ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀਆਂ ਲਈ ਮੁਫ਼ਤ ਸਿਲੰਡਰਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ

Posted On: 23 APR 2020 7:29PM by PIB Chandigarh


ਪੈਟਰੋਲਿਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਲਪੀਜੀ ਸਿਲੰਡਰ ਪੂਰਤੀ ਲੜੀ ਦੇ ਸਾਰੇ ਹਿਤਧਾਰਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀਆਂ ਲਈ ਮੁਫ਼ਤ ਸਿਲੰਡਰਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਲਗਨ ਨਾਲ ਅਤੇ ਵਿਵਸਥਿਤ ਢੰਗ ਨਾਲ ਕੰਮ ਕਰਨ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਅਗਲੇ ਤਿੰਨ ਮਹੀਨਿਆਂ ਵਿੱਚ 8 ਕਰੋੜ ਪੀਐੱਮਯੂਵਾਈ ਲਾਭਾਰਥੀਆਂ, 3 ਮੁਫ਼ਤ ਸਿਲੰਡਰ ਪ੍ਰਾਪਤ ਕਰਨ ਦੇ ਪਾਤਰ ਹਨ।
ਦੇਸ਼ ਭਰ ਵਿੱਚ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਦੇ ਜ਼ਿਲ੍ਹਾ ਨੋਡਲ ਅਧਿਕਾਰੀਆਂ (ਡੀਐੱਨਓ) ਦੇ ਨਾਲ ਇੱਕ ਵੀਡੀਓ ਕਾਨਫ਼ਰੰਸ ਵਿੱਚ ਸ਼੍ਰੀ ਪ੍ਰਧਾਨ ਨੇ ਅੱਜ ਕਿਹਾ ਕਿ ਕੋਵਿਡ 19 ਅਤੇ ਲੌਕਡਾਊਨ ਦੇ ਕਾਰਨ ਪੈਦਾ ਹੋਏ ਅਣਮਿੱਥੇ ਸੰਕਟ ਦੌਰਾਨ ਸਰਕਾਰ ਨੇ ਗ਼ਰੀਬਾਂ ਲਈ ਇੱਕ ਰਾਹਤ ਪੈਕੇਜ ਪ੍ਰਦਾਨ ਕੀਤਾ ਹੈ ਅਤੇ ਮੁਫ਼ਤ ਗੈਸ ਸਿਲੰਡਰ ਉਸ ਦਾ ਇੱਕ ਮਹੱਤਵਪੂਰਨ ਤੱਤ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਦੇ ਸ਼ੁਰੂਆਤੀ ਤਿੰਨ ਹਫ਼ਤਿਆਂ ਵਿੱਚ ਲਗਭਗ 40% ਲਾਭਾਰਥੀਆਂ ਨੂੰ ਸਿਲੰਡਰ ਮਿਲਿਆ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਉਦੇਸ਼ ਹਾਸਲ ਕਰਨ ਦੀ ਦਿਸ਼ਾ ਵਿੱਚ ਸਿਲੰਡਰ ਬੁਕਿੰਗ ਅਤੇ ਵੰਡ ਦੀ ਗਤੀ ਵਿੱਚ ਭਾਰੀ ਉਛਾਲ ਆਇਆ ਹੈ। ਉਨ੍ਹਾਂ ਨੇ ਜ਼ਿਲ੍ਹਾ ਨੋਡਲ ਅਧਿਕਾਰੀਆਂ ਨਾਲ ਸਰਬਉੱਤਮ ਵਿਵਹਾਰਾਂ ਨੂੰ ਅਪਨਾਉਣ ,ਉਦੇਸ਼ਮਈ ਯੋਜਨਾ ਅਨੁਸਾਰ ਕੰਮ ਕਰਨ ਅਤੇ ਉਨ੍ਹਾਂ ਦੇ ਯਤਨਾਂ ਨੂੰ ਵਧਾਉਣ ਦਾ ਸੱਦਾ ਦਿੱਤਾ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਘਰਾਂ ਵਿੱਚ ਸਿਲੰਡਰ ਉਪਲੱਬਧ ਕਰਵਾਉਣ ਦੀ ਦਿਸ਼ਾ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸੁਚੇਤ ਕੀਤਾ ਕਿ ਜ਼ਿਆਦਾ ਕਿਰਾਇਆ ਵਸੂਲਣ ਜਿਹੀ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੀਐੱਮਯੂਵਾਈ ਲਾਭਾਰਥੀ ਸਰਬਉੱਚ ਪ੍ਰਾਥਮਿਕਤਾ ‘ਤੇ ਹਨ, ਲੇਕਿਨ ਇਸ ਨੂੰ ਹੋਰ ਨਿਯਮਿਤ ਗਾਹਕਾਂ ਲਈ ਪੂਰਤੀ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਜ਼ਿਲ੍ਹਾ ਨੋਡਲ ਅਧਿਕਾਰੀਆਂ ਨਾਲ ਸਿਹਤ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ, ਲੌਕਡਾਊਨ ਲਈ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਆਰੋਗਯ ਸੇਤੂ ਐਪ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ।
ਗੱਲਬਾਤ ਦੌਰਾਨ ਜ਼ਿਲ੍ਹਾ ਨੋਡਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਤੱਕ ਪਹੁੰਚਣ, ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਚੋਂ ਪੈਸੇ ਕੱਢਣ ਅਤੇ ਸਿਲੰਡਰ ਬੁੱਕ ਕਰਨ ਵਿੱਚ ਮਦਦ ਕਰਨ ਲਈ ਕਈ ਨਵੇਂ ਵਿਚਾਰਾਂ ਦਾ ਸਹਾਰਾ ਲਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਯੋਜਨਾ ਅਤੇ ਇਸ ਦੀ ਪ੍ਰਕਿਰਿਆ ਦੇ ਬਾਰੇ ਜਾਗਰੂਕ ਕਰਨ ਲਈ ਵਿਭਿੰਨ ਸਾਧਨਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਆਪਣੇ ਯਤਨ ਲਈ ਲਚਕੀਲੇ ਸਮੇਂ ਦਾ ਸਹਾਰਾ ਲੈ ਰਹੇ ਹਨ ਅਤੇ ਕਰਿਆਨਾ ਸਟੋਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਵਿੱਚੋਂ ਕਈ ਲੋਕਾਂ ਦੱਸਿਆ ਕਿ ਉਨ੍ਹਾਂ ਨੇ ਸਮੂਹਿਕ ਰੂਪ ਵਿੱਚ ਪੀਐੱਮ-ਕੇਅਰ ਫ਼ੰਡ ਵਿੱਚ ਯੋਗਦਾਨ ਦਿੱਤਾ ਹੈ ਅਤੇ ਆਰੋਗਯਾ ਸੇਤੂ ਐਪ ਦਾ ਪ੍ਰਚਾਰ ਵੀ ਕਰ ਰਹੇ ਹਨ।
ਕੇਂਦਰੀ ਮੰਤਰੀ ਸ਼੍ਰੀ ਪ੍ਰਧਾਨ ਨੇ ਬਿਹਾਰ ਦੇ ਸੁਪੋਲ ਵਿੱਚ ਲੁਟੇਰਿਆਂ ਦੁਆਰਾ ਹਮਲਾ ਕਰਨ ਦੀ ਇੱਕ ਘਟਨਾ ਵਿੱਚ ਇੱਕ ਐੱਲਪੀਜੀ ਡਿਲਿਵਰੀ ਕਾਮੇ ਦੀ ਮੰਦਭਾਗੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਵਿਛੜੀ ਰੂਹ ਦੀ ਸ਼ਾਂਤੀ ਲਈ ਇੱਕ ਮਿੰਟ ਦਾ ਮੌਨ ਧਾਰ ਕੇ ਪ੍ਰਾਰਥਨਾ ਕੀਤੀ ਗਈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਉਸ ਦੇ ਪਰਿਵਾਰ ਦਾ ਖਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਰਾਹਤ ਦਿੱਤੀ ਜਾਵੇ।
                                                                                                                               ******
ਵਾਈ ਬੀ

 


(Release ID: 1617736) Visitor Counter : 181