ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਾਸਕ ’ਤੇ ਇਸ ਹਰਬਲ ਸਪਰੇਅ ਦਾ ਛਿੜਕਾਅ ਘੁਟਣ ਤੋਂ ਬਚਾ ਸਕਦਾ ਹੈ

ਇਹ ਹਰਬਲ ਡੀਕੰਜੈਸਟੈਂਟ ਸਪਰੇਅ ਕਿਸੇ ਇਨਹੇਲਰ ਦੀ ਤਰ੍ਹਾਂ ਕੰਮ ਕਰਦਾ ਹੈ
ਇਸ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ
ਸਪਰੇਅ ਕਰਨ ਦੇ ਬਾਅਦ ਮਾਸਕ ਦੀ ਵਰਤੋਂ ਕਰਨ ’ਤੇ ਨੱਕ ਅਤੇ ਸਾਹ ਤੰਤਰ ਖੁੱਲ੍ਹ ਜਾਂਦਾ ਹੈ ਅਤੇ ਫਿਰ ਸਾਹ ਲੈਣ ਵਿੱਚ ਪਰੇਸ਼ਾਨੀ ਨਹੀਂ ਹੁੰਦੀ

Posted On: 25 APR 2020 3:42PM by PIB Chandigarh

ਕੋਰੋਨਾ ਸੰਕ੍ਰਮਣ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪੁਲਿਸ, ਡਾਕਟਰ, ਸਿਹਤ ਕਰਮੀਆਂ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਲੰਬੇ ਸਮੇਂ ਤੱਕ ਮਾਸਕ ਲਗਾਉਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਕਈ ਵਾਰ ਸਾਹ ਲੈਣ ਵਿੱਚ ਘੁਟਣ ਮਹਿਸੂਸ ਹੁੰਦੀ ਹੈ। ਭਾਰਤੀ ਵਿਗਿਆਨੀਆਂ ਨੇ ਇੱਕ ਹਰਬਲ ਡੀਕੰਜੈਸਟੈਂਟ ਸਪਰੇਅ ਵਿਕਸਿਤ ਕੀਤਾ ਹੈ, ਜੋ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਵਿੱਚ ਮਦਦਗਾਰ ਹੋ ਸਕਦਾ ਹੈ। 

nbri spray

ਇਹ ਹਰਬਲ ਡੀਕੰਜੈਸਟੈਂਟ ਸਪਰੇਅ ਕਿਸੇ ਇਨਹੇਲਰ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ ਨੂੰ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਟਿਊਟ (ਐੱਨਬੀਆਰਆਈ) ਦੇ ਖੋਜੀਆਂ ਦੁਆਰਾ ਤਿਆਰ ਕੀਤਾ ਗਿਆ ਹੈ। ਲਖਨਊ ਸਥਿਤ ਐੱਨਬੀਆਰਆਈ ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੀ ਇੱਕ ਪ੍ਰਯੋਗਸ਼ਾਲਾ ਹੈ, ਜਿਸ ਨੂੰ ਮੁੱਖ ਤੌਰ ਤੇ ਫਲੋਰਾ ਬਾਰੇ ਕੀਤੇ ਜਾਣ ਵਾਲੇ ਉਸ ਦੇ ਖੋਜ ਕਾਰਜਾਂ ਲਈ ਜਾਣਿਆ ਜਾਂਦਾ ਹੈ। ਐੱਨਬੀਆਰਆਈ ਦੇ ਇਸ ਹਰਬਲ ਸਪਰੇਅ ਦੇ ਸ਼ੁਰੂਆਤੀ ਨਤੀਜੇ ਬੇਹੱਦ ਸ਼ਾਨਦਾਰ ਮਿਲੇ ਹਨ। ਦੇਰ ਤੱਕ ਮਾਸਕ ਪਹਿਨਣ ਵਾਲੇ ਲੋਕਾਂ ਨੂੰ ਇਸ ਤੋਂ ਕਾਫ਼ੀ ਰਾਹਤ ਮਿਲ ਰਹੀ ਹੈ।

ਐੱਨਬੀਆਰਆਈ ਦੇ ਮੁੱਖ ਵਿਗਿਆਨੀ ਡਾ. ਸ਼ਰਦ ਸ਼੍ਰੀਵਾਸਤਵ ਨੇ ਇੰਡੀਆ ਸਾਇੰਸ ਵਾਇਰ ਨੂੰ ਦੱਸਿਆ ਕਿ ਇਸ ਹਰਬਲ ਡੀਕੰਜੈਸਟੈਂਟ ਸਪਰੇਅ ਨੂੰ ਔਸ਼ਧੀ ਅਤੇ ਸਗੰਧ ਪੌਦਿਆਂ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਜਿਨ੍ਹਾਂ ਪਾਦਪ ਤੱਤਾਂ ਦੀ ਵਰਤੋਂ ਇਸ ਸਪਰੇਅ ਵਿੱਚ ਕੀਤੀ ਗਈ ਹੈ, ਉਨ੍ਹਾਂ ਦੇ ਨਾਮ ਦਾ ਖੁਲਾਸਾ ਬੌਧਿਕ ਸੰਪਦਾ ਸਬੰਧੀ ਕਾਰਨਾਂ ਕਰਕੇ ਹਾਲੇ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸਿਰਫ਼ ਇੱਕ ਵਾਰ ਮਾਸਕ ਤੇ ਸਪਰੇਅ ਕਰਨਾ ਹੁੰਦਾ ਹੈ। ਸਪਰੇਅ ਕਰਨ ਦੇ ਬਾਅਦ ਮਾਸਕ ਦੀ ਵਰਤੋਂ ਕਰਨ ਤੇ ਨੱਕ ਅਤੇ ਸਾਹ ਤੰਤਰ ਖੁੱਲ੍ਹ ਜਾਂਦਾ ਹੈ ਅਤੇ ਫਿਰ ਸਾਹ ਲੈਣ ਵਿੱਚ ਪਰੇਸ਼ਾਨੀ ਨਹੀਂ ਹੁੰਦੀ।

ਇਸ ਸਪਰੇਅ ਨੂੰ ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ਤੇ ਤਿਆਰ ਕੀਤਾ ਗਿਆ ਹੈ। ਸੰਸਥਾਨ ਦੀ ਯੋਜਨਾ ਇਸ ਇਨਹੇਲਰ ਦੀ ਟੈਕਨੋਲੋਜੀ ਨੂੰ ਕਮਰਸ਼ੀਅਲ ਉਤਪਾਦਨ ਲਈ ਟਰਾਂਸਫਰ ਕਰਨ ਦੀ ਹੈ, ਤਾਕਿ ਵੱਡੇ ਪੈਮਾਨੇ ਤੇ ਇਸ ਦਾ ਉਤਪਾਦਨ ਕੀਤਾ ਜਾ ਸਕੇ ਅਤੇ ਇਸ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾ ਸਕੇ।

 

 [ਵਧੇਰੇ ਜਾਣਕਾਰੀ ਲਈ: ਡਾ. ਸ਼ਰਦ ਸ੍ਰੀਵਾਸਤਵ, ਸੀਐੱਸਆਈਆਰ-ਐੱਨਬੀਆਰਆਈ, ਲਖਨਊ ਨਾਲ ਸੰਪਰਕ ਕਰੋ।

ਈਮੇਲl : sharad@nbri.res.in,sharad_ks2003@yahoo.com]

 

 

****

 

ਕੀਜੀਐੱਸ/ (ਡੀਐੱਸਟੀ-(ਇੰਡੀਅਨ ਸਾਇੰਸ ਵਾਇਰ)
 



(Release ID: 1618259) Visitor Counter : 185