ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ ਨੇ ਖੋਜ ਤੇ ਵਿਕਾਸ (ਆਰ ਐਂਡ ਡੀ) ਅਧਾਰਿਤ ਤਕਨੀਕੀ ਸਮਾਧਾਨ ਅਤੇ ਉਤਪਾਦਾਂ ਤੋਂ ਇਲਾਵਾ, ਕੋਵਿਡ -19 ਦੇ ਅਸਰ ਨੂੰ ਮੱਠਾ ਕਰਨ ਲਈ ਹੈਂਡ ਸੈਨੀਟਾਈਜ਼ਰ, ਸਾਬਣ ਅਤੇ ਕੀਟਾਣੂਨਾਸ਼ਕ ਪਦਾਰਥ ਮੁਹੱਈਆ ਕਰਵਾ ਕੇ ਤਤਕਾਲੀ ਰਾਹਤ ਪ੍ਰਦਾਨ ਕੀਤੀ
Posted On:
25 APR 2020 4:11PM by PIB Chandigarh
#CSIRFightsCovid19
ਕੋਰੋਨਾਵਾਇਰਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਨਿਯਮਿਤ ਹੱਥ ਧੋਣ ਨਾਲ ਸ਼ੁਰੂ ਹੁੰਦੀ ਹੈ ਜੋ ਬਚਾਅ ਪੱਖ ਦਾ ਇੱਕ ਮੋਹਰੀ ਹਥਿਆਰ ਬਣਿਆ ਹੈ। ਅਲਕੋਹਲ-ਅਧਾਰਿਤ ਸੈਨੇਟਾਈਜ਼ਰ ਜੀਵਾਣੂਆਂ ਦੇ ਬਚਾਅ ਵਾਲੇ ਬਾਹਰੀ ਪ੍ਰੋਟੀਨ ਨੂੰ ਘਟਾ ਕੇ ਅਤੇ ਉਨ੍ਹਾਂ ਦੀ ਝਿੱਲੀ ਨੂੰ ਭੰਗ ਕਰਕੇ ਵੀ ਵਾਇਰਸਾਂ ਨੂੰ ਮਾਰ ਦਿੰਦੇ ਹਨ। ਹਾਲਾਂਕਿ, ਜਿਵੇਂ ਕਿ ਮਹਾਮਾਰੀ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਗਈ, ਘਬਰਾਹਟ ਵਿੱਚ ਜ਼ਿਆਦਾ ਖ਼ਰੀਦ ਕਾਰਨ ਹੈਂਡ ਸੈਨੀਟਾਈਜ਼ਰ ਜਲਦੀ ਹੀ ਸਟਾਕ ਤੋਂ ਬਾਹਰ ਹੋ ਗਏ, ਇੱਥੋਂ ਤੱਕ ਕਿ ਨਕਲੀ ਅਤੇ ਸ਼ੱਕੀ ਹੈਂਡ ਸੈਨੀਟਾਈਜ਼ਰ ਮੰਡੀ ਵਿੱਚ ਆਉਣ ਲੱਗ ਪਏ।
ਇਹ ਆਸ ਜਤਾਈ ਜਾ ਰਹੀ ਹੈ ਕਿ ਸਵੱਛਤਾ ਅਤੇ ਸਫਾਈ ਸਾਰਸ - ਕੋਵੀ - 2 ਵਾਇਰਸ ਦੇ ਖ਼ਿਲਾਫ਼ ਬਚਾਅ ਪੱਖ ਦਾ ਮੋਹਰੀ ਹਥਿਆਰ ਬਣੇਗਾ, ਸੀਐੱਸਆਈਆਰ ਲੈਬਾਂ ਨੇ ਇੱਕਦਮ ਤੇਜੀ ਨਾਲ ਅੱਗੇ ਆ ਕੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਸੁਰੱਖਿਅਤ, ਰਸਾਇਣ ਮੁਕਤ ਅਤੇ ਅਲਕੋਹਲ-ਅਧਾਰਿਤ ਪ੍ਰਭਾਵਸ਼ਾਲੀ ਹੈਂਡ ਸੈਨੀਟਾਈਜ਼ਰਾਂ ਅਤੇ ਕੀਟਾਣੂਨਾਸ਼ਕ ਪਦਾਰਥਾਂ ਦਾ ਵਾਧਾ ਕੀਤਾ।
ਸੀਐੱਸਆਈਆਰ, ਡੀਜੀ ਡਾ: ਸ਼ੇਖਰ ਸੀ ਮੰਡੇ ਕਹਿੰਦੇ ਹਨ, “ਸੀਐੱਸਆਈਆਰ ਨੇ ਹਮੇਸ਼ਾਂ ਹੀ ਦੇਸ਼ ਨੂੰ ਸਾਹਮਣੇ ਆਈਆਂ ਚੁਣੌਤੀਆਂ ਵਾਲੀਆਂ ਮੁਸ਼ਕਲਾਂ ਲਈ ਨਵੇਂ ਵਿਗਿਆਨ ਦੇ ਅਧਾਰ ’ਤੇ ਤਕਨੀਕੀ ਸਮਾਧਾਨ ਮੁਹੱਈਆ ਕਰਵਾਏ ਹਨ।” “ਅਤੇ ਕੋਵਿਡ - 19 ਦਾ ਮੁਕਾਬਲਾ ਕਰਨ ਲਈ ਸਾਡੀਆਂ ਪ੍ਰਯੋਗਸ਼ਾਲਾਵਾਂ ਦਵਾਈਆਂ ਅਤੇ ਟੀਕੇ ਵਿਕਸਤ ਕਰਨ ਲਈ ਆਪਣੇ ਅਮੀਰ ਵਿਗਿਆਨਕ ਤਜ਼ਰਬੇ ਨੂੰ ਇਸਤੇਮਾਲ ਕਰ ਰਹੀਆਂ ਹਨ। ਪਰ ਇਸੇ ਸਮੇਂ, ਮਹਾਮਾਰੀ ਦੇ ਆਉਣ ਤੋਂ ਬਾਅਦ, ਸੀਐੱਸਆਈਆਰ ਨੇ ਦੇਸ਼ ਦੇ ਨਾਗਰਿਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਵਿੱਚ ਤੇਜ਼ੀ ਦਿਖਾਈ ਹੈ - ਅਤੇ ਛੂਤਕਾਰੀ ਲਾਗ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਹੈਂਡ ਸੈਨੀਟਾਈਜ਼ਰਾਂ, ਸਾਬਣਾਂ ਅਤੇ ਕੀਟਾਣੂਨਾਸ਼ਕਾਂ ਦੀ ਵਿਵਸਥਾ ਇੱਕ ਅਜਿਹੀ ਤੁਰੰਤ ਕਾਰਵਾਈ ਸੀ ਜੋ ਸਾਡੀਆਂ ਪ੍ਰਯੋਗਸ਼ਾਲਾਵਾਂ ਨੇ ਕਰਨ ਦਾ ਫੈਸਲਾ ਕੀਤਾ।”
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੀਆਂ ਹੋਈਆਂ ਕਈ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਨੇ ਹੈਂਡ ਸੈਨੀਟਾਈਜ਼ਰਾਂ ਅਤੇ ਕੀਟਾਣੂਨਾਸ਼ਕਾਂ ਦਾ ਨਿਰਮਾਣ ਕਰਕੇ ਅਤੇ ਉਨ੍ਹਾਂ ਦੀ ਵੰਡ ਕਰਕੇ ਦੇਸ਼ ਦੇ ਨਾਗਰਿਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਰਾਹਤ ਪ੍ਰਦਾਨ ਕਰਨ ਦੇ ਯਤਨਾਂ ਦੀ ਸ਼ੁਰੂਆਤ ਕੀਤੀ।
• ਹੁਣ ਤੱਕ, ਸੀਐੱਸਆਈਆਰ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਲਗਭਗ 50,000 ਲੀਟਰ ਹੈਂਡ ਸੈਨੀਟਾਈਜ਼ਰ ਅਤੇ ਕੀਟਾਣੂਨਾਸ਼ਕ ਤਿਆਰ ਕੀਤੇ ਗਏ ਹਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਤ 1 ਲੱਖ ਤੋਂ ਵੱਧ ਲੋਕਾਂ ਵਿੱਚ ਵੰਡੇ ਗਏ ਹਨ।
• ਇਸ ਤੋਂ ਇਲਾਵਾ, ਪ੍ਰਯੋਗਸ਼ਾਲਾਵਾਂ ਨੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਪੁਲਿਸ ਫ਼ੋਰਸ, ਨਗਰ ਨਿਗਮਾਂ, ਬਿਜਲੀ ਸਪਲਾਈ ਦੇ ਕੰਮਾਂ, ਮੈਡੀਕਲ ਕਾਲਜਾਂ, ਹਸਪਤਾਲਾਂ, ਪੰਚਾਇਤਾਂ, ਬੈਂਕਾਂ ਅਤੇ ਹੋਰ ਕਈਆਂ ਨਾਲ ਸੰਬੰਧਤ ਕਰਮਚਾਰੀਆਂ ਵਿੱਚ ਸੈਨੀਟਾਈਜ਼ਰਾਂ ਅਤੇ ਕੀਟਾਣੂਨਾਸ਼ਕਾਂ ਨੂੰ ਵਿਅਕਤੀਆਂ ਵਿੱਚ ਵੰਡਿਆ।
• ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਨੇ ਸਥਾਨਕ ਤੌਰ ’ਤੇ ਉਪਲਬਧ ਕੱਚੇ ਮਾਲ ਤੋਂ ਪ੍ਰਭਾਵਸ਼ਾਲੀ, ਸੁਰੱਖਿਅਤ ਅਤੇ ਕਿਫ਼ਾਇਤੀ ਸੈਨੇਟਾਈਜ਼ਰ ਅਤੇ ਕੀਟਾਣੂਨਾਸ਼ਕ ਤਿਆਰ ਕੀਤੇ ਹਨ। ਉਦਾਹਰਣ ਲਈ, ਐੱਚਪੀ ਦੇ ਪਾਲਮਪੁਰ ਵਿੱਚ ਸਥਿਤ ਸੀਐੱਸਆਈਆਰ - ਆਈਐੱਚਬੀਟੀ ਦੇ ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੈਂਡ ਸੈਨੀਟਾਈਜ਼ਰ ਤਿਆਰ ਕੀਤਾ ਹੈ, ਪਰ ਇਸ ਵਿੱਚ ਚਾਹ ਦੇ ਕਿਰਿਆਸ਼ੀਲ ਤੱਤ, ਕੁਦਰਤੀ ਸੁਆਦ ਅਤੇ ਅਲਕੋਹਲ ਵੀ ਹੈ; ਇਸ ਸੈਨੀਟਾਈਜ਼ਰ ਵਿੱਚ ਪਾਰਾਬੈਨਜ਼, ਸਿੰਥੈਟਿਕ ਖੁਸ਼ਬੂ, ਟ੍ਰਾਈਕਲੋਸਨ ਅਤੇ ਫਥਾਲੇਟ ਵਰਗੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।
• ਦੇਸ਼ ਦੇ ਦੱਖਣ ਵਿੱਚ, ਸੀਐੱਸਆਈਆਰ - ਆਈਆਈਸੀਟੀ ਨੇ ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜਿੰਗ ਜੈੱਲ ਤਿਆਰ ਕਰਨ ਦੀ ਪ੍ਰਕਿਰਿਆ ਦਾ ਮਿਆਰੀਕਰਣ ਕੀਤਾ ਅਤੇ ਇਸ ਵਿੱਚੋਂ 800 ਲੀਟਰ ਤੇਲੰਗਾਨਾ ਪੁਲਿਸ ਅਤੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇ ਵਰਕਰਾਂ ਵਿੱਚ ਵੰਡਿਆ ਗਿਆ। ਇਸ ਤੋਂ ਇਲਾਵਾ, ਸੀਐੱਸਆਈਆਰ - ਸੀਐੱਲਆਰਆਈ, ਚੇਨਈ ਅਤੇ ਕਰਾਈਕੁਡੀ ਵਿੱਚ, ਸੀਐੱਸਆਈਆਰ - ਸੀਈਸੀਆਰਆਈ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਮੈਡੀਕਲ ਕਾਲਜਾਂ, ਪੁਲਿਸ ਥਾਣਿਆਂ ਅਤੇ ਪੰਚਾਇਤਾਂ ਵਿੱਚ ਸੈਂਕੜੇ ਲੀਟਰ ਸੈਨੀਟਾਈਜ਼ਰ ਵੰਡੇ।
• ਲਖਨਊ ਵਿੱਚ, ਸੀਐੱਸਆਈਆਰ ਦੀਆਂ ਕਈ ਲੈਬਾਂ ਬਹੁਤ ਸਰਗਰਮ ਰਹੀਆਂ ਹਨ ਅਤੇ ਸੀਐੱਸਆਈਆਰ-ਆਈਆਈਟੀਆਰ, ਲਖਨਊ ਨੇ ਇਸ ਦੁਆਰਾ ਬਣਾਏ 2800 ਲੀਟਰ ਹੈਂਡ ਸੈਨੀਟਾਈਜ਼ਰ ਨੂੰ ਲੋੜੀਂਦੀਆਂ ਸੇਵਾਵਾਂ ਵਿੱਚ ਕੰਮ ਕਰਦੇ ਲੋਕਾਂ ਵਿੱਚ ਵੰਡਿਆ। ਸੰਸਥਾ ਨੇ ਜ਼ਿਲ੍ਹਾ ਪ੍ਰਸ਼ਾਸਨ, ਸਵੱਛ ਗੰਗਾ ਦੇ ਸਟੇਟ ਮਿਸ਼ਨ (ਐੱਸਐੱਮਸੀਜੀ), ਬਿਜਲੀ ਵਿਭਾਗ, ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਸੈਨੀਟਾਈਜ਼ਰ ਦਿੱਤੇ। ਸੀਐੱਸਆਈਆਰ - ਐੱਨਬੀਆਰਆਈ ਨੇ ਹਰਬਲ ਅਲਕੋਹਲ - ਅਧਾਰਿਤ ਹੈਂਡ ਸੈਨੀਟਾਈਜ਼ਰ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ ਲਈ ਦੋ ਉਦਮੀਆਂ ਨੂੰ ਇਸਦੀ ਟੈਕਨੋਲੋਜੀ ਦਿੱਤੀ। ਇਸ ਨੇ ਲਖਨਊ ਦੇ ਵੱਖ-ਵੱਖ ਜ਼ੋਨਾਂ ਵਿੱਚ ਸਿਹਤ ਕਰਮਚਾਰੀਆਂ, ਸੈਨੀਟੇਸ਼ਨ ਸਟਾਫ਼ ਅਤੇ ਪੁਲਿਸ ਕਰਮਚਾਰੀਆਂ ਨੂੰ 1500 ਲੀਟਰ ਤੋਂ ਵੱਧ ਸੈਨੀਟਾਈਜ਼ਰ ਵੀ ਵੰਡਿਆ ਹੈ। ਲਖਨਊ ਅਧਾਰਿਤ ਸੀਐੱਸਆਈਆਰ - ਸੀਆਈਐੱਮਏਪੀ ਨੇ ਆਪਣੀ ਪਾਇਲਟ ਸੁਵਿਧਾ ਵਿੱਚ ਖ਼ੁਦ ਪਦਾਰਥ ਤਿਆਰ ਕੀਤੇ ਅਤੇ ਉਨ੍ਹਾਂ ਨੇ ਹੈਂਡ ਸੈਨੀਟਾਈਜ਼ਰ (ਹਨਕੂਲ) ਦੀਆਂ 1000 ਤੋਂ ਵੱਧ ਬੋਤਲਾਂ, ਫ਼ਰਸ਼ ਕੀਟਾਣੂਨਾਸ਼ਕ (ਸਵਾਬੀ) ਦੀਆਂ 1000 ਬੋਤਲਾਂ ਅਤੇ 50 ਲੀਟਰ ਫ਼ਰਸ਼ ਕਲੀਨਰ (ਕਲੀਨ ਜਰਮ) ਨੂੰ ਲਖਨਊ ਨਗਰ ਨਿਗਮ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਵੰਡੀਆਂ।
• ਉੱਤਰ-ਪੂਰਬ ਵਿੱਚ, ਸੀਐੱਸਆਈਆਰ - ਐੱਨਈਆਈਐੱਸਟੀ, ਨੇ ਤਕਰੀਬਨ 1300 ਲੀਟਰ ਹੈਂਡ ਸੈਨੀਟਾਈਜ਼ਰਾਂ ਨੂੰ ਜੋਰਹਾਤ ਦੇ ਏਅਰ ਫ਼ੋਰਸ ਸਟੇਸ਼ਨ, ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ, ਜੋਰਹਾਤ ਰੇਲਵੇ ਸਟੇਸ਼ਨ ਅਤੇ ਪੁਲਿਸ ਸਟੇਸ਼ਨ ਦੇ ਕਰਮਚਾਰੀਆਂ ਵਿੱਚ, ਓਐੱਨਜੀਸੀ ਅਤੇ ਐੱਫ਼ਸੀਆਈ ਦੇ ਕਰਮਚਾਰੀਆਂ, ਇੰਫਾਲ ਦੇ ਨਗਰ ਨਿਗਮ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਵੀ ਵੰਡਿਆ ਹੈ।
• ਜੰਮੂ ਵਿੱਚ, ਸੀਐੱਸਆਈਆਰ - ਆਈਆਈਐੱਮ ਨੇ ਸਰਕਾਰੀ ਮੈਡੀਕਲ ਕਾਲਜਾਂ, ਏਅਰ ਫ਼ੋਰਸ ਸਟੇਸ਼ਨ ਅਤੇ ਭਾਰਤੀ ਫੌਜ ਦੇ ਸਟਾਫ਼ ਵਿੱਚ 1800 ਲੀਟਰ ਹੈਂਡ ਸੈਨੀਟਾਈਜ਼ਰ ਵੰਡੇ। ਸੀਐੱਸਆਈਆਰ – ਆਈਆਈਪੀ, ਦੇਹਰਾਦੂਨ ਨੇ ਦੂਨ ਹਸਪਤਾਲ, ਪੁਲਿਸ ਵਿਭਾਗ ਅਤੇ ਸਟੇਟ ਡਿਜਾਸਟਰ ਰਿਲੀਫ਼ ਫ਼ੋਰਸ ਨੂੰ ਤਕਰੀਬਨ 1000 ਲੀਟਰ ਸੈਨੀਟਾਈਜ਼ਰ ਸਪਲਾਈ ਕੀਤੇ।
• ਪੱਛਮ ਵਿੱਚ, ਸੀਐੱਸਆਈਆਰ - ਸੀਐੱਸਐੱਮਸੀਆਰਆਈ, ਭਾਵਨਗਰ ਦੇ ਵਿਗਿਆਨੀਆਂ ਨੇ ਭਾਵਨਗਰ ਮੈਡੀਕਲ ਕਾਲਜ (ਬੀਐੱਮਸੀ) ਨੂੰ ਸੈਨੀਟਾਈਜ਼ਰ ਵੰਡੇ।
• ਸੀਐੱਸਆਈਆਰ - ਆਈਐੱਮਐੱਮਟੀ, ਭੁਵਨੇਸ਼ਵਰ ਪੌਦੇ ਵਿੱਚੋਂ ਸੁਗੰਧ ਅਤੇ ਅਲਕੋਹਲ ਅਧਾਰਿਤ ਤਰਲ ਉੱਪਰ ਕੰਮ ਕਰ ਰਿਹਾ ਹੈ ਜਿਸਨੂੰ ਹੱਥਾਂ ਉੱਪਰ ਮਸਲਿਆ ਜਾਂਦਾ ਹੈ ਐਂਟੀ-ਇਨਫੈਕਟਿਵ ਕਿਰਿਆ ਕਰਦਾ ਹੈ ਅਤੇ ਠੰਡੀ ਪ੍ਰਕਿਰਿਆ ਦੀ ਵਰਤੋਂ ਕਰਕੇ ਐਂਟੀ-ਇਨਫੈਕਟਿਵ ਖਾਸੇ ਦੇ ਨਾਲ ਕਿਫਾਇਤੀ ਸਾਬਣਾਂ ਤਿਆਰ ਕਰਨ ਦੀ ਪ੍ਰਕਿਰਿਆ ’ਤੇ ਵੀ ਕੰਮ ਕਰ ਰਿਹਾ ਹੈ।
• ਬਹੁਤ ਜ਼ਿਆਦਾ ਛੂਤ ਵਾਲੇ ਕੋਰੋਨਾਵਾਇਰਸ ਦੇ ਖ਼ਿਲਾਫ਼ ਸੁਰੱਖਿਆ ਉਪਾਅ ਵਜੋਂ ਸਾਬਣ ਦੀ ਵਧ ਰਹੀ ਮੰਗ ਦੇ ਕਰਕੇ, ਸੀਐੱਸਆਈਆਰ - ਆਈਐੱਚਬੀਟੀ, ਪਾਲਮਪੁਰ ਨੇ ਵੀ ਕੁਦਰਤੀ ਸੈਪੋਨੀਨਜ਼ ਨਾਲ ਹਰਬਲ ਸਾਬਣ ਵਿਕਸਿਤ ਕੀਤੇ ਹਨ। ਇਸ ਰਚਨਾ ਵਿੱਚ ਕੋਈ ਖਣਿਜ ਤੇਲ, ਐੱਸਐੱਲਈਐੱਸ (ਸੋਡੀਅਮ ਲੋਰੇਥਸੁਲਫੇਟ) ਅਤੇ ਐੱਸਡੀਐੱਸ (ਸੋਡੀਅਮ ਡੋਡੇਸੈਲਸਲਫੇਟ) ਸ਼ਾਮਲ ਨਹੀਂ ਹੁੰਦਾ ਅਤੇ ਇਹ ਪ੍ਰਭਾਵਸ਼ਾਲੀ ਐਂਟੀਫੰਗਲ, ਐਂਟੀਬੈਕਟੀਰੀਅਲ, ਸ਼ੁੱਧ ਅਤੇ ਨਮੀ ਦੇਣ ਵਾਲੇ ਫਾਇਦੇ ਪ੍ਰਦਾਨ ਕਰਦੀ ਹੈ। ਇਹ ਟੈਕਨੋਲੋਜੀ ਹਿਮਾਚਲ ਪ੍ਰਦੇਸ਼ ਦੀਆਂ ਦੋ ਕੰਪਨੀਆਂ ਨੂੰ ਵਪਾਰਕ ਉਤਪਾਦਨ ਕਰਨ ਲਈ ਅਤੇ ਦੇਸ਼ ਦੇ ਦੋ ਵੱਡੇ ਸ਼ਹਿਰਾਂ ਉਪਲਬਧ ਕਰਾਉਣ ਲਈ ਦਿੱਤੀ ਗਈ ਹੈ।
• ਇਸ ਤੋਂ ਇਲਾਵਾ, ਬਹੁਤ ਸਾਰੀਆਂ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਨੇ ਸੈਨੀਟਾਈਜ਼ਰਾਂ ਦੇ ਵੱਡੇ ਪੱਧਰ ’ਤੇ ਉਤਪਾਦਨ ਕਰਨ ਲਈ ਟੈਕਨੋਲੋਜੀ ਨੂੰ ਐੱਮਐੱਸਐੱਮਈ ਅਤੇ ਉਨ੍ਹਾਂ ਦੇ ਖੇਤਰਾਂ ਦੇ ਆਲੇ ਦੁਆਲੇ ਦੇ ਉਦਯੋਗਾਂ ਨੂੰ ਦੇ ਦਿੱਤਾ ਹੈ।

# CSIRFightsCovid19
****
ਕੇਜੀਐੱਸ / (ਸੀਐੱਸਆਈਆਰ ਰਿਲੀਜ਼)
(Release ID: 1618306)
Visitor Counter : 206