ਸਿੱਖਿਆ ਮੰਤਰਾਲਾ

ਕੇਂਦਰੀ ਵਿਦਿਆਲਯ ਸੰਗਠਨ ਨੇ ਕੋਵਿਡ-19 ਦੇ ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਯੋਗਦਾਨ ਦੇਣ ਲਈ ਕਈ ਕਦਮ ਚੁੱਕੇ

ਹੁਣ ਤੱਕ 80 ਕੇਂਦਰੀ ਵਿਦਿਆਲਯ ਵਿੱਚ ਕੁਆਰੰਟੀਨ ਕੇਂਦਰਾਂ ਦੇ ਰੂਪ ਵਿੱਚ ਉਪਯੋਗ ਕਰਨ ਲਈ ਵੱਖ ਵੱਖ ਸਮਰੱਥ ਅਧਿਕਾਰੀਆਂ ਨੂੰ ਸੌਂਪੇ ਗਏ

32,247 ਅਧਿਆਪਕ ਵੱਖ-ਵੱਖ ਔਨਲਾਈਨ ਮੰਚਾਂ ਦੇ ਜ਼ਰੀਏ 7,07,312 ਵਿਦਿਆਰਥੀਆਂ ਦੀਆਂ ਔਨਲਾਈਨ ਕਲਾਸਾਂ ਲੈ ਰਹੇ ਹਨ

Posted On: 20 APR 2020 1:18PM by PIB Chandigarh

ਕੋਵਿਡ 19 ਦੇ ਖ਼ਤਰੇ ਦੇ ਮੱਦੇਨਜ਼ਰ ਇਸ ਚੁਣੌਤੀ ਭਰਪੂਰ ਸਮੇਂ ਵਿੱਚ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕਿਰਿਆਸ਼ੀਲ ਹੋ ਗਿਆ ਹੈ ਅਤੇ ਦੇਸ਼ਭਰ ਦੇ ਸਾਰੇ ਸਿੱਖਿਆ ਸੰਸਥਾਨਾਂ ਵਿੱਚ ਰੋਕਥਾਮ ਅਤੇ ਅਹਿਤਿਆਤੀ ਕਦਮ ਚੁੱਕਦੇ ਹੋਏ ਉਸ ਨੇ ਸੰਯੁਕਤ ਰੂਪ ਵਿੱਚ ਕੋਵਿਡ 19 ਦਾ ਮੁਕਾਬਲਾ ਕਰਨ ਲਈ ਯਤਨ ਕੀਤੇ ਹਨ।ਇਸ ਸਬੰਧ ਵਿੱਚ ਕੋਵਿਡ 19 ਦੇ ਖ਼ਿਲਾਫ਼ ਚੱਲ ਰਹੀ ਮੌਜੂਦਾ ਲੜਾਈ ਵਿੱਚ ਆਪਣਾ ਯੋਗਦਾਨ ਦੇਣ ਲਈ ਕੇਂਦਰੀ ਵਿਦਿਆਲਯ ਸੰਗਠਨ(ਕੇਵੀਐੱਸ) ਨੇ ਵੱਖ-ਵੱਖ ਕਦਮ ਚੁੱਕੇ।

ਕੇਂਦਰੀ ਵਿਦਿਆਲਯਾਂ ਵਿੱਚ ਕੁਆਰੰਟੀਨ ਕੇਂਦਰ

ਦੇਸ਼ ਵਿੱਚ ਕੋਵਿਡ19 ਨੇ ਜੋ ਖਤਰਨਾਕ ਸਥਿਤੀ ਪੈਦਾ ਕਰ ਦਿੱਤੀ ਹੈ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਸੀ ਕਿ ਕਿਸੇ ਵੀ ਰੱਖਿਆ ਅਥਾਰਿਟੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਸਮੀ ਬੇਨਤੀ ਮਿਲਣ ਤੇ, ਸਬੰਧਿਤ ਸਕੂਲ ਕੋਵਿਡ 19 ਦੇ ਸ਼ੱਕੀ ਮਾਮਲਿਆਂ ਵਿੱਚ ਅਸਥਾਈ ਰਿਹਾਇਸ਼ ਦੇ ਲਈ ਕੇ ਵੀ ਸਕੂਲ ਇਮਾਰਤਾਂ ਦੀਆਂ ਕਲਾਸਾਂ ਦਾ ਉਪਯੋਗ ਕਰਨ ਦੀ ਆਗਿਆ ਦੇਣਗੇ।ਹੁਣ ਤੱਕ ਦੇਸ਼ ਭਰ ਵਿੱਚ 80 ਕੇਂਦਰੀ ਵਿਦਿਆਲਯ ਸਕੂਲਾਂ ਨੂੰ ਕੁਆਰੰਟੀਨ ਕੇਂਦਰਾਂ ਦੇ ਰੂਪ ਵਿੱਚ ਉਪਯੋਗ ਕਰਨ ਦੇ ਲਈ ਵੱਖ ਵੱਖ ਸਮਰੱਥ ਅਧਿਕਾਰੀਆਂ ਵੱਲੋਂ ਲਿਆ ਜਾ ਚੁੱਕਾ ਹੈ।

ਪੀ ਐੱਮ-ਕੇਅਰਸ  ਫ਼ੰਡ ਵਿੱਚ ਯੋਗਦਾਨ

 

ਕੇਵੀਐੱਸ ਸਟਾਫ ਦੇ ਅਧਿਆਪਕਾਂ ਅਤੇ ਗ਼ੈਰ ਅਧਿਆਪਕ ਸਟਾਫ਼ ਨੇ ਕੋਵਿਡ 19 ਦੇ ਪ੍ਰਕੋਪ ਦੇ ਕਾਰਨ ਪੈਦਾ ਹੋਏ ਇਨ੍ਹਾਂ ਮੁਸ਼ਕਿਲ ਪਲਾਂ ਦੇ ਦੌਰਾਨ ਰਾਸ਼ਟਰ ਦਾ ਸਮਰਥਨ ਕਰਨ ਦੇ ਲਈ ਆਪਣੇ ਸਹਿਯੋਗ ਦੇ ਤੌਰ ਤੇ ਪੀਐੱਮ - ਕੇਅਰਸ  ਫ਼ੰਡ ਵਿੱਚ10,40,60,536 ਰੁਪਏ ਦਾ ਯੋਗਦਾਨ ਦਿੱਤਾ ਹੈ।ਇਸ ਰਕਮ ਵਿੱਚ ਵਿਅਕਤੀਗਤ ਯੋਗਦਾਨ ਇੱਕ ਦਿਨ ਦੀ ਤਨਖ਼ਾਹ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਰਿਹਾ ਹੈ।

 

ਕੇਵੀਐੱਸ ਅਧਿਆਪਕਾਂ ਦੀ ਪਹਿਲ

 

ਜ਼ਿੰਮੇਵਾਰ ਅਧਿਆਪਕਾਂ ਅਤੇ ਮਾਰਗਦਰਸ਼ਕਾਂ ਦੇ ਤੌਰ ਤੇ ਵੱਡੀ ਸੰਖਿਆ ਵਿੱਚ ਕੇਵੀਐੱਸ ਅਧਿਆਪਕ ਕੋਵਿਡ 19 ਦੀ ਆਲਮੀ ਮਹਾਮਾਰੀ ਦਾ ਸਾਹਮਣਾ ਕਰਨ ਦੇ ਇਸ ਮੌਕੇ ਤੇ ਅੱਗੇ ਆਉਂਦੇ ਹੋਏ ਆਪਣੇ ਵਿਦਿਆਰਥੀਆਂ ਦੇ ਨਾਲ ਡਿਜੀਟਲ ਮੰਚਾਂ ਜ਼ਰੀਏ ਜੁੜ ਰਹੇ ਹਨ ਤਾਕਿ ਚੰਗੀ ਗੁਣਵੱਤਾ ਵਾਲੇ ਸੈਸ਼ਨ ਦੇ ਸਮੇਂ ਵਿੱਚ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।

ਕੇਵੀਐੱਸ ਨੇ ਆਪਣੇ ਸਾਰੇ ਮੁੱਖ ਅਧਿਆਪਕਾਂ ਨਾਲ ਕੁਝ ਕਾਰਜਾਂ ਦੇ ਪੱਖ ਸਾਂਝੇ ਕੀਤੇ ਹਨ ਜਿਨ੍ਹਾਂ ਨੂੰ ਜਿਤਨਾ ਸੰਭਵ ਹੋਵੇ ਲਾਗੂ ਕੀਤਾ ਜਾ ਸਕੇ ਅਤੇ ਵਿਵਸਥਾ ਵਿੱਚ ਮੌਜੂਦ ਸਾਰੇ  ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਡਿਜੀਟਲ ਮਾਧਿਅਮ ਨਾਲ ਸਿੱਖਣ ਦੇ ਮਕਸਦ ਨਾਲ ਜੋੜਨ ਦਾ ਕੰਮ ਕਰੇ।ਸਾਡੇ ਅਧਿਆਪਕਾਂ ਵੱਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਔਨਲਾਈਨ ਕਲਾਸਾਂ ਦੇ ਲਈ ਇੱਕ ਜ਼ਰੂਰੀ ਪ੍ਰੋਟੋਕਾਲ ਵੀ ਤਿਆਰ ਕੀਤਾ ਗਿਆ ਹੈ।

 

ਐੱਨਆਈਓਐੱਸ ਮੰਚ ਦੀ ਵਰਤੋਂ ਕਰਨਾ

 

ਕੇਵੀਐੱਸ ਨੇ ਆਪਣੇ ਸਵਯੰ ਪ੍ਰਭਾ ਪੋਰਟਲ ਵਿੱਚੋਂ 7 ਅਪ੍ਰੈਲ 2020 ਤੋਂ ਸ਼ੁਰੂ ਹੋਣ ਵਾਲੀ ਸੈਕੰਡਰੀਅਤੇ ਹਾਇਰ ਸੈਕੰਡਰੀਕਲਾਸਾਂ ਲਈ ਐੱਨਆਈਓਐੱਸ ਦੇ ਰਿਕਾਰਡ ਕੀਤੇ ਗਏ ਅਤੇ ਲਾਈਵ ਪ੍ਰੋਗਰਾਮਾਂ ਦੇ ਪਾਠਾਂ ਦੀ ਸਾਰਣੀ ਸਾਂਝੀ ਕੀਤੀ ਹੈ।

ਅਧਿਆਪਕਾਂ,ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਵਿੱਚ ਵਿਆਪਕ ਪ੍ਰਚਾਰ ਪੱਕਾ ਕਰਨ ਲਈ ਸਾਰੇ ਵਿਦਿਆਲਯਾਂ ਵਿੱਚ ਇਸ ਸੂਚਨਾ ਦਾ ਪ੍ਰਸਾਰ ਕੀਤਾ ਗਿਆ ਹੈ।ਅਧਿਆਪਕਾਂ ਨੂੰ ਈ-ਮੇਲ ,ਵਟਸਐਪ, ਐੱਸਐੱਮਐੱਸ ਆਦਿ ਵੱਖ-ਵੱਖ ਮੀਡੀਆ ਮਾਧਿਅਮਾਂਜ਼ਰੀਏ ਵਿਦਿਆਰਥੀਆਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਕਿ ਇਹ ਪੱਕਾ ਕੀਤਾ ਜਾ ਸਕੇ ਕਿ ਇਸ ਪ੍ਰੋਗਰਾਮ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋ ਸਕੇ।

 

ਲਾਈਵ ਗੱਲਬਾਤ ਲਈ ਅਧਿਆਪਕਾਂ ਦੀ ਨਾਮਜ਼ਦਗੀ

 

ਕੇਵੀਐੱਸ ਨੇ ਐੱਨਆਈਓਐੱਸ ਵੱਲੋਂ ਸਵਯੰ ਪ੍ਰਭਾ ਪੋਰਟਲ ਉੱਤੇ ਲਾਈਵ ਸੈਸ਼ਨਾਂ ਦੇ ਲਈ ਕੁਝ ਚੁਣੇ ਗਏ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਹੈ ਤਾਕਿ ਉਹ ਸਕਾਇਪ ਅਤੇ ਲਾਈਵ ਵੈੱਬ ਚੈਟ ਜ਼ਰੀਏ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ।ਇਨ੍ਹਾਂ ਨਾਮਜ਼ਦ ਅਧਿਆਪਕਾਂ ਦਾ ਵਰਨਣ ਸਾਰੇ ਰੀਜਨਲ ਦਫ਼ਤਰਾਂ ਨਾਲ ਸਾਂਝਾ ਕੀਤਾ ਗਿਆ ਹੈ।

ਇਹ ਨਾਮਜ਼ਦ ਅਧਿਆਪਕ ਉਸੇ ਦਿਨ ਦੀ ਸਵੇਰ ਦੇ ਸੈਸ਼ਨ ਵਿੱਚ ਪ੍ਰਸਾਰਿਤ ਵਿਸ਼ਾ ਵਸਤੂ ਸਬੰਧਿਤ ਸਮੱਗਰੀ/ਨੋਟਸ ਤਿਆਰ ਕਰਨਗੇ ਤਾਕਿ ਲਾਈਵ ਸੈਸ਼ਨ ਦੌਰਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਪਸ਼ਟ ਕੀਤਾ ਜਾ ਸਕੇ ਅਤੇ ਜੇਕਰ ਲਾਈਵ ਸੈਸ਼ਨ ਦੌਰਾਨ ਸਮੱਸਿਆ ਨਹੀਂ ਆ ਰਹੀ ਤਾਂ ਸਬੰਧਿਤ ਫੈਕਲਟੀ ਇਸ ਸਮੱਗਰੀ ਨੂੰ ਸੋਧੇਗੀ ਜਾਂ ਪੀਪੀਟੀ/ਉਚਿਤ ਅਧਿਆਪਨ ਸਹਾਇਕ ਸਮੱਗਰੀ ਜ਼ਰੀਏ ਵਿਸ਼ਾ ਵਸਤੂ ਪ੍ਰਦਾਨ ਕਰਨਗੇ।

 

ਲੌਕਡਾਊਨ ਦੌਰਾਨ ਕੇਵੀਐੱਸ ਵਿੱਚ ਔਨਲਾਈਨ ਅਧਿਆਪਨ ਦਾ ਡਾਟਾ

 

ਲੌਕ ਡਾਊਨ ਦੌਰਾਨ ਕੇਵੀਐੱਸ ਵਿੱਚ ਅਧਿਆਪਨ ਦੇ ਲਈ ਓਪਨ/ਔਨਲਾਈਨ ਸਰੋਤਾਂ ਦੇ ਉਪਯੋਗ ਦੇ ਸਬੰਧ ਵਿਚ ਅੰਕੜੇ:-

 

ਖੇਤਰ ਦਾ ਨਾਮ 

ਅਧਿਆਪਕਾਂ ਦੀ ਗਿਣਤੀ ਜਿਨ੍ਹਾਂ ਨੇ ਔਨਲਾਈਨ ਸਾਧਨਾਂ ਦਾ ਪ੍ਰਯੋਗ ਕਰਕੇ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ

ਉਹਮਾਧਿਅਮਜੋਵਰਤੇਜਾਰਹੇਹਨ

ਕਲਾਸਾਂਅਤੇਵਿਸ਼ੇਜਿਨ੍ਹਾਂਲਈਔਨਲਾਈਨਨਿਰਦੇਸ਼ਜਾਰੀਕੀਤੇਗਏਹਨ

ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ(ਲਗਭਗ)

ਸਾਰੇ ਖੇਤਰ

32247

ਵਟਸਐਪ, ਗੂਗਲ ਕਲਾਸ ਰੂਮ,ਖਾਨ ਅਕਾਦਮੀ,ਸਬੰਧਿਤਖੇਤਰ ਦੇ ਈ-ਬਲੌਗ ਅਤੇ ਹੋਰ,ਵਰਕਸ਼ੀਟ, ਈ-ਪਾਠਸ਼ਾਲਾ, ਜ਼ੂਮ,ਦੀਕਸ਼ਾ,ਸਵੈ ਨਿਰਮਿਤ ਵੀਡੀਓ,ਬਲੌਗ(ਆਰ ਓ/ਕੇ ਵੀ) ਟਿਊਟੋਰੀਅਲ ਲਿੰਕ,ਸਵਯੰ-ਪ੍ਰਭਾ ਵੀ ਚੈਨਲ,ਮਿਕਰੋਸਾਫੱਟ ਟੀਮ,ਯੂ ਟਿਊਬ, ਐੱਨਆਈਓਏਐੱਸ ਔਨਲਾਈਨ ਕਲਾਸਾਂ, ਐੱਨਸੀਈਆਰਟੀ ਐਪ,ਐੱਨਸੀ ਈਆਰਟੀ ਈ-ਲਰਨਿੰਗ

 

ਦੂਜੀ ਤੋਂ 12ਵੀਂਤੱਕ ਕਲਾਸਾਂ(ਸਾਰੇ  ਵਿਸ਼ੇ)

707312

 

ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਬਿਹਤਰੀ

 

ਕੋਵਿਡ 19 ਆਲਮੀ ਮਹਾਮਾਰੀ ਦੇ ਮੱਦੇਨਜ਼ਰ ਵਿਦਿਆਲਯਾਂ ਜਿਵੇਂ ਅਚਾਨਕ ਬੰਦ ਕਰਨੇ ਪਏ, ਉਸ ਨੂੰ ਦੇਖਦੇ ਹੋਏ ਮੁੱਖ ਅਧਿਆਪਕ ਅਤੇ ਅਧਿਆਪਕ ਨਾ ਕੇਵਲ ਔਨਲਾਈਨ ਸਰੋਤਾਂ ਅਤੇ ਵਿਸ਼ੇ ਵਸਤੂ ਦੇ ਲੈਣ ਦੇਣ ਵਾਲੇ ਸਹਿਯੋਗੀ ਪੋਰਟਲਾਂ ਦੇ ਮਾਧਿਅਮ ਨਾਲ ਸਿੱਖਿਆ ਜਾਰੀ ਰੱਖਣ ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਬਲਕਿ ਆਪਣੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਯਕੀਨੀ ਬਣਾਉਣ ਲਈ ਵੀ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ।ਇਸ ਲਈ ਕੇਂਦਰੀ ਵਿਦਿਆਲਯ ਸੰਗਠਨ ਨੇ ਦੇਸ਼ਭਰ ਦੇ ਆਪਣੇ ਸਾਰੇ ਵਿਦਿਆਲਯਾਂ ਨੂੰ ਇਸ ਸਬੰਧ ਵਿਚ ਉਪਾਅ ਕਰਨ ਲਈ ਨਿਰਦੇਸ਼ ਦਿੱਤੇ ਹਨ।

 

ਇਨ੍ਹਾਂ ਗਤੀਵਿਧੀਆਂ ਦੀ ਸਮੁੱਚੀ ਨਿਗਰਾਨੀ ਯਕੀਨੀ ਬਣਾਉਣ ਲਈ ਹਫਤਾਵਾਰੀ ਅਧਾਰ ਤੇ ਸਾਰੇ ਕੇਂਦਰੀ ਵਿਦਿਆਲਯਾਂ ਕੋਲੋਂ ਉਪਰੋਕਤ ਨਿਰਦੇਸ਼ਾਂ ਦੇ ਅਮਲ ਦੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ।ਇਸ ਸਬੰਧ ਵਿੱਚ ਪ੍ਰਾਪਤ ਨਵੀਂ ਰਿਪੋਰਟ ਮੁਤਾਬਕ:

1. ਮਾਰਗ ਦਰਸ਼ਨ ਅਤੇ ਸਲਾਹ ਮਸ਼ਵਰੇ ਲਈ ਇੱਕ ਸਮਰਪਿਤ ਈ-ਮੇਲ ਦੇਸ਼ਭਰ ਦੇ ਸਾਰੇ ਵਿਦਿਆਲਯਾਂ ਵਿਚ ਸਥਾਪਤ ਕੀਤੀ ਗਈ ਹੈ।

2.ਵਿਦਿਆਰਥੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਅਧਿਆਪਕਾਂ ਦੀ ਪਛਾਣ ਕਰ ਲਈ ਗਈ ਹੈ।

3. 331ਸਿੱਖਿਅਤ ਸਲਾਹਕਾਰ ਪਾਰਟ ਟਾਈਮ ਇਕਰਾਰਨਾਮੇ ਦੇ ਅਧਾਰ ਤੇ ਨਾਲ ਲੱਗੇ ਹੋਏ ਹਨ।ਜਿਨ੍ਹਾਂਵਿਦਿਆਲਯਾਂ ਵਿੱਚ ਸਿਖਿਅਤ ਸਲਾਹਕਾਰਾਂ ਦੀਆਂ ਸੇਵਾਵਾਂ ਉਪਲਬਧ ਨਹੀਂ ਹਨ,ਉੱਥੇ ਗੁਆਂਢੀਵਿਦਿਆਲਯਾਂ ਦੇ ਸਲਾਹਕਾਰਾਂ ਦੀ ਮਦਦ ਲਈ ਜਾ ਰਹੀ ਹੈ।

4.ਐੱਨਸੀਈਆਰਟੀ ਤੋਂ ਮਾਰਗਦਰਸ਼ਨ ਅਤੇ ਸਲਾਹ ਵਿੱਚ ਸਿਖਿਅਤ ਹੋਏ ਕੇਂਦਰੀ ਵਿਦਿਆਲਯਾਂ ਦੇ 268 ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

5.ਪਿਛਲੇ ਸ਼ੁਕਰਵਾਰ ਤੱਕ 2393 ਵਿਦਿਆਰਥੀਆਂ ਅਤੇ 1648 ਮਾਪਿਆਂ ਕੋਲੋਂ ਸਵਾਲ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਹੱਲ ਕੀਤਾ ਗਿਆ ਹੈ।

 

*****

ਐੱਨਬੀ/ਏਕੇਜੇ/ਏਕੇ
 



(Release ID: 1616508) Visitor Counter : 239