ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੀਆਈਐੱਫ਼ਸੀ, ਕੋਵਿਡ–19 ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਮੁੜ–ਸੁਰਜੀਤ ਕਰਨ ਦੇ ਬਿਹਤਰੀਨ ਤਰੀਕਿਆਂ ਦੀ ਖੋਜ ਕਰਨ ਲਈ ਯਤਨਸ਼ੀਲ

ਕੋਵਿਡ–19 ਤੋਂ ਬਾਅਦ ਦੀ ਭਾਰਤੀ ਅਰਥਵਿਵਸਥਾ ਨੂੰ ਮੁੜ–ਸੁਰਜੀਤ ਕਰਨ ਦੀ ਰਣਨੀਤੀ ’ਤੇ ਵ੍ਹਾਈਟ–ਪੇਪਰ

Posted On: 21 APR 2020 5:26PM by PIB Chandigarh

ਦ ਟੈਕਨੋਲੋਜੀ ਇਨਫ਼ਾਰਮੇਸ਼ਨ, ਫ਼ੋਰਕਾਸਟਿੰਗ ਐਂਡ ਅਸੈੱਸਮੈਂਟ ਕੌਂਸਲ’ (ਟੈਕਨੋਲੋਜੀ ਸੂਚਨਾ, ਪੂਰਵਅਨੁਮਾਨ ਤੇ ਮੁੱਲਾਂਕਣ ਪਰਿਸ਼ਦ ਟੀਆਈਐੱਫ਼ਏਸੀ – TIFAC), ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਇੱਕ ਖੁਦਮੁਖਤਿਆਰ ਟੈਕਨੋਲੋਜੀ ਥਿੰਕ ਟੈਂਕ ਹੈ, ਜਿਸ ਦੀ ਸਥਾਪਨਾ ਭਵਿੱਖ ਲਈ ਰਣਨੀਤੀ ਉਲੀਕਣ ਦੇ ਮੰਤਵ ਨਾਲ ਕੀਤੀ ਗਈ ਹੈ। ਇਹ ਕੌਂਸਲ ਕੋਵਿਡ–19 ਤੋਂ ਬਾਅਦ ਦੀ ਭਾਰਤੀ ਅਰਥਵਿਵਸਥਾ ਨੂੰ ਮੁੜਸੁਰਜੀਤ ਕਰਨ ਦੀ ਰਣਨੀਤੀ ਲਈ ਇੱਕ ਵ੍ਹਾਈਟਪੇਪਰ ਤਿਆਰ ਕਰ ਰਹੀ ਹੈ।

ਇਹ ਦਸਤਾਵੇਜ਼ ਮੁੱਖ ਤੌਰ ਤੇ ਮੇਕ ਇਨ ਇੰਡੀਆਪਹਿਲਕਦਮੀ ਨੂੰ ਮਜ਼ਬੂਤ ਬਣਾਉਣ, ਸਵਦੇਸ਼ੀ ਟੈਕਨੋਲੋਜੀ ਦੇ ਵਪਾਰੀਕਰਣ, ਟੈਕਨੋਲੋਜੀ ਸੰਚਾਲਿਤ ਅਤੇ ਪਾਰਦਰਸ਼ੀ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਨੂੰ ਵਿਕਸਿਤ ਕਰਨਾ, ਬਿਹਤਰ ਦਿਹਾਤੀ ਸਿਹਤ ਦੇਖਭਾਲ ਵਿਵਸਥਾ, ਦਰਾਮਦ ਵਿੱਚ ਕਮੀ, ਏਆਈ, ਮਸ਼ੀਨ ਲਰਨਿੰਗ, ਡਾਟਾ ਐਨਾਲਿਟਿਕਸ ਜਿਹੀ ਉੱਭਰਦੀ ਟੈਕਨੋਲੋਜੀ ਨੂੰ ਅਪਨਾਉਣ ਉੱਤੇ ਕੇਂਦ੍ਰਿਤ ਹੈ। ਇਸ ਨੂੰ ਛੇਤੀ ਹੀ ਸਰਕਾਰ ਦੇ ਫ਼ੈਸਲੇ ਲੈਣ ਵਾਲੀਆਂ ਅਥਾਰਿਟੀਜ਼ ਸਾਹਮਣੇ ਪੇਸ਼ ਕੀਤਾ ਜਾਵੇਗਾ।

ਕੋਵਿਡ–19 ਵਿਰੁੱਧ ਜੰਗ ਚ ਪੂਰੀ ਦੁਨੀਆ ਇਕਜੁੱਟ ਖੜ੍ਹੀ ਹੈ। ਮਹਾਮਾਰੀ ਦਾ ਕਹਿਰ ਵਿਕਸਿਤ ਅਤੇ ਉੱਭਰਦੀ ਹੋਈ ਅਰਥਵਿਵਸਥਾ, ਦੋਵਾਂ ਦੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਦਾ ਅਸਰ ਨਿਰਮਾਣ ਤੋਂ ਲੈ ਕੇ ਵਪਾਰ, ਆਵਾਜਾਈ, ਸੈਰਸਪਾਟਾ, ਸਿੱਖਿਆ, ਸਿਹਤ ਸੇਵਾ ਸਮੇਤ ਲਗਭਗ ਸਾਰੇ ਖੇਤਰਾਂ ਤੇ ਪਿਆ ਹੈ। ਆਰਥਿਕ ਪ੍ਰਭਾਵ ਦੀ ਸੀਮਾ ਇਸ ਗੱਲ ਤੇ ਨਿਰਭਰ ਕਰੇਗੀ ਕਿ ਮਹਾਮਾਰੀ ਦਾ ਕਹਿਰ ਕਿੰਨਾ ਜ਼ਿਆਦਾ ਹੁੰਦਾ ਹੈ ਤੇ ਇਸ ਤੇ ਕਾਬੂ ਲਈ ਕਿਸੇ ਦੇਸ਼ ਦੀ ਰਣਨੀਤੀ ਕਿੰਨੀ ਪ੍ਰਭਾਵੀ ਹੈ?

ਡੀਐੱਸਟੀ ਦੇ ਸਕੱਤਰ, ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਕੋਵਿਡ–19 ਵਾਇਰਸ ਨਾਲ ਅੱਗੇ ਵਧਣ ਲਈ ਬਿਲਕੁਲ ਸਪੱਸ਼ਟ ਅੰਤਰਦ੍ਰਿਸ਼ਟੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਜੋ ਮਨੁੱਖੀ ਸਿਹਤ ਉੱਤੇ ਮਾੜਾ ਪ੍ਰਭਾਵ ਘੱਟ ਤੋਂ ਘੱਟ ਹੋਵੇ ਅਤੇ ਸਮਾਜਿਕਆਰਥਿਕ ਭਲਾਈ ਵੱਧ ਤੋਂ ਵੱਧ ਹੋਵੇ। ਇਸ ਤਰ੍ਹਾਂ ਲੋੜੀਂਦੀ ਟੈਕਨੋਲੋਜੀ ਨਾਲ ਸਬੰਧਿਤ ਦਖ਼ਲ ਤੇ ਵਿਭਿੰਨ ਖੇਤਰਾਂ ਚ ਉਨ੍ਹਾਂ ਦੇ ਪ੍ਰਭਾਵਾਂ ਦੇ ਵਿਸ਼ਲੇਸ਼ਣ ਨੂੰ ਫ਼ੈਸਲਾ ਲੈਣ ਲਈ ਇੱਕ ਅਹਿਮ ਜਾਣਕਾਰੀ ਮੰਨੀ ਜਾ ਸਕਦੀ ਹੈ।

ਟੀਆਈਐੱਫ਼ਸੀ (TIFAC) ਦੇ ਵਿਗਿਆਨੀਆਂ ਦੀ ਇੱਕ ਟੀਮ ਭਾਰਤੀ ਅਰਥਵਿਵਸਥਾ ਨੂੰ ਮੁੜਸੁਰਜੀਤ ਕਰਨ ਤੇ ਕੋਵਿਡ–19 ਤੋਂ ਬਾਅਦ ਇਸ ਦੇ ਅਸਰ ਘੱਟ ਕਰਨ ਦੇ ਬਿਹਤਰੀਨ ਤਰੀਕਿਆਂ ਦੀ ਖੋਜ ਲਈ ਯਤਨਸ਼ੀਲ ਹੈ। ਉਹ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਭਵਿੱਖ ਦੀ ਰਣਨੀਤੀ ਵੀ ਤਿਆਰ ਕਰ ਰਹੇ ਹਨ।

ਭਾਰਤ ਨੇ ਹੁਣ ਤੱਕ ਇਸ ਮਹਾਮਾਰੀ ਉੱਤੇ ਕਾਬੂ ਪਾਉਣ ਲਈ ਚੰਗੀ ਤਰ੍ਹਾਂ ਸੋਚੇ ਗਏ ਕਦਮ ਚੁੱਕੇ ਹਨ। ਮੁਢਲੇ ਗੇੜ ਚ ਲੌਕਡਾਊਨ ਇੱਕ ਅਹਿਮ ਕਦਮ ਹੈ। ਸਾਰੇ ਸਰਕਾਰੀ ਵਿਭਾਗਾਂ, ਖੋਜ ਸੰਸਥਾਨਾਂ, ਸਿਵਲ ਸੁਸਾਇਟੀ ਦੀਆਂ ਇਕਾਈਆਂ ਤੇ ਸਭ ਤੋਂ ਅਹਿਮ ਦੇਸ਼ ਦੇ ਨਾਗਰਿਕਾਂ ਨਾਲ ਮਿਲ ਕੇ ਕੋਵਿਡ–19 ਦੇ ਅਸਰ ਨੂੰ ਵੱਧ ਤੋਂ ਵੱਧ ਹੱਦ ਤੱਕ ਘੱਟ ਕਰਨ ਲਈ ਹੱਥ ਮਿਲਾਇਆ ਹੈ। ਕੋਵਿਡ–19 ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਟੀਆਈਐੱਫ਼ਏਸੀ (TIFAC) ਅੱਗੇ ਦਾ ਰਾਹ ਦਿਖਾਉਣ ਚ ਮਦਦ ਕਰੇਗੀ।

[ਵਧੇਰੇ ਜਾਣਕਾਰੀ ਲਈ: ਨਿਰਮਲਾ ਕੌਸ਼ਿਕ, nirmala.kaushik[at]gmail[dot]com

ਮੋਬਾਈਲ: 9811457344]

                                                ****

ਕੇਜੀਐੱਸ



(Release ID: 1616930) Visitor Counter : 131