ਪੰਚਾਇਤੀ ਰਾਜ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤਾਂ ਵੱਖ-ਵੱਖ ਗਤੀਵਿਧੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ

ਸਲਾਹਕਾਰ ਕਮੇਟੀਆਂ ਦਾ ਗਠਨ; ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਧ ਚਿੱਤਰਕਾਰੀ; ਸਥਾਨਕ ਪੱਧਰ ‘ਤੇ ਮਾਸਕਾਂ ਦੀ ਸਿਲਾਈ ਅਤੇ ਵੰਡ; ਲੋੜਵੰਦਾਂ ਲਈ ਲੰਗਰ / ਰਾਸ਼ਨ ਦੀ ਮੁਫਤ ਵੰਡ; ਅਤੇ ਜਨਤਕ ਥਾਵਾਂ ਦੀ ਸੈਨੀਟਾਈਜ਼ੇਸ਼ਨ ਸਮੇਤ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ

Posted On: 20 APR 2020 12:57PM by PIB Chandigarh

ਦੇਸ਼ ਭਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤਾਂ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਗਤੀਵਿਧੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ । ਕੁਝ ਪਹਿਲਕਦਮੀਆਂ ਜੋ ਦੂਜਿਆਂ ਦੁਆਰਾ ਵਧੀਆ ਪਿਰਤਾਂ ਦੀਆਂ ਉਦਾਹਰਣਾਂ ਵਜੋਂ ਦੇਖੀਆਂ ਜਾ ਸਕਦੀਆਂ ਹਨ -

 

ਮੱਧ ਪ੍ਰਦੇਸ਼: ਰਾਜਗੜ੍ਹ ਜ਼ਿਲ੍ਹੇ ਦੇ ਆਜੀਵਿਕਾ ਮਿਸ਼ਨ ਗ੍ਰਾਮ ਪੰਚਾਇਤਾਂ ਵਿੱਚ ਵੰਡਣ ਲਈ ਮਾਸਕ ਸਿਲਾਈ ਕਰਵਾ ਰਿਹਾ ਹੈ। ਭੋਪਾਲ ਜ਼ਿਲ੍ਹੇ ਦੀ ਹੁਜ਼ੂਰ ਤਹਿਸੀਲ ਵਿੱਚ ਸਥਿਤ ਅਚਰਪੁਰਾ ਗ੍ਰਾਮ ਪੰਚਾਇਤ ਦੇ ਸਰਪੰਚ ਨੇ ਪਿੰਡ ਵਾਸੀਆਂ ਨੂੰ ਮੁਫਤ ਮਾਸਕ ਵੰਡੇ। ਨਰਸਿੰਘਪੁਰ ਜ਼ਿਲ੍ਹੇ ਦੇ ਚਿਚੋਲੀ ਬਲਾਕ ਦੀ ਖਮਰੀਆ ਪੰਚਾਇਤ ਵਿੱਚ ਕੰਧ ਚਿੱਤਰਕਾਰੀ ਕੀਤੀ ਗਈ ਹੈ।

  

  Description: C:\Users\ravi gupta\Documents\SHUBHA RD\mp wall painting.jpg

ਤਮਿਲ ਨਾਡੂ: ਪੰਚਾਇਤ ਅਧਿਕਾਰੀਆਂ ਦੀ ਨਿਗਰਾਨੀ ਹੇਠ, ਤਿਰੂਪੁਰ ਜ਼ਿਲ੍ਹੇ ਦੇ ਤਿਰੂਪੁਰ ਬਲਾਕ ਦੀ ਮੰਗਲਮ ਪੰਚਾਇਤ ਵਿੱਚ ਸੈਨੀਟਾਈਜ਼ੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।

ਨਾਗਾਲੈਂਡ: ਰਾਜ ਸਰਕਾਰ ਦੀ ਪਹਿਲ ਤਹਿਤ ਮੁੱਖ ਸਕੱਤਰ ਸ਼੍ਰੀ ਤੇਮਜੇਨ ਟੌਏ (ਆਈਏਐੱਸ) ਨੇ 17 ਮਾਰਚ 2020 ਨੂੰ ਕੋਵਿਡ-19 'ਤੇ ਵਿਸ਼ੇਸ਼ ਸਲਾਹਕਾਰ ਸਮੂਹ (ਐੱਸਏਜੀ) ਦਾ ਗਠਨ ਕੀਤਾ ਹੈ, ਤਾਂ ਜੋ ਸਰਕਾਰ ਨੂੰ ਨਾਗਾਲੈਂਡ ਰਾਜ ਵਿੱਚ ਕੋਵਿਡ-19 ਮਹਾਮਾਰੀ ਦੀ ਤਿਆਰੀ ਅਤੇ ਪ੍ਰਤੀਕਿਰਿਆ ਬਾਰੇ ਸਲਾਹ-ਮਸ਼ਵਰਾ ਦਿੱਤੇ ਜਾ ਸਕਣ।

 

ਸ਼ੋਜ਼ੁਖੂ ਪਿੰਡ, ਕੁਹੂਬੋਟੋ ਬਲਾਕ, (Shozukhu Village, Kuhuboto Block) ਦੀਮਾਪੁਰ ਤਹਿਤ ਜ਼ਾਖੇ ਐੱਸਐੱਚਜੀ (Xaqhe SHG) ਦੁਆਰਾ ਪਿੰਡ ਪੱਧਰ 'ਤੇ ਬੇਘਰੇ ਲੋਕਾਂ ਨੂੰ ਪੱਕਿਆ-ਪਕਾਇਆ ਭੋਜਨ ਯਾਨੀ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇੱਕ ਗ੍ਰਾਮ ਪੱਧਰੀ ਸੰਗਠਨ, ਸਿਗਨਲ ਅੰਗਾਮੀ ਪਿੰਡ, ਚੁਮੁਕੇਦਿਮਾ ਬਲਾਕ, ਦਿਮਾਪੁਰ ਦੁਆਰਾ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਨੂੰ ਪ੍ਰਤੀ ਘਰ 10 ਕਿਲੋ ਚਾਵਲ ਮੁਹੱਈਆ ਕਰਵਾਏ ਜਾ ਰਹੇ ਹਨ।

*****

ਏਪੀਐੱਸ/ਐੱਸਜੀ/ਪੀਕੇ



(Release ID: 1616404) Visitor Counter : 203