PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 19 APR 2020 6:40PM by PIB Chandigarh

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਵਿੱਚ ਹੁਣ ਤੱਕ ਕੋਵਿਡ–19 ਦੇ 15,712 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 2,231 ਵਿਅਕਤੀ ਭਾਵ ਕੁੱਲ ਮਾਮਲਿਆਂ ਦੇ 14.19% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਡਿਸਚਾਰਜ ਹੋ ਚੁੱਕੇ ਹਨ।
  • ਕੱਲ੍ਹਤੋਂ ਨਾਨਕੰਟੇਨਮੈਂਟ ਇਲਾਕਿਆਂ ਵਿੱਚ ਪਾਬੰਦੀਆਂ ਵਿੱਚ ਢਿੰਲ ਦਿੱਤੀ ਜਾਵੇਗੀ
  • ਸਰਕਾਰ ਨੇ ਕੋਵਿਡ-19 ਦੀ ਰੋਕਥਾਮ ਲਈ ਲੌਕਡਾਊਨ ਦੀਆਂ ਪਾਬੰਦੀਆਂ ਤਹਿਤ ਈ-ਕਮਰਸ ਰਾਹੀਂ ਗ਼ੈਰ-ਜ਼ਰੂਰੀ ਵਸਤਾਂ ਦੀ ਸਪਲਾਈ ਤੇ ਪਾਬੰਦੀ ਲਗਾਈ
  • ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫਸੇ ਹੋਏ ਪ੍ਰਵਾਸੀ ਵਰਕਰਾਂ ਦੇ ਆਵਾਗਮਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ (ਐੱਸਓਪੀ)
  • ਕੋਵਿਡ-2019 ਲੌਕਡਾਊਨ ਦੌਰਾਨ 36,659 ਕਰੋੜ ਰੁਪਏ ਤੋਂ ਵੱਧ ਰਕਮ ਸਿੱਧੇ ਲਾਭ ਤਬਾਦਲੇ (ਡੀਬੀਟੀ) ਜ਼ਰੀਏ ਪਬਲਿਕ ਫਾਇਨੈਂਸ਼ਲ ਮੈਨੇਜਮੈਂਟ ਸਿਸਟਮ (ਪੀਐੱਫਐੱਮਐੱਸ) ਦੀ ਵਰਤੋਂ ਕਰਕੇ 16.01 ਕਰੋੜ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ
  • ਘਰੇਲੂ ਯਾਤਰੀ ਉਡਾਨਾਂ ਬਾਰੇ ਕੋਈ ਫੈਸਲਾ ਨਹੀਂ
  • ਭਾਰਤੀ ਜਲ ਸੈਨਾ ਨੇ ਕਿਹਾ, ਹੁਣ ਤੱਕ ਕਿਸੇ ਵੀ ਜਹਾਜ਼ਪਨਡੁੱਬੀ ਜਾਂ ਹਵਾਈ ਸਟੈਸ਼ਨ ਉੱਤੇ ਕੋਵਿਡ - 19 ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਦੇਸ਼ ਵਿੱਚ ਹੁਣ ਤੱਕ ਕੋਵਿਡ–19 ਦੇ 15,712 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 2,231 ਵਿਅਕਤੀ ਭਾਵ ਕੁੱਲ ਮਾਮਲਿਆਂ ਦੇ 14.19% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਡਿਸਚਾਰਜ ਹੋ ਚੁੱਕੇ ਹਨ।ਕੁੱਲ ਮਿਲਾ ਕੇ ਕੇਂਦਰ ਤੇ ਰਾਜ ਦੋਵੇਂ ਪੱਧਰਾਂ ਉੱਤੇ 2,144 ਸਮਰਪਿਤ ਕੋਵਿਡ–19 ਹਸਪਤਾਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ; ਕੱਲ੍ਹਤੋਂ ਨਾਨਕੰਟੇਨਮੈਂਟ ਇਲਾਕਿਆਂ ਵਿੱਚ ਪਾਬੰਦੀਆਂ ਵਿੱਚ ਢਿੰਲ ਦਿੱਤੀ ਜਾਵੇਗੀ ਪਰ ਹੌਟਸਪੌਟ ਜ਼ਿਲ੍ਹਿਆਂ ਦੇ ਕੰਟੇਨਮੈਂਟ ਇਲਾਕਿਆਂ ਚ ਕੋਈ ਢਿੱਲ ਨਹੀਂ ਹੋਵੇਗੀ। ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਜ਼ਰੂਰਤਾਂ ਅਨੁਸਾਰ ਕੋਈ ਹੋਰ ਵਾਧੂ ਉਪਾਅ ਵੀ ਲਾਗੂ ਕਰ ਸਕਦੇ ਹਨ।ਦਵਾਈਆਂ ਦੀ ਟੈਸਟਿੰਗ ਅਤੇ ਵੈਕਸੀਨਾਂ ਨਾਲ ਸਬੰਧਿਤ ਵਿਗਿਆਨ ਦੇ ਮੋਰਚਿਆਂ ਤੇ ਕੰਮ ਕਰਨ ਲਈ ਇੱਕ ਉੱਚਪੱਧਰੀ ਟਾਸਕਫ਼ੋਰਸ (ਕਾਰਜਬਲ) ਕਾਇਮ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1616084

 

ਸਰਕਾਰ ਨੇ ਕੋਵਿਡ-19 ਦੀ ਰੋਕਥਾਮ ਲਈ ਲੌਕਡਾਊਨ ਦੀਆਂ ਪਾਬੰਦੀਆਂ ਤਹਿਤ ਈ-ਕਮਰਸ ਰਾਹੀਂ ਗ਼ੈਰ-ਜ਼ਰੂਰੀ ਵਸਤਾਂ ਦੀ ਸਪਲਾਈ ਤੇ ਪਾਬੰਦੀ ਲਗਾਈ

ਗ੍ਰਹਿ ਮੰਤਰਾਲੇਨੇ ਕੋਵਿਡ-19ਦਾਮੁਕਾਬਲਾ ਕਰਨ ਲਈ ਦੇਸ਼ਵਿਆਪੀ ਲੌਕਡਾਊਨ ਬਾਰੇ ਸਾਰੇ ਮੰਤਰਾਲਿਆਂ /ਵਿਭਾਗਾਂ ਨੂੰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਤਹਿਤ ਕੁਝ ਗਤੀਵਿਧੀਆਂ ਲਈ ਛੂਟ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।ਉਪਰੋਕਤ ਸੰਚਿਤ ਸੰਸ਼ੋਧਿਤਦਿਸ਼ਾ-ਨਿਰਦੇਸ਼ਾਂ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੀਆਂ ਈ-ਕਮਰਸ ਕੰਪਨੀਆਂ ਨੂੰ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਛੂਟ ਦਿੱਤੀ ਗਈ ਹੈਇਸ ਤੋਂ ਇਲਾਵਾ, ਕੇਵਲ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਲਗੀਆਂ ਈ-ਕਮਰਸ ਕੰਪਨੀਆਂ ਦੁਆਰਾ ਵਰਤੇ ਜਾਣ ਵਾਲੇ ਵਾਹਨਾਂ ਨੂੰ ਲਾਜ਼ਮੀ ਪ੍ਰਵਾਨਗੀ ਨਾਲ ਸਪਲਾਈ ਕਰਨ ਦੀ ਆਗਿਆ ਹੋਵੇਗੀ।

https://pib.gov.in/PressReleseDetail.aspx?PRID=1615967

 

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫਸੇ ਹੋਏ ਪ੍ਰਵਾਸੀ ਵਰਕਰਾਂ ਦੇ ਆਵਾਗਮਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ (ਐੱਸਓਪੀ)

ਕੋਵਿਡ-19 ਵਾਇਰਸ ਦੇ ਪਸਾਰ ਕਾਰਨ ਉਦਯੋਗ, ਖੇਤੀਬਾੜੀ, ਨਿਰਮਾਣ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਆਪਣੇ-ਆਪਣੇ ਕੰਮ ਦੇ ਸਥਾਨਾਂ ਤੋਂ ਚਲੇ ਗਏ ਹਨ ਅਤੇ ਉਨ੍ਹਾਂ ਨੂੰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਚਲਾਏ ਜਾ ਰਹੇ ਰਾਹਤ/ਸ਼ੈਲਟਰ ਕੈਂਪਾਂ ਵਿੱਚ ਰੱਖਿਆ ਗਿਆ ਹੈ। ਵੀਹ ਅਪ੍ਰੈਲ, 2020 ਤੋਂ ਲਾਗੂ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਵਿੱਚ ਕੰਟੇਨਮੈਂਟ ਜ਼ੋਨਾਂ ਤੋਂ ਬਾਹਰੀ ਖੇਤਰਾਂ ਵਿੱਚ ਕਈ ਵਧੀਕ ਨਵੀਆਂ ਗਤੀਵਿਧੀਆਂ ਕਰਨ ਦੀ ਆਗਿਆ ਦਿੱਤੀ ਗਈ ਹੈ, ਇਨ੍ਹਾਂ ਵਰਕਰਾਂ ਨੂੰ ਉਦਯੋਗਿਕ, ਨਿਰਮਾਣ, ਉਸਾਰੀ ਕਾਰਜਾਂ, ਖੇਤੀ ਅਤੇ ਮਨਰੇਗਾ ਕਾਰਜਾਂ ਵਿੱਚ ਲਗਾਇਆ ਜਾ ਸਕਦਾ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅੰਦਰ ਇਨ੍ਹਾਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਲਈ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਗਿਆ ਹੈ

https://pib.gov.in/PressReleseDetail.aspx?PRID=1616034

 

ਕੇਂਦਰੀ ਗ੍ਰਹਿ ਮੰਤਰੀ ਨੇ ਕੋਰੋਨਾ ਮਹਾਮਾਰੀ ਬਾਰੇ 20 ਅਪ੍ਰੈਲ ਤੋਂ ਦਿੱਤੀ ਜਾਣ ਵਾਲੀ ਛੂਟ ਦੇ ਸਬੰਧ ਵਿੱਚ ਰਾਜਾਂ ਨਾਲ ਮਹੱਤਵਪੂਰਨ ਬਿੰਦੂਆਂ ਤੇ ਚਰਚਾ ਕਰ ਕੇ ਸਥਿਤੀ ਨੂੰ ਨਿਯੰਤਰਣ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ

 

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕੋਰੋਨਾ ਮਹਾਮਾਰੀ ਬਾਰੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਕੱਲ੍ਹ ਸਮੀਖਿਆ ਬੈਠਕ ਕੀਤੀ। ਉਨ੍ਹਾਂ ਨੇ 20 ਅਪ੍ਰੈਲ ਤੋਂ ਦਿੱਤੀ ਜਾਣ ਵਾਲੀ ਛੂਟ ਦੇ ਸਬੰਧ ਵਿੱਚ ਰਾਜਾਂ ਨਾਲ ਮਹੱਤਵਪੂਰਨ ਬਿੰਦੂਆਂ ਤੇ ਚਰਚਾ ਕਰ ਕੇ ਸਥਿਤੀ ਨੂੰ ਨਿਯੰਤਰਣ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ। ਗ੍ਰਾਮੀਣ ਅਰਥਵਿਵਸਥਾ ਨੂੰ ਬਲ ਦੇਣ ਲਈ ਗ੍ਰਾਮੀਣ ਖੇਤਰਾਂ ਵਿੱਚ ਕੁਝ ਆਰਥਿਕ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ। ਇਸੇ ਅਨੁਸਾਰ, ਜ਼ਿਲ੍ਹਾ ਅਧਿਕਾਰੀਆਂ ਨੂੰ ਉਦਯੋਗ-ਸਮੂਹਾਂ ਦੇ ਸਹਿਯੋਗ ਨਾਲ, ਰਾਜ ਦੇ ਅੰਦਰ ਹੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਕਾਰਜ ਸਥਲ ਤੇ ਲਿਜਾਣ ਦੀ ਵਿਵਸਥਾ ਕਰਨੀ ਚਾਹੀਦੀ ਹੈ। ਮੋਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਨਾਲ ਨਾ ਕੇਵਲ ਆਰਥਿਕ ਗਤੀਵਿਧੀਆਂ ਨੂੰ ਗਤੀ ਮਿਲੇਗੀ ਬਲਕਿ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਅਵਸਰ ਵੀ ਮਿਲਣਗੇ।

https://pib.gov.in/PressReleseDetail.aspx?PRID=1616061

 

ਘਰੇਲੂ ਯਾਤਰੀ ਉਡਾਨਾਂ ਬਾਰੇ ਕੋਈ ਫੈਸਲਾ ਨਹੀਂ

ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਘਰੇਲੂ ਜਾਂ ਯਾਤਰੀ ਉਡਾਨਾਂ ਮੁੜ ਸ਼ੁਰੂ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ।

https://pib.gov.in/PressReleseDetail.aspx?PRID=1616007

 

ਸਰਕਾਰ ਨੇ ਕਿਹਾ ਕਿ ਪੈਨਸ਼ਨ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ

ਕੇਂਦਰੀ ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਮੌਜੂਦਾ ਕੋਵਿਡ-19 ਮਹਾਮਾਰੀ ਅਤੇ ਆਗਾਮੀ ਆਰਥਿਕ ਹਾਲਾਤ ਦੇ ਮੱਦੇਨਜ਼ਰ ਕਈ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸਰਕਾਰ ਪੈਨਸ਼ਨ ਵਿੱਚ ਕਟੌਤੀ/ਬੰਦ ਕਰਨ ਤੇ ਵਿਚਾਰ ਕਰ ਰਹੀ ਹੈ ਜੋ ਪੈਨਸ਼ਨਰਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਿਵੇਂ ਕਿ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ ਅਤੇ ਉਸ ਨੂੰ ਹੁਣ ਦੁਹਰਾਇਆ ਜਾ ਰਿਹਾ ਹੈ ਕਿ ਪੈਨਸ਼ਨ ਵਿੱਚ ਕਟੌਤੀ ਦਾ ਕੋਈ ਪ੍ਰਸਤਾਵ ਨਹੀਂ ਹੈ ਅਤੇ ਸਰਕਾਰ ਦੁਆਰਾ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਦੀ ਬਜਾਏ ਸਰਕਾਰ ਪੈਨਸ਼ਨਰਾਂ ਦੀ ਭਲਾਈ ਅਤੇ ਸਲਾਮਤੀ ਲਈ ਪ੍ਰਤੀਬੱਧ ਹੈ।

https://pib.gov.in/PressReleseDetail.aspx?PRID=1616007

 

ਸ਼੍ਰੀ ਅਮਿਤ ਸ਼ਾਹ ਨੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਬਣਾਏ ਗਏ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਦੇ ਸੰਚਾਲਨ ਦੀਸਮੀਖਿਆ ਕੀਤੀ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਬਣਾਏ ਗਏ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਦੇ ਸੰਚਾਲਨ ਬਾਰੇ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਗ੍ਰਹਿ ਮੰਤਰਾਲੇ ਦਾ ਕੰਟਰੋਲ ਰੂਮ 24 * 7 ਕੰਮ ਕਰ ਰਿਹਾ ਹੈ ਅਤੇ ਇਹ ਮਹਾਮਾਰੀ ਨਾਲ ਲੜਨ ਲਈ ਨਾ ਸਿਰਫ ਰਾਜਾਂ ਨਾਲ, ਬਲਕਿ ਕੇਂਦਰ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਨਾਲ ਵੀ ਤਾਲਮੇਲ ਕਰ ਰਿਹਾ ਹੈ।

 

https://pib.gov.in/PressReleseDetail.aspx?PRID=1615844

 

ਭਾਰਤੀ ਜਲ ਸੋਨਾ ਦਾ ਮਿਸ਼ਨ ਡਿਪਲਾਅਡ ਅਤੇ ਕਾਮਬੈਟ ਰੇਡੀਜਾਰੀ

ਕੋਵਿਡ-19  ਦੀਟੈਸਟਿੰਗ ਦਾ ਨਤੀਜਾ ਪਾਜ਼ਿਵਿਟ ਮਿਲਣ  ਦੇ ਬਾਅਦ ਜਿਨ੍ਹਾਂ 26 ਨਾਵਿਕਾਂ ਨੂੰ ਮੁੰਬਈ ਵਿੱਚ ਕੁਆਰੰਟੀਨ ਲਈ ਰੱਖਿਆ ਗਿਆ ਹੈਉਹ ਆਈਐੱਨਐੱਸ ਆਂਗ੍ਰੇਇੱਕ ਤੱਟੀ ਇਕਾਈ ਨਾਲ ਸਬੰਧਿਤ ਹਨ।  ਹੁਣ ਤੱਕ ਭਾਰਤੀ ਜਲ ਸੈਨਾ  ਦੇ ਕਿਸੇ ਵੀ ਜਹਾਜ਼ਪਨਡੁੱਬੀ ਜਾਂ ਹਵਾਈ ਸਟੈਸ਼ਨ ਉੱਤੇ ਕੋਵਿਡ - 19 ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ।  ਸਾਡੇ ਜਲ ਸੈਨਾ ਦੀਆਂ ਪਰਿਸੰਪਤੀਆਂ ਦਾ ਤਿੰਨਾਂ ਆਯਾਮਾਂ ਉੱਤੇ ਮਿਸ਼ਨ - ਡਿਪਲਾਈਡਜਾਰੀ ਹੈ,ਜਿਸ ਵਿੱਚ ਸਾਰੇ ਨੈੱਟਵਰਕ ਅਤੇ ਪੁਲਾੜੀ ਪਰਿਸੰਪਤੀਆਂਸਰਬਉਤਕ੍ਰਿਸ਼ਟ ਤਰੀਕੇ ਨਾਲ ਕੰਮ ਕਰ ਰਹੀ ਹੈਜਲ ਸੈਨਾ ਕਾਮਬੈਟ ਰੇਡੀਮਿਸ਼ਨ - ਕੈਪੇਬਲ ਬਣੀ ਹੋਈ ਹੈ ਅਤੇ ਮਹਾਮਾਰੀ ਨਾਲ ਲੜਨ ਦੇ ਰਾਸ਼ਟਰੀ ਮਿਸ਼ਨ ਨੂੰ ਅੱਗੇ ਵਧਾਉਣ  ਦੇ ਨਾਲ - ਨਾਲ ਆਈਓਆਰ ਵਿੱਚ ਸਾਡੇ ਗੁਆਂਢੀ ਮਿੱਤਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੈ ।

https://pib.gov.in/PressReleseDetail.aspx?PRID=1615814

 

ਕੋਵਿਡ-2019 ਲੌਕਡਾਊਨ ਦੌਰਾਨ 36,659 ਕਰੋੜ ਰੁਪਏ ਤੋਂ ਵੱਧ ਰਕਮ ਸਿੱਧੇ ਲਾਭ ਤਬਾਦਲੇ (ਡੀਬੀਟੀ) ਜ਼ਰੀਏ ਪਬਲਿਕ ਫਾਇਨੈਂਸ਼ਲ ਮੈਨੇਜਮੈਂਟ ਸਿਸਟਮ (ਪੀਐੱਫਐੱਮਐੱਸ) ਦੀ ਵਰਤੋਂ ਕਰਕੇ 16.01 ਕਰੋੜ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ
 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਨਕਦੀ ਲਾਭ ਵੀ ਡੀਬੀਟੀ ਡਿਜੀਟਲ ਪੇਮੈਂਟ ਢਾਂਚੇ ਦੀ ਵਰਤੋਂ ਕਰਕੇ ਤਬਦੀਲ ਕੀਤਾ ਗਿਆਡੀਬੀਟੀ ਭੁਗਤਾਨਾਂ ਵਿੱਚ ਪੀਐੱਫਐੱਮਐੱਸ ਦੀ ਵਰਤੋਂ ਵਿੱਚ ਪਿਛਲੇ #3 ਵਿੱਤੀ ਵਰ੍ਹਿਆਂ ਵਿੱਚ ਵਾਧਾ ਹੋਇਆ, ਵਿੱਤੀ ਸਾਲ 2018-19 ਵਿੱਚ ਜਿੱਥੇ 22% ਰਕਮਾਂ ਦਾ ਡੀਬੀਟੀ ਜ਼ਰੀਏ ਤਬਾਦਲਾ ਹੋਇਆ ਸੀ, 2019-20 ਵਿੱਚ ਇਹ ਵਧ ਕੇ 45% ਹੋ ਗਿਆਡੀਬੀਟੀ ਨੇ ਯਕੀਨੀ ਬਣਾਇਆ ਕਿ ਕੈਸ਼ ਲਾਭ ਸਿੱਧੇ ਤੌਰ ਤੇ ਲਾਭਾਰਥੀ ਦੇ ਖਾਤੇ ਵਿੱਚ ਜਾਵੇ, ਲੀਕੇਜ ਦਾ ਖਾਤਮਾ ਹੋਇਆ ਅਤੇ ਨਿਪੁੰਨਤਾ ਵਧੀ

https://pib.gov.in/PressReleseDetail.aspx?PRID=1616022

 

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ)ਕਰਦਾਤਿਆਂ ਨੂੰ ਕੋਵਿਡ –19 ਕਾਰਨਟਾਈਮਲਾਈਨ ਵਿਸਤਾਰ ਦੇ ਲਾਭ ਲੈਣ ਲਈ ਰਿਟਰਨ ਫ਼ਾਰਮ ਵਿੱਚ ਸੋਧ ਕਰ ਰਿਹਾ ਹੈ

ਕੋਵਿਡ- 19ਮਹਾਮਾਰੀ ਦੀਆਂਪਰਿਸਥਿਤੀਆਂ ਕਾਰਨ ਭਾਰਤ ਸਰਕਾਰ ਦੁਆਰਾ ਵਧਾਈਆਂ ਗਈਆਂ ਵੱਖ-ਵੱਖ ਟਾਈਮਲਾਈਨਾਂ ਦਾ ਪੂਰਾ ਲਾਭ ਲੈਣ ਲਈ ਕਰਦਾਤਿਆਂ ਨੂੰ ਸਮਰੱਥ ਕਰਨ ਲਈ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਵਿੱਤ ਵਰ੍ਹੇ2019-20 (ਮੁੱਲਾਂਕਣ ਸਾਲ 2020-21) ਦੇ ਰਿਟਰਨ ਫਾਰਮਾਂ ਨੂੰ ਸੋਧ ਰਹੀ ਹੈ, ਜਿਸਨੂੰ ਇਸ ਮਹੀਨੇ ਦੇ ਅੰਤ ਤੱਕ ਸੂਚਿਤ ਕੀਤਾ ਜਾਵੇਗਾ

https://pib.gov.in/PressReleseDetail.aspx?PRID=1616035

 

ਲੌਕਡਾਊਨ ਦੌਰਾਨ ਰਬੀ ਫਸਲ ਦੀ ਵਾਢੀ ਅਤੇ ਗਰਮੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਨਿਊਨਤਮ ਜਾਂ ਕੋਈ ਵਿਘਨ ਨਹੀਂ ਪੈ ਰਿਹਾ

ਅੱਜ ਦੇ ਦੌਰ ਵਿੱਚ ਪੈਦਾ ਹੋਈ ਅਨਿਸ਼ਚਿਤਤਾ ਦੌਰਾਨ ਖੇਤੀਬਾੜੀ ਅਜਿਹੀ ਗਤੀਵਿਧੀ ਹੈ, ਜਿਹੜੀ ਉਮੀਦ ਪੈਦਾ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਦਾ ਭਰੋਸਾ ਵੀ ਪ੍ਰਦਾਨ ਕਰਦੀ ਹੈ। ਸਮੁੱਚੇ ਭਾਰਤ ਵਿੱਚ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਬਹੁਤ ਸਾਰੀਆਂ ਸਮੱਸਿਆਵਾਂ ਵਿਰੁੱਧ ਪਸੀਨਾ ਵਹਾ ਰਹੇ ਹਨ ਅਤੇ ਮਿਹਨਤ ਕਰ ਰਹੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਮੇਂ ਸਿਰ ਦਖ਼ਲ ਨੇ ਵਾਢੀ ਦੀਆਂ ਗਤੀਵਿਧੀਆਂ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ ਮੁਸ਼ਕਿਲਾਂ ਨੂੰ ਘੱਟ ਜਾਂ ਖ਼ਤਮ ਕੀਤਾ ਹੈ।

https://pib.gov.in/PressReleseDetail.aspx?PRID=1616029

 

ਕੋਵਿਡ-19 ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਦੇ ਹੋਏ ਲਾਈਫਲਾਈਨ ਉਡਾਨ ਫਲਾਈਟਾਂ ਨੇ 2,87,061 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ

 

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫਲਾਈਨ ਉਡਾਨ ਤਹਿਤ 288 ਉਡਾਨਾਂ ਸੰਚਾਲਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 180 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਹੁਣ ਤੱਕ ਮਾਲ ਦੀ ਕੀਤੀ ਗਈ ਢੋਆ-ਢੁਆਈ ਲਗਭਗ 479.55 ਟਨ ਹੈ। ਲਾਈਫਲਾਈਨ ਉਡਾਨਾਂ ਦੀ ਹੁਣ ਤੱਕ ਤੈਅ ਕੀਤੀ ਗਈ ਹਵਾਈ ਦੂਰੀ 2,87,061 ਕਿਲੋਮੀਟਰ ਤੋਂ ਜ਼ਿਆਦਾ ਹੈ। ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਲਾਜ਼ਮੀ ਮੈਡੀਕਲ ਖੇਪ ਦੀ ਢੋਆ-ਢੁਆਈ ਲਈ ਲਾਈਫਲਾਈਨ ਉਡਾਨਦੀਆਂ ਉਡਾਨਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।

https://pib.gov.in/PressReleseDetail.aspx?PRID=1616007

 

ਰੇਲਵੇ ਨੇ ਦੇਸ਼ ਭਰ ਵਿੱਚ ਲੌਕਡਾਊਨ ਦੌਰਾਨ 1150 ਟਨ ਮੈਡੀਕਲ ਵਸਤਾਂ ਦੀ ਢੋਆ-ਢੋਆਈ ਕੀਤੀ

 

ਭਾਰਤੀ ਰੇਲਵੇ ਕੋਵਿਡ-19 ਦੇ ਕਾਰਨ ਦੇਸ਼ਵਿਆਪੀ ਲੌਕਡਾਊਨ ਦੌਰਾਨ ਮੈਡੀਕਲ ਵਸਤਾਂ ਦੀ ਪਹਿਲ ਦੇ ਅਧਾਰ 'ਤੇ ਨਿਰਵਿਘਨ ਢੋਆ-ਢੋਆਈ ਨੂੰ ਯਕੀਨੀ ਬਣਾ ਰਿਹਾ ਹੈ। ਦੇਸ਼ ਵਿੱਚ ਕਰੋਨਾ ਵਾਇਰਸ ਦੀਆਂ ਚੁਣੌਤੀਆਂ ਅਤੇ ਮਾੜੇ ਪ੍ਰਭਾਵਾਂ ਦੇ ਪ੍ਰਬੰਧਨ ਵਿੱਚ ਸਰਕਾਰ ਦੀਆਂ ਕੋਸ਼ਿਸਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਰੇਲਵੇ ਆਪਣੀਆਂ ਸਮਾਂਬੱਧ ਪਾਰਸਲ ਸੇਵਾਵਾਂ ਰਾਹੀਂ ਦਵਾਈਆਂ,ਮਾਸਕ,ਹਸਪਤਾਲ ਦੀਆਂ ਵਸਤਾਂ ਅਤੇ ਹੋਰ ਮੈਡੀਕਲ ਸਮਾਨ ਦੀ ਸਪਲਾਈ ਜਾਰੀ ਰੱਖ ਰਿਹਾ ਹੈ।18.04.2020 ਤੱਕ ਭਾਰਤੀ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1150 ਟਨ ਮੈਡੀਕਲ ਵਸਤਾਂ ਦੀ ਢੋਆ-ਢੋਆਈ ਕੀਤੀ ਹੈ।

https://pib.gov.in/PressReleseDetail.aspx?PRID=1616028

 

ਸ਼੍ਰੀ ਨਿਤਿਨ ਗਡਕਰੀ ਨੇ ਫੁੱਟਵੀਅਰ ਉਦਯੋਗ ਦੇ ਨੁਮਾਇੰਦਿਆਂ ਨੂੰ ਹਰ ਸੰਭਵ ਹਿਮਾਇਤ ਦਾ ਭਰੋਸਾ ਦਿਵਾਇਆ

 

ਕੇਂਦਰੀ ਸੂਖਮ, ਛੋਟੇ ਤੇ ਦਰਮਿਆਨੇ ਉੱਦਮ ਅਤੇ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਫੁੱਟਵੀਅਰ ਉਦਯੋਗ ਨੂੰ ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਲੱਗੇ ਲੌਕਡਾਊਨ ਤੋਂ ਪੈਦਾ ਚੁਣੌਤੀਆਂ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ

https://pib.gov.in/PressReleseDetail.aspx?PRID=1615779

 

ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਦੁਆਰਾ 20 ਅਪ੍ਰੈਲ ਤੋਂ ਨਾੱਨਕੰਟੇਨਮੈਂਟ ਖੇਤਰਾਂ ਚ ਛੂਟ ਦੇ ਮੱਦੇਨਜ਼ਰ ਰਾਜਾਂ ਦੇ ਗ੍ਰਾਮੀਣ ਵਿਕਾਸ ਮੰਤਰੀਆਂ ਨਾਲ ਵਿਡੀਓ ਕਾਨਫ਼ਰੰਸ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਪੀਐੱਮਏਵਾਈ (ਜੀ), ਪੀਐੱਮਜੀਐੱਸਵਾਈ, ਐੱਨਆਰਐੱਲਐੱਮ ਅਤੇ ਮਨਰੇਗਾ ਤਹਿਤ ਕੰਮ ਕਰਦੇ ਸਮੇਂ ਸਾਰੀਆਂ ਸੁਰੱਖਿਆ ਸਾਵਧਾਨੀਆਂ ਰੱਖਣ ਤੇ ਦਿੱਤਾ ਜ਼ੋਰਮੰਤਰੀ ਨੇ ਸ਼ਲਾਘਾ ਕੀਤੀ ਕਿ ਐੱਨਆਰਐੱਲਐੱਮ ਤਹਿਤ ਮਹਿਲਾ ਸੈਲਫ ਹੈਲਪ ਗਰੁੱਪ ਸੁਰੱਖਿਆਤਮਕ ਫ਼ੇਸ ਕਵਰਸ, ਸੈਈਟਾਈਜ਼ਰ, ਸਾਬਣ ਬਣਾ ਰਹੇ ਤੇ ਵੱਡੀ ਗਿਣਤੀ ਚ ਲੰਗਰ ਚਲਾ ਰਹੇ

https://pib.gov.in/PressReleseDetail.aspx?PRID=1615824

 

ਲਾਲ ਕਿਲਾ, ਕੁਤਬ ਮਿਨਾਰ ਅਤੇ ਹੁਮਾਯੂੰ  ਦਾ ਮਕਬਰਾ ਕਰੋਨਾ ਜੋਧਿਆਂ ਦੇ ਸਨਮਾਨ ਵਿੱਚ ਵਿਸ਼ੇਸ ਢੰਗ ਨਾਲ ਪ੍ਰਕਾਸ਼ਮਾਨ ਕੀਤੇ ਗਏ

ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ 'ਤੇ ਇੱਕ ਵਿਸ਼ੇਸ ਢੰਗ ਨਾਲ ਲਾਲ ਕਿਲਾ,ਕੁਤਬ ਮਿਨਾਰ ਅਤੇ ਹੁਮਾਯੂੰ  ਦੇ ਮਕਬਰੇ ਜਿਹੇ ਇਤਿਹਾਸਕ ਸਥਾਨਾਂ ਨੂੰ ਪ੍ਰਕਾਸ਼ਮਾਨ ਕਰਦੇ ਹੋਏ ਕਰੋਨਾ ਜੋਧਿਆਂ ਦਾ ਧੰਨਵਾਦ ਕੀਤਾ।ਇਸ ਦੇ ਨਾਲ ਹੀ ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਸਮਾਰਕਾਂ ਅਤੇ ਉਨ੍ਹਾਂ ਦੇ ਵਿਰਾਸਤ ਦੀ ਰਾਖੀ ਅਤੇ ਸਤਿਕਾਰ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਵਿਦਿਆਰਥੀਆਂ ਨੂੰ ਸਹੁੰ ਚੁਕਾਈ।

https://pib.gov.in/PressReleseDetail.aspx?PRID=1615962

 

ਕਰਵਾਰ ਸਥਿਤ ਭਾਰਤੀ ਨੌਸੇਨਾ ਦਾ ਹਸਪਤਾਲ ਜਹਾਜਪਤੰਜਲੀਕੋਵਿਡ - 19  ਦੇ ਖ਼ਿਲਾਫ਼ ਲੜਾਈ ਵਿੱਚ ਸਭਤੋਂ ਅੱਗੇ

 

https://pib.gov.in/PressReleseDetail.aspx?PRID=1615976

 

ਸੀਈਐੱਨਐੱਸ (CeNS) ਨੇ ਅਜਿਹਾ ਟ੍ਰਾਈਬੋ (TriboE) ਮਾਸਕ ਵਿਕਸਿਤ ਕੀਤਾ ਜੋ ਕਿ ਇਨਫੈਕਸ਼ਨਸ ਨੂੰ ਸਰੀਰ ਵਿੱਚ ਦਾਖਲ ਹੋਣੋਂ ਰੋਕਣ ਲਈ ਇਲੈਕਟ੍ਰਿਕ ਚਾਰਜਿਜ਼ ਨੂੰ ਕਿਸੇ ਬਾਹਰੀ ਸ਼ਕਤੀ ਦੀ ਵਰਤੋਂ ਕੀਤੇ ਬਿਨਾ ਰੋਕ ਸਕਦਾ ਹੈ

 

https://pib.gov.in/PressReleseDetail.aspx?PRID=1615785

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਅਰੁਣਾਚਲ ਪ੍ਰਦੇਸ਼- ਈਟਾਨਗਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਹਾਇਤਾ ਕੈਂਪ ਰਾਜ ਵਿੱਚ ਫਸੇ ਹੋਏ ਮਜ਼ਦੂਰਾਂ ਨੂੰ ਬਿਸਤਰੇ, ਖੁਰਾਕ, ਅਤੇ ਮੈਡੀਕਲ ਕੈਂਪਾ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ।

 

•           ਅਸਾਮ- ਅਸਾਮ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਮੋਟਰ ਮੈਕੈਨਿਕ, ਤਰਖਾਣ, ਕੰਪਿਊਟਰ, ਮੋਬਾਈਲ ਮੁਰੰਮਤ ਕਰਨ ਵਾਲੇ, ਆਪਣੀਆਂ ਸੇਵਾਵਾਂ 21 ਅਪ੍ਰੈਲ, 2020 ਤੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇ ਸਕਦੇ ਹਨ ਪਰ ਉਨ੍ਹਾਂ ਨੂੰ ਪ੍ਰੋਟੋਕੋਲਾਂ ਦੀ ਪਾਲਣਾ ਕਰਨੀ ਪਵੇਗੀ। ਅਸਾਮ ਵਿੱਚ ਗੁਵਾਹਾਟੀ ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਜਨਤਕ ਥਾਵਾਂ ਉੱਤੇ ਕੋਈ ਵਿਅਕਤੀ ਥੁੱਕ ਨਹੀਂ ਸੁਟੇਗਾ ਜਾਂ ਪਿਸ਼ਾਬ ਨਹੀਂ ਕਰੇਗਾ ਤਾਕਿ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ। ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ 1000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।

 

•           ਮਣੀਪੁਰ - ਜ਼ਰੂਰੀ ਵਸਤਾਂ ਦੀਆਂ ਹੋਮ ਡਿਲਿਵਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮਣੀਪੁਰ ਸਰਕਾਰ ਨੇ ਹੋਮ ਡਲਿਵਰੀ ਸਪਲਾਈਜ਼ ਮੈਨੇਜਮੈਂਟ ਕੰਟਰੋਲ ਰੂਮ ਇੰਫਾਲ ਵਿੱਚ ਸਥਾਪਤ ਕਰ ਦਿੱਤਾ ਹੈ। ਮਣੀਪੁਰ ਵਿੱਚ ਕੋਵਿਡ-19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਦੋ ਵਿਅਕਤੀਆਂ ਦੇ ਟੈਸਟ ਕੀਤੇ ਗਏ ਪਰ ਉਹ ਨੈਗੇਟਿਵ ਨਿਕਲੇ।

 

•           ਮਿਜ਼ੋਰਮ - ਆਈਸੀਐੱਮਆਰ - ਐੱਨਆਈਐੱਮਆਰ ਤੋਂ ਦਵਾਈਆਂ ਦੇ 9 ਡੱਬੇ ਭਾਰਤੀ ਵਾਯੂ ਸੈਨਾ ਦੇ ਜਹਾਜ਼ ਰਾਹੀਂ ਆਇਜ਼ਵਾਲ ਪਹੁੰਚੇ।

 

•           ਨਾਗਾਲੈਂਡ- ਰਾਜ ਸਰਕਾਰ ਦਾ ਕਹਿਣਾ ਹੈ ਕਿ ਉਹ 15,340 ਪੀਪੀਈਜ਼, 23,115 ਐਨ-95 ਮਾਸਕਾਂ, 49 ਵੈਂਟੀਲੇਟਰਾਂ ਅਤੇ 432 ਬੈੱਡਾਂ ਨਾਲ ਤਿਆਰ ਬਰ ਤਿਆਰ ਹੈ।

 

•           ਤ੍ਰਿਪੁਰਾ - 8866 ਗਲੀਆਂ ਵਿੱਚ ਸਮਾਨ ਵੇਚਣ ਵਾਲਿਆਂ ਨੂੰ ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਰਿਲੀਫ ਫੰਡ ਵਿੱਚੋਂ1000 ਰੁਪਏ ਪ੍ਰਤੀ ਇੱਕ ਦੀ ਦਰ ਨਾਲ ਸਹਾਇਤਾ ਅਤੇ ਮੁਫਤ ਰਾਸ਼ਨ ਪ੍ਰਦਾਨ ਕੀਤਾ ਜਾ ਰਿਹਾ ਹੈ।

 

•           ਕੇਰਲ - ਕਾਨੂੰਨ ਮੰਤਰੀ ਦਾ ਕਹਿਣਾ ਹੈ ਕਿ ਇਨਕਮ ਟੈਕਸ ਵਿਭਾਗ ਦੁਆਰਾ ਕੋਵਿਡ-19 ਸਿਹਤ ਡਾਟਾ ਅਮਰੀਕਾ ਦੀ ਫਰਮ ਸਪਰਿੰਕਲਰ ਨੂੰ ਦਿੱਤੇ ਜਾਣ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 4 ਨਵੇਂ ਕੇਸ ਸਾਹਮਣੇ ਆਏ ਅਤੇ 2 ਮਰੀਜ਼ ਠੀਕ ਹੋਏ। ਕੁੱਲ ਸਰਗਰਮ ਕੇਸ 140, ਠੀਕ ਅਤੇ ਡਿਸਚਾਰਜ 257 ਅਤੇ ਨਿਗਰਾਨੀ ਹੇਠ (6719)

 

•           ਤਮਿਲਨਾਡੂ - ਰਾਜ ਵਿੱਚ ਜੋ ਨਵੇਂ ਕੇਸ ਸਾਹਮਣੇ ਆਏ ਹਨ ਉਹ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਹਨ। ਇਹ ਟਿੱਪਣੀ ਰਾਜ ਦੇ ਸਿਹਤ ਮੰਤਰੀ ਦੁਆਰਾ ਕੀਤੀ ਗਈ। ਰਾਜ ਦੁਆਰਾ ਅਲੱਛਣੀ ਅਤੇ ਵਧੇਰੇ ਜ਼ੋਖਿਮ ਵਾਲੇ ਕੇਸਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। 21 ਮੈਂਬਰੀ ਕਮੇਟੀ ਸੋਮਵਾਰ ਨੂੰ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪੇਗੀ। ਹੁਣ ਤੱਕ ਕੁੱਲ ਕੇਸ 1372 ਮੌਤਾਂ 15. ਡਿਸਚਾਰਜ ਹੋਏ (365)

 

•           ਕਰਨਾਟਕ - ਅੱਜ ਤੱਕ 4 ਨਵੇਂ ਕੇਸ ਸਾਹਮਣੇ ਆਏ ਜੋ ਕਿ ਸਾਰੇ ਮੈਸੂਰ ਦੇ ਹਨ। ਅੱਜ ਤੱਕ ਪੁਸ਼ਟੀ ਕੀਤੇ ਕੇਸ 380, ਮੌਤਾਂ 14, ਡਿਸਚਾਰਜ (104)ਮੁੱਖ ਮੰਤਰੀ ਨੇ ਕੋਵਿਡ-19 ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕੀਤੀ। ਮਹੀਨੇ ਦੇ ਅੰਤ ਤੱਕ 10 ਨਵੀਆਂ ਟੈਸਟਿੰਗ ਸਹੂਲਤਾਂ ਸ਼ੁਰੂ ਕਰਨ ਦਾ ਐਲਾਨ।

 

•           ਆਂਧਰ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ44 ਨਵੇਂ ਕੇਸ ਸਾਹਮਣੇ ਆਏ। ਕੁੱਲ ਪਾਜ਼ਿਟਿਵ ਕੇਸ 647, ਕੁੱਲ ਮੌਤਾਂ 17, ਡਿਸਚਾਰਜ ਹੋਏ 65 ਵਿਅਕਤੀ। ਰਾਜ ਦੁਆਰਾ ਇੱਕ ਦਿਨ ਵਿੱਚ17,500 ਸੈਂਪਲ ਟੈਸਟ ਕੀਤੇ ਜਾਣਗੇ। ਰਾਜ ਦੁਆਰਾਲੌਕਡਾਊਨਵਿੱਚ ਛੋਟ ਦੇਣ  ਲਈ ਕੇਂਦਰ ਦਾ ਤਰੀਕਾ ਅਪਣਾਇਆ ਜਾਵੇਗਾ। ਜ਼ਿਲ੍ਹਿਆਂ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ ਕੁਰਨੂਰ 158, ਗੁੰਟੂਰ 129, ਕ੍ਰਿਸ਼ਨਾ 75 ਅਤੇ ਨੈਲੋਰ (67)

 

•           ਤੇਲੰਗਾਨਾ - ਕੋਵਿਡ-19ਮਹਾਮਾਰੀ ਦੌਰਾਨ ਤੇਲੰਗਾਨਾ ਵਿੱਚ ਝੋਨੇ ਦੀ ਬੰਪਰ ਫਸਲ ਹੋਈ। ਅੱਜ ਤੱਕ ਕੁੱਲ ਪਾਜ਼ਿਟਿਵ ਕੇਸ 809, ਮੌਤਾਂ (18)

 

•           ਚੰਡੀਗੜ੍ਹ - ਬਾਹਰੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਇਹ ਕੰਮ ਘਰਾਂ ਵਿੱਚ ਜਾਂ ਸਰਕਾਰੀ ਸੁਵਿਧਾਵਾਂਵਿੱਚ ਕੀਤਾ ਜਾਵੇਗਾ ਤਾਕਿ ਬਾਹਰੋਂ ਇਨਫੈਕਸ਼ਨ ਨਾ ਆ ਸਕੇ। ਚੰਡੀਗੜ੍ਹ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਜਨਤਕ ਥਾਵਾਂ ਉੱਤੇ ਮਾਸਕ ਪਾ ਕੇ ਰੱਖਣ ਅਤੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਘਰਾਂ ਦੇ ਅੰਦਰ ਹੀ ਰਹਿਣ ਤਾਕਿ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ।

 

•           ਪੰਜਾਬ - ਪੰਜਾਬ ਸਰਕਾਰ ਨੇ ਮਾਸਕ ਪਾਉਣ ਦੀਆਂ ਹਿਦਾਇਤਾਂ ਉੱਤੇ ਸਖਤੀ ਨਾਲ ਅਮਲ ਕਰਵਾਉਣ ਦਾ ਹੁਕਮ ਦਿੱਤਾ ਅਤੇ ਪੁਲਿਸ ਨੂੰ ਕਿਹਾ ਕਿ ਇਸ ਲਈ ਸਖਤ ਕਾਰਵਾਈਆਂ ਕੀਤੀਆਂ ਜਾਣ, ਜਿਨ੍ਹਾਂ ਵਿੱਚ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣਾ ਵੀ ਸ਼ਾਮਲ ਹੈ। ਨਾਗਰਿਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਪੰਜਾਬ ਨੇ 1 ਲੱਖ ਮੀਟ੍ਰਿਕ ਟਨ ਕਣਕ ਅਤੇ ਚਾਵਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ40 ਵਿਸ਼ੇਸ਼ ਗੱਡੀਆਂ ਰਾਹੀਂ ਭੇਜੇ।  ਰਾਜ ਵਿੱਚ ਗ੍ਰਾਮ ਪੰਚਾਇਤਾਂ ਪਿੰਡਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਪਿੰਡਾਂ ਵਿੱਚ ਦਵਾਈਆਂ ਛਿਡ਼ਕਣ ਦੇ ਕੰਮ ਨੂੰ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀਆਂ ਹਨ। ਸਾਰੀਆਂ ਜਨਤਕ ਥਾਵਾਂ ਉੱਤੇ ਚਿੱਟੇ ਜਾਂ ਲਾਲ ਰੰਗ ਨਾਲ 2 ਮੀਟਰ ਦੀ ਦੂਰੀ ਉੱਤੇ ਗੋਲੇ ਬਣਾਉਣ ਲਈ ਕਿਹਾ ਗਿਆ ਹੈ ਤਾਕਿ ਲੋਕਾਂ ਦਾ ਆਪਸੀ ਸੰਪਰਕ ਘੱਟ ਤੋਂ ਘੱਟ ਹੋ ਸਕੇ। ਵਟਸ ਐਪ ਗਰੁੱਪ ਸਾਰੇ ਸਰਪੰਚਾਂ ਨੂੰ ਸ਼ਾਮਲ ਕਰਕੇ ਕਾਇਮ ਕੀਤੇ ਗਏ ਹਨ ਅਤੇ ਕੋਰੋਨਾ ਵਿਰੁੱਧ ਜੰਗ ਲਈ ਗ੍ਰਾਮ ਪੰਚਾਇਤਾਂ ਦੀ ਭੂਮਿਕਾ ਬਾਰੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਗਈਆਂ ਹਨ। ਸਵੈ-ਸਹਾਇਤਾ ਗਰੁੱਪਾਂ ਨੂੰ ਮਾਸਕ ਬਣਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।

 

•           ਹਰਿਆਣਾ - ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਵਿਦਿਆਰਥੀਆਂ ਨੂੰ 3ਐੱਸ ਮੰਤਰਾਂ- ਘਰ ਵਿੱਚ ਰਹੋ, ਘਰ ਵਿੱਚ ਸਕੂਲ ਬਣਾਓ ਅਤੇ ਘਰ ਵਿੱਚ ਹੀ ਪੜ੍ਹੋ ਦੀ ਪਾਲਣਾ ਕਰਨ ਲਈ ਕਿਹਾ ਹੈ। ਹਰਿਆਣਾ ਦੇ ਖੇਤੀ ਅਤੇ ਕਿਸਾਨਾਂ ਬਾਰੇ ਰਾਜ ਮੰਤਰੀ ਦੀ ਹਿਦਾਇਤ ਉੱਤੇ ਅਧਿਕਾਰੀਆਂ ਨੂੰ ਰਾਸ਼ਟਰੀ ਬਾਗ਼ਬਾਨੀ ਮਿਸ਼ਨ ਅਧੀਨ ਵਿਸ਼ੇਸ਼ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਕਿ ਮਾਰਕੀਟ ਵਿੱਚ ਫਲ, ਸਬਜ਼ੀਆਂ, ਫੁੱਲ, ਖੁੰਬਾਂ, ਸਟ੍ਰਾਬੈਰੀ ਆਸਾਨੀ ਨਾਲ ਮੁਹੱਈਆ ਹੋ ਸਕੇ।

 

•           ਹਿਮਾਚਲ ਪ੍ਰਦੇਸ਼ - ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀਐੱਮ-ਕੇਅਰਸ ਫੰਡ ਵਿੱਚ ਖੁੱਲ੍ਹਦਿਲੀ ਨਾਲ ਦਾਨ ਦੇਣ ਅਤੇ ਨਾਗਰਿਕਾਂ ਨੂੰ ਇਹ ਵੀ ਕਿਹਾ ਕਿ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰਨ।

 

•           ਮਹਾਰਾਸ਼ਟਰ - ਰਾਜ ਸਰਕਾਰ ਹਰੇ ਅਤੇ ਔਰੈਂਜ ਜ਼ੋਨਾਂ ਵਿੱਚ ਉਦਯੋਗਾਂ ਨੂੰ ਉਤਪਾਦਨ ਸ਼ੁਰੂ ਕਰਨ ਦੀ ਸੀਮਿਤ ਇਜਾਜ਼ਤ ਦੇ ਰਹੀ ਹੈ। ਉਦਯੋਗਾਂ ਨੂੰ ਵਰਕਰਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕਰਨਾ ਪਵੇਗਾ ਤਾਕਿ ਉਨ੍ਹਾਂ ਨੂੰ ਜ਼ਿਆਦਾ ਦੂਰੀ ਨਾ ਤੈਅ ਕਰਨੀ ਪਵੇ। ਮਹਾਰਾਸ਼ਟਰ ਵਿੱਚਕੁੱਲ ਕੇਸ 3648 ਅਤੇ 211 ਮੌਤਾਂ ਦਾ ਪਤਾ ਲੱਗਾ ਹੈ ਪਰ ਰਾਜ ਵਿੱਚ ਦੇਸ਼ ਭਰ ਨਾਲੋਂ ਸਭ ਤੋਂ ਵਧ 66,896 ਟੈਸਟ ਕੀਤੇ ਗਏ ਹਨ।

 

•           ਗੋਆ - ਐਤਵਾਰ ਨੂੰ ਗੋਆ ਵਿੱਚ ਕੋਵਿਡ ਦਾ ਕੋਈ ਸਰਗਰਮ ਕੇਸ ਨਹੀਂ ਸੀ। ਜਿਹੜੇ7 ਲੋਕ ਪਾਜ਼ਿਟਿਵ ਆਏ ਸਨ ਹੁਣ ਠੀਕ ਹੋਣ ਉੱਤੇ ਡਿਸਚਾਰਜ ਕਰ ਦਿੱਤੇ ਗਏ ਹਨ। ਗੋਆ ਵਿੱਚ3 ਅਪ੍ਰੈਲ ਤੋਂ ਬਾਅਦ ਕੋਈ ਪਾਜ਼ਿਟਿਵ ਕੇਸ ਸਾਹਮਣੇ ਨਹੀਂ ਆਇਆ।

 

•           ਗੁਜਰਾਤ - ਗੁਜਰਾਤ ਵਿੱਚ104 ਨਵੇਂ ਕੇਸਾਂ ਦਾ ਪਤਾ ਲੱਗਾ ਹੈ ਜਿਸ ਨਾਲ ਰਾਜ ਵਿੱਚਕੁੱਲ ਕੇਸਾਂ ਦੀ ਗਿਣਤੀ 1376 ਹੋ ਗਈ ਹੈ। ਰਾਜ ਵਿੱਚ ਅੱਜ ਤੱਕ ਕੁੱਲ ਪ੍ਰਭਾਵਿਤ ਹੋਏ ਕੇਸਾਂ ਵਿੱਚ93 ਠੀਕ ਹੋ ਗਏ ਹਨ ਅਤੇ 53 ਮੌਤਾਂ ਵੀ ਹੋਈਆਂ ਹਨ।

 

•           ਰਾਜਸਥਾਨ - ਰਾਜਸਥਾਨ ਵਿੱਚ122 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੁੱਲ ਕੇਸ 1351 ਹੋ ਗਏ ਹਨ। ਹੁਣ ਤੱਕ ਇਨਫੈਕਸ਼ਨ ਦਾ ਸ਼ਿਕਾਰ ਲੋਕਾਂ ਵਿੱਚੋਂ183 ਠੀਕ ਹੋ ਗਏ ਹਨ ਅਤੇ 11 ਦੀ ਮੌਤ ਹੋ ਗਈ ਹੈ।

 

•           ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਦੇ 26 ਜ਼ਿਲ੍ਹਿਆਂ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦਾ ਪਤਾ ਲੱਗਾ ਹੈ ਅਤੇ ਕੁੱਲ ਗਿਣਤੀ 1,407 ਹੋ ਗਈ ਹੈ। ਇੰਦੌਰ ਲਗਾਤਾਰ ਹੌਟਸਪੌਟ ਬਣਿਆ ਹੋਇਆ ਹੈ ਜਿੱਥੋਂ 707 ਕੇਸ ਸਾਹਮਣੇ ਆਏ ਹਨ।

 

•           ਛੱਤੀਸਗੜ੍ਹ - 28 ਜ਼ਿਲ੍ਹਿਆਂ ਵਿੱਚੋਂ23 ਜ਼ਿਲ੍ਹਿਆਂ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਗ੍ਰੀਨ ਜ਼ੋਨ ਵਿੱਚ ਐਲਾਨਿਆ ਹੈ। ਛੱਤੀਸਗੜ੍ਹ ਕੋਵਿਡ-19 ਤੋਂ ਮੁਕਤ ਜ਼ਿਲ੍ਹਿਆਂ ਵਿੱਚੋਂ ਪਹਿਲੇ ਨੰਬਰ ਤੇ ਹੈ। ਗ੍ਰੀਨ ਜ਼ੋਨ ਵਿੱਚ ਸੋਮਵਾਰ ਤੋਂ ਕੁਝ ਚੋਣਵੀਆਂ ਆਰਥਿਕ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ।

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

https://static.pib.gov.in/WriteReadData/userfiles/image/image005C5LM.jpg

https://static.pib.gov.in/WriteReadData/userfiles/image/image0066S17.jpg

https://static.pib.gov.in/WriteReadData/userfiles/image/image00761V1.jpg

 

https://pbs.twimg.com/profile_banners/231033118/1584354869/1500x500

 

 

 

https://static.pib.gov.in/WriteReadData/userfiles/image/image008YYFG.jpg

 

*****

ਵਾਈਬੀ
 (Release ID: 1616183) Visitor Counter : 35