ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਕੋਰੋਨਾ ਵਾਇਰਸ ਦੀ ਸਭ ਤੋਂ ਖਰਾਬ ਚੁਣੌਤੀ ਨਾਲ ਵੀ ਨਜਿੱਠਣ ਲਈ ਕਾਫੀ ਸਮਰੱਥਾ ਅਤੇ ਸੰਸਾਧਨ ਹਾਸਲ ਕਰ ਲਏ ਹਨ : ਡਾ . ਹਰਸ਼ ਵਰਧਨ

ਕੋਵਿਡ - 19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਬਾਕੀ ਦੁਨੀਆ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ


ਡਾ ਹਰਸ਼ ਵਰਧਨ ਨੇ ਕਿਹਾ, ਕੋਵਿਡ -19 ਸੰਕਰਮਣ ਤੋਂ ਉਤਪੰਨ ਸਥਿਤੀ ਨਾਲ ਨਜਿੱਠਣ ਵਿੱਚ ਭਾਰਤ ਦੀ ਪ੍ਰਤੀਕਿਰਿਆ ਪ੍ਰੋ-ਐਕਟਿਵ, ਪ੍ਰਥਮ ਅਤੇ ਸ਼੍ਰੇਣੀਬੱਧ ਰਹੀ ਹੈ


"ਅਸੀਂ ਨਿਸ਼ਚਿਤ ਤੌਰ ‘ਤੇ ਇਸ ਵਾਇਰਸ ਨੂੰ ਹਰਾ ਦੇਵਾਂਗੇ" – ਡਾ . ਹਰਸ਼ ਵਰਧਨ


Posted On: 23 APR 2020 9:10PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀਡਾ .  ਹਰਸ਼ ਵਰਧਨ ਨੇ ਅੱਜ ਕੋਵਿਡ-19  ਦੇ ਕੰਟਰੋਲ ਲਈ ਕੀਤੇ ਜਾ ਰਹੇ ਉਪਾਵਾਂ ਤੇ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ  ਦੇ ਸਿਹਤ ਮੰਤਰੀਆਂ  ਦੇ ਨਾਲ ਹੋਏ ਇੱਕ ਵਰਚੁਅਲ ਵਾਰਤਾਲਾਪ ਸੈਸ਼ਨ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਕੋਵਿਡ - 19 ਸੰਕ੍ਰਮਣ ਤੋਂ ਉਤਪੰਨ ਸਥਿਤੀ ਨਾਲ ਨਜਿੱਠਣ ਵਿੱਚ ਭਾਰਤ ਦੀ ਪ੍ਰਤੀਕਿਰਿਆ ਪ੍ਰੋ-ਐਕਟਿਵ, ਪ੍ਰਥਮ ਅਤੇ ਸ਼੍ਰੇਣੀਬੱਧ ਰਹੀ ਹੈ।

 

ਡਾ.  ਹਰਸ਼ ਵਰਧਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆ ਵਿੱਚ ਕੋਵਿਡ - 19 ਦੀ ਵਰਤਮਾਨ ਸਥਿਤੀ ਚਿੰਤਾਜਨਕ ਹੈ ਅਤੇ ਜਨ ਹਾਨੀ ਦੀ ਸੰਖਿਆ ਨੂੰ ਘੱਟ ਕਰਨ ਲਈ ਵਿਸ਼ੇਸ਼ ਉਪਾਵਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ।  ਵਿਸ਼ਵ ਸਿਹਤ ਸੰਗਠਨ  ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਡਾ .  ਹਰਸ਼ ਵਰਧਨ ਨੇ ਕਿਹਾ ਕਿ ਸਾਡੀ ਸਭ ਦੀ ਮੁਲਾਕਾਤ ਇੱਕ ਮੁਸ਼ਕਿਲ ਸਮੇਂ ਵਿੱਚ ਹੋ ਰਹੀ ਹੈ ਅਤੇ ਕੋਵਿਡ - 19 ਨੂੰ ਸਮਾਪਤ ਕਰਨ ਲਈ ਸਾਨੂੰ ਆਪਣੀਆਂ ਬਿਹਤਰੀਨ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਕੇ ਇਕੱਠਿਆਂ ਕਾਰਜ ਕਰਨਾ ਹੋਵੇਗਾ।

 

ਡਾ .  ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ - 19 ਨਾਲ ਨਜਿੱਠਣ ਵਿੱਚ ਭਾਰਤ ਦੀ ਭੂਮਿਕਾ ਮੋਹਰੀ ਰਹੀ ਹੈ ਅਤੇ ਆਪਣੇ ਕੋਰੋਨਾ ਜੋਧਿਆਂ ਦੀਆਂ ਅਹਿਮ ਅਤੇ ਉਤਕ੍ਰਿਸ਼ਠ ਸੇਵਾਵਾਂ  ਦੇ ਕਾਰਨ ਭਾਰਤ ਦੁਨੀਆ  ਦੇ ਬਾਕੀ ਹਿੱਸਿਆਂ ਤੋਂ ਬਿਹਤਰ ਸਥਿਤੀ ਵਿੱਚ ਹੈ।  ਡਾ.  ਹਰਸ਼ ਵਰਧਨ ਨੇ ਸੰਭਾਵਿਤ ਪੀੜਤਾਂ ਜਾਂ ਰੋਗ ਸੰਵਾਹਕਾਂ ਤੇ ਨਜ਼ਰ  ਰੱਖਣ ਲਈ ਸਰਕਾਰੀ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਸਰਗਰਮ ਨਿਗਰਾਨੀ ਕੋਸ਼ਿਸ਼ਾਂ ਦੀ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਦੁਸ਼ਮਣ ਅਤੇ ਉਸ ਦੇ ਟਿਕਾਣੇ ਨੂੰ ਜਾਣਦੇ ਹਾਂ।  ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੁਸ਼ਮਣ ਨੂੰ ਸਮੁਦਾਇਕ ਨਿਗਰਾਨੀ ਵੱਖ-ਵੱਖ  ਸਲਾਹਾਂ ਨੂੰ ਜਾਰੀ ਕਰਕੇ ਅਤੇ ਗਤੀਸ਼ੀਲ ਰਣਨੀਤੀ  ਜ਼ਰੀਏ ਰੋਕਣ ਦੇ ਸਮਰੱਥ ਬਣੇ।

 

ਕੋਵਿਡ - 19 ਤੋਂ ਉਤਪੰਨ ਇਸ ਸੰਕਟ ਨੂੰ ਦੇਸ਼ ਵਿੱਚ ਸਿਹਤ ਸੇਵਾ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ  ਦੇ ਅਵਸਰ ਵਿੱਚ ਕਿਵੇਂ ਬਦਲਿਆ ਗਿਆਇਸ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਡਾ .  ਹਰਸ਼ ਵਰਧਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਕੋਵਿਡ - 19 ਦੀ ਜਾਂਚ ਲਈ ਪੁਣੇ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲਾਜੀ (ਐੱਨਆਈਵੀ)  ਵਿੱਚ ਸਾਡੀ ਕੇਵਲ ਇੱਕ ਲੈਬ ਸੀ।  ਉਨ੍ਹਾਂ ਨੇ ਕਿਹਾ ਕਿ ਪਿਛਲੇ 3 ਮਹੀਨਿਆਂ  ਦੇ ਦੌਰਾਨ ਅਸੀਂ 16 ਹਜ਼ਾਰ ਤੋਂ ਅਧਿਕ ਸੈਪਲ ਸੰਗ੍ਰਿਹ ਕੇਂਦਰਾਂ  ਦੇ ਨਾਲ 87 ਨਿਜੀ ਪ੍ਰਯੋਗਸ਼ਾਲਾਵਾਂ ਦੀ ਮਦਦ ਨਾਲ ਸਰਕਾਰੀ ਪ੍ਰਯੋਗਸ਼ਾਲਾਵਾਂ ਦੀ  ਗਿਣਤੀ ਨੂੰ 230 ਤੱਕ ਵਧਾਇਆ ਹੈ।  ਹੁਣ ਤੱਕ ਅਸੀਂ ਕੋਵਿਡ - 19 ਲਈ 5 ਲੱਖ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਹੈ।  ਅਸੀਂ 31 ਮਈ 2020 ਤੱਕ ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਨੂੰ ਵਧਾਕੇ 300 ਕਰਨ ਅਤੇ ਪ੍ਰਤੀਦਿਨ ਆਪਣੀ ਵਰਤਮਾਨ ਦੈਨਿਕ ਜਾਂਚ ਸਮਰੱਥਾ ਨੂੰ 55, 000 ਤੋਂ 1 ਲੱਖ ਤੱਕ ਕਰਨ ਜਾ ਰਹੇ ਹਨ।

 

ਸੰਕਟ ਤੋਂ ਨਜਿੱਠਣ ਲਈ ਦੇਸ਼ ਦੁਆਰਾ ਕੀਤੀਆਂ ਗਈਆਂ ਤਿਆਰੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਰੋਗੀਆਂ  ਦੇ ਵਧਣ ਦੀ ਸੰਭਾਵਨਾ  ਦੇ ਮੱਦੇਨਜ਼ਰ ਵੀ ਤਿਆਰੀ ਸੁਨਿਸ਼ਚਿਤ ਕਰ ਲਈ ਹੈ।  ਸਰਕਾਰ ਨੇ ਰੋਗ ਦੀ ਗੰਭੀਰਤਾ  ਦੇ ਅਧਾਰ ਤੇ ਕੋਵਿਡ ਉਪਚਾਰ ਸੁਵਿਧਾਵਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਹੈ ਜਿਸ ਵਿੱਚ - ਹਲਕੇ ਲੱਛਣਾਂ ਵਾਲੇ ਰੋਗੀਆਂ ਲਈ ਕੋਵਿਡ ਦੇਖਭਾਲ਼ ਕੇਂਦਰ ਮੱਧ ਲੱਛਣਾਂ ਵਾਲੇ ਰੋਗੀਆਂ ਲਈ ਕੋਵਿਡ ਸਿਹਤ ਦੇਖਭਾਲ਼ ਕੇਂਦਰ  ਅਤੇ ਗੰਭੀਰ ਲੱਛਣਾਂ ਵਾਲੇ ਰੋਗੀਆਂ ਲਈ ਸਮਰਪਿਤ ਕੋਵਿਡ ਹਸਪਤਾਲ ਸ਼ਾਮਲ ਹਨ।  ਰੋਗ ਦੀ ਗੰਭੀਰਤਾ  ਦੇ ਅਨੁਸਾਰ ਰੋਗੀਆਂ  ਦੇ ਤਬਾਦਲੇ ਦੀ ਸੁਵਿਧਾ ਲਈ ਵੀ ਇਸ ਤਿੰਨਾਂ ਪ੍ਰਕਾਰ  ਦੇ ਕੋਵਿਡ ਕੇਂਦਰਾਂ ਲਈ ਵਿਧਿਵਤ ਵਿਵਸਥਾ ਕੀਤੀ ਗਈ ਹੈ।  ਸਾਡੇ ਕੋਲ ਦੇਸ਼ ਦੀ ਸਾਰੇ 2,033 ਸਮਰਪਿਤ ਸੁਵਿਧਾਵਾਂ ਵਿੱਚੋਂ 1, 90, 000 ਤੋਂ ਅਧਿਕ ਅਲੱਗ ਬੈਡ, 24, 000 ਤੋਂ ਅਧਿਕ ਆਈਸੀਯੂ ਬੈਡ ਅਤੇ 12 ,000 ਤੋਂ ਅਧਿਕ ਵੈਂਟੀਲੈਟਰ ਹਨ।  ਇਸ ਸਾਰੇ ਸੁਵਿਧਾਵਾਂ ਨੂੰ ਪਿਛਲੇ 03 ਮਹੀਨਿਆਂ  ਦੇ ਅੰਦਰ ਵਿਵਸਥਿਤ ਕੀਤਾ ਗਿਆ ਹੈ।

 

ਇਸ ਦੇ ਇਲਾਵਾਜੋਖਿਮ ਨੂੰ ਘੱਟ ਕਰਨ  ਦੇ ਸਮਾਧਾਨ ਬਾਰੇ ਲੋਕਾਂ ਦੀ ਜਗਿਆਸਾ ਨੂੰ ਦੇਖਦੇ ਹੋਏ, ਡਾ .  ਹਰਸ਼ ਵਰਧਨ ਨੇ ਆਰੋਗਯ ਸੇਤੂਮੋਬਾਈਲ ਐਪਲੀਕੇਸ਼ਨ ਦੀ ਪ੍ਰਭਾਵਸ਼ੀਲਤਾ ਦੀ ਜਾਣਕਾਰੀ ਦਿੱਤੀ ਜਿਸ ਨੂੰ 7. 2 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ।  ਕੋਵਿਡ - 19  ਦੇ ਖ਼ਿਲਾਫ਼ ਸਾਡੀ ਸੰਯੁਕਤ ਲੜਾਈ ਵਿੱਚ ਜ਼ਰੂਰੀ ਸਿਹਤ ਸੇਵਾਵਾਂ ਨੂੰ ਜੋੜਨ ਲਈ ਇਹ ਭਾਰਤ ਸਰਕਾਰ ਦੁਆਰਾ ਵਿਕਸਿਤ ਇੱਕ ਮੋਬਾਈਲ ਐਪਲੀਕੇਸ਼ਨ ਹੈ।  ਐਪ ਦਾ ਉਦੇਸ਼ ਭਾਰਤ ਸਰਕਾਰ ਦੀ ਪਹਿਲ ਨੂੰ ਹੁਲਾਰਾ ਦਿੰਦੇ ਹੋਏ ਕੋਵਿਡ - 19 ਨਾਲ ਸਬੰਧਿਤ ਜੋਖਿਮਾਂ ਬਿਹਤਰੀਨ ਕਾਰਜ ਪ੍ਰਣਾਲੀਆਂ ਅਤੇ ਪ੍ਰਾਸੰਗਿਕ  ਸਲਾਹ ਨੂੰ ਐਪ ਦੇ ਉਪਯੋਗ ਕਰਤਾਵਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਇਸ ਦੀ ਸੂਚਨਾ ਦੇਣਾ ਹੈ।

 

ਸੈਸ਼ਨ  ਦੇ ਸਮਾਪਨ ਤੇ ਡਾ .  ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਕੁਸ਼ਲ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ  ਦੇ ਰੂਪ ਵਿੱਚ ਸਾਡੇ ਪਾਸ ਇੱਕ ਮਹਾਨ ਨੇਤਾ ਹਨ ਕਿਉਂਕਿ ਉਹ ਬਹੁਤ ਹੀ ਸੁਗ੍ਰਾਹੀ ਹਨ ਅਤੇ ਸਮੇਂ - ਸਮੇਂ ਤੇ ਮਾਹਿਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਸਵੀਕਾਰ ਕਰਦੇ ਹਨ ਅਤੇ ਇਸ ਲਈ ਉਹ ਭਾਰਤ ਵਿੱਚ ਕੋਵਿਡ - 19 ਦੀ ਸਥਿਤੀ ਨੂੰ ਪ੍ਰਭਾਵੀ ਢੰਗ ਨਾਲ ਸੰਭਾਲ਼ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਵੀ ਲੋਕਡਾਊਨ  ਨੂੰ ਸਫਲ ਬਣਾਉਣ ਵਿੱਚ ਸਰਕਾਰ  ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ।  ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਪਰਿਸਥਿਤੀ ਲਈ ਤਿਆਰ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਰੋਗੀਆਂ ਨੂੰ ਤੰਦਰੁਸਤ ਰੱਖਣ ਅਤੇ ਉਨ੍ਹਾਂ ਨੂੰ  ਪੂਰੀ ਤਰ੍ਹਾਂ ਨਾਲ ਫਿਟ ਬਣਾਉਣ ਲਈ ਉਚਿਤ ਸਿਹਤ ਦੇਖਭਾਲ਼ ਪ੍ਰਦਾਨ ਕਰਨ ਦੀ ਸਥਿਤੀ ਵਿੱਚ ਹਨ।

 

*****

 

ਐੱਮਵੀ/ਐੱਮਆਰ


(Release ID: 1618007) Visitor Counter : 199