ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਢਾਬਿਆਂ ਤੇ ਟਰੱਕ ਰਿਪੇਅਰ ਦੁਕਾਨਾਂ ਦੀ ਸੂਚੀ ਵਾਲਾ ਡੈਸ਼ਬੋਰਡ ਲਾਂਚ ਕੀਤਾ

Posted On: 20 APR 2020 4:49PM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਆਪਣੀ ਵੈੱਬਸਾਈਟ ਉੱਤੇ ਐੱਨਐੱਚਏਆਈ, ਰਾਜਾਂ, ਤੇਲ ਮਾਰਕਿਟਿੰਗ ਕੰਪਨੀਆਂ ਜਿਹੇ ਸੰਗਠਨਾਂ ਦੁਆਰਾ ਦੇਸ਼ ਭਰ ਵਿੱਚ ਉਪਲਬਧ ਢਾਬਿਆਂ ਅਤੇ ਟਰੱਕ ਮੁਰੰਮਤ ਨਾਲ ਸਬੰਧਿਤ ਦੁਕਾਨਾਂ ਦੀ ਸੂਚੀ ਅਤੇ ਵਿਵਰਣ ਪ੍ਰਦਾਨ ਕਰਨ ਵਾਲਾ ਡੈਸ਼ਬੋਰਡ ਲਿੰਕ ਸ਼ੁਰੂ ਕੀਤਾ ਹੈ। ਇਸ ਸੂਚੀ ਨੂੰ https://morth.nic.in/dhabas-truck-repair-shops-opened-during-covid-19 'ਤੇ ਖੋਲ੍ਹਿਆ ਜਾ ਸਕਦਾ ਹੈ। ਅਜਿਹਾ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਐਲਾਨੇ ਗਏ ਲੌਕਡਾਊਨ ਦੇ ਚੁਣੌਤੀ ਭਰੇ ਸਮੇਂ ਵਿੱਚ ਲੋੜੀਂਦੀਆਂ ਚੀਜ਼ਾਂ ਪਹੁੰਚਾਉਣ ਲਈ ਦੇਸ਼ ਦੇ ਵੱਖ-ਵੱਖ ਥਾਵਾਂ ਦਾ ਸਫ਼ਰ ਕਰਦੇ ਟਰੱਕ / ਕਾਰਗੋ ਡਰਾਈਵਰਾਂ ਅਤੇ ਸਫ਼ਾਈ ਸੇਵਕਾਂ ਨੂੰ ਕੁਝ ਰਾਹਤ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ। ਵੱਖ-ਵੱਖ ਹਿਤਧਾਰਕਾਂ ਖ਼ਾਸ ਕਰਕੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਆਦਿ ਨਾਲ ਨਿਯਮਿਤ ਸੰਪਰਕ ਰੱਖਿਆ ਜਾ ਰਿਹਾ ਹੈ, ਜਿਸ ਨੂੰ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਵੈੱਬਸਾਈਟ ‘ਤੇ ਅੱਪਡੇਟ ਕੀਤਾ ਜਾਂਦਾ ਹੈ।
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਕੇਂਦਰੀਕ੍ਰਿਤ ਕਾਲ ਨੰਬਰ 1033 ਨੂੰ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਲਗਦੇ ਢਾਬਿਆਂ ਅਤੇ ਮੁਰੰਮਤ ਦੀਆਂ ਦੁਕਾਨਾਂ ਬਾਰੇ ਜਾਣਕਾਰੀ ਲੱਭਣ ਲਈ ਕਾਲਾਂ ਦਾ ਉੱਤਰ ਦੇਣ ਅਤੇ ਡਰਾਈਵਰਾਂ / ਸਫਾਈ ਸੇਵਕਾਂ ਦੀ ਮਦਦ ਕਰਨ ਦੇ ਯੋਗ ਵੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਢਾਬਿਆਂ ਅਤੇ ਮੁਰੰਮਤ ਦੀਆਂ ਦੁਕਾਨਾਂ, ਡਰਾਈਵਰਾਂ, ਸਾਫ਼-ਸਫ਼ਾਈ ਕਰਨ ਵਾਲੇ ਜਾਂ ਸਮਾਨ ਦੀ ਢੋਆ-ਢੁਆਈ ਕਰਨ ਵਿੱਚ ਸ਼ਾਮਲ ਕੋਈ ਹੋਰ ਵਿਅਕਤੀ, ਸਮਾਜਿਕ ਦੂਰੀ, ਮਾਸਕ ਦੀ ਵਰਤੋਂ, ਸਫਾਈ ਆਦਿ ਦੀਆਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਅਤੇ ਸਿਹਤ-ਸੰਭਾਲ਼ ਪ੍ਰੋਟੋਕਾਲਾਂ ਦੀ ਪਾਲਣਾ ਕਰਨਗੇ। 

****

ਆਰਸੀਜੇ/ਐੱਮਐੱਸ


(Release ID: 1616463) Visitor Counter : 217