ਸਿੱਖਿਆ ਮੰਤਰਾਲਾ

ਇੱਕ ਵਿਲੱਖਣ ਪ੍ਰਾਪਤੀ ’ਚ, ਆਈਆਈਟੀ ਦਿੱਲੀ ਨੇ ਕੋਵਿਡ–19 ਦਾ ਪਤਾ ਲਾਉਣ ਵਾਲਾ ਕਿਫ਼ਾਇਤੀ ਜਾਂਚ ਮੁਕਤ ਅਸੇ ਵਿਕਸਿਤ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕੋਵਿਡ–19 ਦਾ ਪਤਾ ਲਾਉਣ ਵਾਲੇ ਜਾਂਚ ਮੁਕਤ ਅਸੇ ਨੂੰ ਵਿਕਸਿਤ ਕਰਨ ਲਈ ਆਈਆਈਟੀ ਦਿੱਲੀ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ

ਜਾਂਚ ਕਿਟ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਏਗੀ ਤੇ ਕੋਵਿਡ–19 ਨਾਲ ਨਿਪਟਣ ਲਈ ਸਰਕਾਰੀ ਜਤਨਾਂ ’ਚ ਸਹਿਯੋਗ ਕਰੇਗਾ: ਮਾਨਵ ਸੰਸਾਧਨ ਵਿਕਾਸ ਮੰਤਰੀ

ਜਾਂਚ ਕਿਟ ਆਈਸੀਐੱਮਆਰ ਵੱਲੋਂ ਮਨਜ਼ੂਰ ਕੋਵਿਡ–19 ਲਈ ਜਾਂਚ–ਮੁਕਤ ਅਸੇ ਹੈ

ਆਈਆਈਟੀ ਦਿੱਲੀ ਵੱਲੋਂ ਤਿਆਰ ਕੋਵਿਡ–19 ਜਾਂਚ ਕਿਟ ‘ਮੇਕ ਇਨ ਇੰਡੀਆ’ ਪਹਿਲ ਦੀ ਤਰਜ਼ ’ਤੇ ਹੈ – ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ

Posted On: 24 APR 2020 6:31PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਕੋਵਿਡ–19 ਜਾਂਚਮੁਕਤ ਰੀਅਲਟਾਈਮ ਪੀਸੀਆਰ ਡਾਇਓਗਨੌਸਟਿਕ ਕਿਟ ਦੇ ਵਿਕਾਸ ਚ ਸ਼ਾਮਲ ਆਈਆਈਟੀ ਦਿੱਲੀ ਦੇ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ। ਮੀਟਿੰਗ ਚ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਅਮਿਤ ਖਰੇ; ਅਪਰ ਸਕੱਤਰ ਸ਼੍ਰੀ ਰਾਕੇਸ਼ ਸਰਵਾਲ, ਦਿੱਲੀ ਆਆਈਟੀ ਦੇ ਡਾਇਰੈਕਟਰ ਸ਼੍ਰੀ ਰਾਮਗੋਪਾਲ ਰਾਓ ਅਤੇ ਸ਼੍ਰੀ ਵਿਵੇਕਾਨੰਦ ਪੇਰੂਮਲ ਅਤੇ ਡਾ. ਮਨੋਜ ਮੈਨਨ ਦੀ ਅਗਵਾਈ ਹੇਠ ਆਈਆਈਟੀ ਦਿੱਲੀ ਦੇ ਵਿਗਿਆਨੀਆਂ ਦੀ ਇੱਕ ਟੀਮ ਮੌਜੂਦ ਸੀ।

ਇਸ ਮੌਕੇ ਤੇ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਦਾ ਮੁਕਾਬਲਾ ਕਰਨ ਲਈ ਵਿਗਿਆਨੀਆਂ, ਵਿਦਿਆਰਥੀਆਂ ਤੇ ਖੋਜਕਾਰਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਜਵਾਬ ਵਿੱਚ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਧੀਨ ਆਉਣ ਵਾਲੇ ਸਾਰੇ ਪ੍ਰਮੁੱਖ ਸੰਸਥਾਨ ਅੱਗੇ ਆਏ ਹਨ ਅਤੇ ਉਨ੍ਹਾਂ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਉਹ ਕੋਵਿਡ–19 ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਵਿੱਚ ਆਪਣਾ ਸਰਬੋਤਮ ਯੋਗਦਾਨ ਪਾ ਰਹੇ ਹਨ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸਦਾ ਇਹ ਆਸ ਕਰਦੇ ਹਨ ਕਿ ਅਸੀਂ ਆਪਣੀ ਤਾਕਤ ਵਿਕਸਿਤ ਕਰੀਏ ਤੇ ਸਾਨੂੰ ਦੁਨੀਆ ਤੇ ਨਿਰਭਰ ਨਹੀਂ ਹੋਣਾ ਚਾਹੀਦਾ।

ਇਸ ਲਈ, ਸਾਡੇ ਸੰਸਥਾਨਾਂ, ਖਾਸ ਤੌਰ ਤੇ ਆਈਆਈਟੀ ਦੀ ਖੋਜ ਸਮਰੱਥਾ ਅਤੇ ਉਸ ਦੇ ਉੱਚ ਮਿਆਰਾਂ ਨੂੰ ਧਿਆਨ ਚ ਰੱਖਦਿਆਂ, ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਈਆਈਟੀ ਨਾਲ ਮੀਟਿੰਗਾਂ ਕੀਤੀਆਂ ਗਈਆਂ, ਤਾਂ ਜੋ ਕੋਵਿਡ–19 ਦੇ ਸਬੰਧ ਵਿੱਚ ਉਨ੍ਹਾਂ ਦੀ ਖੋਜ ਤੇ ਇਨੋਵੇਸ਼ਨ ਦੀ ਪਹਿਲ ਨੂੰ ਅੱਗੇ ਵਧਾਇਆ ਜਾ ਸਕੇ।

ਸ਼੍ਰੀ ਪੋਖਰਿਯਾਲ ਨੇ ਵਿਗਿਆਨੀਆਂ ਦੀ ਟੀਮ ਦਾ ਅਭਿਨੰਦਨ ਕਰਦਿਆਂ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਆਪਣੇ ਸਾਰੇ ਸੰਸਥਾਨਾਂ, ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ, ਫ਼ੈਕਲਟੀਮੈਂਬਰਾਂ ਅਤੇ ਵਿਦਿਆਰਥੀਆਂ ਤੇ ਬਹੁਤ ਮਾਣ ਹੈ, ਜੋ ਮੁਕੰਮਲ ਲੌਕਡਾਊਨ ਦੇ ਸਮੇਂ ਅਣਥੱਕ ਜਤਨ ਕਰ ਰਹੇ ਹਨ, ਤਾਂ ਜੋ ਕੋਵਿਡ–19 ਦੇ ਪ੍ਰਕੋਪ ਨਾਲ ਪੈਦਾ ਸਮੱਸਿਆਵਾਂ ਤੇ ਜਿਨ੍ਹਾਂ ਦਾ ਨਾ ਕੇਵਲ ਦੇਸ਼ ਦੀ ਜਨਤਾ ਨੂੰ ਬਲਕਿ ਪੂਰੀ ਮਨੁੱਖਤਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ।

ਮੰਤਰੀ ਨੇ ਭਾਰਤ ਦੇ ਲੋਕਾਂ ਲਈ ਬਹੁਤ ਘੱਟ ਲਾਗਤ ਉੱਤੇ ਇੱਕ ਜਾਂਚਕਿਟ ਵਿਕਸਿਤ ਕਰਨ ਲਈ ਆਈਆਈਟੀ ਦਿੱਲੀ ਦੇ ਜਤਨਾਂ ਦੀ ਸ਼ਲਾਘਾ ਕੀਤੀ। ਇਹ ਕਿਟ ਨਾ ਕੇਵਲ ਸਿਹਤਸੰਭਾਲ ਸੇਵਾਵਾਂ ਨੂੰ ਮਜ਼ਬੂਤ ਬਣਾਏਗਾ, ਸਗੋਂ ਸੰਕਟ ਦੇ ਸਮੇਂ ਸਰਕਾਰ ਦਾ ਸਹਿਯੋਗ ਵੀ ਕਰੇਗਾ। ਉਨ੍ਹਾਂ ਆਈਆਈਟੀ ਦਿੱਲੀ ਕੁਸੁਮਾ ਸਕੂਲ ਆਵ੍ ਬਾਇਓਲੌਜੀਕਲ ਸਾਇੰਸੇਜ਼ (ਕੇਐੱਸਬੀਐੱਸ) ਦੇ ਖੋਜਕਾਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਕੋਵਿਡ–19 ਦਾ ਪਤਾ ਲਾਉਣ ਲਈ ਇੱਕ ਅਸੇ ਵਿਕਸਿਤ ਕੀਤਾ ਹੈ, ਜਿਸ ਨੂੰ ਆਈਸੀਐੱਮਆਰ (ICMR) ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਸੀਐੱਮਆਰ ਨੇ 100% ਦੀ ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਨਾਲ ਅਸੇ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਆਈਆਈਟੀਡੀ ਪਹਿਲਾ ਅਜਿਹਾ ਵਿਦਿਅਕ ਸੰਸਥਾਨ ਹੈ, ਜਿਸ ਨੇ ਰੀਅਲਟਾਈਮ ਪੀਸੀਆਰਆਧਾਰਤ ਡਾਇਓਗਨੌਸਅਕ ਅਸੇ ਲਈ ਆਈਸੀਐੱਮਆਰ ਦੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ।

ਸ਼੍ਰੀ ਪੋਖਰਿਯਾਲ ਨੇ ਇਸ ਗੱਲ ਤੇ ਖਾਸ ਤੌਰ ਤੇ ਚਾਨਣਾ ਪਾਇਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਉਨ੍ਹਾਂ ਦੇ ਖੋਜਜਤਨਾਂ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਸਰਕਾਰ ਦੀ ਮੇਕ ਇਨ ਇੰਡੀਆਪਹਿਲ ਦੀ ਤਰਜ਼ ਤੇ ਹੈ। ਸ਼੍ਰੀ ਪੋਖਰਿਯਾਲ ਨੇ ਤਕਨਾਲੋਜੀ ਅਤੇ ਖੋਜ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇਣ ਵਿੱਚ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਦੇ ਜਤਨਾਂ ਲਈ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦਾ ਵੀ ਧੰਨਵਾਦ ਕੀਤਾ।

ਸ਼੍ਰੀ ਰਾਮਗੋਪਾਲ ਰਾਓ ਨੇ ਮੰਤਰੀ ਨੂੰ ਦੱਸਿਆ ਕਿ ਇਹ ਕੋਵਿਡ–19 ਲਈ ਪਹਿਲਾ ਜਾਂਚਮੁਕਤ ਅਸੇ ਹੈ, ਜਿਸ ਨੂੰ ਆਈਸੀਐੱਮਆਰ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਇਹ ਵਿਸ਼ਿਸ਼ਟ ਅਤੇ ਕਿਫ਼ਾਇਤੀ ਉੱਚਥਰੂਪੁੱਟ (ਪ੍ਰਵਾਹ ਸਮਰੱਥਾ) ਜਾਂਚ ਲਈ ਉਪਯੋਗੀ ਹੋਵੇਗਾ। ਇਸ ਅਸੇ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਫ਼ਲੋਰੋਸੈਂਟ ਜਾਂਚ ਦੀ ਜ਼ਰੂਰਤ ਨਹੀਂ ਹੁੰਦੀ। ਟੀਮ ਛੇਤੀ ਤੋਂ ਛੇਤੀ ਵਾਜਬ ਉਦਯੋਗਿਕ ਭਾਈਵਾਲਾਂ ਨਾਲ ਕਿਫ਼ਾਇਤੀ ਦਰਾਂ ਤੇ ਕਿਟ ਦਾ ਵੱਡੇ ਪੱਧਰ ਉੱਤੇ ਉਪਯੋਗ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਖੋਜ ਟੀਮ ਵਿੱਚ ਆਈਆਈਟੀ ਦਿੱਲੀ ਦੇ ਪ੍ਰਸ਼ਾਂਤ ਪ੍ਰਧਾਨ (ਪੀਐੱਚ.ਡੀ. ਖੋਜਾਰਥੀ), ਆਸ਼ੂਤੋਸ਼ ਪਾਂਡੇ (ਪੀਐੱਚਡੀ ਖੋਜਾਰਥੀ), ਪ੍ਰਵੀਨ ਤ੍ਰਿਪਾਠੀ (ਪੀਐੱਚਡੀ ਖੋਜਾਰਥੀ), ਡਾ. ਅਖਿਲੇਸ਼ ਮਿਸ਼ਰਾ, ਡਾ. ਪਾਰੁਲ ਗੁਪਤਾ, ਡਾ. ਸੋਨਮ ਧਮੀਜਾ, ਪ੍ਰੋਫ਼ੈਸਰ ਵਿਵੇਕਨੰਦਨ ਪੇਰੂਮਲ, ਪ੍ਰੋਫ਼ੈਸਰ ਮਨੋਜ ਬੀ. ਮੈਨਨ, ਪ੍ਰੋਫ਼ੈਸਰ ਵਿਸ਼ਵਜੀਤ ਕੁੰਡੂ, ਪ੍ਰੋਫ਼ੈਸਰ ਗੋਮਸ ਸ਼ਾਮਲ ਹਨ।

*****

ਐੱਨਬੀ/ਏਕੇਜੇ/ਏਕੇ


(Release ID: 1618057) Visitor Counter : 205