ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ-19 ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ
ਲੌਕਡਾਊਨ 2.0 ਦੇ ਦੌਰਾਨ ਜ਼ਿੰਦਗੀ ਵਿੱਚ ਜਾਰੀ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਕੋਵਿਡ-19 ਦੇ ਵਿਰੁੱਧ ਲੜਾਈ ਵਿੱਚ ਮਿਲੇਗਾ ਫਾਇਦਾ
"ਦੇਸ਼ ਅਜਿਹੇ ਸਮੇਂ ਵਿੱਚ ਸੇਵਾਵਾਂ ਦੇ ਲਈ ਸਾਡੇ ਸਿਹਤ ਜੋਧਿਆਂ ਦਾ ਧੰਨਵਾਦੀ ਹੈ"
"ਵਧਦੀ ਸਿਹਤਯਾਬੀ ਦਰ ਭਾਰਤ ਵਿੱਚ ਸਾਡੇ ਫਰੰਟਲਾਈਨ ਹੈਲਥ ਵਰਕਰਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਦੇਖਭਾਲ਼ ਦੀ ਗੁਣਵੱਤਾ ਨੂੰ ਦਰਸਾਉਂਦੀ ਹੈ": ਡਾ. ਹਰਸ਼ਵਰਧਨ

Posted On: 19 APR 2020 6:08PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੋਵਿਡ-19 ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਉੱਭਰਦੀਆ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਜਿਸ ਵਿੱਚ ਉਚਿਤ ਆਈਸੋਲੇਸ਼ਨ ਵਾਰਡ ਅਤੇ ਬੈੱਡ ਸ਼ਾਮਲ ਹਨ, ਸਮਰਪਿਤ 450 ਬੈੱਡ ਵਾਲੇ ਕੋਵਿਡ-19 ਹਸਪਤਾਲ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ।

ਕੇਂਦਰੀ ਮੰਤਰੀ ਨੇ ਫਲੂ ਕਾਰਨਰ,ਆਈਸੋਲੇਸ਼ਨ  ਵਾਰਡ,ਆਬਜਰਵੇਸ਼ਨ ਵਾਰਡ, ਨਾਜ਼ੁਕ ਏਰੀਆ/ਆਈਸੀਯੂਜ਼,ਕੋਵਿਡ ਕੌਰੀਡੋਰ,ਕੋਵਿਡ ਏਰੀਆ,ਕੋਵਿਡ ਓਪੀਡੀ,ਕੋਵਿਡ ਸੈਂਪਲ ਕਲੈਕਸ਼ਨ ਯੂਨਿਟ,ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਲਈ ਚੇਂਜਿੰਗ ਫੈਸਿਲਿਟੀ ਵਾਲੀ ਸੁਵਿਧਾ ਦਾ ਦੌਰਾ ਕੀਤਾ।ਉਹ ਇਹ ਦੇਖ ਕੇ ਸੰਤੁਸ਼ਟ ਹੋਏ ਕਿ ਇਨ੍ਹਾਂ ਵਾਰਡਾਂ ਨੂੰ ਸੰਭਾਲਣ ਵਾਲੇ ਡਾਕਟਰ ਅਤੇ ਸਿਹਤ ਅਮਲੇ ਨੂੰ ਆਰਐੱਮਓ ਹੋਸਟਲ ਵਿੱਚ ਆਪਣੇ ਆਪ ਨੂੰ ਰੋਗਾਣੂ ਮੁਕਤ ਕਰਨ ਲਈ ਵਿਸ਼ੇਸ ਬਾਥਿੰਗ,ਚੇਂਜਿੰਗ ਅਤੇ ਸਪਰੇਅ ਦੀ ਸਹੂਲਤ ਦਿੱਤੀ ਜਾਂਦੀ ਹੈ।ਆਵਾਜਾਈ ਦੇ ਮੁੱਦਿਆਂ ਤੋਂ ਬਚਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੰਪਰਕ ਨੂੰ ਰੋਕਣ ਲਈ ਕੁਝ ਹੋਟਲਾਂ ਵਿੱਚ ਸਿਹਤ ਕਰਮਚਾਰੀਆਂ ਨੂੰ ਬੋਰਡਿੰਗ ਅਤੇ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।ਕੋਵਿਡ ਵਾਰਡ ਵਿੱਚ ਮੰਤਰੀ ਨੇ ਇੱਕ ਮਰੀਜ਼ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲ ਕੀਤੀ ਜੋ ਖੁਦ ਡਾਕਟਰ ਸੀ ਅਤੇ ਕੋਵਿਡ ਮਰੀਜ਼ਾਂ ਦੀ ਜਾਂਚ ਲਈ ਹਵਾਈ ਅੱਡੇ 'ਤੇ  ਅਤੇ ਨਰੇਲਾ ਕੁਆਰੰਟੀਨ ਵਿਖੇ ਆਪਣੀਆ ਸੇਵਾਵਾਂ ਦੇ ਰਿਹਾ ਸੀ ਅਤੇ ਕੋਵਿਡ ਪਾਜ਼ਿਟਿਵ  ਬਣਨ ਤੋਂ ਬਾਅਦ ਉਸ ਨੂੰ ਸਹੂਲਤ ਲਈ ਦਾਖਲ ਕਰਵਾਇਆ ਗਿਆ ਸੀ। ਮੰਤਰੀ ਨੇ ਕਿਹਾ,"ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਉਹ ਹਸਪਤਾਲ ਵਿੱਚ ਸੁਹਿਰਦ ਅਤੇ ਤੰਦਰੁਸਤ ਹੈ ਅਤੇ ਠੀਕ ਹੋ ਰਿਹਾ ਹੈ। ਉਸ ਦੇ ਕੋਵਿਡ ਤੋਂ ਪੀੜਤ ਹੋਣ ਦੇ ਬਾਵਜੂਦ ਉਸ ਦਾ ਉੱਚਾ ਮਨੋਬਲ ਦੇਖਣਾ ਮੇਰੇ ਲਈ ੳਤਸ਼ਾਹਜਨਕ ਹੈ।"

ਹਸਪਤਾਲ ਦੇ ਵੱਖ-ਵੱਖ ਵਾਰਡਾਂ ਅਤੇ ਪਰਿਸਰਾਂ ਦੀ ਵਿਸਤ੍ਰਿਤ  ਸਮੀਖਿਆ ਅਤੇ ਨਿਰੀਖਣ ਤੋਂ ਬਾਅਦ,ਉਨ੍ਹਾਂ ਨੇ ਵੱਖ-ਵੱਖ ਯੂਨਿਟਾਂ ਦੇ ਕੰਮ ਕਰਨ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਕਿਹਾ, "ਪਿਛਲੇ ਦਿਨਾਂ ਵਿੱਚ, ਕੋਵਿਡ-19 ਦੀ ਤਿਆਰੀ ਦੀ ਸਮੀਖਿਆ ਕਰਨ ਲਈ ਵੱਖ-ਵੱਖ ਹਸਪਤਾਲਾਂ ਏਮਸ (ਦਿੱਲੀ),ਐੱਲਐੱਨਜੇਪੀ, ਆਰਐੱਮਐੱਲ,ਏਮਸ ਝੱਜਰ ਅਤੇ ਹੁਣ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ ਕਰ ਰਿਹਾ ਹਾਂ ਅਤੇ ਮੈਂ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇਨ੍ਹਾਂ ਹਸਪਤਾਲਾਂ ਦੁਆਰਾ ਕੀਤੇ ਪ੍ਰਬੰਧਾਂ ਤੋਂ ਸੰਤੁਸ਼ਟ ਹਾਂ।"

ਕੋਵਿਡ-19 ਨਾਲ ਨਜਿੱਠਣ ਲਈ ਫਰੰਟਲਾਈਨ ਦੇਖਭਾਲ਼  ਕਰਨ ਵਾਲੇ ਨਰਸਾਂ,ਡਾਕਟਰਾਂ  ਅਤੇ ਹੋਰ ਸਿਹਤ ਸੰਭਾਲ ਕਰਮਚਾਰੀਆ ਦੁਆਰਾ ਕੀਤੇ ਗਏ ਸ਼ਾਨਦਾਰ ਕਾਰਜ,ਸਖਤ ਮਿਹਨਤ,ਸਮਰਪਣ ਅਤੇ ਵਚਨਬੱਧਤਾ ਦੀ ਸਲਾਘਾ ਕਰਦਿਆ ਡਾ. ਹਰਸ਼ ਵਰਧਨ ਨੇ ਕਿਹਾ," ਕੋਵਿਡ-19 ਦੇ ਮਰੀਜ਼ਾਂ ਦੀ ਸਿਹਤਯਾਬੀ ਦੀ ਦਰ ਇਸ ਹਫਤੇ ਵਿੱਚ ਵਧ ਕੇ 12% ਹੋ ਗਈ ਹੈ, ਜੋ ਕਿ ਮਾਰਚ ਦੇ ਅੰਤਿਮ ਹਫਤੇ ਵਿੱਚ 8% ਸੀ।ਇਹ ਦਰਸਾਉਂਦਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ ਅਤੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹਨ। ਇਹ ਭਾਰਤ ਵਿੱਚ ਸਾਡੇ ਸਾਹਮਣੇ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਦੁਆਰਾ ਦਿੱਤੀ ਦੇਖਭਾਲ਼  ਦੀ ਗੁਣਵੱਤਾ ਨੂੰ ਦਰਸਾਉਂਦਾ ਹੈ। ਮੈਂ ਉਨ੍ਹਾਂ ਨੂੰ ਇਸ ਸਫਲਤਾ ਲਈ ਵਧਾਈ ਦਿੰਦਾ ਹਾਂ।ਅਜਿਹੇ ਸਮੇਂ ਵਿੱਚ ਤੁਹਾਡੀਆਂ ਸੇਵਾਵਾਂ ਲਈ ਦੇਸ਼ ਤੁਹਾਡਾ ਧੰਨਵਾਦ ਕਰਦਾ ਹੈ।ਇਸ ਟੈਸਟਿੰਗ ਸਮੇਂ ਵਿੱਚ ਸਾਡੇ ਸਿਹਤ ਜੋਧਿਆਂ  ਦੇ ਉੱਚੇ ਮਨੋਬਲ ਨੂੰ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ।"

ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਕੋਵਿਡ-19 ਦੀ ਰੋਕਥਾਮ, ਨਿਵਾਰਣ ਅਤੇ ਪ੍ਰਬੰਧਨ ਦੀ ਰਾਜਾਂ ਦੇ ਸਹਿਯੋਗ ਨਾਲ ਉੱਚ ਪੱਧਰ 'ਤੇ ਨਿਯਮਿਤ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ।ਉਨ੍ਹਾਂ ਕਿਹਾ,"ਨਵੇਂ ਮਾਮਲਿਆਂ ਦੀ ਵਾਧਾ ਦਰ ਵੀ ਕੁਝ ਸਮੇਂ ਤੋਂ ਸਥਿਰ ਬਣੀ ਹੋਈ ਹੈ। ਲੌਕਡਾਊਨ ਤੋਂ ਪਹਿਲਾਂ ਭਾਰਤ ਵਿੱਚ ਮਾਮਲੇ ਦੋਗੁਣਾਂ ਹੋਣ ਦੀ ਦਰ ਲੱਗਭੱਗ 3 ਦਿਨ ਸੀ। ਸਵੇਰੇ 8 ਵਜੇ ਤੱਕ ਮਿਲੇ ਅੰਕੜਿਆਂ ਦੇ ਮੁਤਾਬਿਕ,ਪਿਛਲ਼ੇ ਸੱਤ ਦਿਨਾਂ ਤੋਂ ਮਾਮਲੇ ਦੋਗੁਣਾ ਹੋਣ ਦੀ ਦਰ 7.2 ਦਿਨ,ਪਿਛਲੇ 14 ਦਿਨਾਂ ਤੋਂ 6.2 ਦਿਨ ਅਤੇ ਪਿਛਲੇ 3 ਦਿਨਾਂ ਤੋਂ 9.7 ਦਿਨ ਬਣੀ ਹੋਈ ਹੈ।ਇਹ ਇਸ ਤੱਥ ਦੇ ਬਾਵਜੂਦ ਹੈ ਕਿ ਹਰ ਦਿਨ ਕੀਤੇ ਜਾਣ ਵਾਲੇ ਟੈਸਟਾਂ ਦੀ ਸੰਖਿਆ ਲੱਗਭੱਗ 14 ਗੁਣਾਂ ਵਧ ਗਈ ਹੈ। ਇਸ ਪ੍ਰਕਾਰ, ਜੇਕਰ ਤੁਸੀਂ ਇਸ ਦੀ ਵਾਧਾ ਦਰ ਦੇਖੋ ਤਾਂ ਇਹ 15 ਮਾਰਚ ਤੋਂ 31 ਮਾਰਚ ਤੱਕ 2.1 ਸੀ,ਜੋ ਅਪਰੈਲ ਵਿੱਚ ਘੱਟ ਕੇ 1.2 ਰਹਿ ਗਈ।ਇਹ 40% ਦੀ ਗਿਰਾਵਟ ਹੈ, ਜੋ ਕਿ ਇੱਕ ਸਕਾਰਾਤਮਕ ਸੰਕੇਤ ਹੈ ਅਤੇ ਵਾਸਤਵ ਵਿੱਚ ਇਹ ਦੇਸ਼ ਭਰ ਦੇ ਲਈ ਕਾਫੀ ਉਤਸ਼ਾਹਜਨਕ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਸੰਖਿਆ ਵਧ ਨਹੀ ਰਹੀ ਹੈ ਅਤੇ ਇਹ ਸਥਿਰਤਾ ਦੀ ਸ਼ੁਰੂਆਤ ਹੋ ਸਕਦੀ ਹੈ।"

ਡਾ. ਹਰਸ਼ ਵਰਧਨ ਨੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੌਕਡਾਊਨ ਦੀ ਵਿਸਤਾਰਿਤ ਮਿਆਦ (3 ਮਈ,2020 ਤੱਕ) ਦਾ ਨਿਯਮਪੂਰਬਕ ਪਾਲਣ ਕਰਨ ਅਤੇ ਕੋਵਿਡ ਦੇ ਸੰਕ੍ਰਮਣ ਦੀ ਚੇਨ ਨੂੰ ਤੋੜਨ ਦੇ ਯਤਨ ਨੂੰ ਸਫਲ ਬਣਾਉਣ। ਉਨ੍ਹਾਂ ਲੌਕਡਾਊਨ 2.0 ਦੇ ਦੌਰਾਨ ਰੋਜ਼ਾਨਾ ਜੀਵਨ ਵਿੱਚ ਲਾਗੂ ਅਨੁਸ਼ਾਸਨ ਨੂੰ  ਦੇਖਦੇ ਹੋਏ ਕਿਹਾ,"ਅਸੀਂ ਲੜਾਈਆਂ ਜਿੱਤੀਆਂ ਹਨ ਅਤੇ ਅਸੀਂ ਨਿਸ਼ਚਿਤ ਰੂਪ ਨਾਲ ਕੋਵਿਡ-19 ਖ਼ਿਲਾਫ਼ ਵੀ ਲੜਾਈ ਜਿੱਤਾਂਗੇ।"

                                                           ***

ਐੱਮਵੀ/ਐੱਮਆਰ

 (Release ID: 1616258) Visitor Counter : 38