ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ - 19 ਨਮੂਨਿਆਂ ਦੀ ਜਾਂਚ ਕਰਨ ਲਈ ਡੀਆਰਡੀਓ ਦੁਆਰਾ ਵਿਕਸਿਤ ਮੋਬਾਈਲ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ
Posted On:
23 APR 2020 4:14PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਈਐੱਸਆਈਪੀ ਹਸਪਤਾਲ, ਹੈਦਰਾਬਾਦ ਅਤੇ ਪ੍ਰਾਈਵੇਟ ਉਦਯੋਗ ਦੇ ਸਹਿਯੋਗ ਨਾਲ ਡੀਆਰਡੀਓ ਦੁਆਰਾ ਵਿਕਸਿਤ ਇੱਕ ਮੋਬਾਈਲ ਵਾਇਰੋਲੋਜੀ ਰਿਸਰਚ ਐਂਡ ਡਾਇਗਨੌਸਟਿਕਸ ਲੈਬਾਰਟਰੀ (ਐੱਮਵੀਆਰਡੀਐੱਲ) ਦਾ ਵੀਡੀਓ ਕਾਨਫ਼ਰੰਸ ਰਾਹੀਂ ਉਦਘਾਟਨ ਕੀਤਾ।
ਇਸ ਮੌਕੇ ’ਤੇ ਬੋਲਦਿਆਂ, ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਈ ਸਮੇਂ ਸਿਰ ਫੈਸਲੇ ਲਏ ਹਨ, ਜਿਸ ਕਾਰਨ ਦੇਸ਼ ਵਿੱਚ ਕੋਵਿਡ - 19 ਦਾ ਫੈਲਾਅ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਘੱਟ ਹੈ।
ਸ਼੍ਰੀ ਰਾਜਨਾਥ ਸਿੰਘ ਨੇ 15 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਇਸ ਬਾਇਓ-ਸੇਫ਼ਟੀ ਲੈਵਲ 2 ਅਤੇ ਲੈਵਲ 3 ਲੈਬ ਦੀ ਸਥਾਪਨਾ ਦੀ ਸ਼ਲਾਘਾ ਕੀਤੀ ਜਿਸਨੂੰ ਆਮ ਤੌਰ ’ਤੇ ਬਣਾਉਣ ਲਈ ਲਗਭਗ ਛੇ ਮਹੀਨਿਆਂ ਦਾ ਸਮਾਂ ਲਗਦਾ ਹੈ। ਉਨ੍ਹਾਂ ਕਿਹਾ ਕਿ ਇਹ ਟੈਸਟਿੰਗ ਸੁਵਿਧਾ ਜੋ ਇੱਕ ਦਿਨ ਵਿੱਚ 1000 ਤੋਂ ਵੱਧ ਨਮੂਨਿਆਂ ਦੇ ਟੈਸਟ ਕਰ ਸਕਦੀ ਹੈ, ਇਹ ਦੇਸ਼ ਦੀਆਂ ਕੋਵਿਡ - 19 ਨਾਲ ਲੜਨ ਵਿੱਚ ਯੋਗਤਾਵਾਂ ਨੂੰ ਵਧਾਏਗੀ।
ਉਨ੍ਹਾਂ ਕਿਹਾ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਕੋਵਿਡ - 19 ਦਾ ਮੁਕਾਬਲਾ ਕਰਨ ਲਈ ਕਈ ਤਰੀਕਿਆਂ ਨਾਲ ਯੋਗਦਾਨ ਪਾ ਰਹੀਆਂ ਹਨ - ਜਿਵੇਂ ਕਿ ਕੁਆਰੰਟੀਨ ਕੇਂਦਰ ਸਥਾਪਿਤ ਕਰਨਾ, ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ, ਭਾਰਤੀ ਨਾਗਰਿਕਾਂ ਨੂੰ ਦੂਜੇ ਦੇਸ਼ਾਂ ਤੋਂ ਬਾਹਰ ਕੱਢਣਾ ਆਦਿ, ਅਤੇ ਇਹ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਇਸ ਸਮਾਰੋਹ ਵਿੱਚ ਸ਼੍ਰੀ ਜੀ ਕਿਸ਼ਨ ਰੈੱਡੀ ਮਾਣਯੋਗ ਕੇਂਦਰੀ ਗ੍ਰਹਿ ਰਾਜ ਮੰਤਰੀ, ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਮਾਣਯੋਗ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ, ਤੇਲੰਗਾਨਾ ਸਰਕਾਰ ਦੇ ਸ਼੍ਰੀ ਕੇ ਟੀ ਰਾਮਾ ਰਾਓ ਮਾਣਯੋਗ ਆਈ ਟੀ ਉਦਯੋਗ, ਮਿਉਂਸੀਪਲ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ ਮੰਤਰੀ, ਤੇਲੰਗਾਨਾ ਸਰਕਾਰ ਦੇ ਸ਼੍ਰੀ ਚੌਧਰੀ ਮੱਲਾ ਰੈੱਡੀ ਮਾਣਯੋਗ ਲੇਬਰ ਮੰਤਰੀ ਅਤੇ ਡਾ. ਜੀ ਸਤੀਸ਼ ਰੈੱਡੀ ਸੱਕਤਰ ਡੀਡੀਆਰ ਅਤੇ ਡੀ ਅਤੇ ਚੇਅਰਮੈਨ ਡੀਆਰਡੀਓ ਵੀ ਮੌਜੂਦ ਸਨ।
ਇਹ ਅਜਿਹੀ ਪਹਿਲੀ ਮੋਬਾਈਲ ਵਾਇਰਲ ਰਿਸਰਚ ਲੈਬ (ਐੱਮਵੀਆਰਐੱਲ) ਹੈ ਜੋ ਕੋਵਿਡ - 19 ਸਕ੍ਰੀਨਿੰਗ ਅਤੇ ਇਸ ਨਾਲ ਸਬੰਧਿਤ ਆਰ ਐਂਡ ਡੀ ਗਤੀਵਿਧੀਆਂ ਨੂੰ ਤੇਜ਼ ਕਰੇਗੀ। ਇਸ ਨੂੰ ਡੀਆਰਡੀਓ ਦੀ ਹੈਦਰਾਬਾਦ ਅਧਾਰਿਤ ਪ੍ਰਯੋਗਸ਼ਾਲਾ, ਖੋਜ ਕੇਂਦਰ ਇਮਾਰਾਤ (ਆਰਸੀਆਈ), ਦੁਆਰਾ ਈਐੱਸਆਈਸੀ ਹਸਪਤਾਲ, ਹੈਦਰਾਬਾਦ ਦੇ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਗਿਆ ਸੀ।
ਮੋਬਾਈਲ ਵਾਇਰਲ ਰਿਸਰਚ ਲੈਬ ਗਤੀਵਿਧੀਆਂ ਨੂੰ ਪੂਰਾ ਕਰਨ ਲਈ, ਬੀਐੱਸਐੱਲ 3 ਲੈਬ ਅਤੇ ਬੀਐੱਸਐੱਲ 2 ਲੈਬ ਦੇ ਜ਼ਰੂਰੀ ਤੱਤਾਂ ਦਾ ਸੰਯੋਗ ਹੈ। ਲੈਬਾਂ ਨੂੰ ਅੰਤਰਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਕਰਨ ਲਈ ਡਬਲਿਊਐੱਚਓ ਅਤੇ ਆਈਸੀਐੱਮਆਰ ਬਾਇਓ-ਸੇਫਟੀ ਮਿਆਰਾਂ ਅਨੁਸਾਰ ਬਣਾਇਆ ਗਿਆ ਹੈ। ਸਿਸਟਮ ਨੂੰ ਬਿਜਲੀ ਦੇ ਨਿਯੰਤਰਣ, ਐੱਲਏਐੱਨ (ਲੈਨ), ਟੈਲੀਫ਼ੋਨ ਕੇਬਲਿੰਗ ਅਤੇ ਸੀਸੀਟੀਵੀ ਨਾਲ ਬਣਾਇਆ ਗਿਆ ਹੈ।
ਮੋਬਾਇਲ ਲੈਬ ਕੋਵਿਡ - 19 ਦੀ ਪਛਾਣ ਕਰਨ ਵਿੱਚ ਮਦਦ ਕਰੇਗੀ। ਇਹ ਡਰੱਗ ਸਕ੍ਰੀਨਿੰਗ ਲਈ ਵਾਇਰਸ ਕਲਚਰਿੰਗ, ਕਨਵਾਲੇਸੈਂਟ ਪਲਾਜ਼ਮਾ ਉਤਪੰਨ ਥੈਰੇਪੀ ਵੀ ਕਰੇਗੀ। ਇਸ ਤੋਂ ਇਲਾਵਾ ਇਹ ਕੋਵਿਡ - 19 ਮਰੀਜ਼ਾਂ ਦੀ ਢੁਕਵੀਂ ਇਮਿਊਨ ਪ੍ਰੋਫਾਈਲਿੰਗ ਕਰੇਗੀ ਤਾਂ ਜੋ ਟੀਕੇ ਦੇ ਵਿਕਾਸ ਲਈ ਖ਼ਾਸ ਤੌਰ ’ਤੇ ਭਾਰਤੀ ਆਬਾਦੀ ਉੱਪਰ ਸ਼ੁਰੂਆਤੀ ਕਲੀਨਿਕਲ ਟ੍ਰਾਇਲ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਹ ਲੈਬ ਪ੍ਰਤੀ ਦਿਨ 1000 ਤੋਂ 2000 ਨਮੂਨਿਆਂ ਦੀ ਜਾਂਚ ਕਰਦੀ ਹੈ। ਇਸ ਲੈਬ ਨੂੰ ਲੋੜ ਅਨੁਸਾਰ ਦੇਸ਼ ਵਿੱਚ ਕਿਤੇ ਵੀ ਲਿਜਾਇਆ ਜਾ ਸਕਦਾ ਹੈ।
ਡੀਆਰਡੀਓ ਨੇ ਕੰਟੇਨਰਾਂ ਦੀ ਵਿਵਸਥਾ ਕਰਨ ਲਈ ਐੱਮ/ਐੱਸ ਆਈਸੀਓਐੱਮਐੱਮ ਦੇ, ਬੀਐੱਸਐੱਲ 2 ਅਤੇ ਬੀਐੱਸਐੱਲ 3 ਲੈਬਾਂ ਦਾ ਨਿਰਧਾਰਿਤ ਸਮੇਂ ਵਿੱਚ ਡਿਜ਼ਾਇਨ ਅਤੇ ਨਿਰਮਾਣ ਕਰਨ ਲਈ ਐੱਮ/ਐੱਸ ਆਈ ਕਲੀਨ ਦੇ, ਅਤੇ ਅਧਾਰ ਢਾਂਚੇ ਲਈ ਐੱਮ/ਐੱਸ ਹਾਈ ਟੈੱਕ ਹਾਈਡ੍ਰੌਲਿਕਸ ਦੇ ਕ੍ਰਮਵਾਰ ਯੋਗਦਾਨ ਨੂੰ ਸਵੀਕਾਰਿਆ।
***
ਏਬੀਬੀ/ ਐੱਸਐੱਸ/ ਨੈਂਪੀ/ ਕੇਏ/ ਡੀਕੇ/ ਸਾਵੀ/ ਏਡੀਏ
(Release ID: 1617585)
Visitor Counter : 224
Read this release in:
English
,
Urdu
,
Hindi
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada