ਖੇਤੀਬਾੜੀ ਮੰਤਰਾਲਾ

ਕਰੋਨਾ ਵਾਇਰਸ ਦੇ ਸੱਚੇ ਜੋਧੇ ਖੇਤਾਂ ਵਿੱਚੋਂ ਸੇਵਾ ਨਿਭਾ ਰਹੇ ਹਨ

ਲੌਕਡਾਊਨ ਦੌਰਾਨ ਰਬੀ ਫਸਲ ਦੀ ਵਾਢੀ ਅਤੇ ਗਰਮੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਨਿਊਨਤਮ ਜਾਂ ਕੋਈ ਵਿਘਨ ਨਹੀਂ ਪੈ ਰਿਹਾ


ਗਰਮੀ ਦੀਆਂ ਫ਼ਸਲਾਂ ਦੀ ਬਿਜਾਈ ਪਿਛਲੇ ਸਾਲ ਨਾਲੋਂ 17 ਅਪ੍ਰੈਲ ਤੱਕ 14% ਵੱਧ ਹੈ

ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਸਮੇਂ ਸਿਰ ਦਖ਼ਲ ਦੇਣ ਨਾਲ ਖੇਤਾਂ ਵਿੱਚ ਸਾਰੀਆਂ ਉੱਲਟ ਸਥਿਤੀਆਂ ਵਿੱਚ ਪਸੀਨਾਂ ਵਹਾ ਕੇ ਬਹਾਦਰੀ ਨਾਲਮਿਹਨਤ ਕਰਨ ਵਾਲੇ ਕਿਸਾਨ ਅਤੇ ਖੇਤੀਬਾੜੀ ਮਜ਼ਦੂਰਾਂ ਦੇ ਖਾਮੋਸ਼ ਯਤਨਾਂ ਦਾ ਫਲ ਪ੍ਰਾਪਤ ਹੋਇਆ ਹੈ

Posted On: 19 APR 2020 3:28PM by PIB Chandigarh

ਅੱਜ ਦੇ ਦੌਰ ਵਿੱਚ ਪੈਦਾ ਹੋਈ ਅਨਿਸ਼ਚਿਤਤਾ ਦੌਰਾਨ ਖੇਤੀਬਾੜੀ ਅਜਿਹੀ ਗਤੀਵਿਧੀ ਹੈ, ਜਿਹੜੀ ਉਮੀਦ ਪੈਦਾ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਦਾ ਭਰੋਸਾ ਵੀ ਪ੍ਰਦਾਨ ਕਰਦੀ ਹੈ।ਸਮੁੱਚੇ ਭਾਰਤ ਵਿੱਚ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਬਹੁਤ ਸਾਰੀਆਂ ਸਮੱਸਿਆਵਾਂ ਵਿਰੁੱਧ ਪਸੀਨਾ ਵਹਾ ਰਹੇ ਹਨ ਅਤੇ ਮਿਹਨਤ ਕਰ ਰਹੇ ਹਨ।ਕੇਂਦਰ ਅਤੇ ਰਾਜ ਸਰਕਾਰਾਂ ਦੇ ਸਮੇਂ ਸਿਰ ਦਖ਼ਲ ਨੇ ਵਾਢੀ ਦੀਆਂ ਗਤੀਵਿਧੀਆਂ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ ਮੁਸ਼ਕਿਲਾਂ ਨੂੰ ਘੱਟ ਜਾਂ ਖ਼ਤਮ ਕੀਤਾ ਹੈ।

 

ਜਿੱਥੇ ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ,ਉੱਥੇ ਹੀ ਖੇਤੀਬਾੜੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਇਆ ਹੈ।ਸਰਕਾਰ ਦੁਆਰਾ  ਸਮੇਂ ਸਿਰ ਦਖਲ ਅਤੇ ਛੋਟਾਂ ਨੇ ਆਸ਼ਾਵਾਦੀ ਨਤੀਜੇ ਦਿੱਤੇ ਹਨ। ਮਿਆਰੀ ਸੰਚਾਲਨ ਪ੍ਰਕਿਰਿਆਵਾਂ(SOPs) ਰਾਹੀਂ ਖੇਤੀਬਾੜੀ ਗਤੀਵਿਧੀਆਂ ਦੌਰਾਨ ਸਮਾਜਿਕ ਦੂਰੀ ਅਤੇ ਸੁਰੱਖਿਆ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਹੈ।ਇਨ੍ਹਾਂ ਕਿਰਿਆਸ਼ੀਲ ਕਦਮਾਂ ਸਦਕਾਰਬੀ ਦੀਆਂ ਫਸਲਾਂ ਦੀ ਵਾਢੀ ਦੀਆਂ ਗਤੀਵਿਧੀਆਂ ਅਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੀਆਂ ਗਤੀਵਿਧੀਆਂ ਯੋਜਨਾਬੱਧ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ।

 

ਰਬੀ ਦੀ ਫਸਲ ਦੀ ਵਾਢੀ ਵਿੱਚੋਂ ਦੇਸ਼ ਵਿੱਚ ਕੁੱਲ 310 ਲੱਖ ਹੈਕਟੇਅਰ ਕਣਕ ਚੋਂ63-67% ਫ਼ਸਲ ਦੀ ਵਾਢੀ ਹੋ ਚੁੱਕੀ ਹੈ। ਰਾਜ ਪੱਧਰ ਤੇ ਵਾਢੀ ਮੱਧ ਪ੍ਰਦੇਸ਼ ਵਿੱਚ 90-95%,ਰਾਜਸਥਾਨ ਵਿੱਚ80-85%,ਉੱਤਰ ਪ੍ਰਦੇਸ਼ ਵਿੱਚ 60-65%,ਹਰਿਆਣਾ ਵਿੱਚ 30-35% ਅਤੇ ਪੰਜਾਬ ਵਿੱਚ 10-15% ਤੱਕ  ਪਹੁੰਚਗਈ ਹੈ।ਹਰਿਆਣਾ,ਪੰਜਾਬ ਅਤੇ ਯੂ ਪੀ ਵਿੱਚ ਵਾਢੀ ਸਿਖਰਾਂ ਤੇ ਹੈ ਅਤੇ ਅਪ੍ਰੈਲ 2020 ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।ਵਾਢੀ ਅਤੇ ਝੜਾਈ ਲਈ ਪੰਜਾਬ ਨੇ 18000 ਅਤੇ ਹਰਿਆਣਾ ਨੇ 5000 ਕੰਬਾਈਨਾਂ ਤੈਨਾਤ ਕੀਤੀਆਂ ਹਨ।

 

161 ਲੱਖ ਹੈਕਟੇਅਰ ਰਕਬੇ ਵਿੱਚ ਬੀਜੀਆਂ ਗਈਆਂ ਦਾਲ਼ਾਂ,ਛੋਲੇ,ਮਾਂਹ,ਮੂੰਗ ਅਤੇ ਮਟਰ ਦੀ ਕਟਾਈ ਅਤੇ ਤੁੜਾਈ ਪੂਰੀ ਹੋ ਚੁੱਕੀ ਹੈ।54.29 ਲੱਖ ਹੈਕਟੇਅਰ ਵਿੱਚ ਬੀਜੇ ਗਏ ਗੰਨੇ ਵਿੱਚੋਂ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਪੰਜਾਬ ਵਿੱਚ 92-98% ਕਟਾਈ ਹੋ ਚੁੱਕੀ ਹੈ।ਉੱਤਰ ਪ੍ਰਦੇਸ਼ ਵਿੱਚ 75-80% ਕਟਾਈ ਹੋ ਗਈ ਹੈ ਅਤੇ ਬਾਕੀ ਮਈ 2020 ਦੇ ਅੱਧ ਤੱਕ ਜਾਰੀ ਰਹੇਗੀ।

 

ਆਂਧਰ ਪ੍ਰਦੇਸ਼, ਅਸਾਮ,ਛੱਤੀਸਗੜ੍ਹ, ਗੁਜਰਾਤ, ਕਰਨਾਟਕ, ਕੇਰਲ, ਓਡੀਸ਼ਾ, ਤਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ 28 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਝੋਨੇ ਦੀ ਫ਼ਸਲ ਦੀ ਵਾਢੀ ਵੀ ਸ਼ੁਰੂਆਤੀ ਪੜਾਅ ਵਿੱਚ ਹੈ,ਜਦਕਿ ਅਜੇ ਫਸਲ ਫ਼ਲਦਾਰ ਹੋ ਰਹੀ ਹੈ ਅਤੇ ਵਾਢੀ ਦਾ ਸਮਾਂ ਵੀ ਅਲੱਗ-ਅਲੱਗ ਹੋ ਸਕਦਾ ਹੈ।

 

ਤੇਲ ਬੀਜ ਫਸਲਾਂ ਵਿੱਚੋਂ ਤੋਰੀਆ ਸਰ੍ਹੋਂ ਦੀ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼,ਹਰਿਆਣਾ,ਝਾਰਖੰਡ, ਗੁਜਰਾਤ, ਛੱਤੀਸਗੜ੍ਹ, ਬਿਹਾਰ,ਪੰਜਾਬ, ਅਸਾਮ,ਅਰੁਣਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 69 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਕੀਤੀ ਗਈ ਹੈ।4.7 ਲੱਖ ਹੈਕਟੇਅਰ ਵਿੱਚ ਬੀਜੀ ਗਈ ਮੂੰਗਫਲੀ ਦੀ 85-90% ਕਟਾਈ ਕੀਤੀ ਗਈ ਹੈ।

 

ਭਾਰਤ ਵਿੱਚ ਗਰਮੀ ਦੀਆਂ ਫਸਲਾਂ ਨੂੰ ਉਗਾਉਣਾ ਪੁਰਾਣੀ ਪ੍ਰਥਾ ਹੈ ਖਾਸਕਰਕੇ ਅਨਾਜ ਦੀ ਘਰੇਲੂ ਲੋੜਾਂ ਦੀ ਪੂਰਤੀ ਅਤੇ ਪਸ਼ੂਆਂ ਦੇ ਚਾਰੇ ਲਈ।ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਦਾਲ਼ਾਂ,ਮੋਟਾ ਅਨਾਜ,ਪੋਸ਼ਟਿਕ ਅਨਾਜ ਅਤੇ ਤੇਲ ਬੀਜਾਂ ਦੀ ਵਿਗਿਆਨਕ ਕਾਸ਼ਤ ਲਈ ਨਵੀਂ ਪਹਿਲ ਕੀਤੀ ਹੈ।ਇਸ ਤੋਂ ਇਲਾਵਾ ਕਿਸਾਨ ਪਾਣੀ ਦੀ ਉਪਲੱਬਧਤਾ ਦੇ ਅਨੁਸਾਰ ਪੂਰਬੀ ਅਤੇ ਮੱਧ ਭਾਰਤ ਦੇ ਕੁਝ ਰਾਜਾਂ ਵਿੱਚ ਗਰਮੀ ਦੇ ਝੋਨੇ ਦੀ ਫ਼ਸਲ ਦੀ ਕਾਸ਼ਤ ਵੀ ਕਰਦੇ ਹਨ।

 

ਦੇਸ਼ ਵਿੱਚ ਗਰਮੀਆਂ ਦੀਆਂ ਫਸਲਾਂ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 17 ਅਪ੍ਰੈਲ 2020 ਨੂੰ 14% ਵਧੇਰੇ ਹੈ।ਪਿਛਲੇ ਸਾਲ ਦੇ ਮੁਕਾਬਲੇ ਇੰਸ ਸਾਲ ਮੀਂਹ 14%ਵਧੇਰੇ ਪਿਆ ਹੈ ਜੋ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਢੁਕਵਾਂ ਹੈ।ਗਰਮੀਆਂ ਦੀਆਂ ਫ਼ਸਲਾਂ ਹੇਠਲਾ ਰਕਬਾ ਵੀ ਪਿਛਲੇ ਸਾਲ ਦੇ 38.64 ਲੱਖ ਹੈਕਟੇਅਰ ਨਾਲੋਂ ਵਧ ਕੇ52.78 ਲੱਖ ਹੈਕਟੇਅਰ ਹੋ ਗਿਆ ਹੈ।ਦਾਲ਼ਾਂ,ਮੋਟੇ ਅਨਾਜ,ਪੋਸ਼ਟਿਕ ਅਨਾਜ ਅਤੇ ਤੇਲ ਬੀਜਾਂ ਹੇਠਲਾ ਰਕਬਾ ਇਸ ਸਮੇਂ ਪਿਛਲੇ ਸਾਲ ਦੇ ਮੁਕਾਬਲੇ 14.79 ਲੱਖ ਹੈਕਟੇਅਰ ਤੋਂ ਵਧ ਕੇ 20.05 ਲੱਖ ਹੈਕਟੇਅਰ ਹੋ ਗਿਆ ਹੈ।

 

https://ci6.googleusercontent.com/proxy/znrhJlk5rxf4e55PgcdVN7dgmBnbbGBLDRy4PRzmF6C0CVktPW7Dp3N6rTWDoxmp7UXjCoVw3NctWSuyNjLCJBBeTxWyESlMjP9_jig1bBe28P8ol9Rv=s0-d-e1-ft#https://static.pib.gov.in/WriteReadData/userfiles/image/image001ELD2.jpg

 

ਪੱਛਮੀ ਬੰਗਾਲ,ਤੇਲੰਗਾਨਾ, ਓਡੀਸ਼ਾ,ਅਸਾਮ,ਗੁਜਰਾਤ, ਕਰਨਾਟਕ,ਛੱਤੀਸਗੜ੍ਹ, ਤਮਿਲਨਾਡੂ, ਬਿਹਾਰ,ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕੇਰਲ ਰਾਜਾਂ ਵਿੱਚ ਗਰਮੀਆਂ ਦੇ ਝੋਨੇ ਦੀ ਬਿਜਾਈ 33 ਲੱਖ ਹੈਕਟੇਅਰ ਵਿੱਚ ਕੀਤੀ ਗਈ ਹੈ।

 

ਤਮਿਲਨਾਡੂ, ਉੱਤਰ ਪ੍ਰਦੇਸ਼,ਪੱਛਮੀ ਬੰਗਾਲ, ਗੁਜਰਾਤ, ਛੱਤੀਸਗੜ੍ਹ, ਬਿਹਾਰ,ਪੰਜਾਬ, ਕਰਨਾਟਕ,ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਤੇਲੰਗਾਨਾ ਰਾਜਾਂ ਵਿੱਚ ਲਗਭਗ 5 ਲੱਖ ਹੈਕਟੇਅਰ ਵਿੱਚ ਦਾਲ਼ਾਂ ਦੀ ਬਿਜਾਈ ਕੀਤੀ ਗਈ ਹੈ।

 

https://ci4.googleusercontent.com/proxy/mE7K3WW4LCaS9lmOR7kWYpi9z-Pr8vaTuudGXkyFukcmnEsWhi8Q0q_zA20AZBC2_n58hbtymCQtZBYXk40VqxvQzsWGQJzcQ6RSySvmmPr6Ycl5WcUc=s0-d-e1-ft#https://static.pib.gov.in/WriteReadData/userfiles/image/image002SZDY.jpg

 

 

ਪੱਛਮੀ ਬੰਗਾਲ, ਕਰਨਾਟਕ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤਮਿਲਨਾਡੂ,ਤੇਲੰਗਾਨਾ,ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਅਤੇ ਬਿਹਾਰ ਰਾਜਾਂ ਵਿੱਚ ਲਗਭਗ 7.4 ਲੱਖ ਹੈਕਟੇਅਰ ਰਕਬੇ ਵਿੱਚ ਤੇਲ ਬੀਜਾਂ ਦੀ ਬਿਜਾਈ ਕੀਤੀ ਗਈ ਹੈ।ਪੱਛਮੀ ਬੰਗਾਲ ਵਿੱਚ ਪਟਸਨ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਇਸ ਵਿੱਚ ਵਰਖਾ ਦਾ ਬਹੁਤ ਲਾਭ ਹੋਇਆ ਹੈ।

 

ਗਰਮੀਆਂ ਦੀ ਫ਼ਸਲ ਨਾ ਸਿਰਫ਼  ਵਾਧੂ ਆਮਦਨ ਦਿੰਦੀ ਹੈ, ਬਲਕਿ ਰਬੀ ਤੇ ਸਾਉਣੀ ਦੇ ਵਿਚਕਾਰ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ।ਗਰਮੀਆਂ ਦੀ ਫ਼ਸਲ ਖ਼ਾਸਕਰਕੇਦਾਲ਼ਾਂ ਦੀ ਕਾਸ਼ਤ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।ਮਸ਼ੀਨੀ ਬਿਜਾਈ ਨੇ ਗਰਮੀ ਦੀਆਂ ਫਸਲਾਂ ਵਿੱਚ ਬਹੁਤ ਮਦਦ ਕੀਤੀ ਹੈ।

 

ਕੇਂਦਰ ਅਤੇ ਰਾਜ ਸਰਕਾਰਾਂ ਦੇ ਮਾਰਗਦਰਸ਼ਨ ਨੇ ਕਟਾਈ ਦੀਆਂ ਗਤੀਵਿਧੀਆਂ ਨੂੰ ਹੀ ਨਹੀਂ ਬਲਕਿ ਕਿਸਾਨਾਂ ਦੀ ਸਖ਼ਤ ਮਿਹਨਤ ਨਾਲ ਗਰਮੀ ਦੀਆਂ ਫ਼ਸਲਾਂ ਹੇਠਲੇ  ਰਕਬੇ ਵਿੱਚ ਵਾਧੇ ਨੂੰ ਵੀ ਯਕੀਨੀ ਬਣਾਇਆ ਹੈ।

                                                                 *********

 

ਏਪੀਐੱਸ/ਪੀਕੇ/ਐੱਮਐੱਸ/ਬੀਏ


(Release ID: 1616155) Visitor Counter : 325