ਪੰਚਾਇਤੀ ਰਾਜ ਮੰਤਰਾਲਾ

ਪ੍ਰਧਾਨ ਮੰਤਰੀ 24 ਅਪ੍ਰੈਲ, 2020 ਨੂੰ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕਰਨਗੇ

ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਰਾਸ਼ਟਰੀ ਪੰਚਾਇਤੀ ਰਾਜ ਦਿਵਸ’ ’ਚ ਹਿੱਸਾ ਲੈਣਗੇ

Posted On: 22 APR 2020 7:52PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸ਼ੁੱਕਰਵਾਰ 24 ਅਪ੍ਰੈਲ, 2020 ਨੂੰ ਦੇਸ਼ ਦੀਆਂ ਵਿਭਿੰਨ ਗ੍ਰਾਮ ਪੰਚਾਇਤਾਂ ਨੂੰ ਸੰਬੋਧਨ ਕਰਨਗੇ। ਇਹ ਦਿਨ ਹਰ ਸਾਲ ਰਾਸ਼ਟਰੀ ਪੰਚਾਇਤੀ ਰਾਜ ਦਿਵਸਵਜੋਂ ਮਨਾਇਆ ਜਾਂਦਾ ਹੈ।

ਇਸ ਵੇਲੇ ਦੇਸ਼ ਚ ਜਦੋਂ ਲੌਕਡਾਊਨ ਦੌਰਾਨ ਇੱਕਦੂਜੇ ਤੋਂ ਸਮਾਜਿਕਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਰਹੀ ਹੈ, ਇਸੇ ਲਈ ਪ੍ਰਧਾਨ ਮੰਤਰੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਿਭਿੰਨ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ।

ਸ਼੍ਰੀ ਨਰੇਂਦਰ ਮੋਦੀ ਇਸ ਮੌਕੇ ਸੰਯੁਕਤ ਈਗ੍ਰਾਮਸਵਰਾਜ ਪੋਰਟਲ ਅਤੇ ਮੋਬਾਈਲ ਐਪ ਲਾਂਚ ਕਰਨਗੇ।

ਸੰਯੁਕਤ ਪੋਰਟਲ ਦਰਅਸਲ ਪੰਚਾਇਤੀ ਰਾਜ ਮੰਤਰਾਲੇ ਦੀ ਇੱਕ ਨਵੀਂ ਪਹਿਲਕਦਮੀ ਹੈ, ਜੋ ਗ੍ਰਾਮ ਪੰਚਾਇਤਾਂ ਨੂੰ ਆਪੋਆਪਣੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ’ (ਜੀਪੀਡੀਪੀ) ਤਿਆਰ ਤੇ ਲਾਗੂ ਕਰਨ ਲਈ ਇੱਕੋਇੱਕ ਇੰਟਰਫ਼ੇਸ ਮੁਹੱਈਆ ਕਰਵਾਏਗੀ।

ਪ੍ਰਧਾਨ ਮੰਤਰੀ ਇਸ ਮੌਕੇ ਸਵਾਮੀਤਵ ਸਕੀਮਦੀ ਵੀ ਸ਼ੁਰੂਆਤ ਕਰਨਗੇ। ਇਹ ਯੋਜਨਾ ਦਿਹਾਤੀ ਭਾਰਤ ਲਈ ਇੱਕ ਸੰਗਠਤ ਜਾਇਦਾਦ ਵੈਲਿਡੇਸ਼ਨ ਹੱਲ ਮੁਹੱਈਆ ਕਰਵਾਉਂਦੀ ਹੈ; ਜਿਸ ਤੋਂ ਭਾਵ ਹੈ ਕਿ ਦਿਹਾਤੀ ਇਲਾਕਿਆਂ ਵਿੱਚ ਆਬਾਦੀ ਵਾਲੀ ਜ਼ਮੀਨ ਦੀ ਹੱਦਬੰਦੀ ਸਰਵੇਖਣ ਦੀਆਂ ਨਵੀਂਆਂ ਵਿਧੀਆਂ ਪੰਚਾਇਤੀ ਰਾਜ ਮੰਤਰਾਲੇ ਰਾਜ ਪੰਚਾਇਤੀ ਰਾਜ ਵਿਭਾਗ, ਰਾਜ ਮਾਲ ਵਿਭਾਗ ਤੇ ਸਰਵੇ ਆਵ੍ ਇੰਡੀਆ ਦੇ ਸਾਂਝੇ ਜਤਨਾਂ ਨਾਲ ਡ੍ਰੋਨ ਟੈਕਨੋਲੋਜੀ ਦੀ ਵਰਤੋਂ ਜ਼ਰੀਏ ਕੀਤੀ ਜਾਵੇਗੀ।

ਇਸ ਮੌਕੇ ਹਰ ਸਾਲ ਪੰਚਾਇਤੀ ਰਾਜ ਮੰਤਰਾਲਾ; ਪੰਚਾਇਤਾਂ ਨੂੰ ਪ੍ਰੋਤਸਾਹਨ ਤਹਿਤ ਸੇਵਾਵਾਂ ਤੇ ਜਨਤਕ ਸੇਵਾਵਾਂ ਦੇਣ ਚ ਸੁਧਾਰ ਕਰਨ ਲਈ ਕੀਤੇ ਚੰਗੇ ਕੰਮ ਚ ਸਰਬੋਤਮ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ / ਰਾਜ਼ਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੁਰਸਕਾਰ ਦਿੰਦਾ ਰਿਹਾ ਹੈ। ਇਸ ਸਾਲ ਤਿੰਨ ਅਜਿਹੇ ਪੁਰਸਕਾਰਾਂ – ‘ਨਾਨਾਜੀ ਦੇਸ਼ਮੁਖ ਰਾਸ਼ਟਰੀਯ ਗੌਰਵ ਗ੍ਰਾਮ ਸਭਾ ਪੁਰਸਕਾਰ’ (ਐੱਨਡੀਆਰਜੀਜੀਐੱਸਪੀ), ‘ਚਾਈਲਡਫ਼੍ਰੈਂਡਲੀ ਗ੍ਰਾਮ ਪੰਚਾਇਤ ਐਵਾਰਡ’ (ਸੀਐੱਫ਼ਜੀਪੀਏ) ਅਤੇ ਗ੍ਰਾਮ ਪੰਚਾਇਤ ਡਿਵਲੈਪਮੈਂਟ ਪਲੈਨ’ (ਜੀਪੀਡੀਪੀ) ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜੋ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਜਾਣਗੇ।

ਪਿਛੋਕੜ:

1.  24 ਅਪ੍ਰੈਲ, 1993 ਨੂੰ ਬੁਨਿਆਦੀ ਪੱਧਰ ਤੇ ਸ਼ਕਤੀ ਦੇ ਵਿਕੇਂਦਰੀਕਰਣ ਦੇ ਇਤਿਹਾਸ ਦਾ ਇੱਕ ਪਰਿਭਾਸ਼ਿਤ ਛਿਣ ਸੀ, ਜਦੋਂ ਸੰਵਿਧਾਨ (73ਵੀਂ ਸੋਧ) ਕਾਨੂੰਨ, 1992 ਜ਼ਰੀਏ ਪੰਚਾਇਤੀ ਰਾਜ ਨੂੰ ਸੰਸਥਾਗਤ ਰੂਪ ਦਿੱਤਾ ਗਿਆ ਸੀ ਤੇ ਇਹ ਕਾਨੂੰਨ ਵੀ ਉਸੇ ਦਿਨ ਤੋਂ ਲਾਗੂ ਹੋ ਗਿਆ ਸੀ। ਪੰਚਾਇਤੀ ਰਾਜ ਮੰਤਰਾਲਾ ਹਰ ਸਾਲ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ (राष्ट्रीय पंचायती राज दिवस) (ਐੱਨਪੀਆਰਡੀ – NPRD) ਵਜੋਂ ਮਨਾਉਂਦਾ ਹੈ, ਕਿਉਂਕਿ 73ਵੀਂ ਸੰਵਿਧਾਨਕ ਸੋਧ ਇਸੇ ਦਿਨ ਲਾਗੂ ਹੋਈ ਸੀ। ਇਹ ਮੌਕਾ ਸਮੁੱਚੇ ਦੇਸ਼ ਦੇ ਪੰਚਾਇਤ ਨੁਮਾਇੰਦਿਆਂ ਨਾਲ ਸਿੱਧੀ ਗੱਲਬਾਤ ਦਾ ਇੱਕ ਮੌਕਾ ਮੁਹੱਈਆ ਕਰਵਾਉਂਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਹੋਰ ਤਾਕਤ ਦੇਣ ਤੇ ਪ੍ਰੇਰਿਤ ਕਰਨ ਲਈ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਵੀ ਦਿੱਤਾ ਹੈ।

2.  ਆਮ ਤੌਰ ਤੇ ਰਾਸ਼ਟਰੀ ਪੰਚਾਇਤ ਰਾਜ ਦਿਵਸਇੱਕ ਵੱਡੇ ਸਮਾਰੋਹ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਜ਼ਿਆਦਾਤਰ ਦਿੱਲੀ ਤੋਂ ਬਾਹਰ ਮਨਾਇਆ ਜਾਂਦਾ ਹੈ। ਬਹੁਤੇ ਮੌਕਿਆਂ ਤੇ, ਮਾਣਯੋਗ ਪ੍ਰਧਾਨ ਮੰਤਰੀ ਨੇ ਇਸ ਮੌਕੇ ਦੀ ਸ਼ੋਭਾ ਵਧਾਈ ਹੈ। ਇਸ ਵਰ੍ਹੇ, ਇਸ ਮੌਕੇ ਇੱਕ ਰਾਸ਼ਟਰੀ ਸਮਾਰੋਹ ਝਾਂਸੀ, ਉੱਤਰ ਪ੍ਰਦੇਸ਼ ਚ ਹੋਣਾ ਤੈਅ ਸੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਇਸ ਰਾਸ਼ਟਰੀ ਸਮਾਰੋਹ ਦਾ ਉਦਘਾਟਨ ਕਰਨ ਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਤੇ ਪੰਚਾਇਤੀ ਰਾਜ ਸੰਸਥਾਨਾਂ ਨੂੰ ਸੰਬੋਧਨ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ ਪਰ ਦੇਸ਼ ਵਿੱਚ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਫੈਲਣ ਕਾਰਨ ਕੁਝ ਅਣਕਿਆਸੀ ਸਥਿਤੀ ਪੈਦਾ ਹੋ ਗਈ, ਇਸੇ ਲਈ 24 ਅਪ੍ਰੈਲ, 2020 (ਸ਼ੁੱਕਰਵਾਰ) ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸਡਿਜੀਟਲ ਤਰੀਕੇ ਮਨਾਉਣ ਦਾ ਫ਼ੈਸਲਾ ਲਿਆ ਗਿਆ।

3. ਹਰ ਸਾਲ, ਇਸ ਮੌਕੇ ਪੰਚਾਇਤੀ ਰਾਜ ਮੰਤਰਾਲਾ ਪੰਚਾਇਤਾਂ ਨੂੰ ਪ੍ਰੋਤਸਾਹਨ ਤਹਿਤ ਸੇਵਾਵਾਂ ਤੇ ਜਨਤਕ ਸੇਵਾਵਾਂ ਦੇਣ ਚ ਸੁਧਾਰ ਕਰਨ ਲਈ ਕੀਤੇ ਚੰਗੇ ਕੰਮ ਚ ਸਰਬੋਤਮ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ / ਰਾਜ਼ਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੁਰਸਕਾਰ ਦਿੰਦਾ ਰਿਹਾ ਹੈ। ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ’ (ਡੀਡੀਯੂਪੀਐੱਸਪੀ – DDUPSP), ‘ਨਾਨਾਜੀ ਦੇਸ਼ਮੁਖ ਰਾਸ਼ਟਰੀਯ ਗੌਰਵ ਗ੍ਰਾਮ ਸਭਾ ਪੁਰਸਕਾਰ’ (ਐੱਨਡੀਆਰਜੀਜੀਐੱਸਪੀ – NDRGGSP), ‘ਚਾਈਲਡਫ਼੍ਰੈਂਡਲੀ ਗ੍ਰਾਮ ਪੰਚਾਇਤ ਅਵਾਰਡ’ (ਸੀਐੱਫ਼ਜੀਪੀਏ – CFGPA) ਅਤੇ ਗ੍ਰਾਮ ਪੰਚਾਇਤ ਡਿਵਲੈਪਮੈਂਟ ਪਲੈਨ’ (ਜੀਪੀਡੀਪੀ – GPDP) ਅਤੇ ਈਪੰਚਾਇਤ ਪੁਰਸਕਾਰ (ਸਿਰਫ਼ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਜਾਂਦਾ ਹੈ) ਜਿਹੇ ਵਿਭਿੰਨ ਵਰਗਾਂ ਦੇ ਨਾਮ ਹੇਠ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਵਰ੍ਹੇ, ਲੌਕਡਾਊਨ ਕਾਰਨ ਸਿਰਫ਼ ਤਿੰਨ ਵਰਗਾਂ – ‘ਨਾਨਾਜੀ ਦੇਸ਼ਮੁਖ ਰਾਸ਼ਟਰੀਯ ਗੌਰਵ ਗ੍ਰਾਮ ਸਭਾ ਪੁਰਸਕਾਰ’ (ਐੱਨਡੀਆਰਜੀਜੀਐੱਸਪੀ – NDRGGSP), ‘ਚਾਈਲਡਫ਼੍ਰੈਂਡਲੀ ਗ੍ਰਾਮ ਪੰਚਾਇਤ ਐਵਾਰਡ’ (ਸੀਐੱਫ਼ਜੀਪੀਏ – CFGPA) ਅਤੇ ਗ੍ਰਾਮ ਪੰਚਾਇਤ ਡਿਵਲੈਪਮੈਂਟ ਪਲੈਨ’ (ਜੀਪੀਡੀਪੀ – GPDP) ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜੋ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਜਾਣਗੇ। ਹੋਰ ਦੋ ਵਰਗਾਂ ਚ ਪੁਰਸਕਾਰਾਂ ਬਾਰੇ ਵੱਖਰੇ ਤੌਰ ਤੇ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਕਾਰਨ ਦੇਰੀ ਦਾ ਸਾਹਮਣਾ ਕਰ ਰਹੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਰਾਜਾਂ ਨੂੰ ਇਸ ਬਾਰੇ ਵੱਖਰੇ ਤੌਰ ਤੇ ਸੂਚਿਤ ਕਰ ਦਿੱਤਾ ਜਾਵੇਗਾ।

4. ਐੱਨਪੀਆਰਡੀ (NPRD) ਪ੍ਰੋਗਰਾਮ ਡੀਡੀਨਿਊਜ਼ ਉੱਤੇ ਪ੍ਰਸਾਰਿਤ / ਵੈੱਬਕਾਸਟ ਹੋਵੇਗਾ ਅਤੇ ਈਈਵੈਂਟ ਪੰਚਾਇਤੀ ਰਾਜ ਵਿਭਾਗਾਂ ਦੇ ਅਧਿਕਾਰੀ ਤੇ ਰਾਜਾਂ / ਜ਼ਿਲ੍ਹਿਆਂ / ਬਲਾਕਾਂ / ਪੰਚਾਇਤ ਪੱਧਰਾਂ ਤੇ ਹੋਰ ਸਬੰਧਿਤ ਲੋਕਾਂ ਵੱਲੋਂ ਹਰੇਕ ਪੱਧਰ ਤੇ ਲੌਕਡਾਊਨ ਦੇ ਨੇਮਾਂ ਤੇ ਸਮਾਜਿਕਦੂਰੀ ਦੇ ਉਪਾਵਾਂ ਨਾਲ ਕੋਈ ਸਮਝੌਤਾ ਕੀਤੇ ਬਗ਼ੈਰ ਦੇਖਿਆ ਜਾਵੇਗਾ।

*****

ਵੀਆਰਆਰਕੇ/ਏਕੇ


(Release ID: 1617359) Visitor Counter : 212