ਰਸਾਇਣ ਤੇ ਖਾਦ ਮੰਤਰਾਲਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਸਦਾਨੰਦ ਗੌੜਾ ਦੀ ਸਲਾਹ ਉੱਤੇ ਐੱਚਆਈਐੱਲ ਨੇ ਭਾਰਤੀ ਮਿਸ਼ਨਾਂ ਨੂੰ ਕਿਹਾ ਕਿ ਉਹ ਕੋਵਿਡ-19 ਦੁਆਰਾ ਉਤਪੰਨ ਮਾਹੌਲ ਦਾ ਲਾਭ ਉਠਾ ਕੇ ਐਗਰੋ ਕੈਮੀਕਲ ਪ੍ਰੈਜੈਕਟਾਂ ਵਿੱਚ ਸੰਯੁਕਤ ਉੱਦਮ ਨਿਵੇਸ਼ ਨੂੰ ਆਕਰਸ਼ਿਤ ਕਰਨ ਐੱਚਆਈਐੱਲ (ਇੰਡੀਆ) ਲਿਮਿਟਿਡ ਕੋਵਿਡ-19 ਸੰਕਟ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾ ਰਿਹੈ

प्रविष्टि तिथि: 27 APR 2020 5:52PM by PIB Chandigarh

ਆਪਣੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਸਾਇਣ ਅਤੇ ਪੈਟ੍ਰੋ ਕੈਮੀਕਲ ਵਿਭਾਗ ਨੇ ਕੋਵਿਡ-19 ਕਾਰਨ ਪੈਦਾ ਹੋ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਵਿਸ਼ਵ ਦੇ ਉਨ੍ਹਾਂ ਅਦਾਰਿਆਂ, ਜੋ ਕਿ ਆਪਣਾ ਪੈਸਾ ਲਗਾਉਣ ਬਾਰੇ ਸੋਚ ਰਹੇ ਹਨ, ਨਾਲ ਮਿਲ ਕੇ ਦੇਸ਼ ਵਿੱਚ ਸੰਯੁਕਤ ਉੱਦਮ ਸ਼ੁਰੂ ਕਰਨ ਤਾਕਿ ਉਨ੍ਹਾਂ ਦੀ ਕਾਰਗੁਜ਼ਾਰੀ ਮਜ਼ਬੂਤ ਹੋ ਸਕੇ ਵਿਭਾਗ ਨੇ ਇਹ ਪਹਿਲ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਦੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੈ ਮੰਤਰੀ ਨੇ ਸਲਾਹ ਦਿੱਤੀ ਸੀ ਕਿ ਭਾਰਤੀ ਕਾਰਪੋਰੇਟ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਮੰਤਰਾਲੇ ਤਹਿਤ ਕੰਮ ਕਰਦੇ ਜਨਤਕ ਖੇਤਰ ਦੇ ਅਦਾਰੇ ਕੋਵਿਡ-19 ਦੇ ਨੁਕਸਾਨ ਨੂੰ ਇੱਕ ਮੌਕੇ ਵਜੋਂ ਵਰਤ ਕੇ ਵਿਦੇਸ਼ਾਂ ਤੋਂ ਨਿਵੇਸ਼ ਆਕਰਸ਼ਿਤ ਕਰਨ

 

ਕੇਂਦਰੀ ਮੰਤਰੀ ਦੀ ਇਸ ਸਲਾਹ ਉੱਤੇ ਪੈਟ੍ਰੋਕੈਮੀਕਲਸ ਖੇਤਰ ਦੇ ਇੱਕ ਸੈਂਟਰਲ ਪਬਲਿਕ ਸੈਕਟਰ ਅਦਾਰੇ (ਸੀਪੀਐੱਸਯੂ) ਐੱਚਆਈਐੱਲ ਇੰਡੀਆ ਲਿਮਿਟਿਡ ਨੇ ਆਪਣੇ ਵਪਾਰਕ ਖੇਤਰ ਦਾ ਵਿਸਤਾਰ ਕਰਨ ਦੇ ਯਤਨਾਂ ਤਹਿਤ ਚੀਨ, ਜਪਾਨ ਅਤੇ ਦੱਖਣੀ ਕੋਰੀਆ ਵਿੱਚ ਸਥਿਤ ਭਾਰਤੀ ਦੂਤਘਰਾਂ /ਮਿਸ਼ਨਾਂ ਨੂੰ ਭੇਜੇ ਪ੍ਰਸਤਾਵ ਵਿੱਚ ਕਿਹਾ ਹੈ ਕਿ ਉਹ ਸਬੰਧਿਤ ਦੇਸ਼ਾਂ ਵਿੱਚ ਐਗਰੋ ਕੈਮੀਕਲ ਸੈਕਟਰ ਨਾਲ ਜੁੜੇ ਉਤਪਾਦਕਾਂ ਨੂੰ ਭਾਰਤ ਵਿੱਚ ਉਸ ਦੇ ਵਪਾਰ ਲਈ ਸੰਯਕਤ ਉੱਦਮ ਲਗਾਉਣ ਲਈ ਸੱਦਾ ਦੇਣ

 

ਹਾਲੀਆ ਕਾਰਗੁਜ਼ਾਰੀ ਵਾਲੇ ਪਾਸੇ ਭਾਵੇਂ ਕੋਵਿਡ-19 ਸੰਕਟ ਕਾਰਨ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਐੱਚਆਈਐੱਲ ਜ਼ਰੂਰੀ ਰਸਾਇਣਾਂ ਦੀ ਸਪਲਾਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਕਿ ਸਿਹਤ ਖੇਤਰ ਵਿੱਚ ਡੀਡੀਟੀ ਅਤੇ ਖੇਤੀ ਖੇਤਰ ਵਿੱਚ ਬੀਜ ਅਤੇ ਕੀਟਨਾਸ਼ਕ ਆਦਿ

 

ਕੋਵਿਡ-19 ਕਾਰਨ ਦੇਸ਼ ਭਰ ਵਿੱਚ ਜਾਰੀ ਲੌਕਡਾਊਨ ਕਾਰਨ ਦੇਸ਼ ਭਰ ਵਿੱਚ ਐੱਚਆਈਐੱਲ ਯੂਨਿਟਾਂ ਵਿੱਚ ਉਤਪਾਦਨ ਪ੍ਰਭਾਵਤ ਹੋਇਆ ਹੈ ਪਰ ਕੰਪਨੀ ਨੇ 24 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਕਰੀ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ ਅਤੇ 37.99 ਮੀਟ੍ਰਿਕ ਟਨ ਖੇਤੀ ਰਸਾਇਣਾਂ ਦੀ ਵਿੱਕਰੀ ਕੀਤੀ ਹੈ, 97 ਮੀਟ੍ਰਿਕ ਟਨ ਡੀਡੀਟੀ ਡਿਸਪੈਚ ਕੀਤੀ ਹੈ, 10 ਮੀਟ੍ਰਿਕ ਟਨ ਮੈਨਕੋਜ਼ੈੱਬ 80 % ਵਾਲਾ ਪੇਰੂ ਨੂੰ ਭੇਜਿਆ ਹੈ ਐੱਚਆਈਐੱਲ ਨੇ ਇੱਕ ਖਰੜਾ ਤਿਆਰ ਕੀਤਾ ਹੈ ਜੋ ਕਿ ਖੇਤੀ ਮੰਤਰਾਲਾ ਨਾਲ ਸਾਂਝਾ ਕੀਤਾ ਗਿਆ ਹੈ ਇਹ ਖਰੜਾ ਟਿੱਡੀ ਦਲ ਕੰਟਰੋਲ ਪ੍ਰੋਗਰਾਮ ਤਹਿਤ ਮੈਲਾਥੀਅਨ ਦੀ  ਸਪਲਾਈ ਲਈ ਹੈ

 

****

 

ਆਰਸੀਜੇ/ਆਰਕੇਐੱਮ


(रिलीज़ आईडी: 1618793) आगंतुक पटल : 146
इस विज्ञप्ति को इन भाषाओं में पढ़ें: English , Urdu , हिन्दी , Bengali , Assamese , Gujarati , Tamil , Telugu , Kannada