ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪੀਆਈਬੀ ਫੈਕਟਚੈੱਕ ਨੇ ਅੱਜ ਸਰਕਾਰੀ ਵਰਜਨ ਨਾਲ 5 ਆਈਟਮਾਂ ਟਵੀਟ ਕੀਤੀਆਂ


ਪਰਦਾਫਾਸ਼ : "ਜਹਾਨਾਬਾਦ ਵਿੱਚ ਡੱਡੂ ਖਾ ਰਹੇ ਹਨ ਭੁੱਖੇ ਬੱਚੇ"

ਸਪਸ਼ਟੀਕਰਨ : ਯੂਪੀ ਪੁਲਿਸ ਨੇ ਵਟਸਐਪ ਗਰੁੱਪਾਂ ਲਈ ਕੋਈ ਨਿਰਦੇਸ਼ ਅਤੇ ਨਿਯਮ ਨਹੀਂ ਬਣਾਏ

Posted On: 20 APR 2020 8:56PM by PIB Chandigarh


ਸੋਸ਼ਲ ਮੀਡੀਆ ‘ਤੇ ਫੇਕ ਨਿਊਜ਼ (ਝੂਠੀਆਂ ਖ਼ਬਰਾਂ) ਦੇ ਪ੍ਰਸਾਰ ਨੂੰ ਰੋਕਣ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ  ਦੇ ਅਨੁਪਾਲਨ ਲਈ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਵਾਲੀਆਂ ਅਫਵਾਹਾਂ ਨੂੰ ਉਜਾਗਰ ਕਰਨ ਲਈ ਇੱਕ ਸਪੈਸ਼ਲ ਯੂਨਿਟ ਦੀ ਸਥਾਪਨਾ ਕੀਤੀ ਹੈ ।  ਪੀਆਈਬੀਫੈਕਟਚੈੱਕ ਟਵਿੱਟਰ ‘ਤੇ ਇੱਕ ਤਸਦੀਕਸ਼ੁਦਾ ਹੈਂਡਲ ਹੈ,  ਜੋ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਟ੍ਰੈਂਡਿੰਗ ਸੰਦੇਸ਼ਾਂ ਦੀ ਨਿਗਰਾਨੀ ਕਰਦਾ ਹੈ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਇਨ੍ਹਾਂ ਦੀ ਸਮੱਗਰੀ ਦੀ ਵਿਆਪਕ ਸਮੀਖਿਆ ਕਰਦਾ ਹੈ।  ਇਸ ਦੇ ਇਲਾਵਾ ਟਵਿੱਟਰ ਉੱਤੇ ਪੀਆਈਬੀ_ਇੰਡੀਆ ਹੈਂਡਲ ਅਤੇ ਪੀਆਈਬੀ ਦੀਆਂ ਕਈ ਰੀਜਨਲ ਯੂਨਿਟਾਂ ਦੁਆਰਾ ਟਵਿੱਟਰ ਭਾਈਚਾਰੇ ਦੇ ਹਿਤ ਵਿੱਚ ਹੈਸ਼ਟੈਗ  #PIBFactCheck ਨਾਲ ਕਿਸੇ ਵੀ ਜਾਣਕਾਰੀ ਦਾ ਸਰਕਾਰੀ ਅਤੇ ਪ੍ਰਮਾਣਿਕ ਵਰਜ਼ਨ ਪੋਸਟ ਕੀਤਾ ਜਾ ਰਿਹਾ ਹੈ।   

ਕੋਈ ਵੀ ਵਿਅਕਤੀ ਕਿਸੇ ਵੀ ਸੋਸ਼ਲ ਮੀਡੀਆ ਸੰਦੇਸ਼ ਟੈਕਸਟ,  ਆਡੀਓ ਅਤੇ ਵੀਡੀਓ ਆਦਿ ਦੀ ਸਚਾਈ ਪਰਖਣ ਲਈ ਪੀਆਈਬੀਫੈਕਟਚੈੱਕ ਨੂੰ ਭੇਜ ਸਕਦਾ ਹੈ।  ਇਸ ਨੂੰ ਔਨਲਾਈਨ ਲਿੰਕ https://factcheck.pib.gov.in/ ਉੱਤੇ ਜਾਂ ਵਟਸਐਪ ਨੰਬਰ  + 918799711259 ਜਾਂ ਈਮੇਲ: pibfactcheck[at]gmail[dot]com. ਕੀਤਾ ਜਾ ਸਕਦਾ ਹੈ। ਵਿਵਰਣ  ਪੀਆਈਬੀ ਦੀ ਵੈੱਬਸਾਈਟ: https://pib.gov.in ਉੱਤੇ ਵੀ ਉਪਲੱਬਧ ਹਨ।  

ਪੀਆਈਬੀਫੈਕਟਚੈੱਕ ਨੇ ਅੱਜ ਸਰਕਾਰੀ ਵਰਜ਼ਨ ਨਾਲ ਪੰਜ ਆਈਟਮਾਂ ਟਵੀਟ ਕੀਤੀਆਂ।  ਸੋਸ਼ਲ ਮੀਡੀਆ ਉੱਤੇ ਇੱਕ ਪ੍ਰਮੁੱਖ ਟ੍ਰੈਂਡਿੰਗ ਅਫਵਾਹ ਫੈਲ ਰਹੀ ਸੀ ਜਿਸ ਵਿੱਚ ਕਿਹਾ ਗਿਆ,  "ਸਕਰੋਲ -  ਇੱਕ ਪ੍ਰਮੁੱਖ ਮੀਡੀਆ ਪੋਰਟਲ ਨੇ ਦਾਅਵਾ ਕੀਤਾ ਕਿ ਬਿਹਾਰ ਦੇ ਜਹਾਨਾਬਾਦ ਵਿੱਚ ਬੱਚੇ ਡੱਡੂ ਖਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਘਰ ਵਿੱਚ ਖਾਣਾ ਨਹੀਂ ਹੈ।  ਇਸ ਦੇ ਬਾਅਦ ਵੀਡੀਓ ਵਾਇਰਲ ਹੋ ਗਈ।"  ਇਸ ਦਾ ਪਰਦਾਫਾਸ਼ ਕੀਤਾ ਗਿਆ। ਇਹ ਦਾਅਵਾ ਝੂਠਾ ਪਾਇਆ ਗਿਆ।  ਜਹਾਨਾਬਾਦ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਬੱਚਿਆਂ ਦੇ ਘਰਾਂ ਵਿੱਚ ਉਚਿਤ ਭੋਜਨ ਹੈ।  

ਪੀਆਈਬੀਫੈਕਟਚੈੱਕ ਨੇ ਆਪਣੇ-ਆਪ ਨੋਟਿਸ ਲੈਂਦੇ ਹੋਏ ਉਸ ਮਿਥ ਨੂੰ,  ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਸੋਡੀਅਮ ਹਾਈਪੋਕਲੋਰਾਈਡ ਜਿਹੇ ਕੀਟਨਾਸ਼ਕਾਂ ਦਾ ਲੋਕਾਂ ਉੱਤੇ ਛਿੜਕਾਅ ਕੀਤਾ ਜਾ ਸਕਦਾ ਹੈ,  ਨੂੰ ਤੋੜਨ ਲਈ ਹਿੰਦੀ ਵਿੱਚ ਟਵੀਟ ਕਰਕੇ ਸਚਾਈ ਸਪਸ਼ਟ ਕੀਤੀ ਕਿ ਇਸ ਦਾ ਇਸਤੇਮਾਲ ਲੋਕਾਂ ਦੁਆਰਾ ਵਾਰ - ਵਾਰ ਛੂਏ ਜਾਣ ਵਾਲੀਆਂ ਸਤਹਾਂ ਨੂੰ ਕੀਟਾਣੂ ਰਹਿਤ ਕਰਨ ਲਈ ਹੁੰਦਾ ਹੈ ਅਤੇ ਵਿਅਕਤੀਆਂ ਉੱਤੇ ਇਸ ਦਾ ਛਿੜਕਾਅ ਹਾਨੀਕਾਰਕ ਹੋ ਸਕਦਾ ਹੈ।  ਇਸੇ ਤਰ੍ਹਾਂ ਅੰਗਰੇਜ਼ੀ ਵਿੱਚ ਸਪਸ਼ਟੀਕਰਨ ਪੀਆਈਬੀ ਮੁੰਬਈ ਦੁਆਰਾ ਟਵੀਟ ਕੀਤਾ ਗਿਆ।  

ਉੱਧਰ,  ਪੀਆਈਬੀ ਲਖਨਊ ਨੇ ਉਸ ਅਫ਼ਵਾਹ ਦਾ ਪਰਦਾਫਾਸ਼ ਕੀਤਾ ਕਿ ਯੂਪੀ ਪੁਲਿਸ,  ਯੂਪੀ ਡਾਇਲ 112 ਨੇ ਵਟਸਐਪ ਗਰੁੱਪ ਸੰਚਾਲਿਤ ਕਰਨ ਲਈ ਨਿਰਦੇਸ਼ ਅਤੇ ਨਿਯਮ ਜਾਰੀ ਕੀਤੇ ਹਨ।  ਇਹ ਸਪਸ਼ਟ ਕੀਤਾ ਗਿਆ ਕਿ ਅਜਿਹੀ ਕੋਈ ਅਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਹੈ। ਪੀਆਈਬੀ ਲਖਨਊ ਨੇ ਇੱਕ ਫਰਜੀ ਮੀਡੀਆ ਰਿਪੋਰਟ ਦਾ ਵੀ ਪਰਦਾਫਾਸ਼ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਅੰਬੇਡਕਰ ਨਗਰ ਦੇ ਨੌਜਵਾਨ ਰਿਜ਼ਵਾਨ ਦੀ ਮੌਤ ਪੁਲਿਸ ਦੀ ਮਾਰ-ਕੁਟਾਈ ਦੇ ਕਾਰਨ ਹੋਈ। ਇਹ ਸਪਸ਼ਟ ਕੀਤਾ ਗਿਆ ਕਿ ਪੀੜਿਤ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਕਾਰਨ ਪੈਰੀਕਾਰਡੀਅਲ ਇਫਿਊਜਨ (pericardial effusion) ਹੈ।  4 ਪੇਜ਼ ਦੀ ਪੋਸਟਮਾਰਟਮ ਰਿਪੋਰਟ ਦੀ ਤਸਵੀਰ ਵੀ ਪੋਸਟ ਕੀਤੀ ਗਈ।

*****

ਕੇਐੱਸਡੀ/ਐੱਸਐੱਸ/ਪੀਕੇ


(Release ID: 1616684) Visitor Counter : 213