ਰਸਾਇਣ ਤੇ ਖਾਦ ਮੰਤਰਾਲਾ
ਗੌੜਾ ਵੱਲੋਂ ਕੈਮੀਕਲ ਐਂਡ ਪੈਟਰੋਕੈਮੀਕਲਸ ਉਦਯੋਗ ਨੂੰ ਪਹਿਲੀ ਵਾਰ ਅਪ੍ਰੈਲ 2019 ਤੋਂ ਜਨਵਰੀ 2020 ਤੱਕ 2.68 ਲੱਖ ਕਰੋੜ ਦੀਆਂ ਬਰਾਮਦਾਂ ਨਾਲ ਬਰਾਮਦਾਂ ਦੇ ਖੇਤਰ ’ਚ ਚੋਟੀ ’ਤੇ ਪੁੱਜਣ ਲਈ ਵਧਾਈਆਂ
प्रविष्टि तिथि:
25 APR 2020 4:44PM by PIB Chandigarh
ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕੈਮੀਕਲਸ ਅਤੇ ਪੈਟਰੋਕੈਮੀਕਲਸ ਉਦਯੋਗ ਨੂੰ ਪਹਿਲੀ ਵਾਰ ਦੇਸ਼ ’ਚ ਬਰਾਮਦਾਂ ਦੇ ਖੇਤਰ ਵਿੱਚ ਸਿਖ਼ਰ ’ਤੇ ਪੁੱਜਣ ਲਈ ਵਧਾਈਆਂ ਦਿੱਤੀਆਂ ਹਨ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੁਨੀਆ ਨੂੰ ਮਿਆਰੀ ਰਸਾਇਣਾਂ ਦੀ ਸਪਲਾਈ ਹਿਤ ਰਸਾਇਣਾਂ ਤੇ ਪੈਟਰੋਕੈਮੀਕਲਸ ਦੇ ਨਿਰਮਾਣ ਲਈ ਭਾਰਤ ਨੂੰ ਇੱਕ ਮੋਹਰੀ ਗਲੋਬਲ ਹੱਬ ਬਣਾਉਣ ’ਚ ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ।
ਇਸ ਪ੍ਰਾਪਤੀ ’ਚ ਆਪਣੇ ਵਿਭਾਗ ਵੱਲੋਂ ਨਿਭਾਈ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਸ਼੍ਰੀ ਗੌੜਾ ਨੇ ਇੱਕ ਟਵੀਟ ’ਚ ਕਿਹਾ,‘ਮੇਰੇ ਕੈਮੀਕਲਸ ਅਤੇ ਪੈਟਰੋਕੈਮੀਕਲਸ ਵਿਭਾਗ ਦੀਆਂ ਨਿਰੰਤਰ ਕੋਸ਼ਿਸ਼ਾਂ ਕਾਰਨ ਇਹ ਉਦਯੋਗ ਪਹਿਲੀ ਵਾਰ ਬਰਾਮਦਾਂ ਦੇ ਖੇਤਰ ’ਚ ਚੋਟੀ ’ਤੇ ਪੁੱਜਣ ਦੇ ਯੋਗ ਹੋ ਸਕਿਆ ਹੈ।’
ਉਨ੍ਹਾਂ ਸੂਚਿਤ ਕੀਤਾ ਕਿ ਅਪ੍ਰੈਲ 2019 ਤੋਂ ਜਨਵਰੀ 2020 ਤੱਕ ਦੌਰਾਨ ਰਸਾਇਣਾਂ ਦੀ ਬਰਾਮਦ ਵਿੱਚ ਉਸ ਤੋਂ ਪਿਛਲੇ ਇਸੇ ਸਮੇਂ ਦੇ ਮੁਕਾਬਲੇ 7.43% ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਰਸਾਇਣਾਂ ਦੀ ਕੁੱਲ ਬਰਾਮਦ 2.68 ਲੱਖਾ ਕਰੋੜ ਰੁਪਏ ਤੱਕ ਪੁੱਜ ਗਈ ਹੈ। ਇਹ ਕੁੱਲ ਬਰਾਮਦਾਂ ਦਾ 14.35% ਬਣਦਾ ਹੈ।
*********
ਆਰਸੀਜੇ/ਆਰਕੇਐੱਮ
(रिलीज़ आईडी: 1618235)
आगंतुक पटल : 160