ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਵਾਰਾਣਸੀ ’ਚ ਵਿਸ਼ੇਸ਼ ਡ੍ਰੋਨਾਂ ਰਾਹੀਂ ਕੋਵਿਡ–ਕੀਟਾਣੂ–ਨਾਸ਼ ਕੀਤਾ ਗਿਆ
Posted On:
23 APR 2020 6:41PM by PIB Chandigarh
ਭਾਰਤ ਦੀ ਰਾਸ਼ਟਰੀ ਨਿਵੇਸ਼ ਪ੍ਰੋਤਸਾਹਨ ਏਜੰਸੀ ‘ਇਨਵੈਸਟ ਇੰਡੀਆ’ ਨੇ ਅਗਨੀ ਮਿਸ਼ਨ ਅਤੇ ‘ਇਨਵੈਸਟ ਇੰਡੀਆ’ ਦੇ ‘ਬਿਜ਼ਨਸ ਇਮਿਊਨਿਟੀ ਪਲੇਟਫ਼ਾਰਮ’ (ਬੀਆਈਪੀ) ਨਾਲ ਨੇੜਲੇ ਤਾਲਮੇਲ ਰਾਹੀਂ ਵਾਰਾਣਸੀ ’ਚ ਕੋਵਿਡ–19 ਦੇ ਕੀਟਾਣੂ–ਨਾਸ਼ ਵਿੱਚ ਮਦਦ ਲਈ ਖਾਸ ਤੌਰ ’ਤੇ ਡਿਜ਼ਾਇਨ ਕੀਤੇ ਡ੍ਰੋਨਾਂ ਦੀ ਵਰਤੋਂ ਦਾ ਇੰਤਜ਼ਾਮ ਕੀਤਾ ਹੈ।
ਸਰਕਾਰ ਦੀਆਂ ਕੋਵਿਡ–19 ਨਾਲ ਸਬੰਧਿਤ ਰਣਨੀਤੀਆਂ: ਕੋਵਿਡ–19 ਖ਼ਿਲਾਫ਼ ਭਾਰਤੀਆਂ ਦੀ ਸੁਰੱਖਿਆ ਦੇ ਦੁਨੀਆ ਦੇ ਬਿਹਤਰੀਨ ਅਭਿਆਸ ਨਾਲ ਮੇਲ ਖਾਂਦੀਆਂ ਹਨ, ਜਿਨ੍ਹਾਂ ਨਾਲ ਇਸ ਮਹਾਮਾਰੀ ਦੀ ਲਾਗ ਲੱਗਣ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ। ਇਸ ਟੀਚੇ ਦੀ ਪ੍ਰਾਪਤੀ ਹਿਤ ਸਥਾਨਕ ਅਥਾਰਿਟੀ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਲਈ, ਸਰਕਾਰ ਟੈਕਨੋਲੋਜੀ ਦੀ ਤਾਕਤ ਨੂੰ ਹੁਲਾਰਾ ਦੇ ਰਹੀ ਹੈ।
ਡ੍ਰੋਨਸ ਜਵਾਬ ਦਿੰਦੇ ਹਨ । ਡ੍ਰੋਨਜ਼ ਦੀ ਵਰਤੋਂ ਕਰਦਿਆਂ, ਅਥਾਰਿਟੀਆਂ ਵਿਸ਼ਾਲ, ਭੀੜ–ਭੜੱਕੇ ਵਾਲੇ, ਖ਼ਤਰਿਆਂ ’ਚ ਘਿਰੇ ਸ਼ਹਿਰੀ ਇਲਾਕਿਆਂ ’ਤੇ ਕੀਟਾਣੂ–ਨਾਸ਼ਕ ਦਾ ਛਿੜਕਾਅ ਕਰ ਸਕਦੇ ਸਨ: ਕਿ ਜਿਸ ਨਾਲ ਸ਼ਹਿਰ ਵਾਸੀਆਂ ਦੀ ਕੋਵਿਡ–19 ਤੋਂ ਸੁਰੱਖਿਆ ਹੋ ਸਕੇ ਅਤੇ ਮਨੁੱਖੀ ਸੰਪਰਕ ਘਟ ਸਕੇ ਅਤੇ ਮੂਹਰਲੀ ਕਤਾਰ ਦੇ ਕਾਮੇ ਸੁਰੱਖਿਅਤ ਰਹਿ ਸਕਣ।
ਚੇਨਈ ਸਥਿਤ ਡ੍ਰੋਨ ਤਿਆਰ ਕਰਨ ਵਾਲੀ ਇੱਕ ਸਟਾਰਟ–ਅੱਪ ਕੰਪਨੀ ‘ਹੈਲਪਿੰਗ ਗਰੁੜ ਏਅਰੋਸਪੇਸ’ ਅਜਿਹੇ ਕੀਟਾਣੂ–ਨਾਸ਼ ਵਿੱਚ ਵਾਰਾਣਸੀ ਦੇ ਹਿਤ ਵਿੱਚ ਹੁੰਗਾਰਾ ਭਰਿਆ; ਟੀਮ ਨੇ ਗਰੁੜ ਦੀਆਂ ਟੈਕਨੋਲੋਜੀਆਂ ਸਮਝਾਉਣ ਲਈ ਕੇਂਦਰੀ, ਰਾਜ ਤੇ ਸਥਾਨਕ ਸਰਕਾਰੀ ਅਥਾਰਿਟੀਆਂ ਅਤੇ ਵਾਰਾਣਸੀ ਦੇ ਅਮਲੇ ਨਾਲ ਕੰਮ ਕੀਤਾ। ਟੀਮ ਨੇ ਅਭਿਆਸ: ਕੋਵਿਡ–19 ਨਾਲ ਲੜਦਿਆਂ ਸਰਕਾਰ ਤੇ ਖੋਜਕਾਰ ਦੇ ਇੱਕਜੁਟ ਤਾਲਮੇਲ ਦੇ ਹਰੇਕ ਕਦਮ ਉੱਤੇ ਨਜ਼ਰ ਰੱਖੀ ਅਤੇ ਮਦਦ ਕੀਤੀ।
ਵਾਰਾਣਸੀ ’ਚ ਡ੍ਰੋਨ ਅਪਰੇਸ਼ਨਸ ਹਾਲੇ ਸ਼ੁਰੂ ਹੀ ਹੋਏ ਹਨ। ਇਹ ਟੀਮ ਹੁਣ ਸਮੁੱਚੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ ਸਮਰੱਥਾਵਾਂ ਦਾ ਵਿਸਤਾਰ ਕਰੇਗੀ।
ਇਹ; ਸਰਕਾਰ–ਖੋਜਕਾਰ ਤਾਲਮੇਲ ਦੁਆਰਾ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਭਾਰਤੀ ਅਧਿਕਾਰੀਆਂ ਦੀ ਤਾਕਤ ਵਧਾਉਣ ਲਈ ਨਵੀਂ ਟੈਕਨੋਲੋਜੀ ਵਰਤਣ ਦੇ ਵਿਸ਼ਾਲ ਕਦਮ ਦਾ ਇੱਕ ਹਿੱਸਾ ਹੈ।
****
ਕੇਜੀਐੱਸ
(Release ID: 1617661)
Visitor Counter : 213