਿਤੂਰ (73)

 

•           ਤੇਲੰਗਾਨਾ - ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ (ਆਈਸੀਐੱਮਟੀ) ਨੇ ਤੇਲੰਗਾਨਾ ਪੁਲਿਸ ਦੁਆਰਾ ਸੰਪਰਕਾਂ ਨੂੰ ਲੱਭਣ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਨੂੰ ਸਲਾਹ ਦਿੱਤੀ ਕਿ ਕੰਟੇਨਮੈਂਟ ਜ਼ੋਨਾਂ ਅਤੇ ਕੁਆਰੰਟੀਨ ਸੈਂਟਰਾਂ ਵਿੱਚ ਚਲ ਰਹੇ ਪ੍ਰਬੰਧਾਂ ਨੂੰ ਇਵੇਂ ਹੀ ਜਾਰੀ ਰੱਖਿਆ ਜਾਵੇ। ਗਾਚੀਬਾਊਲੀ ਸਪੋਰਟਸ ਕੰਪਲੈਕਸ ਵਿੱਚ ਇਕ 1500 ਬਿਸਤਰਿਆਂ ਵਾਲਾ ਵਿਸ਼ੇਸ਼ ਕੋਵਿਡ-19 ਹਸਪਤਾਲ ਮੈਡੀਕਲ ਐਂਡ ਰਿਸਰਚ ਇੰਸਟੀਟਿਊਟ ਦੁਆਰਾ ਚਾਲੂ ਕੀਤਾ ਗਿਆ ਹੈ। ਅੱਜ ਤੱਕ ਕੁੱਲ ਪਾਜ਼ਿਟਿਵ ਕੇਸ (1001)

 

•           ਮੱਧ ਪ੍ਰਦੇਸ਼ - 175 ਨਵੇਂ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2120 ਤੇ ਪਹੁੰਚ ਗਈ। 302 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਗਏ ਹਨ ਅਤੇ 103 ਮਰੀਜ਼ਾਂ ਦੀ ਜਾਨ ਗਈ ਹੈ। ਰਾਜ ਦੇ ਸਿਹਤ ਵਿਭਾਗ ਦੇ ਬੁਲੇਟਨ ਅਨੁਸਾਰ 1650 ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ 35 ਮਰੀਜ਼ ਵੈਂਟੀਲੇਟਰ ਤੇ ਹਨ।

 

•           ਗੁਜਰਾਤ - ਰਾਜ ਸਿਹਤ ਵਿਭਾਗ ਨੇ ਸੂਚਿਤ ਕੀਤਾ ਹੈ ਕਿ 61 ਸਮਰਪਤ ਕੋਵਿਡ ਸਪੈਸ਼ਲ ਹਸਪਤਾਲਾਂ ਵਿੱਚ 10,500 ਬੈੱਡ ਮੁਹੱਈਆ ਹਨ। ਰਾਜ ਵਿੱਚ ਐਚਸੀਕਿਊਜ਼ ਅਤੇ ਐਜ਼ਿਥਰੋਮਾਈਸਿਨ ਦਵਾਈਆਂ ਦਾ ਕਾਫੀ ਭੰਡਾਰ ਹੈ। ਇਸ ਤੋਂ ਇਲਾਵਾ ਐਨ-95 ਅਤੇ ਤਿੰਨ ਤਹਿਆਂ ਵਾਲੇ ਮਾਸਕ ਅਤੇ ਪੀਪੀਈ ਕਿੱਟਾਂ ਵੀ ਮੌਜੂਦ ਹਨ। ਸਰਕਾਰੀ ਹਸਪਤਾਲਾਂ ਵਿੱਚ 1061 ਵੈਂਟੀਲੇਟਰ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1700 ਵੈਂਟੀਲੇਟਰ ਮੌਜੂਦ ਹਨ। ਰਾਜ ਸਰਕਾਰ ਨੇ 1000 ਹੋਰ ਵੈਂਟੀਲੇਟਰਾਂ ਦਾ ਆਰਡਰ ਦੇ ਦਿੱਤਾ ਹੈ। ਮੱਧ ਪ੍ਰਦੇਸ਼ ਦੇ 1.10 ਲਖ ਪ੍ਰਵਾਸੀ ਮਜ਼ਦੂਰ ਹੋਰ ਰਾਜਾਂ ਵਿੱਚ ਫਸੇ ਹੋਏ ਹਨ। ਗੁਜਰਾਤ ਦੇ 35,000 ਮਹਾਰਾਸ਼ਟਰ  ਦੇ 25,000 ਅਤੇ ਰਾਜਸਥਾਨ ਦੇ 15,000 ਵਰਕਰ ਦੂਜੇ ਰਾਜਾਂ ਵਿੱਚ ਫਸੇ ਹੋਏ ਹਨ। ਰਾਜਸਥਾਨ ਤੋਂ ਵਧੇਰੇ ਵਰਕਰ ਘਰਾਂ ਨੂੰ ਪਰਤ ਗਏ ਹਨ ਜਦਕਿ ਗੁਜਰਾਤ ਵਿੱਚ ਫਸੇ ਹੋਏ ਵਰਕਰ ਵਾਪਸ ਜਾਣੇ ਸ਼ੁਰੂ ਹੋ ਗਏ ਹਨ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵੀ ਪ੍ਰਵਾਸੀ ਵਰਕਰਾਂ ਨੂੰ ਵਾਪਸ ਭੇਜਣ ਦੀ ਗੱਲ ਕਰ ਰਹੇ ਹਨ।

 

•           ਮਹਾਰਾਸ਼ਟਰ - ਮੁੰਬਈ ਦੀ ਮੇਅਰ ਕਿਸ਼ੋਰੀ ਪੈਡਨੇਕਰ ਨੇ ਕਿਹਾ ਹੈ ਕਿ ਸ਼ਹਿਰ ਦੇ ਕੰਟੇਨਮੈਂਟ ਖੇਤਰਾਂ ਵਿੱਚ ਸਥਿਤੀ ਸੁਧਰ ਰਹੀ ਹੈ। ਉਨ੍ਹ੍ਹਾਂ ਕਿਹਾ ਕਿ ਸ਼ਹਿਰ ਦੇ 1036 ਕੰਟੇਨਮੈਂਟ ਇਲਾਕਿਆਂ ਵਿੱਚੋਂ 231 ਵਿੱਚ ਕੋਰੋਨਾ ਦਾ ਕੋਈ ਨਵਾਂ ਕੇਸ ਪਿਛਲੇ 14 ਦਿਨਾਂ ਤੋਂ ਸਾਹਮਣੇ ਨਹੀਂ ਆਇਆ। ਇਸ ਦੌਰਾਨ ਜੋ 53 ਪੱਤਰਕਾਰ ਪਾਜ਼ਿਟਿਵ ਪਾਏ ਗਏ ਸਨ ਉਨ੍ਹਾਂ ਨੂੰ ਨੈਗੇਟਿਵ ਆਉਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 14 ਦਿਨਾਂ ਲਈ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ।

 

ਪੀਆਈਬੀ ਫੈਕਟਚੈੱਕ

 

 

https://static.pib.gov.in/WriteReadData/userfiles/image/image005RFVJ.jpg

https://static.pib.gov.in/WriteReadData/userfiles/image/image006GJZJ.jpg

https://static.pib.gov.in/WriteReadData/userfiles/image/image0078KNS.jpg

https://static.pib.gov.in/WriteReadData/userfiles/image/image008GQAR.jpg

https://static.pib.gov.in/WriteReadData/userfiles/image/image009KW1S.jpg

https://static.pib.gov.in/WriteReadData/userfiles/image/image010TJFW.jpg

 

*******

ਵਾਈਬੀ



(Release ID: 1618851) Visitor Counter : 210