ਖੇਤੀਬਾੜੀ ਮੰਤਰਾਲਾ

‘ਸਿੱਧੇ ਮੰਡੀਕਰਣ’ ਨਾਲ ਮੰਡੀਆਂ ’ਚੋਂ ਭੀੜ ਘਟਾਉਣ ਤੇ ਲੌਕਡਾਊਨ ਦੌਰਾਨ ਕਿਸਾਨਾਂ ਦੇ ਉਤਪਾਦਾਂ ਦੇ ਸਮੇਂ–ਸਿਰ ਮੰਡੀਕਰਣ ’ਚ ਮਿਲੀ ਮਦਦ

Posted On: 25 APR 2020 7:57PM by PIB Chandigarh

ਭਾਰਤ ਸਰਕਾਰ ਕਿਸਾਨਾਂ ਨੂੰ ਸਿੱਧੇ ਮੰਡੀਕਰਣ ਦੀ ਸੁਵਿਧਾ ਦੇਣ ਅਤੇ ਉਨ੍ਹਾਂ ਨੂੰ ਬਿਹਤਰ ਮੁਨਾਫ਼ੇ ਦਿਵਾਉਣ ਲਈ ਸਹਿਕਾਰੀ ਜਤਨ ਕਰਦੀ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਨੂੰ ਧਿਆਨ ਚ ਰੱਖਦਿਆਂ ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਹਿਤ ਮੰਡੀਆਂ ਚ ਸਮਾਜਿਕਦੂਰੀ ਬਣਾ ਕੇ ਰੱਖਣ ਲਈ ਅਡਵਾਈਜ਼ਰੀਆਂ (ਸਲਾਹਾਂ) ਜਾਰੀ ਕੀਤੀਆਂ ਹਨ। ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਿਸਾਨਾਂ / ਕਿਸਾਨਾਂ ਦੇ ਸਮੂਹਾਂ / ਐੱਫ਼ਪੀਓਜ਼ / ਸਹਿਕਾਰੀ ਸਭਾਵਾਂ ਵਿੱਚ ਆਪਣੇ ਉਤਪਾਦ; ਥੋਕ ਖ਼ਰੀਦਦਾਰਾਂ / ਵੱਡੇ ਪ੍ਰਚੂਨ ਵਿਕਰੇਤਾਵਾਂ / ਪ੍ਰੋਸੈੱਸਰਾਂ ਆਦਿ ਨੂੰ ਵੇਚਣ ਲਈ ਸਿੱਧੇ ਮੰਡੀਕਰਣਦੀ ਧਾਰਨਾ ਉਤਸ਼ਾਹਿਤ ਕਰਨ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 16 ਅਪ੍ਰੈਲ, 2020 ਨੂੰ ਰਾਜਾਂ ਨੂੰ ਇੱਕ ਚਿੱਠੀ ਭੇਜ ਕੇ ਮੁੱਖ ਮੰਤਰੀਆਂ ਨੂੰ ਸਹਿਕਾਰੀ ਸਭਾਵਾਂ / ਕਿਸਾਨ ਉਤਪਾਦਕ ਸੰਗਠਨਾਂ (ਐੱਫ਼ਪੀਓਜ਼ – FPOs) ਰਾਹੀਂ ਸਿੱਧੇ ਮੰਡੀਕਰਣ ਦੀ ਲੋੜ ਦੁਹਰਾਉਂਦਿਆਂ ਸਾਰੀਆਂ ਸਬੰਧਿਤ ਧਿਰਾਂ ਤੇ ਕਿਸਾਨਾਂ ਨੂੰ ਇਹ ਪ੍ਰਕਿਰਿਆ ਅਪਨਾਉਣ ਲਈ ਉਤਸ਼ਾਹਿਤ ਕੀਤਾ ਸੀ। ਵਿਭਾਗ ਨੇ ਰਾਜਾਂ ਨੂੰ ਲਾਇਸੈਂਸਿੰਗ ਦੀਆਂ ਕਾਰਜਵਿਧੀਆਂ ਉੱਤੇ ਜ਼ੋਰ ਦਿੱਤੇ ਬਗ਼ੈਰ ਸਿੱਧੇ ਮੰਡੀਕਰਣ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਸਮੇਂਸਿਰ ਮੰਡੀਕਰਣ ਦੀ ਸੁਵਿਧਾ ਦੇਣ ਬਾਰੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ।

ਥੋਕ ਮੰਡੀਆਂ ਚੋਂ ਭੀੜ ਘਟਾਉਣ ਅਤੇ ਸਪਲਾਈਲੜੀ ਚ ਵਾਧਾ ਕਰਨ ਲਈ ਕੌਮੀ ਖੇਤੀ ਮੰਡੀ’ (ਨੈਸ਼ਨਲ ਐਗ੍ਰੀਕਲਚਰ ਮਾਰਕਿਟ – e-NAM) ਤਹਿਤ ਨਿਮਨਲਿਖਤ ਦੋ ਮੌਡਿਊਲਸ ਸਾਹਮਣੇ ਰੱਖੇ ਸਨ:

i.          ਐੱਫ਼ਪੀਓ ਮੌਡਿਊਲ: ਐੱਫ਼ਪੀਓਜ਼ (FPOs) e-NAM ਪੋਰਟਲ ਨਾਲ ਸਿੱਧਾ ਵਪਾਰ ਕਰ ਸਕਦੇ ਹਨ। ਉਹ ਮੰਡੀਆਂ ਚ ਖੁਦ ਜਾਏ ਬਗ਼ੈਰ ਆਪਣੀ ਫ਼ਸਲ ਜਾਂ ਉਪਜ ਦੇ ਵੇਰਵੇ ਕਲੈਕਸ਼ਨ ਸੈਂਟਰਾਂ ਤੋਂ ਹੀ ਤਸਵੀਰ / ਮਿਆਰੀ ਮਾਪਦੰਡਾਂ ਨਾਲ ਅਪਲੋਡ ਕਰ ਸਕਦੇ ਹਨ।

ii.         ਗੋਦਾਮ ਅਧਾਰਿਤ ਵਪਾਰ ਦਾ ਮੌਡਿਊਲ: ਕਿਸਾਨ ਆਪਣੀ ਉਪਜ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ ਅਥਾਰਿਟੀ’ (ਡਬਲਿਊਡੀਆਰਏ – WDRA) ਰਜਿਸਟਰਡ ਗੁਦਾਮਾਂ, ਜਿਨ੍ਹਾਂ ਨੂੰ ਡੀਮਡ ਮਾਰਕਿਟਵਜੋਂ ਨੋਟੀਫ਼ਾਈ ਕੀਤਾ ਗਿਆ ਹੈ, ਤੋਂ ਵੇਚ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਉਪਜ ਨੂੰ ਲਾਗਲੀਆਂ ਮੰਡੀਆਂ ਤੱਕ ਲਿਜਾਣ ਦੀ ਜ਼ਰੂਰਤ ਨਹੀਂ ਹੈ।

ਵਿਭਿੰਨ ਰਾਜਾਂ ਨੇ ਸਿੱਧੇ ਮੰਡੀਕਰਣਨੂੰ ਅਪਣਾਇਆ ਹੈ ਅਤੇ ਕਈ ਕਦਮ ਚੁੱਕੇ ਹਨ:

•          ਕਰਨਾਟਕ ਨੇ ਮੰਡੀ ਦੇ ਯਾਰਡਾਂ ਤੋਂ ਬਾਹਰ ਖੇਤੀਉਪਜ ਦੇ ਥੋਕ ਕਾਰੋਬਾਰ ਲਈ ਰਾਜ ਚ ਸਹਿਕਾਰੀ ਸਭਾਵਾਂ ਤੇ ਐੱਫ਼ਪੀਓਜ਼ ਨੂੰ ਛੋਟ ਦਿੱਤੀ ਸੀ;

•          ਤਮਿਲ ਨਾਡੂ ਨੇ ਸਾਡੇ ਅਧਿਸੂਚਿਤ ਖੇਤੀ ਉਤਪਾਦਾਂ ਨੂੰ ਮਾਰਕਿਟ ਫ਼ੀਸ ਤੋਂ ਛੋਟ ਦਿੱਤੀ ਸੀ;

•          ਉੱਤਰ ਪ੍ਰਦੇਸ਼ ਨੇ ਫ਼ਾਰਮ ਗੇਟ ਤੋਂ e-NAM ਪਲੇਟਫ਼ਾਰਮ ਚ ਕਾਰੋਬਾਰ ਦੀ ਇਜਾਜ਼ਤ ਦਿੱਤੀ ਸੀ ਅਤੇ ਪ੍ਰੋਸੈੱਸਰਜ਼ ਨੂੰ ਕਿਸਾਨਾਂ ਤੋਂ ਸਿੱਧੀ ਖ਼ਰੀਦ ਲਈ ਸਾਂਝਾ ਲਾਇਸੈਂਸ ਜਾਰੀ ਕਰਨਾ ਪ੍ਰੋਮੋਟ ਕੀਤਾ ਸੀ ਅਤੇ ਐੱਫ਼ਪੀਓਜ਼ ਨੂੰ ਕਣਕ ਦੀ ਖ਼ਰੀਦ ਦੇ ਸੰਚਾਲਨ ਦੀ ਇਜਾਜ਼ਤ ਵੀ ਦਿੱਤੀ ਸੀ;

•          ਰਾਜਸਥਾਨ ਨੇ ਵਪਾਰੀਆਂ, ਪ੍ਰੋਸੈੱਸਰਜ਼ ਤੇ ਐੱਫ਼ਪੀਓਜ਼ ਨੂੰ ਸਿੱਧੇ ਮੰਡੀਕਰਣ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਇਲਾਵਾ ਰਾਜਸਥਾਨ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼’ (ਪੀਏਸੀਐੱਸ – PACS – ਬੁਨਿਆਦੀ ਖੇਤੀ ਰਿਣ ਸਭਾਵਾਂ) / ਲਾਰਜ ਏਰੀਆ ਮਲਟੀਪਰਪਜ਼ ਕੋਆਪ੍ਰੇਟਿਵ ਸੁਸਾਇਟੀਜ਼’ (ਐੱਲਏਐੱਮਪੀਐੱਸ – LAMPS – ਵਿਸ਼ਾਲ ਖੇਤਰ ਬਹੁਮੰਤਵੀ ਸਹਿਕਾਰੀ ਸਭਾਵਾਂ) ਨੂੰ ਡੀਮਡ ਮਾਰਕਿਟਸਐਲਾਨਿਆ ਗਿਆ ਹੈ।

•          ਵਿਅਕਤੀਆਂ, ਫ਼ਰਮਾਂ ਤੇ ਪ੍ਰੋਸੈਸਿੰਗ ਯੂਨਿਟਾਂ ਤੋਂ ਇਲਾਵਾ, ਮੱਧ ਪ੍ਰਦੇਸ਼ ਨੇ ਕਿਸਾਨਾਂ ਤੋਂ ਸਿੱਧੀ ਖ਼ਰੀਦ ਲਈ ਮਾਰਕਿਟਯਾਰਡ ਦੇ ਬਾਹਰ ਪ੍ਰਾਈਵੇਟ ਖ਼ਰੀਦ ਕੇਂਦਰ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ; ਇਸ ਲਈ ਸਿਰਫ਼ 500/– ਰੁਪਏ ਦੀ ਅਰਜ਼ੀ ਫ਼ੀਸ ਦੇਣੀ ਹੁੰਦੀ ਹੈ।

•          ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਗੁਜਰਾਤ ਨੇ ਵੀ ਕਿਸੇ ਲਾਇਸੈਂਸ ਦੀ ਜ਼ਰੂਰਤ ਤੋਂ ਬਗ਼ੈਰ ਸਿੱਧੇ ਮੰਡੀਕਰਣ ਦੀ ਇਜਾਜ਼ਤ ਦਿੱਤੀ ਹੈ।

•          ਉੱਤਰਾਖੰਡ ਨੇ ਗੁਦਾਮਾਂ / ਕੋਲਡ ਸਟੋਰੇਜ ਅਤੇ ਪ੍ਰੋਸੈਸਿੰਗ ਪਲਾਂਟਾਂ ਨੂੰ ਉੱਪਮੰਡੀਆਂ ਐਲਾਨਿਆ ਹੈ।

•          ਉੱਤਰ ਪ੍ਰਦੇਸ਼ ਸਰਕਾਰ ਨੇ ਪਿੱਛੇ ਜਿਹੇ ਗੁਦਾਮਾਂ / ਕੋਲਡ ਸਟੋਰਾਂ ਨੂੰ ਮਾਰਕਿਟਯਾਰਡ ਐਲਾਨਣ ਲਈ ਨਿਯਮਾਂ ਤੇ ਸ਼ਰਤਾਂ ਵਿੱਚ ਢਿੱਲ ਦਿੱਤੀ ਹੈ।

ਸਿੱਧੇ ਮੰਡੀਕਰਣ ਦਾ ਅਸਰ:

•          ਰਾਜਸਥਾਨ ਨੇ ਲੌਕਡਾਊਨ ਦੇ ਸਮੇਂ ਦੌਰਾਨ ਪ੍ਰੋਸੈੱਸਰਜ਼ ਨੂੰ 1,100 ਤੋਂ ਵੱਧ ਸਿੱਧੇ ਮੰਡੀਕਰਣ ਦੇ ਲਾਇਸੈਂਸ ਜਾਰੀ ਕੀਤੇ ਹਨ ਅਤੇ ਕਿਸਾਨਾਂ ਨੇ ਪਹਿਲਾਂ ਹੀ ਪ੍ਰੋਸੈੱਸਰਜ਼ ਨੂੰ ਆਪਣੀ ਉਪਜ ਸਿੱਧੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਦਿਹਾਤੀ ਖੇਤਰਾਂ 550 ਤੋਂ ਵੱਧ ਪੀਏਸੀਐੱਸ (PACS) ਨੂੰ ਮਾਰਕਿਟਯਾਰਡ ਐਲਾਨਿਆ ਗਿਆ ਹੈ, 150 ਪੀਏਸੀਐੱਸ ਸਿੱਧੇ ਮੰਡੀਕਰਣ ਲਈ ਕੰਮ ਕਰ ਰਹੀਆਂ ਹਨ ਅਤੇ ਪਿੰਡਾਂ ਦੇ ਵਪਾਰੀ ਸਫ਼ਲਤਾਪੂਰਬਕ ਕਾਰੋਬਾਰੀ ਲੈਣਦੇਣ ਕਰ ਰਹੇ ਹਨ।

•          ਤਮਿਲ ਨਾਡੂ ਚ ਮਾਰਕਿਟ ਫ਼ੀਸ ਮਾਫ਼ ਹੋਣ ਕਾਰਨ, ਵਪਾਰੀਆਂ ਨੇ ਕਿਸਾਨਾਂ ਤੋਂ ਉਪਜ ਉਨ੍ਹਾਂ ਦੇ ਫ਼ਾਰਮ ਗੇਟ / ਪਿੰਡਾਂ ਤੋਂ ਹੀ ਖ਼ਰੀਦਣ ਨੂੰ ਤਰਜੀਹ ਦਿੱਤੀ ਹੈ।

•          ਉੱਤਰ ਪ੍ਰਦੇਸ਼ , ਐੱਫ਼ਪੀਓਜ਼ (FPOs) ਨੇ ਕਿਸਾਨਾਂ ਨਾਲ ਸਿੱਧੇ ਸੰਪਰਕ ਸਥਾਪਤ ਕੀਤੇ ਹਨ ਅਤੇ ਵਪਾਰੀ ਆਪਣੀ ਉਪਜ ਸ਼ਹਿਰਾਂ ਚ ਖਪਤਕਾਰਾਂ ਨੂੰ ਸਪਲਾਈ ਕਰ ਰਹੇ ਹਨ, ਜਿਸ ਨਾਲ ਮਾਲ ਖ਼ਰਾਬ ਹੋਣ ਤੋਂ ਬਚਾਅ ਹੁੰਦਾ ਹੈ ਤੇ ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੁੰਦਾ ਹੈ। ਇਸ ਦੇ ਨਾਲ ਹੀ, ਰਾਜ ਨੇ ਐੱਫ਼ਪੀਓਜ਼ ਅਤੇ ਜ਼ੋਮੈਟੋ ਫ਼ੂਡ ਡਿਲਿਵਰੀ ਐਪ ਨਾਲ ਸੰਪਰਕ ਸਥਾਪਤ ਕਰਨ ਦੀ ਸੁਵਿਧਾ ਦਿੱਤੀ ਹੈ ਤੇ ਇੰਝ ਖਪਤਕਾਰਾਂ ਨੂੰ ਆਸਾਨੀ ਨਾਲ ਸਬਜ਼ੀਆਂ ਦੀ ਵੰਡ ਯਕੀਨੀ ਹੋਈ ਹੈ।

ਰਾਜਾਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ, ਸਿੱਧੇ ਮੰਡੀਕਰਣ ਤੋਂ ਕਿਸਾਨ ਸਮੂਹਾਂ, ਐੱਫ਼ਪੀਓਜ਼ (FPOs), ਸਹਿਕਾਰੀ ਸਭਾਵਾਂ ਤੇ ਸਾਰੀਆਂ ਸਬੰਧਿਤ ਧਿਰਾਂ ਦੀ ਵੱਡੀ ਮਦਦ ਹੋਈ ਹੈ ਅਤੇ ਕਿਸਾਨਾਂ ਦੀ ਉਪਜ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮੇਂਸਿਰ ਮੰਡੀਕਰਣ ਹੋਣ ਲੱਗਾ ਹੈ।

 

***** 

ਏਪੀਐੱਸ/ਪੀਕੇ/ਐੱਮਐੱਸ/ਬੀਏ


(Release ID: 1618321) Visitor Counter : 205