ਵਿੱਤ ਮੰਤਰਾਲਾ
ਕਦੇ ਰਿਪੋਰਟ ਨਹੀਂ ਮੰਗੀ, ਜਾਂਚ ਸ਼ੁਰੂ ਕੀਤੀ ਜਾ ਰਹੀ ਹੈ - ਸੀਬੀਡੀਟੀ
प्रविष्टि तिथि:
26 APR 2020 8:16PM by PIB Chandigarh
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਅੱਜ ਕਿਹਾ ਹੈ ਕਿ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਕੁਝ ਆਈਆਰਐੱਸ ਅਧਿਕਾਰੀਆਂ ਦੇ ਸੁਝਾਵਾਂ ਬਾਰੇ ਸੋਸ਼ਲ ਮੀਡੀਆ ਉੱਤੇ ਕੋਈ ਰਿਪੋਰਟ ਪ੍ਰਸਾਰਿਤ ਜਾਂ ਸਰਕੂਲੇਟ ਹੋ ਰਹੀ ਹੈ।
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸੀਬੀਡੀਟੀ ਨੇ ਆਈਆਰਐੱਸ ਐਸੋਸੀਏਸ਼ਨ ਜਾਂ ਇਨ੍ਹਾਂ ਅਧਿਕਾਰੀਆਂ ਨੂੰ ਅਜਿਹੀ ਰਿਪੋਰਟ ਤਿਆਰ ਕਰਨ ਲਈ ਕਦੇ ਨਹੀਂ ਕਿਹਾ ਹੈ। ਸਰਕਾਰੀ ਮਾਮਲਿਆਂ ਬਾਰੇ ਆਪਣੀ ਨਿਜੀ ਰਾਏ ਅਤੇ ਸੁਝਾਵਾਂ ਨੂੰ ਜਨਤਕ ਕਰਨ ਤੋਂ ਪਹਿਲਾਂ ਇਨ੍ਹਾਂ ਅਧਿਕਾਰੀਆਂ ਦੁਆਰਾ ਕੋਈ ਆਗਿਆ ਨਹੀਂ ਮੰਗੀ ਗਈ ਸੀ, ਜੋ ਮੌਜੂਦਾ ਆਚਾਰ ਨਿਯਮਾਵਲੀ ਦਾ ਉਲੰਘਣ ਹੈ। ਇਸ ਮਾਮਲੇ ਵਿੱਚ ਲੋੜੀਂਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਦੁਹਰਾਇਆ ਜਾਂਦਾ ਹੈ ਕਿ ਇਹ ਰਿਪੋਰਟ ਕਿਸੇ ਵੀ ਤਰ੍ਹਾਂ ਨਾਲ ਸੀਬੀਡੀਟੀ/ਵਿੱਤ ਮੰਤਰਾਲੇ ਦੀ ਸਰਕਾਰੀ ਰਾਏ ਨਹੀਂ ਦਰਸਾਉਂਦੀ ਹੈ।
****
ਆਰਐੱਮ/ਕੇਐੱਮਐੱਨ
(रिलीज़ आईडी: 1618572)
आगंतुक पटल : 184
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Assamese
,
Bengali
,
Gujarati
,
Odia
,
Tamil
,
Kannada