ਰੱਖਿਆ ਮੰਤਰਾਲਾ
ਫੌਜ ਨੇ ਨਰੇਲਾ ਕੁਆਰੰਟੀਨ ਸੈਂਟਰ ਨੂੰ ਸਮਰਥਨ ਦਿੱਤਾ
Posted On:
19 APR 2020 7:37PM by PIB Chandigarh
ਦਿੱਲੀ ਵਿੱਚ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੇ ਪ੍ਰਬੰਧਨ ਲਈ ਨਰੇਲਾ ਕੁਆਰੰਟੀਨ ਸੈਂਟਰ ਦੇਸ਼ ਦੇ ਸਭ ਤੋਂ ਵੱਡੇ ਕੁਆਰੰਟੀਨ ਕੇਂਦਰਾਂ ਵਿੱਚੋਂ ਇੱਕ ਹੈ।ਦਿੱਲੀ ਸਰਕਾਰ ਨੇ ਇਸ ਕੇਂਦਰ ਦੀ ਸਥਾਪਨਾ ਮਾਰਚ 2020 ਦੇ ਅੱਧ ਵਿੱਚ ਕੀਤੀ ਸੀ।ਸ਼ੁਰੂਆਤ ਵਿੱਚ ਮਿੱਤਰ ਦੇਸ਼ਾਂ ਤੋਂ ਆਏ 250 ਵਿਦੇਸ਼ੀ ਨਾਗਰਿਕਾਂ ਨੂੰ ਇਸ ਕੇਂਦਰ ਚ ਰੱਖਿਆ ਗਿਆ ਸੀ,ਪਰ ਬਾਅਦ ਵਿੱਚ ਨਿਜ਼ਾਮੂਦੀਨ ਮਰਕਜ਼ ਤੋਂ ਆਏ 1000 ਤੋਂ ਵੱਧ ਹੋਰ ਲੋਕਾਂ ਨੂੰ ਇੱਥੇ ਲਿਆਂਦਾ ਗਿਆ।
ਫੌਜ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਇੱਕ ਟੀਮ 1 ਅਪ੍ਰੈਲ 20 ਤੋਂ ਨਰੇਲਾ ਕੁਆਰੰਟੀਨ ਸੈਂਟਰ `ਚ ਸਿਵਲ ਪ੍ਰਸਾਸ਼ਨ ਦੀ ਮਦਦ ਕਰ ਰਹੀ ਹੈ। ਫੌਜ ਨੇ16 ਅਪ੍ਰੈਲ 20 ਤੋਂ ਦਿੱਲੀ ਸਰਕਾਰ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਕੇਵਲ ਰਾਤ ਵੇਲੇ ਪ੍ਰਬੰਧਨ ਦੀ ਰਾਹਤ ਦਿੰਦਿਆਂ ਕੇਂਦਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਸੰਭਾਲਣ ਦੀ ਪਹਿਲ ਕੀਤੀ ਹੈ।ਫੌਜ ਦੀ ਟੀਮ ਵਿੱਚ 40 ਕਰਮਚਾਰੀ ਹਨ ਜਿਨ੍ਹਾਂ ਵਿੱਚੋਂ 6 ਮੈਡੀਕਲ ਅਫਸਰਾਂ ਨੇ 18 ਪੈਰਾ ਮੈਡੀਕਲ ਸਟਾਫ ਨੇ ਸਵੈ ਇੱਛਾ ਨਾਲ ਕੇਂਦਰ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਹੈ।
ਫੌਜ ਦੀ ਮੈਡੀਕਲ ਟੀਮ ਦੇ ਪੇਸ਼ੇਵਰਾਨਾ ਦ੍ਰਿਸ਼ਟੀਕੋਣ ਨੇ ਮਰੀਜ਼ਾਂ ਦਾ ਦਿਲ ਜਿੱਤਿਆ ਹੈ,ਜਿਸ ਨਾਲ ਉਹ ਫ਼ੌਜ ਦੀ ਟੀਮ ਪ੍ਰਤੀ ਸਹਿਯੋਗੀ ਅਤੇ ਸਕਾਰਾਤਮਕ ਰਹੇ ਹਨ,ਇਸ ਤਰਾਂ ਸਾਰੀਆਂ ਡਾਕਟਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਮਿਲੀ ਹੈ। ਕੇਂਦਰ ਵਿੱਚ ਇਸ ਵੇਲੇ ਮਰਕਜ਼ ਤੋਂ ਲਿਆਂਦੇ 932 ਮੈਂਬਰਾਂ ਦੀ ਦੇਖਭਾਲ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚੋਂ 367 ਕੋਵਿਡ ਦੇ ਪਾਜ਼ਿਟਿਵ ਮਰੀਜ਼ ਹਨ।
ਇਸ ਸਮੁੱਚੇ ਕੇਂਦਰ ਨੂੰ ਚਲਾਉਣ ਵਿੱਚ ਸਿਵਲ ਪ੍ਰਸ਼ਾਸਨ ਨਾਲ ਜ਼ਬਰਦਸਤ ਤਾਲਮੇਲ ਰਿਹਾ ਹੈ। ਫ਼ੌਜ ਸਾਡੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਕੋਰੋਨਾ ਮਹਾਮਾਰੀ ਵਿਰੁੱਧ ਰਾਸ਼ਟਰੀ ਯਤਨਾਂ ਵਿੱਚ ਤਹਿਦਿਲੋਂ ਯੋਗਦਾਨ ਪਾਉਣ ਲਈ ਸੰਕਲਪ ਅਤੇ ਦ੍ਰਿੜ੍ਹਤਾ ਨਾਲ ਲੜਾਈ ਜਾਰੀ ਰੱਖੇਗੀ।
*****
ਕਰਨਲ ਅਮਨ ਆਨੰਦ
ਪੀਆਰਓ (ਫ਼ੌਜ )
(Release ID: 1616254)