ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਧਰਤੀ ਨੂੰ ਵਧੇਰੇ ਹਰਾ ਭਰਾ ਤੇ ਸਵੱਛ ਗ੍ਰਹਿ ਬਣਾਉਣ ਦਾ ਸੱਦਾ ਦਿੱਤਾ

ਵਿਸ਼ਵ ਧਰਤੀ ਦਿਵਸ ਦੀ 50 ਵੀਂ ਵਰ੍ਹੇਗੰਢ ’ਤੇ ਉਪ ਰਾਸ਼ਟਰਪਤੀ ਨੇ ਉਪਭੋਗਤਾਵਾਦੀ ਜੀਵਨਸ਼ੈਲੀ ਨੂੰ ਬਦਲਣ ਅਤੇ ਵਿਕਾਸ ਦੀਆਂ ਧਾਰਨਾਵਾਂ ’ਤੇ ਪੁਨਰ ਵਿਚਾਰ ਕਰਨ ਨੂੰ ਕਿਹਾ

ਵਾਤਾਵਰਣ ਅਨੁਕੂਲ ਨੀਤੀਆਂ ਅਪਣਾ ਕੇ ਇੱਕ ਟਿਕਾਊ ਗ੍ਰਹਿ ਦਾ ਨਿਰਮਾਣ ਕਰਨ ’ਤੇ ਹੀ ਸਾਡਾ ਭਵਿੱਖ ਨਿਰਭਰ ਕਰੇਗਾ : ਉਪ ਰਾਸ਼ਟਰਪਤੀ

ਜ਼ਰੂਰੀ ਹੈ ਕਿ ਅਸੀਂ ਅਖੁੱਟ ਊਰਜਾ ਸਰੋਤਾਂ, ਵਾਤਾਵਰਣ ਅਨੁਕੂਲ ਗ੍ਰੀਨ ਬਿਲਡਿੰਗ, ਪ੍ਰਦੂਸ਼ਣ ਮੁਕਤ ਟੈਕਨੋਲੋਜੀ ਅਤੇ ਇਲੈਕਟ੍ਰਿਕ ਵਾਹਨਾਂ ਵੱਲ ਵਧੀਏ : ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਭਾਈਚਾਰਿਆਂ ਨੂੰ ਜ਼ਮੀਨੀ ਪੱਧਰ 'ਤੇ reduce, reuse ਅਤੇ recycle ਦੇ ਮੰਤਰ ਨੂੰ ਅਪਣਾਉਣ ਲਈ ਕਿਹਾ

Posted On: 21 APR 2020 6:15PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਰੇ ਨਾਗਰਿਕਾਂ ਨੂੰ ਧਰਤੀ ਨੂੰ ਹਰਾ-ਭਰਾ ਸਵੱਛ ਗ੍ਰਹਿ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਵਾਤਾਵਰਣ ਸੁਰੱਖਿਆ ਹਰ ਇੱਕ ਦਾ ਪੁਨੀਤ ਨਾਗਰਿਕ ਕਰਤੱਵ ਹੈ।

ਵਿਸ਼ਵ ਧਰਤੀ ਦਿਵਸ ਦੀ ਪੂਰਵ ਸੰਧਿਆ ਤੇ ਅੱਜ ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ:ਸਾਨੂੰ ਮਾਂ ਪ੍ਰਕ੍ਰਿਤੀ ਦੀ ਰੱਖਿਆ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ , ਆਪਣੇ ਉਪਭੋਗਤਾਵਾਦੀ ਜੀਵਨ ਸ਼ੈਲੀ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ ਅਤੇ ਵਿਕਾਸ ਦੇ ਮਾਡਲਾਂ 'ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ।"

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਅਨੁਭਵ ਦੇ ਬਾਅਦ ਸਾਨੂੰ ਆਪਣੇ ਵਿਕਾਸ ਅਤੇ ਆਰਥਿਕ ਨੀਤੀਆਂ ਦੀ ਨਵੇਂ ਸਿਰੇ ਤੋਂ ਪੁਨਰ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਵਿਕਾਸ ਦੀ ਨਵੀਂ ਧਾਰਣਾ ਵਿਕਸਿਤ ਕਰਨੀ ਚਾਹੀਦੀ ਹੈ।

ਕੋਵਿਡ 19 ਸੰਕ੍ਰਮਣ ਦੇ ਕਾਰਨ ਵਿਸ਼ਵ ਵਿਆਪੀ ਸਿਹਤ ਆਪਦਾ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਲੰਬੀ ਮਿਆਦ ਦੀ ਵਿਆਪਕ ਬੰਦੀ ਨੇ ਪੂਰੇ ਵਿਸ਼ਵ ਨੂੰ  ਰੋਕ ਦਿੱਤਾ ਹੈ, ਜਿਸ ਨਾਲ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ, ਹਵਾ ਅਧਿਕ ਸਵੱਛ ਹੋ ਗਈ ਹੈ, ਸਾਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖ ਨੇ ਕਿਸ ਹੱਦ ਤੱਕ ਕੁਦਰਤੀ ਸੰਤੁਲਨ ਨੂੰ ਨੁਕਸਾਨ ਪਹੁੰਚਾਇਆ ਹੈ।

ਵਿਸ਼ਵ ਧਰਤੀ ਦਿਵਸ 2020 ਦੇ ਵਿਸ਼ੇ   ਕਲਾਈਮੇਟ ਐਕਸ਼ਨ, ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਪਣੀ   ਹੋਂਦ ਲਈ  ਕੁਦਰਤ ਅਤੇ ਮਨੁੱਖ ਦਰਮਿਆਨ ਪਰਸਪਰ ਨਿਰਭਰਤਾ ਨੂੰ ਸਮਝਣਾ ਚਾਹੀਦਾ ਹੈ। ਅੱਜ ਅਸੀਂ ਇੱਕ ਦੂਜੇ ਤੇ ਪਰਸਪਰ ਨਿਰਭਰ ਵਿਸ਼ਵ ਵਿੱਚ ਰਹਿ ਰਹੇ ਹਾਂ ਅਤੇ ਵਿਕਾਸ ਤੇ ਆਧੁਨਿਕੀਕਰਨ ਲਈ ਪੁਰਾਣੀ ਸੋਚ ਅਨੁਸਾਰ ਹੀ ਨਹੀਂ ਰਹਿ ਸਕਦੇ ਕਿਉਂਕਿ ਹਰ ਕਦਮ ਵਾਤਾਵਰਣ ਤੇ ਪ੍ਰਭਾਵ ਪਾਉਂਦਾ ਹੈ।

ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਦਾ ਸਜਗ ਸਰਗਰਮ ਪਹਿਰੇਦਾਰ ਬਣਨ ਦੀ ਤਾਕੀਦ ਕੀਤੀ।

ਵਿਸ਼ਵ ਲਈ ਵਿਭਿੰਨ ਖੇਤਰਾਂ ਵਿੱਚ ਵਾਤਾਵਰਣ ਅਨੁਕੂਲ ਨੀਤੀਆਂ ਨੂੰ ਅਪਣਾਉਣ ਦੀ ਜ਼ਰੂਰਤ ਦੀ ਚਰਚਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਯੂਐੱਨਡੀਪੀ ਦੇ ਅਧਿਐਨ ਦਾ ਜ਼ਿਕਰ ਕੀਤਾ ਜਿਸ ਦੇ ਅਨੁਸਾਰ ਗ੍ਰੀਨਹਾਊਸ ਗੈਸਾਂ ਦੇ ਪੱਧਰ ਵਿੱਚ 1990 ਦੇ ਮੁਕਾਬਲੇ 50% ਤੋਂ ਅਧਿਕ ਦਾ ਵਾਧਾ ਦਰਜ ਕੀਤਾ ਗਿਆ ਹੈ। ਯੂਐੱਨਡੀਪੀ ਦੇ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਸਮ ਪਰਿਵਰਤਨ ਅਤੇ ਕਲਾਈਮੇਟ ਐਕਸ਼ਨ ਦੀ ਦਿਸ਼ਾ ਵਿੱਚ ਸਾਹਸੀ ਕਦਮ ਉਠਾ ਕੇ 2030 ਤੱਕ 26 ਟ੍ਰਿਲੀਅਨ ਅਮਰੀਕੀ ਡਾਲਰ ਦੇ ਲਾਭ ਕਮਾਏ ਜਾ ਸਕਦੇ ਹਨ। ਜੇਕਰ ਅਖੁੱਟ ਊਰਜਾ ਤੇ ਧਿਆਨ ਦੇਈਏ ਤਾਂ ਸਿਰਫ਼ ਊਰਜਾ ਦੇ ਖੇਤਰ ਵਿੱਚ ਹੀ 2030 ਤੱਕ 18 ਮਿਲੀਅਨ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾ ਸਕਦੇ ਹਨ।

ਅਨੁਮਾਨ ਦੇ ਅਨੁਸਾਰ ਵਾਯੂ ਪ੍ਰਦੂਸ਼ਣ ਤੋਂ ਹੀ ਵਿਸ਼ਵ ਭਰ ਵਿੱਚ ਹਰ ਸਾਲ 7 ਮਿਲੀਅਨ ਮੌਤਾਂ ਹੁੰਦੀਆਂ ਹਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਖੁੱਟ ਊਰਜਾ, ਵਾਤਾਵਰਣ ਅਨੁਕੂਲ ਗ੍ਰੀਨ ਬਿਲਡਿੰਗ, ਪ੍ਰਦੂਸ਼ਣ ਮੁਕਤ ਸਵੱਛ ਟੈਕਨੋਲੋਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਦਿਸ਼ਾ ਵਿੱਚ ਅੱਗੇ ਵਧੀਏ।

ਉਨ੍ਹਾਂ ਨੇ ਭਾਈਚਾਰਿਆਂ ਨੂੰ ਤਾਕੀਦ ਕੀਤੀ ਕਿ ਉਹ ਜ਼ਮੀਨੀ ਪੱਧਰ ਤੇ ਪੌਦੇ ਲਗਾਉਣ ਅਤੇ reduce, reuse ਅਤੇ recycle ਦੇ ਮੰਤਰ ਨੂੰ ਜੀਵਨ ਵਿੱਚ ਅਪਣਾਉਣ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਸਮੂਹਿਕ ਰੂਪ ਨਾਲ ਕੁਦਰਤ ਮਿੱਤਰ ਟਿਕਾਊ ਜੀਵਨ ਸ਼ੈਲੀ ਵੱਲ ਵਧਣਾ ਚਾਹੀਦਾ ਹੈ।ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਬਿਹਤਰ ਭਵਿੱਖ ਲਈ ਕੁਦਰਤ ਅਤੇ ਸੱਭਿਆਚਾਰ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ।

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ


(Release ID: 1616928) Visitor Counter : 222