ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਰੂਰੀ ਮੈਡੀਕਲ ਸਮੱਗਰੀ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨੇ 3 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ
Posted On:
20 APR 2020 3:16PM by PIB Chandigarh
ਲਾਈਫ਼ਲਾਈਨ ਉਡਾਨ ਸੇਵਾ ਦੀਆਂ ਉਡਾਨਾਂ ਨੇ ਲਗਭਗ 507.85 ਟਨ ਜ਼ਰੂਰੀ ਮੈਡੀਕਲ ਸਮੱਗਰੀ ਲਿਜਾਣ ਲਈ 3 ਲੱਖ ਕਿਲੋਮੀਟਰ ਤੋਂ ਵੱਧ ਦੀ ਹਵਾਈ ਦੂਰੀ ਤੈਅ ਕੀਤੀ ਗਈ ਹੈ। ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ301 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 184 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ।ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਕਰਨ ਲਈਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚਜ਼ਰੂਰੀ ਮੈਡੀਕਲ ਸਮੱਗਰੀ ਪਹੁੰਚਾਉਣ ਲਈ ‘ਲਾਈਫ਼ਲਾਈਨ ਉਡਾਨ’ਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ।
ਨਾਜ਼ੁਕ ਮੈਡੀਕਲ ਮਾਲ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਜ਼ ਅਤੇ ਉੱਤਰ-ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ।19 ਅਪ੍ਰੈਲ 2020ਤੱਕਪਵਨ ਹੰਸ ਨੇ6537 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 1.90 ਟਨ ਸਮੱਗਰੀ ਢੋਈਹੈ। ਘਰੇਲੂ ਲਾਈਫ਼ਲਾਈਨ ਉਡਾਨ ਦੀ ਸਮੱਗਰੀ ਵਿੱਚਕੋਵਿਡ -19 ਨਾਲ ਸਬੰਧਿਤਪ੍ਰਤੀਕਿਰਿਆਸ਼ੀਲ, ਐਨਜ਼ਾਈਮ, ਮੈਡੀਕਲ ਉਪਕਰਣ, ਟੈਸਟਿੰਗ ਕਿੱਟਾਂ, ਪ੍ਰਾਈਵੇਟਪ੍ਰੋਟੈਕਟਿਵ ਉਪਕਰਣ (ਪੀ.ਪੀ.ਈ.), ਮਾਸਕ, ਦਸਤਾਨੇ, ਐੱਚਐੱਲਐੱਲ ਅਤੇ ਆਈਸੀਐੱਮਆਰ ਦੀਆਂ ਹੋਰ ਸਮੱਗਰੀ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦਾ ਜ਼ਰੂਰੀ ਕਾਰਗੋ ਅਤੇ ਡਾਕ ਪੈਕੇਟ ਆਦਿ ਸ਼ਾਮਲ ਹਨ।
ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ’ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ।ਇਸ ਸਮੱਗਰੀ ਵਿੱਚ ਵੱਡੀ ਮਾਤਰਾ ਵਿੱਚ ਮਾਸਕ, ਦਸਤਾਨੇ ਅਤੇ ਹੋਰ ਖ਼ਪਤਕਾਰ ਸਮੱਗਰੀਆਂ ਦੇ ਘੱਟ ਵਜਨ ਅਤੇ ਵੱਡੇ ਆਕਾਰ ਵਾਲੇ ਪੈਕੇਜ ਹੁੰਦੇ ਹਨ ਜੋ ਜਹਾਜ ਵਿੱਚ ਜ਼ਿਆਦਾ ਜਗ੍ਹਾ ਘੇਰਦੇ ਹਨ।ਯਾਤਰੀਆਂ ਦੇ ਬੈਠਣ ਵਾਲੀ ਜਗ੍ਹਾ ਅਤੇ ਓਵਰਹੈੱਡ ਕੈਬਿਨਾਂ ਵਿੱਚਉਚਿਤ ਦੇਖਭਾਲ ਅਤੇ ਸਾਵਧਾਨੀਆਂ ਦੇ ਨਾਲ ਸਮੱਗਰੀ ਨੂੰ ਵੰਡਣ ਲਈ ਖ਼ਾਸ ਇਜਾਜ਼ਤ ਲਈ ਗਈ ਹੈ।
ਲਾਈਫ਼ਲਾਈਨ ਉਡਾਨ ਸੇਵਾ ਦੀਆਂ ਉਡਾਨਾਂ ਦੇ ਤਾਲਮੇਲ ਲਈ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਇੱਕ ਪੋਰਟਲ ਵਿਕਸਿਤ ਕੀਤਾ ਗਿਆ ਸੀ ਤਾਕਿ ਵੱਖ-ਵੱਖ ਹਿਤਧਾਰਕਾਂ ਵਿੱਚ ਸਹਿਜ ਤਾਲਮੇਲ ਨੂੰ ਸਥਾਪਿਤ ਕੀਤਾ ਜਾ ਸਕੇ।ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨਾਲ ਸਬੰਧਿਤ ਜਨਤਕ ਜਾਣਕਾਰੀ ਰੋਜ਼ਾਨਾ ਇਸ ਪੋਰਟਲ’ਤੇ ਅੱਪਡੇਟ ਕੀਤੀ ਜਾਂਦੀ ਹੈ https://esahaj.gov.in/lifeline_udan/public_info
ਘਰੇਲੂ ਕਾਰਗੋ ਓਪਰੇਟਰ ਸਪਾਈਸਜੈੱਟ, ਬਲਿਊ ਡਾਰਟ ਅਤੇ ਇੰਡੀਗੋ ਵਪਾਰਕ ਆਧਾਰ ’ਤੇ ਕਾਰਗੋ ਉਡਾਨਾਂ ਚਲਾ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ 19 ਅਪ੍ਰੈਲ 2020ਦੇ ਦੌਰਾਨ 427 ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 6,29,325 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3414 ਟਨ ਸਮੱਗਰੀ ਢੋਈਗਈ। ਇਨ੍ਹਾਂ ਵਿੱਚੋਂ 135 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ।ਬਲਿਊ ਡਾਰਟ ਨੇ 25 ਮਾਰਚ ਤੋਂ 19ਅਪ੍ਰੈਲ 2020 ਦੇ ਦੌਰਾਨ 1,39,179 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ 141 ਘਰੇਲੂ ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਅਤੇ 2241 ਟਨ ਮਾਲ ਢੋਇਆ। ਇੰਡੀਗੋ ਨੇ 3 ਤੋਂ 19 ਅਪ੍ਰੈਲ 2020 ਦੇ ਦੌਰਾਨ 33ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 37,160 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 66 ਟਨ ਮਾਲ ਢੋਇਆ ਗਿਆ।ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ।
ਦਵਾਈ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਸਮੱਗਰੀ ਦੀ ਢੋਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀਗਈ ਹੈ। ਲਿਆਂਦੇ ਗਏ ਮੈਡੀਕਲ ਸਮੱਗਰੀਦੀ ਮਿਤੀ ਅਨੁਸਾਰ ਮਾਤਰਾ ਹੇਠਾਂ ਦਿੱਤੀ ਗਈ ਹੈ:
ਲੜੀ ਨੰਬਰ
|
ਮਿਤੀ
|
ਕਿੱਥੋਂ
|
ਮਾਰਤਾ (ਟਨਾ ਵਿੱਚ)
|
-
|
04.4.2020
|
ਸ਼ੰਘਾਈ
|
21
|
-
|
07.4.2020
|
ਹੌਂਗ-ਕੌਂਗ
|
06
|
-
|
09.4.2020
|
ਸ਼ੰਘਾਈ
|
22
|
-
|
10.4.2020
|
ਸ਼ੰਘਾਈ
|
18
|
-
|
11.4.2020
|
ਸ਼ੰਘਾਈ
|
18
|
-
|
12.4.2020
|
ਸ਼ੰਘਾਈ
|
24
|
-
|
14.4.2020
|
ਹੌਂਗ-ਕੌਂਗ
|
11
|
-
|
14.4.2020
|
ਸ਼ੰਘਾਈ
|
22
|
-
|
16.4.2020
|
ਸ਼ੰਘਾਈ
|
22
|
|
16.4.2020
|
ਹੌਂਗ-ਕੌਂਗ
|
17
|
-
|
16.4.2020
|
ਸਿਓਲ
|
05
|
-
|
17.4.2020
|
ਸ਼ੰਘਾਈ
|
21
|
-
|
18.4.2020
|
ਸ਼ੰਘਾਈ
|
17
|
-
|
18.4.2020
|
ਸਿਓਲ
|
14
|
-
|
18.4.2020
|
ਗੁਆਂਗਜੂ
|
04
|
16.
|
19.4.2020
|
ਸ਼ੰਘਾਈ
|
19
|
|
|
ਕੁੱਲ
|
261
|
ਏਅਰ ਇੰਡੀਆ ਲੋੜ ਅਨੁਸਾਰਮਹੱਤਵਪੂਰਨ ਮੈਡੀਕਲ ਸਮੱਗਰੀ ਦੇ ਤਬਾਦਲੇ ਲਈ ਹੋਰ ਦੇਸ਼ਾਂ ਵਾਸਤੇ ਸਮਰਪਿਤ ਤੈਅ ਕਾਰਗੋ ਉਡਾਨਾਂ ਦਾ ਸੰਚਾਲਨ ਕਰੇਗੀ।
****
ਆਰਜੇ/ਐੱਨਜੀ
(Release ID: 1616485)
Visitor Counter : 232