ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੁਆਰਾ ਮੰਜੂਰਸ਼ੁਦਾ ਖੇਤਰਾਂ ਵਿੱਚ ਦੁਬਾਰਾ ਕੰਮ ਸ਼ੁਰੂ ਕਰਦੇ ਸਮੇਂ ਸਿਹਤ ਸਬੰਧੀ ਹਰੇਕ ਸਾਵਧਾਨੀ ਦਾ ਪਾਲਣ ਕਰਨ
Posted On:
23 APR 2020 7:02PM by PIB Chandigarh
ਕੇਂਦਰੀ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ "ਕੋਵਿਡ-19 ਦੇ ਬਾਅਦ: ਭਾਰਤ ਵਿੱਚ ਚੁਣੌਤੀਆਂ ਅਤੇ ਨਵੇਂ ਅਵਸਰ" ਵਿਸ਼ੇ ‘ਤੇ ਵੀਰਵਾਰ ਨੂੰ ਭਾਰਤ ਚੈਂਬਰ ਆਵ੍ ਕਮਰਸ ਦੇ ਪ੍ਰਤੀਨਿਧੀਆਂ, ਵੱਖ-ਵੱਖ ਉੱਦਮਾਂ,ਮੀਡੀਆ ਅਤੇ ਹੋਰ ਹਿਤਧਾਰਕਾਂ ਦੇ ਪ੍ਰਤੀਨਿਧੀਆਂ ਦੇ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ। ਗੱਲਬਾਤ ਦੌਰਾਨ,ਪ੍ਰਤੀਨਿਧੀਆਂ ਨੇ ਕੁਝ ਸੁਝਾਵਾਂ ਦੇ ਨਾਲ ਕੋਵਿਡ 19 ਮਹਾਮਾਰੀ ਦੌਰਾਨ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦੇ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਦੇ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਨੂੰ ਬਚਾਏ ਰੱਖਣ ਲਈ ਸਹਾਇਤਾ ਦੇਣ ਦੀ ਬੇਨਤੀ ਕੀਤੀ।
ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਕਿਹਾ ਕਿ ਹਾਲਾਂਕਿ ਸਰਕਾਰ ਨੇ ਕੁਝ ਉਦਯੋਗ ਖੇਤਰਾਂ ਨੂੰ ਕੰਮਕਾਜ ਦੀ ਆਗਿਆ ਦਿੱਤੀ ਹੈ, ਲੇਕਿਨ ਉੱਥੇ ਹੀ ਉਦਯੋਗਾਂ ਦੁਆਰਾ ਵੀ ਇਹ ਪੱਕਾ ਕਰਨਾ ਹੋਵੇਗਾ ਕਿ ਕੋਵਿਡ19 ਨੂੰ ਫੈਲਣ ਤੋਂ ਰੋਕਣ ਲਈ ਸਾਰੇ ਜ਼ਰੂਰੀ ਰੋਕਥਾਮ ਢੰਗ ਅਪਣਾਏ ਜਾਣ। ਉਨ੍ਹਾਂ ਨੇ ਪੀਪੀਈ (ਮਾਸਕ,ਸੈਨੇਟਾਈਜ਼ਰ,ਦਸਤਾਨੇ ਆਦਿ) ਦੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਦਫ਼ਤਰ/ਕੰਮਕਾਜ ਚਲਾਉਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਉਦਯੋਗਾਂ ਨੂੰ ਵੀ ਕੰਮ ਕਰਨ ਵਾਲੇ ਸਥਾਨ ‘ਤੇ ਮਜਦੂਰਾਂ ਦੇ ਲਈ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਰੋਕਥਾਮ ਦੇ ਯਤਨਾਂ ਅਤੇ ਕੰਮਕਾਜੀ ਗਤੀਵਿਧੀਆਂ ਤੇ ਨਾਲ ਹੀ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਰਾਜ ਮਾਰਗਾਂ ਅਤੇ ਬੰਦਰਗਾਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਮੇਂ ਦੇ ਨਾਲ ਹੀ ਆਵਾਜਾਈ ਲੀਹ ਤੇ ਆ ਜਾਵੇਗੀ। ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਨੂੰ ਮੁੜ ਸੁਰਜੀਤ ਕਰਨ ਬਾਰੇ, ਮੰਤਰੀ ਨੇ ਕਿਹਾ ਕਿ ਨਿਰਯਾਤ ਵਾਧੇ ‘ਤੇ ਧਿਆਨ ਦੇਣਾ ਸਮੇਂ ਦੀ ਲੋੜ ਹੈ ਅਤੇ ਵਿਸ਼ਵ ਬਜ਼ਾਰ ਵਿੱਚ ਪ੍ਰਤੀਯੋਗੀ ਬਣਨ ਲਈ ਬਿਜਲੀ ਦੀ ਲਾਗਤ,ਢੋਆ-ਢੁਆਈ ‘ਤੇ ਹੋਣ ਵਾਲੇ ਖਰਚ ਅਤੇ ਉਤਪਾਦਨ ਲਾਗਤ ਘੱਟ ਕਰਨ ਲਈ ਜ਼ਰੂਰੀ ਕਾਰਜ ਪ੍ਰਣਾਲੀ ਅਪਣਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਘਰੇਲੂ ਉਤਪਾਦਨ ਨਾਲ ਵਿਦੇਸ਼ੀ ਆਯਾਤ ਦੇ ਸਥਾਨ ਦੇ ਥਾਂ ਤੇ ਪ੍ਰਤੀਸਥਾਪਨ ‘ਤੇ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਉੱਦਮੀਆਂ ਨੂੰ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਖ਼ੋਜ, ਨਵੀਨਤਾ ਅਤੇ ਗੁਣਵੱਤਾ ਵਿੱਚ ਸੁਧਾਰ ਉਦਯੋਗਿਕ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ।
ਮੰਤਰੀ ਨੇ ਇਹ ਵੀ ਕਿਹਾ ਕਿ ਜਪਾਨ ਸਰਕਾਰ ਨੇ ਆਪਣੇ ਨਿਵੇਸ਼ ਚੀਨ ਤੋਂ ਬਾਹਰ ਕੱਢਣ ਅਤੇ ਕਿਤੇ ਹੋਰ ਤਬਦੀਲ ਕਰਨ ਲਈ ਆਪਣੇ ਉਦਯੋਗ ਨੂੰ ਇੱਕ ਵਿਸ਼ੇਸ਼ ਪੈਕੇਜ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਲਈ ਇੱਕ ਅਵਸਰ ਹੈ ਅਤੇ ਇਸ ਨੂੰ ਹਾਸਲ ਕਰ ਲੈਣਾ ਚਾਹੀਦਾ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਹ ਉਦਯੋਗ ਲਈ ਇੱਕ ਮੌਕਾ ਹੈ ਕਿ ਉਹ ਗ੍ਰਾਮੀਣ ਅਤੇ ਜਨਜਾਤੀ ਇਲਾਕਿਆਂ ਵਿੱਚ ਵਿਕੇਂਦਰੀਕ੍ਰਿਤ ਦ੍ਰਿਸ਼ਟੀਕੋਣ ਉੱਤੇ ਧਿਆਨ ਦੇਣ ਨਾਲ ਉਦਯੋਗਿਕ ਸਮੂਹਾਂ, ਉਦਯੋਗਿਕ ਪਾਰਕਾਂ, ਸਮਾਰਟ ਪਿੰਡਾਂ ਅਤੇ ਸਮਾਰਟ ਸ਼ਹਿਰਾਂ (ਨੇੜੇ ਦੇ ਸਮਾਰਟ ਪਿੰਡਾਂ) ਵਿੱਚ ਭਵਿੱਖ ਲਈ ਨਿਵੇਸ਼ ਕਰਨ। ਉਨ੍ਹਾਂ ਨੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਪ੍ਰਸਤਾਵ ਐੱਨਐਚਏਆਈ ਨੂੰ ਦਿੱਤੇ ਜਾਣ। ਪ੍ਰਤੀਨਿਧੀਆਂ ਦੁਆਰਾ ਚੁੱਕੇ ਗਏ ਕੁਝ ਮੁੱਦਿਆਂ ਅਤੇ ਸੁਝਾਵਾਂ ਵਿਚ ਸ਼ਾਮਲ ਹੈ:- ਵਿਆਜ ਮਾਲੀ ਸਹਾਇਤਾ ਯੋਜਨਾ ਦੀ ਸ਼ੁਰੂਆਤ ਨੂੰ ਪਹਿਲ ਦੇਣਾ, ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੀ ਪਰਿਭਾਸ਼ਾ ਨੂੰ ਆਖਰੀ ਰੂਪ ਦੇਣਾ, ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਲਈ ਕਾਰਜਸ਼ੀਲ ਪੂੰਜੀ ਕਰਜ਼ ਸੀਮਾ ਨੂੰ ਵਧਾਉਣਾ, ਉਦਯੋਗਾਂ ਦਾ ਸੰਚਾਲਨ ਦੇ ਨਾਲ-ਨਾਲ ਬਜ਼ਾਰ ਖੋਲਣਾ, ਉਦਯੋਗਾਂ ਨੂੰ ਵਾਧੂ ਨਕਦੀ ਦੇਣ ਸਬੰਧੀ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵੀ ਤੌਰ ‘ਤੇ ਲਾਗੂ ਕਰਨਾ, ਈਐੱਸਆਈ ਦੇ ਭੰਡਾਰ ਦੇ ਉਪਯੋਗ ਕਰਨ ਦਾ ਵਿਕਲਪ ਲੱਭਣਾ ਆਦਿ।
ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਸੁਝਾਅ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਰਕਾਰ ਦੁਆਰਾ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਇਸ ਮੁੱਦੇ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਸਬੰਧਿਤ ਵਿਭਾਗਾਂ/ਹਿਤਧਾਰਕਾਂ ਨਾਲ ਮੁੱਦਾ ਉਠਾਉਣਗੇ। ਸ਼੍ਰੀ ਗਡਕਰੀ ਨੇ ਜ਼ੋਰ ਦਿੱਤਾ ਕਿ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਅਵਸਰਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਜੋ ਕੋਵਿਡ 19 ਸੰਕਟ ਸਮਾਪਤ ਹੋਣ ‘ਤੇ ਬਣਾਏ ਜਾਣਗੇ।
******
ਆਰਸੀਜੇ/ਐੱਸਕੇਪੀ/ਆਈਏ
(Release ID: 1617711)
Visitor Counter : 193
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada
,
Malayalam