ਰੇਲ ਮੰਤਰਾਲਾ

ਰੇਲਵੇ ਮੰਤਰਾਲੇ ਨੇ ਦੇਸ਼ ਭਰ ਵਿੱਚ ਵੱਖ-ਵੱਖ ਰੇਲਵੇ ਰਸੋਈਆਂ ਤੋਂ ਰਾਜਾਂ ਨੂੰ ਰੋਜ਼ਾਨਾ ਭੋਜਨ ਦੇ 2.6 ਲੱਖ ਪੈਕਟ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ


ਪ੍ਰਤੀਕਿਰਿਆ ਦੇ ਅਧਾਰ 'ਤੇ, ਸਪਲਾਈ ਨੂੰ ਵਧਾਇਆ ਜਾ ਸਕਦਾ ਹੈ

ਸਿਰਫ 15 ਰੁਪਏ ਦੀ ਮਾਮੂਲੀ ਦਰ 'ਤੇ ਭੋਜਨ ਉਪਲੱਬਧ ਹੈ

ਕੋਈ ਵੀ ਭੁੱਖਾ ਨਾ ਰਹੇ: ਭਾਰਤੀ ਰੇਲਵੇ ਕੋਵਿਡ-19 ਦੇ ਕਾਰਨ ਲੌਕਡਾਊਨ ਦੌਰਾਨ ਸਾਰਿਆਂ ਲਈ ਭੋਜਨ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ

ਇਹ ਭਾਰਤੀ ਰੇਲਵੇ ਦੁਆਰਾ ਕਮਜ਼ੋਰ ਵਰਗਾਂ ਨੂੰ ਪਹਿਲਾਂ ਹੀ ਵੰਡੇ ਜਾ ਰਹੇ ਮੁਫਤ ਗਰਮ ਪੱਕੇ-ਪਕਾਏ ਭੋਜਨ ਤੋਂ ਇਲਾਵਾ ਅਤੇ ਅਲੱਗ ਹੈ

Posted On: 22 APR 2020 12:57PM by PIB Chandigarh


ਤਿੰਨ ਮਈ, 2020 ਤੱਕ ਦੇਸ਼ਵਿਆਪੀ ਲੌਕਡਾਊਨ ਵਧਣ ਦੇ ਨਾਲ, ਇਹ ਮਹੱਤਵਪੂਰਨ ਹੈ ਕਿ ਕਮਜ਼ੋਰ ਵਰਗਾਂ ਦੀ ਦੇਖਭਾਲ਼ ਅਤੇ ਭੋਜਨ ਨੂੰ ਯਕੀਨੀ ਬਣਾਇਆ ਜਾਵੇ। ਭਾਰਤੀ ਰੇਲਵੇ ਨੇ ਲੌਕਡਾਊਨ ਦੀ ਸ਼ੂਰਆਤ ਤੋਂ ਹੀ ਦੇਸ਼ ਦੇ ਦੂਰ-ਦੁਰਾਡੇ ਟਿਕਾਣਿਆਂ 'ਤੇ ਭੋਜਨ ਅਤੇ ਦਵਾਈਆਂ ਜਿਹੀਆਂ ਵਸਤਾਂ ਦੀ ਸਪਲਾਈ ਚੇਨ ਅਤੇ ਲੌਜਿਸਟਿਕ ਲਿਜਾਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੇਲਵੇ ਮੰਤਰਾਲੇ ਨੇ ਜਿੱਥੇ ਕਿਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਭੋਜਨ ਚੁੱਕਣ ਅਤੇ ਲੋੜਵੰਦਾਂ ਨੂੰ ਵੰਡਣ ਨੂੰ ਤਿਆਰ ਹੈ, ਨੂੰ ਵੱਖ-ਵੱਖ ਰਸੋਈਆਂ ਤੋਂ ਰੋਜ਼ਾਨਾ ਭੋਜਨ ਦੇ 2.6 ਲੱਖ ਪੈਕਟ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਬਾਰੇ ਦੇਸ਼ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ।  
ਜ਼ੋਨ ਵਾਰ ਰਸੋਈ ਇੰਚਾਰਜਾਂ ਦਾ ਵੇਰਵਾ ਵੀ ਰਾਜਾਂ ਨੂੰ ਦੱਸਿਆ ਗਿਆ ਹੈ। 2.6 ਲੱਖ ਭੋਜਨ/ਰੋਜ਼ਾਨਾ ਦੀ ਪੇਸ਼ਕਸ਼ ਨਿਯਮਿਤ ਸ਼ੁਰੂਆਤੀ ਸਥਾਨਾਂ ਦੀ ਰਸੋਈ ਦੀ ਸਮਰੱਥਾ 'ਤੇ ਅਧਾਰਿਤ ਹੈ। ਜੇ ਜ਼ਰੂਰਤ ਪੈਂਦੀ ਹੈ, ਤਾਂ ਸਪਲਾਈ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਥਾਨਾਂ ਨੂੰ ਹੋਰ ਵਧਾ ਦਿੱਤਾ ਜਾਵੇਗਾ। ਇਹ ਭੋਜਨ ਸਿਰਫ 15 ਰੁਪਏ/ ਪ੍ਰਤੀ ਭੋਜਨ ਪੈਕਟ ਦੇ ਅਧਾਰ 'ਤੇ ਉਪਲੱਬਧ ਹੋਵੇਗਾ। ਭੁਗਤਾਨ ਦਾ ਬੰਦੋਬਸਤ ਰਾਜ ਸਰਕਾਰਾਂ ਬਾਅਦ ਦੇ ਪੜਾਅ 'ਤੇ ਕਰ ਸਕਦੀਆਂ ਹਨ।
ਆਈਆਰਸੀਟੀਸੀ ਨੇ ਮੰਗ ਅਨੁਸਾਰ ਪੱਕੇ-ਪਕਾਏ ਹੋਏ ਭੋਜਨ ਦੀ ਗਿਣਤੀ ਵਧਾਉਣ ਲਈ ਸਹਿਮਤੀ ਦਿੱਤੀ ਹੈ। ਹਰ ਰੋਜ਼ ਤਕਰੀਬਨ ਇੱਕ ਲੱਖ ਗਰਮ ਪੱਕਿਆ-ਪਕਾਇਆ ਭੋਜਨ ਭਾਰਤੀ ਰੇਲਵੇ ਦੁਆਰਾ ਮੁਫਤ ਵੰਡਿਆ ਜਾ ਰਿਹਾ ਹੈ। ਕਈ ਰੇਲਵੇ ਸੰਗਠਨਾਂ ਦੇ ਭਾਰਤੀ ਰੇਲਵੇ ਦੇ ਸਟਾਫ ਨੇ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ 28 ਮਾਰਚ 2020 ਤੋਂ ਲੋੜਵੰਦ ਲੋਕਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਰੇਲਵੇ ਆਈਆਰਸੀਟੀਸੀ ਅਧਾਰਿਤ ਰਸੋਈਆਂ,ਆਰਪੀਐੱਫ ਸਰੋਤਾਂ,ਵਪਾਰਕ ਅਤੇ ਹੋਰ ਰੇਲਵੇ ਵਿਭਾਗਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਯੋਗਦਾਨ ਨਾਲ ਦੁਪਹਿਰ ਲਈ ਕਾਗਜ਼ ਦੀਆਂ ਪਲੇਟਾਂ ਸਮੇਤ ਥੋਕ ਪੱਕਿਆ-ਪਕਾਇਆ ਭੋਜਨ ਅਤੇ ਰਾਤ ਲਈ ਭੋਜਨ ਪੈਕਟ ਮੁਹੱਈਆ ਕਰਵਾ ਰਹੀਆਂ ਹਨ।
ਕੋਵਿਡ-19 ਦੇ ਕਾਰਨ ਰਾਸ਼ਟਰੀ ਲੌਕਡਾਊਨ ਦੌਰਾਨ ਭਾਰਤੀ ਰੇਲਵੇ ਦੁਆਰਾ ਮਹਾਮਾਰੀ ਅਤੇ ਲੌਕਡਾਊਨ ਕਾਰਨ ਫਸੇ ਹੋਏ ਭੁੱਖੇ, ਦਿਹਾੜੀਦਾਰ ਮਜ਼ਦੂਰਾਂ, ਪ੍ਰਵਾਸੀਆਂ, ਬੱਚਿਆਂ, ਕੁਲੀਆਂ, ਬੇਘਰਿਆਂ ਅਤੇ ਅਸਥਾਈ ਅਬਾਦੀ ਵਾਲੇ ਗ਼ਰੀਬ ਲੋਕਾਂ ਨੂੰ ਮੁਫਤ ਗਰਮ ਪੱਕੇ-ਪਕਾਏ ਭੋਜਨ ਦੀ ਵੰਡ ਦਾ ਅੰਕੜਾ ਕੁੱਲ 20.5 ਲੱਖ ਦੇ ਨਾਲ ਕੱਲ੍ਹ ਦੋ ਮਿਲੀਅਨ ਤੋਂ ਪਾਰ ਹੋ ਗਿਆ।
ਇਹ ਵੱਖ-ਵੱਖ ਜ਼ੋਨਾਂ ਜਿਵੇਂ ਉਤਰੀ,ਪੱਛਮੀ,ਪੂਰਬੀ,ਦੱਖਣੀ ਅਤੇ ਦੱਖਣੀ ਕੇਂਦਰੀ ਜ਼ੋਨਾਂ ਵਿੱਚ ਫੈਲੀਆਂ ਆਈਆਰਸੀਟੀਸੀ ਅਧਾਰਿਤ ਰਸੋਈਆਂ ਦੇ ਸਰਗਰਮ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਦੀਆਂ ਖਾਣ-ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਰਪੀਐੱਫ,ਜੀਆਰਪੀ,ਜ਼ੋਨਾਂ ਦੇ ਵਪਾਰਕ ਵਿਭਾਗਾਂ,ਰਾਜ ਸਰਕਾਰਾਂ,ਜ਼ਿਲ੍ਹਾ ਪ੍ਰਸ਼ਾਸਨ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਭੋਜਨ ਦੀ ਵੰਡ ਕੀਤੀ ਜਾ ਰਹੀ ਹੈ।
ਆਈਆਰਸੀਟੀਸੀ ਦੀਆਂ ਰਸੋਈਆਂ ਵਿੱਚ ਮੰਗ ਦੇ ਅਧਾਰ 'ਤੇ ਲੋੜਵੰਦ ਵਿਅਕਤੀਆਂ ਦੀ ਸੇਵਾ ਲਈ ਪੂਰਬੀ ਜ਼ੋਨ ਵਿੱਚ ਗਯਾ,ਦੀਨ ਦਿਆਲ ਉਪਾਧਿਆਏ (ਮੁਗਲ-ਸਰਾਏ), ਰਾਜੇਂਦਰ ਨਗਰ (ਪਟਨਾ),ਸਮਸਤੀਪੁਰ,ਧਨਬਾਦ,ਹਾਜੀਪੁਰ,ਕਟਿਹਾਰ,ਗੁਵਾਹਾਟੀ ਰਾਂਚੀ,ਬਾਲਾਸੋਰ,ਟਾਟਾਨਗਰ ਅਤੇ ਹਾਵੜਾ; ਉਤਰੀ ਜ਼ੋਨ ਵਿੱਚ ਨਵੀਂ ਦਿੱਲੀ ਤੇ ਪ੍ਰਯਾਗਰਾਜ;ਦੱਖਣੀ ਕੇਂਦਰੀ ਜ਼ੋਨ ਵਿੱਚ ਵਿਜੈਵਾੜਾ,ਖੁਰਦਾ ਰੋਡ,ਵਿਸ਼ਾਖਾਪਟਨਮ ਅਤੇ ਰਾਏਪੁਰ; ਦੱਖਣੀ ਜ਼ੋਨ ਵਿੱਚ ਬੰਗਲੌਰ,ਹੁਬਲੀ,ਤਿਰੂਚਿਰਾਪੱਲੀ,ਕਟਪਾਡੀ,ਸੀਐੱਚ ਐੱਨਗਪਲਪਾ ਟੀਟੂ (Tiruchirappalli, Katpadi, Ch Engalpa Ttu ) ਅਤੇ ਮਦੁਰਾਈ; ਅਤੇ ਪੱਛਮੀ ਜ਼ੋਨ ਵਿੱਚ ਮੁੰਬਈ,ਅਹਿਮਦਾਬਾਦ,ਪੁਣੇ ਅਤੇ ਭੁਸਾਵਲ ਵਿੱਚ ਤਿਆਰੀ ਕੀਤੀ ਗਈ ਹੈ।
 
                                         *****
ਐੱਸਜੀ/ਐੱਮਕੇਵੀ

 (Release ID: 1617251) Visitor Counter : 184