ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਵਲ ਸੇਵਾ ਦਿਵਸ ‘ਤੇ ਸਿਵਲ ਸੇਵਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 21 APR 2020 10:42AM by PIB Chandigarh


ਪ੍ਰਧਾਨ ਮੰਤਰੀ,  ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਸਿਵਲ ਸੇਵਾ ਦਿਵਸ ‘ਤੇ ਸਿਵਲ  ਸੇਵਕਾਂ ਅਤੇ ਉਨ੍ਹਾਂ  ਦੇ  ਪਰਿਵਾਰਾਂ  ਨੂੰ ਵਧਾਈਆਂ ਦਿੱਤੀਆਂ ਹਨ ਅਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ,  "ਅੱਜ   ਸਿਵਲ ਸੇਵਾ ਦਿਵਸ ‘ਤੇ ਮੈਂ ਸਾਰੇ ਸਿਵਲ ਸੇਵਕਾਂ ਅਤੇ ਉਨ੍ਹਾਂ  ਦੇ  ਪਰਿਵਾਰਾਂ  ਨੂੰ ਵਧਾਈ ਦਿੰਦਾ ਹਾਂ।  ਮੈਂ ਕੋਵਿਡ-19 ਨੂੰ ਹਰਾਉਣ ਵਿੱਚ ਭਾਰਤ ਦੀ ਸਫਲਤਾ ਸੁਨਿਸ਼ਚਿਤ ਕਰਨ  ਦੇ ਉਨ੍ਹਾਂ  ਦੇ  ਯਤਨਾਂ  ਦੀ ਸ਼ਲਾਘਾ ਕਰਦਾ ਹਾਂ।  ਉਹ ਚੌਵੀ ਘੰਟੇ ਕੰਮ ਕਰ ਰਹੇ ਹਨ,  ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਸੁਨਿਸ਼ਚਿਤ ਕਰ ਰਹੇ ਹਨ ਕਿ ਹਰ ਕੋਈ ਤੰਦਰੁਸਤ ਹੋਵੇ।
ਸਿਵਲ ਸੇਵਾ ਦਿਵਸ ‘ਤੇ ,  ਮਹਾਨ ਸਰਦਾਰ ਪਟੇਲ ਨੂੰ ਸ਼ਰਧਾਂਜਲੀਆਂ ਅਰਪਿਤ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪ੍ਰਸ਼ਾਸਨਿਕ ਢਾਂਚੇ ਦੀ ਕਲਪਨਾ ਕੀਤੀ ਅਤੇ ਇਸ ਨੂੰ ਪ੍ਰਗਤੀ-ਮੁਖੀ ਤੇ ਦਇਆਵਾਨ ਪ੍ਰਣਾਲੀ ਬਣਾਉਣ ‘ਤੇ ਜ਼ੋਰ ਦਿੱਤਾ।”
https://twitter.com/narendramodi/status/1252445248036298754
https://twitter.com/narendramodi/status/1252445250930348033

******
ਵੀਆਰਆਰਕੇ/ਐੱਸਐੱਚ


(Release ID: 1616679) Visitor Counter : 158