ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੋਵਿਡ - 19 ਸੰਕਟ ਦੌਰਾਨ ਸ਼ਲਾਘਾਯੋਗ ਯਤਨਾਂ ਲਈ ਹਵਾਬਾਜ਼ੀ ਪੇਸ਼ੇਵਰਾਂ ਅਤੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ
ਕੋਵਿਡ - 19ਲੌਕਡਾਊਨ ਦੌਰਾਨ ਲਾਈਫ਼ਲਾਈਨ ਉਡਾਨ ਸੇਵਾ ਨੇ 3,43,635 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ 591 ਟਨ ਤੋਂ ਵੱਧ ਮਾਲ ਢੋਇਆ
Posted On:
24 APR 2020 5:27PM by PIB Chandigarh
ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੋਵਿਡ-19 ਸੰਕਟ ਦੌਰਾਨ ਹਵਾਬਾਜ਼ੀ ਪੇਸ਼ੇਵਰਾਂ ਅਤੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਲਾਈਫ਼ਲਾਈਨ ਉਡਾਨ ਦੇ ਤਹਿਤ ਦੇਸ਼ ਭਰ ਦੇ ਨਾਗਰਿਕਾਂ ਲਈ ਜੀਵਨ ਬਚਾਉਣ ਵਾਲੀ ਮੈਡੀਕਲ ਅਤੇ ਜ਼ਰੂਰੀ ਸਪਲਾਈ ਉਪਲਬਧ ਕਰਵਾਈ।ਅੱਜ ਇੱਕ ਟਵੀਟ ਵਿੱਚ, ਮੰਤਰੀ ਨੇ ਸਾਂਝਾ ਕੀਤਾ ਕਿ ਅੱਜ ਦੀ ਤਾਰੀਖ਼ ਤੱਕ ਲਾਈਫ਼ਲਾਈਨ ਉਡਾਨ ਦੀ ਸੇਵਾ ਨੇ 3,43,635 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ347 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ।ਇਨ੍ਹਾਂ ਵਿੱਚੋਂ 206 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ।ਅੱਜ ਤੱਕ ਲਗਭਗ 591.66 ਟਨ ਦੀ ਸਮੱਗਰੀ ਪਹੁੰਚਾਈ ਗਈ ਹੈ।
ਵਿਸਤਾਰਾ ਨੇ 19 ਤੋਂ 23 ਅਪ੍ਰੈਲ 2020 ਦੌਰਾਨ 7 ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 8,989 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 20 ਟਨ ਸਮੱਗਰੀ ਢੋਈ ਗਈ।ਸਪਾਈਸਜੈੱਟ ਨੇ 24 ਮਾਰਚ ਤੋਂ 23 ਅਪ੍ਰੈਲ 2020 ਦੇ ਦੌਰਾਨ 522 ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 7,94,846 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3993 ਟਨ ਸਮੱਗਰੀ ਢੋਈ ਗਈ।ਇਨ੍ਹਾਂ ਵਿੱਚੋਂ 178 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ।ਬਲੂ ਡਾਰਟ ਨੇ 25 ਮਾਰਚ ਤੋਂ 23 ਅਪ੍ਰੈਲ 2020 ਦੇ ਦੌਰਾਨ 1,87,155 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 184 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਅਤੇ 2957 ਟਨ ਮਾਲ ਢੋਇਆ।ਇਨ੍ਹਾਂ ਵਿੱਚੋਂ 6 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ।ਇੰਡੀਗੋ ਨੇ 3 ਤੋਂ 23 ਅਪ੍ਰੈਲ 2020 ਦੇ ਦੌਰਾਨ 37 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 48,344 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 101 ਟਨ ਮਾਲ ਢੋਇਆ, ਇਸ ਵਿੱਚ 8 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ।ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ।ਘਰੇਲੂ ਕਾਰਗੋ ਓਪਰੇਟਰ ਵਪਾਰਕ ਆਧਾਰ ’ਤੇ ਕਾਰਗੋ ਉਡਾਨਾਂ ਚਲਾ ਰਹੇ ਹਨ।
ਅੰਤਰਰਾਸ਼ਟਰੀ ਖੇਤਰ ਵਿੱਚ, 23 ਅਪ੍ਰੈਲ 2020 ਨੂੰ ਹੌਂਗਕੌਂਗ ਅਤੇ ਗੁਆਂਗਜ਼ੋ (Guangzhou) ਤੋਂ ਏਅਰ ਇੰਡੀਆ ਦੁਆਰਾ ਲਿਆਂਦੇ ਗਈ ਮੈਡੀਕਲ ਸਮੱਗਰੀ ਦੀ ਕੁੱਲ ਮਾਤਰਾ 61 ਟਨ ਹੈ।ਇਸ ਤੋਂ ਇਲਾਵਾ, ਬਲੂ ਡਾਰਟ ਨੇ 14 ਅਪ੍ਰੈਲ ਤੋਂ 23 ਅਪ੍ਰੈਲ 2020 ਤੱਕ ਗੁਆਂਗਜ਼ੋ ਤੋਂ ਲਗਭਗ 86 ਟਨ ਦੀ ਮੈਡੀਕਲ ਸਪਲਾਈ ਢੋਈ ਹੈ।
****
ਆਰਜੇ / ਐੱਨਜੀ
(Release ID: 1617949)
Visitor Counter : 170
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Telugu
,
Kannada